28th July 2021 at 5:12 PM
ਸੰਸਦ ਦੇ ਬਾਹਰ ਤਖ਼ਤੀ ਦਿਖਾ ਕੇ ਦੱਸਿਆ ਕਾਲੇ ਹਨ ਤਿੰਨੇ ਖੇਤੀ ਕਨੂੰਨ
ਨਵੀਂ ਦਿੱਲੀ: 28 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਜਦੋਂ ਸੰਸਦ ਵਿੱਚ ਕਾਹਲੀ ਕਾਹਲੀ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਧਰਨਾ ਸ਼ੁਰੂ ਕੀਤਾ ਸੀ ਤਾਂ ਇੱਕ ਦਿਨ ਖਿਝੇ ਹੋਏ ਕੇਂਦਰੀ ਮੰਤਰੀ ਤੋਮਰ ਨੇ ਕਿਹਾ ਸੀ ਕਿ ਪਹਿਲਾਂ ਕਿ ਇਸ ਵਿੱਚ ਕਾਲਾ ਕੀ ਹੈ? ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਅਜੇ ਤੱਕ ਇਹਨਾਂ ਖੇਤੀ ਕਾਨੂੰਨਾਂ ਦੀਆਂ ਖੂਬੀਆਂ ਬਾਰੇ ਨੂੰ ਕੁਝ ਨਹੀਂ ਦੱਸ ਸਕੀ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੰਸਦ ਦੇ ਬਾਹਰ ਖੜੇ ਹੋ ਕੇ ਬਾਕਾਇਦਾ ਤਖਤੀਆਂ ਦਿਖਾਈਆਂ ਜਿਹਨਾਂ ਤੇ ਇਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਦੱਸਦਿਆਂ ਇਹਨਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ ਸੀ।ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਸੰਸਦ ਦੇ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਸਬੰਧੀ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਤਖ਼ਤੀ ਦਿਖਾ ਕੇ ਆਪਣਾ ਵਿਰੋਧ ਦਰਜ ਕੀਤਾ ਅਤੇ ਉਨ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਖਲੇਸ਼ ਯਾਦਵ ਨੇ ਵੀ ਸ: ਢੀਂਡਸਾ ਦਾ ਸਾਥ ਦਿੱਤਾ।
ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਬੀਤੇ ਸਾਲ ਦੀ 26 ਨਵੰਬਰ ਤੋਂ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੇ ਧਰਨਾ ਲਗਾ ਕੇ ਅੰਦੋਲਨ ਕੀਤਾ ਜਾ ਰਿਹਾ ਹੈ ਤੇ ਹੁਣ ਅਪਣੇ ਸੰਘਰਸ਼ ਨੂੰ ਤੇਜ ਕਰਦਿਆਂ ਕਿਸਾਨਾਂ ਵਲੋਂ ਦਿੱਲੀ ਦੇ ਜੰਤਰ ਮੰਤਰ ਤੇ ਕਿਸਾਨੀ ਪਾਰਲੀਮੈਂਟ ਵੀ ਲਗਾਈ ਜਾ ਰਹੀ ਹੈ ਤੇ ਉਸ ਵਿਚ ਵੱਖ ਵੱਖ ਬੁਲਾਰੇ ਇਨ੍ਹਾਂ ਕਾਲੇ ਕਨੂੰਨਾਂ ਬਾਰੇ ਸੰਸਦੀ ਤੋਰ ਤੇ ਬਹਿਸ ਕਰ ਰਹੇ ਹਨ।
ਸਰਦਾਰ ਢੀਂਡਸਾ ਦੀ ਗੱਲ ਕਰੀਏ ਤਾਂ ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਵਾਜਪਾਈ ਸਰਕਾਰ ਵੇਲੇ ਕੇਂਦਰੀ ਮੰਤਰੀ ਵੀ ਰਹੇ ਅਤੇ 2019 ਵਿਚਕ ਉਹਨਾਂ ਨੂੰ ਪਦਮਭੂਸ਼ਣ ਵੀ ਕੀਤਾ ਗਿਆ। ਪੰਜਾਬ ਸਿਆਸਤ, ਅਕਾਲੀ ਸਿਆਸਤ ਅਤੇ ਪੰਥਕ ਮਾਮਲਿਆਂ ਵਿੱਚ ਢੀਂਡਸਾ ਪਰਿਵਾਰ ਨੇ ਕਈ ਵਾਰ ਸਿੱਧ ਕੀਤੀ ਹੈ ਅਤੇ ਬੜੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਹੈ। ਹੁਣ ਇਸੇ ਪਰਿਵਾਰ ਦਾ ਖੇਤੀ ਕਾਨੂੰਨਾਂ ਨੂੰ ਲਾਇ ਕੇਂਦਰ ਸਕ੍ਰੈਕ ਦੇ ਖਿਲਾਫ ਖੜੇ ਹੋਣਾ ਨੂੰ ਕਾਫੀ ਮਜ਼ਬੂਤੀ ਵੀ ਦੇਂਦਾ ਹੈ।
ਇਸੇ ਤਰ੍ਹਾਂ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਕਿਸਾਨਾਂ ਦੇ ਕੇਂਦਰ ਸਰਕਾਰ ਦੇ ਖਿਲਾਫ ਖੜੇ ਹੋਣਾ ਵੀ ਬਹੁਤ ਮਹੱਤਵਪੂਰਨ ਹੈ। ਮਾਰਚ 2012 ਵਿੱਚ 224 ਅਸੰਬਲੀ ਲੈਣਾ ਅਤੇ ਸਿਰਫ 38 ਵਿੱਚ ਮੁੱਖ ਮੰਤਰੀ ਬਣ ਕੇ ਦਿਖਾਉਣਾ ਅਖਿਲੇਸ਼ ਦੀ ਸ਼ਖ਼ਸੀਅਤ ਨੂੰ ਕਾਫੀ ਵੱਡਾ ਬਣਾਉਂਦਾ ਹੈ। ਅਖਿਲੇਸ਼ ਦਾ ਸਰਦਾਰ ਢੀਂਡਸਾ ਦੇ ਨਾਲ ਆ ਕੇ ਖੜੋਣਾ ਹੈ ਕਿ ਕੇਂਦਰ ਦੇ ਖਿਲਾਫ ਸਿਰਫ ਪੰਜਾਬ ਹੀ ਨਹੀਂ ਸਭ ਤੋਂ ਵੱਡਾ ਸੂਬਾ ਯੂਪੀ ਵੀ ਹੈ। ਦੋਹਾਂ ਦੇ ਸਾਂਝੇ ਵਿਰੋਧ ਨਾਲ ਕਿਸਾਨ ਅੰਦੋਲਨ ਨੂੰ ਵੀ ਹੋਰ ਸ਼ਕਤੀ ਮਿਲੀ ਹੈ।
No comments:
Post a Comment