Sunday, July 18, 2021

ਕੁਲਵੰਤ ਸਿੰਘ ਸਿੱਧੂ ਵੱਲੋਂ ਆਤਮ ਨਗਰ ਲੁਧਿਆਣਾ ਵਿੱਚ ਸੰਗਤ ਦਰਸ਼ਨ

        ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ          

ਲੁਧਿਆਣਾ: 18 ਜੁਲਾਈ 2021: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ ਬਿਊਰੋ)::

ਚੋਣਾਂ ਦਾ ਨਗਾਰਾ ਵੱਜ ਚੁੱਕਿਆ ਹੈ। ਪ੍ਰਚਾਰ ਮੁਹਿੰਮਾਂ ਜੰਗੀ ਪੱਧਰ ਤੇ ਸ਼ੁਰੂ ਹਨ। ਲੀਡਰਾਂ ਅਤੇ ਲੋਕਾਂ ਦੇ ਰਾਬਤੇ ਵੀ ਵੱਧ ਰਹੇ ਹਨ। ਲੋਕਾਂ ਦੇ ਮਸਲੇ ਸੁਣੇ ਜਾ ਰਹੇ ਹਨ ਅਤੇ ਵਾਹ ਲੱਗਦੀ ਮੌਕੇ ਤੇ ਹੱਲ ਵੀ ਕੀਤੀਆਂ ਜਾਂਦੀਆਂ ਹਨ। ਇੱਕ ਤਰ੍ਹਾਂ ਨਾਲ ਇਹ ਦੌਰ ਵੋਟਰ ਭਗਵਾਨ ਦਾ ਦੌਰ ਹੈ। ਜਿਸਦੀ ਆਪਣੀ ਵੋਟ ਹੈ ਉਸਦੀ ਵੀ ਬੱਲੇ ਬੱਲੇ ਅਤੇ ਜਿੰਦੇ ਮਗਰ ਕਈ ਹੋਰ ਵੋਟਰ ਲੋਕ ਹਨ ਉਸਦੀ ਤਾਂ ਡਬਲ ਬੱਲੇ ਬੱਲੇ। ਚਾਹ, ਪਾਣੀ ਅਤੇ ਰੋਟੀ ਦੇ ਨਾਲ ਨਾਲ ਸ਼ਾਮ ਦੀ ਛੂਹ  ਦਾ ਪ੍ਰਬੰਧ ਵੀ ਕਈ ਥਾਂਵਾਂ ਤੇ ਸਹਿਜ ਨਾਲ ਹੀ ਹੋ ਜਾਂਦਾ ਹੈ। ਰੂਟੀਨ ਹੀ ਕੁਝ ਅਜਿਹਾ ਬਣ ਗਿਆ ਹੈ ਕਿ ਇਸਨੂੰ ਤੋੜਨਾ ਛੇਤੀ ਕੀਤੇ ਕਿਸੇ ਦੇ ਵੱਸ ਦਾ ਨਹੀਂ। ਅੱਜ ਗੱਲ ਕਰਦੇ ਹਾਂ ਲੀਡਰਾਂ ਅਤੇ ਲੋਕਾਂ ਦਰਮਿਆਨ ਵੱਧ ਰਹੇ ਰਾਬਤੇ ਦੀ। ਆਤਮ ਨਗਰ ਹਲਕੇ ਵਿੱਚ ਵੀ ਸਿਆਸੀ ਸਰਗਰਮੀਆਂ ਤੇਜ਼ ਹਨ। 

ਅੱਜ ਐਤਵਾਰ ਨੂੰ ਸ. ਕੁਲਵੰਤ ਸਿੰਘ ਸਿੱਧੂ ਜੋ ਕਿ ਆਤਮ ਨਗਰ ਦੇ ਹਲਕਾ ਇਚਾਰਜ ਹਨ ਵੱਲੋਂ ਵਾਰਡ ਨੰ: 39 ਨਿਊ ਜਨਤਾ ਨਗਰ ਗਲੀ ਨੰ:4 ਸਾਹਮਣੇ ਅਰੋੜਾ ਪੈਲੇਸ ਵਿਖੇ ਸੰਗਤ ਦਰਸ਼ਨ ਕੀਤਾ ਗਿਆ। ਇਸ ਮੌਕੇ ਸੰਗਤ ਵਲੋ ਸ:ਕੁਲਵੰਤ ਸਿੰਘ ਸਿੱਧੂ ਜੀ ਨੂੰ ਸ਼ੁਭਕਾਮਨਾਵਾਂ ਦਿੰਦਿਆ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ ਗਿਆ। ਸ: ਕੁਲਵੰਤ ਸਿੰਘ ਸਿੱਧੂ ਨੇ ਇਲਾਕਾ ਨਿਵਾਸੀਆਂ ਨੂੰ ਸਭ ਸਮੱਸਿਆਵਾਂ ਦਾ ਹਲ ਕਰਨ ਦਾ ਵਾਅਦਾ ਕੀਤਾ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਪ੍ਤੀ ਆਪਣੇ ਸਨੇਹ ਅਤੇ ਪਿਆਰ ਪ੍ਗਟ ਕਰਦਿਆ ਆਪਣੇ ਵਿਚਾਰ ਵੀ ਪ੍ਗਟ ਕੀਤੇ। ਇਸ ਮੌਕੇ ਚੋਣਾਂ ਦੀ ਵੀ ਗੱਲ ਚੱਲੀ। ਸੰਨ 2022 ਦੀਆਂ ਚੋਣਾਂ ਨੂੰ ਲੈ ਕੇ ਵੀ ਮੀਟਿੰਗ ਕੀਤੀ ਗਈ ਤੇ ਸਰਕਾਰ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾ: ਜਸਵੀਰ ਸਿੰਘ ਜੱਸੀ, ਪਿਯੂਸ਼ ਜੋਸ਼ੀ, ਗਗਨ ਸ਼ਾਰਦਾ, ਜਤਿਨ, ਜਸ਼ਨ, ਹਰਬੰਸ ਲਾਲ, ਹਰਜਿੰਦਰ ਗਿੱਲ, ਰਾਮ ਸ਼ਰਮਾ, ਭੂਸ਼ਨ ਸ਼ਰਮਾ, ਧੌਦਾ ਜਿਊਲਰਜ ਅਤੇ ਕਈ ਹੋਰ ਸਮਰਥਕ ਵੀ ਜੋਸ਼ੋ ਖਰੋਸ਼ ਨਾਲ ਸ਼ਾਮਿਲ ਹੋਏ। ਤੁਸੀਂ ਵੀ ਆਪੋ ਆਪਣੇ ਇਲਾਕੇ ਦੀਆਂ ਸਰਗਰਮੀਆਂ ਬਾਰੇ ਭੇਜ ਸਕਦੇ ਹੋ। ਕਵਰੇਜ ਲਈ ਵੀ ਸੰਪਰਕ ਕਰ ਸਕਦੇ ਹੋਈ। ਅਜਿਹੀਆਂ ਸਰਗਰਮੀਆਂ ਦੀ ਜਾਣਕਾਰੀ ਲਈ ਲੁਧਿਆਣਾ ਸਕਰੀਨ ਵੀ ਪੜ੍ਹਦੇ ਰਹੋ। 


No comments: