16th May 2021 at 6:10 PM
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਸ਼ਿਕਾਇਤ
ਬਾਬੂ ਸਿੰਘ ਦੁਖੀਆ ਨੇ ਜਥੇਦਾਰ ਨੂੰ ਪੱਤਰ ਲਿਖ ਕੇ ਕੀਤੀ ਫ਼ਰਿਆਦ
ਨਵੀਂ ਦਿੱਲੀ: 16 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ੁਰੂ ਕੀਤੇ ਗਏ ਡਾਇਗਨੋਸਟਿਕ ਸੈਂਟਰ 'ਚ ਸਥਾਪਤ ਕੀਤੀ ਗਈਆਂ ਮਸ਼ੀਨਾਂ ਦੇ 2 ਪ੍ਰਾਯੋਜਕ ਸਾਹਮਣੇ ਆਉਣ ਦੀ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋ ਗਈ ਹੈ। ਰਾਸ਼ਟਰੀ 1984 ਪੀੜਿਤ ਅਤੇ ਕਲਿਆਣ ਸੋਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਨੇ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਈਮੇਲ ਰਾਹੀਂ ਭੇਜੋ ਪੱਤਰ ਵਿੱਚ ਡਾਇਗਨੋਸਟਿਕ ਸੈਂਟਰ ਵਿੱਚ 2 ਧਿਰਾਂ ਵੱਲੋਂ ਮਸ਼ੀਨਾਂ ਪ੍ਰਾਯੋਜਿਤ ਕਰਨ ਦੇ ਸਾਹਮਣੇ ਆਏ ਖ਼ੁਲਾਸੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਦੁਖੀਆ ਨੇ ਪੱਤਰ ਵਿੱਚ ਕਿਹਾ ਹੈ ਕਿ ਡਾਇਗਨੋਸਟਿਕ ਸੈਂਟਰ ਦੇ ਉਦਘਾਟਨ ਮੌਕੇ ਦਿੱਲੀ ਕਮੇਟੀ ਨੇ 2 ਪਰਿਵਾਰਾਂ ਦੀ ਨੇਮ ਪਲੇਟ ਲਗਾ ਕੇ, ਉਨ੍ਹਾਂ ਵੱਲੋਂ ਮਸ਼ੀਨਾਂ ਦੇਣ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ। ਪਰ ਹੁਣ ਅਮਿਤਾਭ ਬੱਚਨ ਨੇ ਦਾਅਵਾ ਕੀਤਾ ਹੈ ਕਿ ਇਹ ਮਸ਼ੀਨਾਂ ਉਨ੍ਹਾਂ ਨੇ ਦਿੱਤੀਆਂ ਹਨ ਅਤੇ ਅਮਿਤਾਭ ਦੇ ਦਾਅਵੇ ਦੀ ਕਮੇਟੀ ਨੇ ਪੁਸ਼ਟੀ ਵੀ ਕਰ ਦਿੱਤੀ ਹੈ। ਇਸ ਲਈ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਇੱਕ ਸੈਂਟਰ ਲਈ 2 ਲੋਕਾਂ ਨੇ ਮਸ਼ੀਨਾਂ ਕਿਵੇਂ ਦਿੱਤੀਆਂ ਹਨ ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਇਹ ਵੀ ਦੱਸਿਆ ਜਾਵੇ ਕਿ ਸਿੱਖਾਂ ਦੇ ਕਾਤਲਾਂ ਵੱਲੋਂ ਆਈ 12 ਕਰੋਡ਼ ਰੁਪਏ ਦੀ ਮਦਦ ਨੂੰ ਕਿਵੇਂ ਵਾਪਸ ਕੀਤਾ ਜਾਵੇਗਾ।
No comments:
Post a Comment