Monday, March 01, 2021

ਸਿਵਲ ਹਸਪਤਾਲ ਮੁਹਾਲੀ ਦੀ 0.92 ਏਕੜ ਵਾਧੂ ਜ਼ਮੀਨ ਮੈਕਸ ਹਸਪਤਾਲ ਨੂੰ

 ਮੰਤਰੀ ਮੰਡਲ ਵੱਲੋਂ ਕੁਝ ਸ਼ਰਤਾਂ ਅਨੁਸਾਰ  ਜ਼ਮੀਨ ਦੇਣ ਸਬੰਧੀ ਮਨਜ਼ੂਰੀ 

ਚੰਡੀਗੜ:1 ਮਾਰਚ 2021: (ਪੁਸ਼ਪਿੰਦਰ ਕੌਰ ਨੀਲਮ//ਪੰਜਾਬ ਸਕਰੀਨ)::

ਮੈਕਸ ਹੈਲਥਕੇਅਰ ਗਰੁੱਪ ਦੀ ਬੇਨਤੀ ਨੂੰ ਸਵਿਕਾਰਦਆਿਂ, ਪੰਜਾਬ ਮੰਤਰੀ ਮੰਡਲ ਵੱਲੋਂ ਸਹਿਤ ਵਿਭਾਗ ਦੀ 0.92 ਏਕੜ ਜ਼ਮੀਨ 200 ਬੈੱਡਾਂ ਦੀ ਸਮਰੱਥਾ ਵਾਲੇ ਮੈਕਸ ਹਸਪਤਾਲ, ਮੁਹਾਲੀ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜੋ ਇਸ ਹਸਪਤਾਲ ਵਿੱਚ 100 ਹੋਰ ਬੈਡ ਸ਼ਾਮਲ ਕੀਤੇ ਜਾ ਸਕਣ। ਅਜਿਹਾ ਕੀਤੇ ਜਾਣ ਨਾਲ ਇਸ ਖਿੱਤੇ ਦੀਆਂ ਸਿਹਤ ਸਹੂਲਤਾਂ ਵਿੱਚ ਹੋਰ ਵਾਧਾ  ਹੋਵੇਗਾ ਜਿਸਦਾ ਫਾਇਦਾ ਸਭਨਾਂ ਵਰਗਾਂ ਦੇ ਲੋਕ ਉਠਾ ਸਕਣਗੇ। 

ਇਸ ਸਬੰਧੀ ਜਾਣਕਾਰੀ ਦੇਂਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਇਹ ਫੈਸਲਾ ਵਿੱਤ ਵਿਭਾਗ ਦੀਆਂ ਕੁਝ ਸ਼ਰਤਾਂ ਅਧੀਨ ਲਿਆ ਗਿਆ ਹੈ।

ਸਹਿਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਹਸਪਤਾਲ, ਮੁਹਾਲੀ ਦੀ ਉਕਤ ਜ਼ਮੀਨ ਨੂੰ ਟਰਾਂਸਫਰ ਕਰਨ ਲਈ ਮੈਕਸ ਹੈਲਥਕੇਅਰ ਨਾਲ ਰਿਆਇਤੀ ਸਮਝੌਤਾ ਕੀਤਾ ਗਿਆ ਹੈ। ਇਸ ਜ਼ਮੀਨ ਦੀ 389.57 ਲੱਖ ਰੁਪਏ ਫੀਸ ਦੇ ਨਾਲ, ਸਰਕਾਰ ਨੂੰ ਕੁੱਲ ਮਾਲੀਆ ਦਾ 5 ਫੀਸਦੀ ਵਾਧੂ ਮਾਲੀਆ ਹਾਸਲ ਹੋਵੇਗਾ ਜੋ ਮੈਕਸ ਵੱਲੋਂ 100 ਬੈਡ ਸ਼ਾਮਲ ਕਰਨ ਨਾਲ ਹਾਸਲ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੋਵਡਿ-19 ਮਹਾਂਮਾਰੀ ਸਮੇਂ ਪਛਿਲੇ 10 ਮਹੀਨਿਆਂ ਦੌਰਾਨ, ਸਿਹਤ ਸੰਭਾਲ ਸਹੂਲਤਾਂ ਅਤੇ ਕੋਵਿਡ-19 ਮਰੀਜਾਂ ਦੇ ਪ੍ਰਬੰਧਨ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਭਾਗੀਦਾਰੀ ਵੱਡੀ ਪੱਧਰ ’ਤੇ ਸਾਹਮਣੇ ਆਈ ਹੈ। ਸਿਹਤ ਵਿਭਾਗ ਸੂਬੇ ਵਿੱਚ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਸਹਿਤ ਸੰਸਥਾਵਾਂ ’ਤੇ ਨਿਰਭਰ ਕਰਦਾ ਹੈ ਅਤੇ ਸਾਰੀਆਂ ਪ੍ਰਾਈਵੇਟ ਸਿਹਤ ਸੰਸਥਾਵਾਂ ਨੂੰ ਮਹਾਂਮਾਰੀ ਪ੍ਰਬੰਧਨ ਵਿੱਚ ਸਰਕਾਰ ਦੇ ਯਤਨਾਂ, ਖਾਸ ਕਰ ਤੀਜੇ ਦਰਜੇ/ਆਈ.ਸੀ.ਯੂ. ਬੈਡਾਂ ਵਿੱਚ ਸਹਾਇਤਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ ਹੈ।

ਕਾਬਿਲੇਗੌਰ ਹੈ ਕਿ ਸਤੰਬਰ 2011 ਵਿੱਚ ਸਥਾਪਤ ਕੀਤਾ ਗਿਆ ਮੈਕਸ ਸੁਪਰ ਸਪੈਸ਼ਲਟਿੀ ਹਸਪਤਾਲ, ਮੁਹਾਲੀ  ਨਿਊਰੋ ਸਾਇੰਸਜ਼ਿ, ਕਾਰਡੀਆਕ ਸਾਇੰਸਜ਼, ਕੈਂਸਰ ਕੇਅਰ, ਆਰਥੋਪੈਡਕਿਸ, ਨੈਫਰੋਲੋਜੀ, ਯੂਰੋਲੋਜੀ, ਓਬਸਟੈਟਰਿਕ ਅਤੇ ਗਾਇਨੀਕੋਲੌਜੀ ਸਬੰਧੀ ਸੇਵਾਵਾਂ ਪ੍ਰਦਾਨ ਕਰਦਾ ਹੈ।

ਕੋਵਡਿ ਦੇ ਚੁਣੌਤੀ ਪੂਰਨ ਸਮੇਂ ਦੌਰਾਨ, ਹਸਪਤਾਲ ਨੇ 700 ਤੋਂ ਵੱਧ ਤੀਜੇ ਦਰਜੇ ਅਤੇ ਦੂਜੇ ਦਰਜੇ ਦੇ ਮਰੀਜ਼ਾਂ ਦਾ ਇਲਾਜ ਕੀਤਾ। ਇਹ 247 ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਦਾ ਹੈ। ਐਮਰਜੈਂਸੀ ਵਿਭਾਗਾਂ ਨੇ ਪਿਛਲੇ 6 ਮਹੀਨਿਆਂ ਵਿੱਚ ਲਗਭਗ 1000 ਤੋਂ ਵੱਧ ਕੋਵਿਡ ਮਰੀਜ਼ਾਂ ਨੂੰ ਸੰਭਾਲਿਆ ਅਤੇ ਇੱਕ ਵਰਚੁਅਲ 247 ਕਲੀਨਸਿੀਅਨ ਕਵਰ ਨਾਲ ਨਰਸਿੰਗ ਸਹਾਇਤਾ ਰਾਹੀਂ ਕੋਵਡਿ ਮਰੀਜਾਂ ਨੂੰ ‘ਹੋਮ ਕੇਅਰ’ ਸੇਵਾਵਾਂ ਪ੍ਰਦਾਨ ਕੀਤੀਆਂ।

No comments: