Friday, July 27, 2018

ਨਸ਼ੇ ਕਾਰਣ ਪੰਜਾਬ ਬਣ ਰਿਹਾ ਹੈਪਾਟਾਇਟਸ ਸੀ ਦੀ ਰਾਜਧਾਨੀ - ਡਾ. ਮੱਲ੍ਹੀ

Jul 27, 2018, 2:35 PM
ਖਾਣ-ਪੀਣ ਅਤੇ ਲਾਈਫ ਸਟਾਈਲ ਦੀ ਸਾਵਧਾਨੀ ਹੀ ਕਰ ਸਕਦੀ ਹੈ ਬਚਾਅ
ਲੁਧਿਆਣਾ: 27 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਕਾਰਣ ਹੀ ਇਸ ਰਾਜ ਹੈਪਾਟਾਇਟਸ ਸੀ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਕਿਓੰਕਿ ਟੀਕੇ ਦਾ ਨਸ਼ਾ ਕਰਨ ਵਾਲੇ ਲੋਕ ਇਕ ਹੀ ਸੂਈ ਦਾ ਬਾਰ-ਬਾਰ ਇਸਤੇਮਾਲ ਕਰਦੇ ਹਨ। ਜਿਸ ਕਾਰਣ ਹੈਪਾਟਾਇਟਸ ਦਾ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।
ਵਿਸ਼ਵ ਹੈਪਾਟਾਇਟਸ ਡੇ ਦੇ ਮੌਕੇ ਐਸਪੀਐਸ ਹਸਪਤਾਲ ਵਿੱਚ ਆਯੋਜਿਤ ਜਾਗਰੂਕਤਾ ਲੈਕਚਰ ਦੌਰਾਨ ਗੈਸਟ੍ਰੋਇੰਟਰੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਨਿਰਮਲਜੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਲਗਤਾਰ ਵੱਧ ਰਹੇ ਜਿਗਰ ਰੋਗਾਂ ਕਾਰਣ ਡਬਲਿੳੂਐਚਓ ਵੱਲੋਂ ਹਰ ਸਾਲ 28 ਜੁਲਾਈ ਨੂੰ ਵਿਸ਼ਵ ਹੈਪਾਟਾਇਟਸ ਡੇ ਮਨਾਉਣਾ ਸ਼ੁਰੂ ਕੀਤਾ ਹੈ। ਜਿਗਰ ਸਾਡੀ ਪਾਚਨ ਪ੍ਰਣਾਲੀ ਦਾ ਜਰੂਰੀ ਅੰਗ ਹੈ। ਇਹ ਭੋਜਨ ਨੂੰ ਪਚਾਉਣ, ਉਸ ਵਿੱਚੋਂ ਨਿਕਲੀ ੳੂਰਜਾ ਨੂੰ ਇਕੱਠਾ ਕਰਨ ਤੇ ਜਹਰੀਲੇ ਪਦਾਰਥ ਨੂੰ ਸ਼ਰੀਰ ਤੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਲਗਾਤਾਰ ਬਦਲ ਰਹੀ ਜੀਵਨ ਸ਼ੈਲੀ ਕਾਰਣ ਜਿਗਰ ਰੋਗ ਤੇਜੀ ਨਾਲ ਵੱਧ ਰਹੇ ਹਨ। ਕਿਓਂਕਿ ਲੋਕ ਲਗਾਤਾਰ ਚਿਕਨਾਈ ਵਾਲਾ ਭੋਜਨ, ਸਮੋਕਿੰਗ, ਨਸ਼ੀਲੀ ਦਵਾਈ, ਸ਼ਰਾਬ ਦੇ ਇਸਤੇਮਾਲ ਦੇ ਨਾਲ-ਨਾਲ ਸ਼ਰੀਰਕ ਕਸਰਤਾਂ ਵੀ ਘੱਟ ਕਰ ਰਹੇ ਹਾਂ। ਕੁਝ ਜਿਗਰ ਰੋਗਾਂ ਵਿੱਚ ਕ੍ਰੋਨਿਕ ਹੈਪਾਟਾਇਟਸ, ਸਿਰੋਸਿਸ, ਅਲਕੋਹਲ ਲਿਵਰ ਡਿਜੀਜ (ਏਐਲਡੀ), ਗੈਰ ਮਾਦਕ ਫੈਟੀ ਲਿਵਰ ਰੋਗ (ਐਨਏਐਫਐਲਡੀ) ਲਿਵਰ ਟਿੳੂਮਰ ਤੇ ਤੇਜ ਵਾਇਰਲ ਹੈਪਾਟਾਇਟਸ (ਏ, ਬੀ, ਸੀ ਤੇ ਡੀ) ਸ਼ਾਮਿਲ ਹਨ।
ਲਗਾਤਾਰ ਹੋ ਰਹੀ ਰਿਸਰਚ ਕਾਰਣ ਹੈਪਾਟਾਇਟਸ ਸੀ ਦਾ ਇਲਾਜ ਹੁਣ ਦਵਾਈ ਨਾਲ ਵੀ ਹੋਣ ਲੱਗ ਗਿਆ ਹੈ। ਇਹ ਕਾਫੀ ਸਸਤਾ ਤੇ ਪ੍ਰਭਾਵੀ ਵੀ ਹੈ। ਜੇਕਰ ਸਮੇਂ ਸਿਰ ਪਤਾ ਲੱਗ ਜਾਏ ਤਾ ਇਲਾਜ ਪੂਰੀ ਤਰਾਂ ਸੰਭਵ ਹੈ। ਪਰੰਤੁ ਕਈ ਬਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਲਿਵਹ ਟਰਾਂਸਪਲਾਂਟ ਵੀ ਕਰਨ ਦੀ ਲੋੜ ਪੈ ਜਾਂਦੀ ਹੈ। ਲਿਵਰ ਕੈਂਸਰ ਦੇ 78 ਫੀਸਦੀ ਮਾਮਲੇ ਵੀ ਐਚਸੀਵੀ ਦੇ ਕਾਰਣ ਹੀ ਹੁੰਦੇ ਹਨ। ਕਿਓੰਕਿ ਅਜੇ ਤੱਕ ਹੈਪਾਟਾਇਟਸ ਸੀ ਦੀ ਕੋਈ ਵੈਕਸੀਨ ਨਹੀਂ ਬਣੀ ਹੈ। ਇਸ ਕਾਰਣ ਬਚਾਅ ਨੂੰ ਹੀ ਇਸਦਾ ਇਲਾਜ ਕਹਿਣਾ ਠੀਕ ਰਹੇਗਾ। ਉਹਨਾਂ ਕਿਹਾ ਕਿ ਮੋਟਾਪਾ, ਸ਼ੁਗਰ, ਹਾਈ ਕੋਲੇਸਟਰੋਲ ਜਾਂ ਹਾਈ ਟ੍ਰੀਗਲਸਰਾਇਡਸ ਅਤੇ ਪੋਲੀਸਸਿਟਕ ਅੰਡਕੋਸ਼ ਰੋਗ (ਪੀਸੀਓਡੀ) ਵੀ ਜਿਗਰ ਰੋਗ ਦੇ ਕਾਰਣ ਹੋ ਸਕਦੇ ਹਨ। ਘੱਟ ਚਿਕਨਾਈ ਵਾਲਾ ਭੋਜਨ, ਭਾਰ ਘਟਾ ਕੇ, ਸ਼ੁਗਰ ਅਤੇ ਕੋਲੇਸਟ੍ਰੋਲ ਕੰਟ੍ਰੋਲ ਕਰਕੇ ਇਲਾਜ ਵਿੱਚ ਮਦਦ ਮਿਲਦੀ ਹੈ। ਪੰਜਾਬ ਵਿੱਚ ਲਗਾਤਾਰ ਵੱਧਦੀ ਸ਼ਰਾਬ ਦੀ ਖਪਤ ਵੀ ਚਿੰਤਾ ਦਾ ਵਿਸ਼ਾ ਹੈ। ਕਿਓਂਕਿ ਇਸ ਨਾਲ ਵੀ ਜਿਗਰ ਦਾ ਰੋਗ ਹੁੰਦਾ ਹੈ।
ਡਾ. ਮੱਲ੍ਹੀ ਨੇ ਦੱਸਿਆ ਕਿ ਇਸ ਨਾਲ ਲਿਵਰ ਵਿੱਚ ਸੋਜ ਆ ਜਾਂਦੀ ਹੈ। ਬੁਖਾਰ, ਪੀਲੀਆ, ਦਿਲ ਕੱਚਾ ਹੋਣਾ, ਉਲਟੀ ਤੇ ਪੇਟ ਦਰਦ ਲਿਵਰ ਵਿੱਚ ਸੋਜ ਦੇ ਲੱਛਣ ਹਨ। ਲਗਾਤਾਰ 5 ਤੋਂ 10 ਸਾਲ ਤੱਕ ਸ਼ਰਾਬ ਪੀਣ ਵਾਲੇ ਵਿਅਕਤੀ ਦੇ ਜਿਗਰ ਵਿੱਚ ਸਿਰੋਸਿਸ ਹੋ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਹੀਰੋਈਨ ਜਾ ਹੋ ਰਿਹਾ ਇਸਤੇਮਾਲ ਚਿੰਤਾ ਦਾ ਵਿਸ਼ਾ ਹੈ। ਇਸਦੇ ਨਾਲ ਹੀ ਓਪਿਏਟੱਸ, ਭਾਰ ਤੇ ਮਾਸਪੇਸ਼ੀਆਂ ਵਧਾਉਣ ਵਾਲੇ ਸਪਲੀਮੈਂਟ, ਅੰਨੇਵਾਹ ਲਈਆ ਜਾ ਰਹੀਆਂ ਆਯੁਰਵੈਦਿਕ ਤੇ ਹਰਬਲ ਦਵਾਈਆਾਂ ਦਾ ਇਸਤੇਮਾਲ ਵੀ ਨੁਕਸਾਨਦਾਇਕ ਹਨ। ਕਿਓਂਕਿ ਇਸ ਵਿੱਚ ਸ਼ਾਮਿਲ ਰਸਾਇਣ ਸਿੱਧੇ ਤੌਰ ਤੇ ਲਿਵਰ ਨੂੰ ਨੁਕਸਾਨ ਪਹੁੰਚਾਉਦੇ ਹਨ। ਉਹਨਾਂ ਕਿਹਾ ਕਿ ਲਿਵਰ ਨੂੰ ਸੇਫ ਰੱਖਣ ਲਈ ਭਾਰ ਹਮੇਸ਼ਾ ਨਾਰਮਲ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਲਗਾਤਾਰ ਐਕਸਰਸਾਈਜ ਕਰਨ, ਸੰਤੁਲਿਤ ਭੋਜਨ ਲੈਣ, ਸ਼ਰਾਬ ਤੋਂ ਬਚ ਕੇ, ਗੈਰ ਜਰੂਰੀ ਦਵਾਈਆਂ ਦਾ ਇਸਤੇਮਾਲ ਤੋਂ ਬਚ ਕੇ, ਦੂਸ਼ਿਤ ਸੂਈਆਾਂ ਦਾ ਇਸਤੇਮਾਲ ਬੰਦ ਕਰਕੇ, ਹੈਪਾਟਾਇਟਸ ਏ ਤੇ ਬੀ ਦੀ ਵੈਕਸੀਨ ਲਗਵਾ ਕੇ, ਰੇਜਰ, ਦੰਦਾ ਦਾ ਬਰੱਸ਼ ਤੇ ਨਹੁੰ ਕੱਟਣ ਵਾਲਾ ਨੇਲ ਕਟਰ ਕਿਸੇ ਨਾਲ ਨਹੀਂ ਵੰਡਣ ਕਰਕੇ ਤੇ ਭੋਜਨ ਕਰਨ ਤੋ ਪਹਿਲਾਂ ਹੱਥ ਚੰਗੀ ਤਰਾਂ ਧੋਣ ਦੀ ਆਦਤ ਪਾ ਕੇ ਜਿਗਰ ਦੇ ਰੋਗਾਂ ਤੋ ਬਚਿਆ ਜਾ ਸਕਦਾ ਹੈ।

No comments: