ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵਾਰਡਾਂ ਤੋਂ ਹਮਾਇਤ ਦੀ ਵੀ ਸੰਭਾਵਨਾ
ਲੁਧਿਆਣਾ: 9 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਜਦੋਂ ਮੌਜੂਦਾ ਦੌਰ ਦੀਆਂ ਬੁਰਾਈਆਂ ਨੂੰ ਬੜੇ ਫਖਰ ਨਾਲ ਗਲੇ ਲਗਾਉਣ ਵਾਲੇ ਲੋਕ ਅਤੇ ਤਾਕਤ ਦੇ ਨਸ਼ੇ ਵਿੱਚ ਚੂਰ ਹੋਏ ਉਹਨਾਂ ਦੇ ਆਕਾ ਇਹ ਸਮਝਣ ਲੱਗ ਪਾਏ ਸਨ ਉਦੋਂ ਵੀ ਖੱਬੀਆਂ ਤਾਕਤਾਂ ਨੇ ਇਹ ਸਾਬਿਤ ਕੀਤਾ ਸੀ ਕਿ ਅੱਜ ਵੀ ਲੋਕ ਕਿਸੇ ਨਵੇਂ ਬਦਲ ਦੀ ਉਡੀਕ ਲਾਲ ਝੰਡੇ ਵਾਲਿਆਂ ਕੋਲੋਂ ਹੀ ਕਰਦੇ ਹਨ। ਹੁਣ ਨਗਰ ਨਿਗਮ ਚੋਣਾਂ ਮੌਕੇ ਸੀਪੀਆਈ ਨੇ ਕੁਝ ਵਾਰਡਾਂ ਤੋਂ ਸਿਧਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ ਅਤੇ ਕੁਝ ਵਾਰਡਾਂ ਤੋਂ ਲੋਕ ਪੱਖੀ ਉਮੀਦਵਾਰਾਂ ਦੀ ਹਮਾਇਤ ਦਾ ਫੈਸਲਾ ਕੀਤਾ ਹੈ।
ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਮਿਉਂਸੀਪਲ ਕਾਰਪੋਰੇਸ਼ਨ ਲੁਧਿਆਣਾ ਦੀਆਂ ਚੋਣਾਂ ਲਈ ਵਾਰਡ ਨੰਬਰ 78, 94 ਅਤੇ 95 ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਵਾਰਡ ਨੰਬਰ 78 ਤੋਂ ਰਣਧੀਰ ਸਿੰਘ ਧੀਰਾ, ਵਾਰਡ ਨੰਬਰ 94 ਤੋਂ ਸੰਜੇ ਕੁਮਾਰ ਅਤੇ ਵਾਰਡ ਨੰ. 95 ਤੋਂ ਅਜੀਤ ਕੁਮਾਰ ਚੌਰਸੀਆ ਸੀਪੀਆਈ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਵਾਰਡ ਨੰਬਰ 7 ਤੋਂ ਸੀਪੀਆਈ ਸ੍ਰੀਮਤੀ ਕੁਲਵੰਤ ਕੌਰ ਦੀ ਉਮੀਦਵਾਰੀ ਨੂੰ ਸਮਰਥਨ ਦੇ ਰਹੀ ਹੈ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਡਾ: ਅਰੁਣ ਮਿੱਤਰਾ ਨੇ ਅੱਜ ਸ਼ਾਮ ਇੱਕ ਈਮੇਲ ਰਾਹੀਂ ਮੀਡੀਆ ਨੂੰ ਦਿੱਤੀ। ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵੱਲੋਂ ਕਈ ਹੋਰ ਥਾਵਾਂ ਤੋਂ ਵੀ ਪਾਰਟੀ ਵੱਲੋਂ ਹਮਾਇਤ ਦਾ ਐਲਾਨ ਹੋ ਸਕਦਾ ਹੈ।
No comments:
Post a Comment