Fri, Oct 28, 2016 at 1:55 PM
ਡਾ. ਰਮੇਸ਼ ਅਤੇ ਸੁਭਾਸ਼ ਮਲਿਕ ਦੀ ਪ੍ਰੇਰਨਾ ਨਾਲ ਸ਼ੁਰੂ ਹੋਇਆ ਸੀ ਉਪਰਾਲਾ
ਕਪੂਰਥਲਾ: 28 ਅਕਤੂਬਰ 2016: (ਅਸ਼ੋਕ ਮਹਿਰਾ//ਪੰਜਾਬ ਸਕਰੀਨ):
ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਤਿੰਨ ਦਿਨਾਂ ਦਿਵਾਲੀ ਮੇਲਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਖੁਸ਼ੀਆਂ, ਰੋਣਕਾਂ ਅਤੇ ਦੀਪਮਾਲਾ ਦੇ ਨਾਲ ਨਾਲ ਪੁਨਰਜੋਤ ਆਈ ਡੁਨੇਸ਼ਨ ਸੁਸਾਇਟੀ ਰੇਲ ਕੋਚ ਫੈਕਟਰੀ ਵਲੋਂ ਆਏ ਮਹਿਮਾਨਾਂ ਨੂੰ ਅੱਖਾਂ ਦਾਨ ਅਤੇ ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਤੇ 155 ਅੱਖਾਂ ਦਾਨ ਅਤੇ 25 ਅੰਗਦਾਨ ਦੇ ਫਾਰਮ ਭਰੇ ਗਏ। ਇਸ ਸੁਸਾਇਟੀ ਦੇ ਕੋ-ਆਰਡੀਨੇਟਰ ਰਜੇਸ਼ ਕੁਮਾਰ, ਇੰਦਰਜੀਤ ਸਿੰਘ, ਜਗਤਾਰ ਸਿੰਘ, ਵਿਲਾਸ ਮਾਰਕਲੇ, ਹੋਸ਼ਿਤ ਘਈ, ਕਮਲ, ਪਾਸੀ, ਨਵੀਨ ਕੰਬੋਜ, ਅਤੇ ਅਮਰ ਸਿੰਘ ਮੀਨਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਟਾਲ ਉੱਤੇ ਅੱਖਾਂ ਦਾਨ ਦੀ ਜਾਣਕਾਰੀ ਲਈ ਪਲੈਜ ਕਾਰਡ ਅਤੇ ਲੋੜੀਂਦੇ ਸਾਹਿਤ ਦਾ ਪ੍ਰਬੰਧ ਕੀਤਾ ਸੀ। ਰਜੇਸ਼ ਕੁਮਾਰ ਜੀ ਨੇ ਦੱਸਿਆ ਕਿ ਸੁਸਾਇਟੀ ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਡਾਇਰੈਕਟਰ ਡਾਕਟਰ ਰਮੇਸ਼ ਜੀ ਅਤੇ ਸੈਕਟਰੀ ਸੁਭਾਸ਼ ਮਲਿਕ ਜੀ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਹੈ। ਪੁਨਰਜੋਤ ਦੇ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿਰਾ ਜੀ ਦੀ ਦੇਖ ਰੇਖ ਅੰਦਰ ਕਪੂਰਥਲਾ ਨਿਵਾਸੀਆਂ ਨੇ ਅਤੇ ਰੇਲ ਕੋਚ ਫੈਕਟਰੀ ਦੇ ਸਟਾਫ ਵਲੋਂ ਬਹੁਤ ਹੀ ਉਤਸ਼ਾਹ ਨਾਲ ਅੱਖਾਂ ਦਾਨ ਅਤੇ ਅੰਗ ਦਾਨ ਦੇ ਪ੍ਰਣ ਪੱਤਰ ਭਰੇ ਜਾ ਰਹੇ ਹਨ। ਹੁਣ ਤੱਕ ਆਰ. ਸੀ. ਐਫ. ਕਪੂਰਥਲਾ ਦੇ 300 ਨੇਤਰਦਾਨ ਪ੍ਰਣ ਪੱਤਰ ਭਰੇ ਜਾ ਚੁੱਕੇ ਹਨ। ਪੁਨਰਜੋਤ ਵਲੋਂ ਅੱਖਾਂ ਦਾਨ ਨਾਲ ਲੋਕਾਂ ਨੂੰ ਗਰੀਨ, ਸੁਰੱਖਿਅਤ ਅਤੇ ਸਾਦੀ ਦਿਵਾਲੀ ਮਨਾਉਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਫਾਰਮ ਭਰਨ ਵਾਲਿਆਂ ਵਿੱਚ ਮੁਟਿਆਰਾਂ ਅਤੇ ਲੇਡੀਜ਼ ਨੇ ਵੱਧ ਚੜਕੇ ਹਿੱਸਾ ਲਿਆ। ਪੁਨਰਜੋਤ ਸੁਸਾਇਟੀ ਨਰੇਸ਼ ਭਾਰਤੀ ਜੀ ਪ੍ਰਧਾਨ ਸਾਹਿਬਜਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ ਆਰ. ਸੀ. ਐਫ.) ਅਤੇ ਉਹਨਾਂ ਦੀ ਪੂਰੀ ਟੀਮ ਦੇ ਸਹਿਯੋਗ ਲਈ ਧੰਨਵਾਦੀ ਹੈ।
No comments:
Post a Comment