ਕਿਸਾਨਾਂ ਤੱਕ ਪਹੁੰਚਣ ਲਈ ਕਿਸਾਨ-ਮੇਲੇ ਸਭ ਤੋਂ ਵਧੀਆ ਸਾਧਨ-VC ਡਾ.ਢਿੱਲੋਂ
ਬੱਲੋਵਾਲ ਸੌਂਖੜੀ ਤੋਂ ਪਰਤ ਕੇ ਪੰਜਾਬ ਸਕਰੀਨ ਲਈ ਰੈਕਟਰ ਕਥੂਰੀਆ
ਲੁਧਿਆਣਾ: 09 ਸਤੰਬਰ 2016: ਸਤੰਬਰ ਮਹੀਨੇ ਦੇ ਕਿਸਾਨ ਮੇਲਿਆਂ ਦੀ ਸ਼ੁਭ ਸ਼ੁਰੂਆਤ ਅੱਜ ਬੱਲੋਵਾਲ ਸੌਂਖੜੀ ਤੋਂ ਹੋ ਗਈ ਹੈ।ਸ਼ਹੀਦ ਭਗਤ ਸਿੰਘ ਨਗਰ ਵਿੱਚ ਬਲਾਚੌਰ ਤੋਂ ਕੁਝ ਅੱਗੇ ਜਾ ਕੇ ਸਥਿਤ ਇਹ ਇਲਾਕਾ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਨਾਲ ਜੁੜਿਆ ਹੋਇਆ ਹੈ। ਰਮਣੀਕ ਇਲਾਕੇ ਦੇ ਬਾਵਜੂਦ ਗਰਮੀ ਨਾਲ ਬੁਰਾ ਹਾਲ ਸੀ ਪਰ ਕਿਸਾਨ ਦੂਰੋਂ ਦੂਰੋਂ ਆਏ ਸਨ। ਉਹਨਾਂ ਨਾਲ ਕਾਰੋਬਾਰ ਕਰਨ ਵਾਲੇ ਵੀ ਦੂਰ ਦੁਰਾਡਿਓਂ ਪੁੱਜੇ ਹੋਏ ਸਨ। ਬਲਾਚੌਰ ਟੱਪਦਿਆਂ ਹੀ ਮੇਲੇ ਦੇ ਰੰਗ ਢੰਗ ਆਵਾਜ਼ਾਂ ਦੇ ਦੇ ਬੁਲਾ ਰਹੇ ਸਨ। ਸਟਾਲਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਸਟੇਜ ਤੋਂ ਬਿਆਨ ਕੀਤੀ ਜਾ ਰਹੀ ਜਾਣਕਾਰੀ ਬਹੁਤ ਹੀ ਕੀਮਤੀ ਸੀ। ਸਾਦਗੀ ਵਾਲੇ ਅੰਦਾਜ਼ ਦਾ ਇੱਕ ਇੱਕ ਸ਼ਬਦ ਉਹਨਾਂ ਲੋਕਾਂ ਨੂੰ ਵੀ ਸਮਝ ਆ ਰਿਹਾ ਸੀ ਜ੍ਹਿਨ੍ਹਾਂਨੇ ਕਦੇ ਖੇਤੀ ਦਾ ਊੜਾ ਐਡਾ ਨਹੀਂ ਪੜਿਆ ਹੋਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੂਨੀਵਰਸਿਟੀ ਨਾਲ ਸਬੰਧਤ ਇੱਕ ਸਟਾਲ ਤੇ ਪੁੱਜੇ, ਪਾਰਖੂ ਨਿਗਾਹਾਂ ਨਾਲ ਪਲਾਂ ਛਿਣਾਂ ਵਿੱਚ ਸਾਰੀ ਸਥਿਤੀ ਨੂੰ ਆਪਣੇ ਮਨ ਦੇ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਸਟਾਲ ਵਾਲਿਆਂ ਦਾ ਹਾਲ ਚਾਲ ਪੁੱਛਦਿਆਂ ਪੁੱਛਦਿਆਂ ਉਹਨਾਂ ਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਕਿ ਇਥੇ ਇਸ ਤਰਾਂ ਕਰਨਾ ਸੀ ਅਤੇ ਇਥੇ ਆਹ ਵਾਲੀ ਘਾਟ ਰਹਿ ਗਈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਤੰਬਰ ਮਹੀਨੇ ਵਿੱਚ ਆਯੋਜਿਤ ਹੋਣ ਵਾਲੇ ਕਿਸਾਨ ਮੇਲਿਆਂ ਵਿੱਚ ਪਹਿਲਾ ਖੇਤਰੀ ਕਿਸਾਨ ਮੇਲਾ ਅੱਜ ਖੇਤਰੀ ਖੋਜ ਕੇਂਦਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਗਾਇਆ ਗਿਆ। ਇਸ ਮੇਲੇ ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ, ਨੇ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨਗਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ. ਪਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਸਵੰਤ ਸਿੰਘ ਵੀ ਹਾਜਰ ਸਨ।
ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਇਹ ਮੇਲੇ ਗਿਆਨ ਵਿਗਿਆਨ ਦੇ ਮੇਲੇ ਹੁੰਦੇ ਹਨ। ਸਾਨੂੰ ਇਹਨਾਂ ਤੋਂ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਨਾਲ ਅਸੀਂ ਆਪਣੀ ਖੇਤੀ ਨੂੰ ਤਕਨੀਕੀ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ। ਉਨ੍ਹਾਂ ਇਲਾਕੇ ਦੇ ਮੌਸਮੀ ਹਾਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਖੇਤਰ ਵਿਚ ਬਾਗਬਾਨੀ, ਦਵਾਈ ਅਤੇ ਜੜੀ ਬੂਟਿਆਂ ਦੀ ਖੇਤੀ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਕਿਹਾ ਜਿਸ ਨਾਲ ਘਰ ਦੀ ਰਸੋਈ ਲਈ ਪੌਸ਼ਟਿਕ ਖੁਰਾਕ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਕਿਸਾਨਾਂ ਨੂੰ ਬੇਲੋੜੇ ਖਰਚੇ ਨਾ ਕਰਨ ਦੀ ਅਪੀਲ ਕੀਤੀ ਤਾਂ ਜੋ ਅਸੀਂ ਆਪਣੀ ਖੇਤੀ ਨੂੰ ਹੋਰ ਲਾਹੇਵੰਦ ਬਣਾ ਸਕੀਏ। ਉਹਨਾਂ ਦੱਸਿਆ ਕਿ ਸਬਸਿਡੀ ਦੀ ਰਕਮ ਕਈ ਮਾਮਲਿਆਂ ਵਿੱਚ 50 ਫ਼ੀਸਦੀ ਤੋਂ ਲਾਇ ਕੇ 90 ਫ਼ੀਸਦੀ ਤੱਕ ਹੈ ਇਸ ਲਈ ਇਹਨਾਂ ਸਕੀਮਾਂ ਦਾ ਫਾਇਦਾ ਉਠਾ ਕੇ ਕਿਸਾਨਾਂ ਨੂੰ ਆਪਣੀ ਹਾਲਤ ਸਿਧਾਰਨੀ ਚਾਹੀਦੀ ਹੈ।
ਪ੍ਰਧਾਨਗੀ ਭਾਸ਼ਨ ਵਿਚ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨ ਅਤੇ ਕਿਸਾਨ ਬੀਬੀਆਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਦਾਂ ਦੀ ਵਰਤੋਂ ਮਿੱਟੀ ਅਤੇ ਪੱਤਾ ਪਰਖ ਅਧਾਰ ਤੇ ਕਰਨ ਨਾਲ ਖਾਦਾਂ ਦੀ ਬੱਚਤ ਹੁੰਦੀ ਹੈ ਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਨੇ ਦੱੱਸਿਆ ਕਿ ਇਸ ਵਾਰ ਕਿਸਾਨ ਮੇਲਿਆਂ ਦਾ ਨਾਅਰਾ ‘‘ਪੀ. ਏ. ਯੂ. ਖੇਤੀ ਸਿਫਾਰਸ਼ਾਂ ਫ਼ਸਲਾਂ ਲਈ ਵਰਦਾਨ, ਵਿਗਿਆਨਿਕ ਖੇਤੀ ਨਾਲ ਹੀ ਸਫ਼ਲ ਹੋਣ ਕਿਰਸਾਨ’’ ਰੱਖਿਆ ਗਿਆ ਹੈ। ਡਾ. ਢਿੱਲੋਂ ਨੇ ਕਿਹਾ ਕਿ ਯੂਨੀਵਰਸਿਟੀ ਆਪਣੀਆਂ ਖੇਤੀ ਖੋਜਾਂ ਅਤੇ ਨਵੀਂਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਕਈ ਤਰੀਕੇ ਵਰਤਦੀ ਹੈ, ਉਨ੍ਹਾਂ ਵਿਚੋਂ ਕਿਸਾਨ ਮੇਲੇ ਕਿਸਾਨਾਂ ਤੱਕ ਪਹੁੰਚ ਬਣਾਉਣ ਦਾ ਸਭ ਤੋਂ ਸਫਲ ਢੰਗ ਹੈ। ਯੂਨੀਵਰਸਿਟੀ ਵਲੋਂ ਲਗਾਏ ਜਾਂਦੇ ਇਹ ਕਿਸਾਨ ਮੇਲੇ ਸਿਰਫ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਤੋਂ ਹੀ ਜਾਣੂ ਨਹੀਂ ਕਰਵਾਉਂਦੇ, ਬਲਕਿ ਸਾਇੰਸਦਾਨਾਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਣ ਅਤੇ ਖੇਤੀ ਖੋਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਿੱਚ ਵੀ ਅਹਿਮ ਹਿੱਸਾ ਪਾਉਂਦੇ ਹਨ। ਉਨ੍ਹਾਂ ਮੇਲੇ ਵਿੱਚ ਕਿਸਾਨ ਬੀਬੀਆਂ ਦੀ ਵੱਡੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨਰਮਾਂ ਕਪਾਹ ਪੱਟੀ ਵਿਚ ਚਿੱਟੀ ਮੱਖੀ ਦੇ ਹਮਲੇ ਨੂੰ ਕਾਬੂ ਕਰਨ ਲਈ ਸਾਰਿਆਂ ਤੋਂ ਮਿਲੇ ਸਹਿਯੋਗ ਲਈ ਵਧਾਈ ਦਿੱਤੀ । ਡਾ. ਢਿੱਲੋਂ ਨੇ ਕਿਸਾਨਾਂ ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨਾਲ ਮਿਲ ਕੇ ਹੀ ਅਸੀਂ ਪਾਣੀ ਦੇ ਡਿਗਦੇ ਪੱਧਰ ਨੂੰ ਕਾਬੂ ਕਰਨ ਵਿਚ, ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕਰਨ ਵਿਚ ਸਫਲ ਹੋਏ ਹਾਂ। ਉਨ੍ਹਾਂ ਨੇ ਗੁਰੂ ਸੇਵਾ ਸੰਸਥਾ ਦੇ ਬੱਚਿਆਂ ਵਲੋਂ ਪੇਸ਼ ਕੀਤੇ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਜਿਹੇ ਸਾਧਨਾਂ ਨੂੰ ਖੇਤੀ ਪਸਾਰ ਸਿਖਿਆ ਦਾ ਹਿੱਸਾ ਵੀ ਬਣਾਉਣ ਲਈ ਪ੍ਰੇਰਿਆ।
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ.ਪਰਮਜੀਤ ਸਿਘ ਨੇ ਯੂਨੀਵਰਸਿਟੀ ਵਲੋਂ ਇਸ ਪਛੜੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੰਢੀ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਦਿੱਤੀ ਜਾ ਰਹੀ ਤਕਨੀਕੀ ਜਾਣਕਾਰੀ ਅਪਣਾ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦਾ ਸੁਨੇਹਾ ਦਿੱਤਾ। ਉਨ੍ਹਾਂ ਵੱਧ ਤੋਂ ਵੱਧ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨਾਲ ਜੁੜਨ ਲਈ ਕਿਹਾ ਅਤੇ ਨੌਜਵਾਨਾਂ ਨੂੰ ਹੱਥੀਂ ਕੰਮ ਕਰਨ ਦੀ ਅਪੀਲ ਕੀਤੀ। ਉਹਨਾਂ ਇਸ ਗੱਲ ਤੇ ਦੁੱਖ ਜ਼ਾਹਰ ਕੀਤਾ ਕਿ ਅੱਜ ਵੀ ਪੰਚਾਇਤ ਸਾਡੇ ਫ਼ੰਡ ਨਾਲ ਵਿਕਾਸ ਕਰਨ ਲਈ ਗਲੀਆਂ ਨਾਲੀਆਂ ਤੋਂ ਅੱਗੇ ਨਹੀਂ ਵਧਦੀਆਂ। ਦੁੱਧ ਮੁੱਲ ਦਾ-ਸਬਜ਼ੀ ਮੁੱਲ ਦੀ, ਪੜ੍ਹਾਈ ਮਹਿੰਗੀ--ਖਰਚੇ ਕਿੱਥੋਂ ਪੂਰੇ ਹੋਣੇ ਹਨ? ਉਹਨਾਂ ਸਾਫ ਕਿਹਾ ਕਿ ਨਸ਼ਿਆਂ ਦੇ ਨਾਲ ਸਿਆਸਤ ਅਤੇ ਮੋਬਾਈਲਾਂ ਨੇ ਕਿਸਾਨੀ ਦੀ ਦੁਰਦਸ਼ਾ ਕੀਤੀ ਹੋਈ ਹੈ। ਘਰ ਦੇ ਹਰ ਮੈਂਬਰ ਨੇ ਪੰਜ ਪੰਜ ਮੋਬਾਈਲ ਰੱਖੇ ਹੋਏ ਹਨ। ਉਹਨਾਂ ਪੁੱਛਿਆ ਕਿ ਰਾਜਸਥਾਨ ਦੀ ਹਾਲਤ ਸਾਡੇ ਨਾਲੋਂ ਕੋਈ ਜ਼ਿਆਦਾ ਚੰਗੀ ਨਹੀਂ ਪਰ ਉੱਥੇ ਕਿਓਂ ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਕਰਦਾ? ਉਹਨਾਂ ਸਿਆਸਤਾਂ ਤੋਂ ਉੱਪਰ ਉੱਠ ਕੇ ਕੰਮ ਕਰਨ, ਮੋਬਾਈਲ ਦੇ ਸ਼ੌਂਕਾਂ ਅਤੇ ਨਸ਼ਿਆਂ ਦੀਆਂ ਲਾਹਣਤਾਂ ਨੂੰ ਛੱਡ ਕੇ ਹੱਥੀਂ ਕੰਮ ਕਰਨ ਦੀ ਆਦਤ ਪ੍ਰਫੁੱਲਤ ਕਰਨ ਤੇ ਜ਼ੋਰ ਦਿੱਤਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਡਾ. ਆਰ. ਕੇ. ਗੁੰਬਰ ਨੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਇਸ ਵਾਰ ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ 725 ਅਤੇ 677 ਕਿਸਾਨ ਵੀਰਾਂ ਲਈ ਸਿਫਾਰਸ਼ ਕੀਤੀਆਂ ਹਨ, ਜੋ ਵੱਧ ਝਾੜ ਦੇਣ ਦੇ ਨਾਲ-ਨਾਲ ਕਈ ਬਿਮਾਰੀਆਂ ਦਾ ਟਾਕਰਾ ਵੀ ਕਰਦੀਆਂ ਹਨ। ਉਨ੍ਹਾਂ ਨੇ ਇਲਾਕੇ ਵਿਚ 1982 ਤੋਂ ਸਥਾਪਿਤ ਇਸ ਖੋਜ ਕੇਂਦਰ ਦੀ ਭਰਪੂਰ ਸ਼ਲਾਘਾ ਵੀ ਕੀਤੀ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ, ਮੀਡੀਆ, ਕਿਸਾਨ ਭਰਾਵਾਂ ਅਤੇ ਬੀਬੀਆਂ ਦਾ ਸਵਾਗਤ ਕਰਦਿਆਂ ਪਸਾਰ ਸਿਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾ. ਰਾਜਿੰਦਰ ਸਿੰਘ ਸਿੱਧੂ ਨਿਰਦੇਸ਼ਕ ਨੇ ਕਿਹਾ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਗੰਭੀਰ ਹੋ ਰਹਿਆਂ ਹਨ ਜਿਨ੍ਹਾਂ ਪ੍ਰਤੀ ਜਾਗਰੂੁਕ ਹੋਣਾ ਲਾਜ਼ਮੀ ਹੈ ਇਸ ਲਈ ਇਨ੍ਹਾਂ ਮਸਲਿਆਂ ਨੂੰ ਸਹੀ ਦਿਸ਼ਾ ਵਿਚ ਨਹਿਠਣ ਲਈ ਯੂਨੀਵਰਸਿਟੀ ਦੀਆਂ ਸ਼ਿਫਰਸ਼ਾਂ ਤੇ ਜ਼ਰੂਰ ਧਿਆਨ ਦਿਉ ਅਤੇ ਅੱਜ ਇਸ ਮੇਲੇ ਵਿਚੋਂ ਹੋਰ ਗਿਆਨ ਦੇ ਨਾਲ ਨਾਲ ਖੇਤੀ ਸਾਹਿਤ ਜਰੂਰ ਲੈ ਕੇ ਜਾਉ। ਉਨ੍ਹਾਂ ਵੱਖ-ਵੱਖ ਜਿਲ੍ਹਿਆਂ ਵਿਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਲੋਂ ਲਗਾਈਆਂ ਜਾਂਦੀਆਂ ਸਿਖਲਾਈਆਂ ਨਾਲ ਜੁੜਨ ਲਈ ਕਿਹਾ ਅਤੇ ਮੀਡੀਆ ਦੇ ਮਿਲਦੇ ਖੇਤੀ ਪਸਾਰ ਵਿਚ ਮਿਲਦੇ ਸਹਿਯੋਗ ਦੇ ਲਈ ਧੰਨਵਾਦ ਕੀਤਾ।ਇਸ ਮੌਕੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਯੂਨੀਵਰਸਿਟੀ ਦੇ ਵੱਖ-2 ਵਿਭਾਗਾਂ ਅਤੇ ਕੰਪਨੀਆਂ ਵਲੋਂ ਵੱਡੀ ਪੱਧਰ ਤੇ ਨਵੀਂਆਂ ਤਕਨੀਕਾਂ ਦੀਆਂ ਨੁਮਾਇਸਾਂ ਲਗਾਈਆਂ ਗਈਆਂ। ਬੱਲੋਵਾਲ ਸੌਂਖੜੀ ਦੀ ਪੰਚਾਇਤ ਨੂੰ ਇਸ ਮੌਕੇ ਉਨ੍ਹਾਂ ਵਲੋਂ ਕੀਤੇ ਵਿਕਾਸ ਦੇ ਵਿਸ਼ੇਸ਼ ਕਾਰਜਾਂ ਲਈ ਮੁੱਖ ਮਹਿਮਾਨ ਵਲੋਂ ਸਨਮਾਨਤ ਕੀਤਾ ਗਿਆ। ਤਕਨੀਕੀ ਸੈਸ਼ਨ ਵਿਚ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਗੁਰਸੇਵਾ ਨਰਸਿੰਗ ਕਾਲਜ, ਗੜਸ਼ੰਕਰ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕਿਸਾਨਾਂ ਨੇ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਨਵੇਂ ਬੀਜ, ਫਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਿਆ। ਇਸ ਮੌਕੇ ਇਲਾਕੇ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤੀ ਗਈ ਇਕਾਂਗੀ ਅਤੇ ਗਿੱਧਾ ਕਮਾਲ ਦਾ ਸੀ ਜਿਹੜਾ ਸਾਡੇ ਸਮਾਜ ਅਤੇ ਸੱਭਿਆਚਾਰ ਦੀ ਝਲਕ ਕਲਾਤਮਕ ਢੰਗ ਨਾਲ ਦਿਖਾ ਰਿਹਾ ਸੀ। ਅਖੀਰ ਵਿਚ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ, ਮੀਡੀਆ ਕਰਮੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

No comments:
Post a Comment