Fri, Aug 19, 2016 at 4:42 PM
ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਹੋਣਗੇ ਮੁੱਖ ਮਹਿਮਾਨ ਵਜੋਂ ਸ਼ਾਮਲ
ਲੁਧਿਆਣਾ: 19 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਰਾਸ਼ਟਰੀ ਪੱਧਰ ਦੇ ਅਰੰਭੇ ਗਏ ਪ੍ਰੋਗਰਾਮ ’ਯਾਦ ਕਰੋ ਕੁਰਬਾਨੀ’ ਅਧੀਨ ਸੂਬਾ ਪੱਧਰੀ ਸਮਾਗਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਵੱਲੋਂ ’ਭਗਤ ਸਿੰਘ ਸਰਦਾਰ’ ਨਾਟਕ ਦਾ ਮੰਚਨ ਵੀ ਕੀਤਾ ਜਾਵੇਗਾ। ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਵਿਜੇ ਕੁਮਾਰ ਸਾਂਪਲਾ ਜੀ ਮੁਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ 4.30 ਵਜੇ ਸ਼ਾਮ ਨੂੰ ਆਯੋਜਿਤ ਕੀਤਾ ਜਾਵੇਗਾ। ਨਾਟਕ ਉਪਰੰਤ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਲੈਫਟੀਨੇਟ ਤ੍ਰਿਵੈਣੀ ਸਿੰਘ ਦੇ ਪਿਤਾ ਅਤੇ ਮਾਤਾ ਨੂੰ ਵਿਦਿਆਰਥੀਆਂ ਵੱਲੋਂ ਨਿੱਘਾ ਸਨਮਾਨ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਕੇਸ਼ਵ ਰਾਮ ਸ਼ਰਮਾ ਯਾਦਗਾਰੀ ਸੋਸਾਇਟੀ ਦੇ ਸਕੱਤਰ ਡਾ. ਬਿ੍ਰਜਮੋਹਨ ਭਾਰਦਵਾਜ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਅਤੇ ਦੇਸ਼ ਨੂੰ ਇਕ ਸੂਤਰ ਦੇ ਵਿੱਚ ਬੱਝਣ ਦੇ ਲਈ ਅਜਿਹੇ ਪ੍ਰੋਗਰਾਮ ਸ਼ਹਿਰ-ਸ਼ਹਿਰ ਉਲੀਕਣੇ ਚਾਹੀਦੇ ਹਨ।
No comments:
Post a Comment