ਤਨਖਾਹੀਆ ਕਰਾਰ ਦਿੱਤਾ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ
ਅੰਮ੍ਰਿਤਸਰ: 16 ਮਈ 2016: (ਪੰਜਾਬ ਸਕਰੀਨ ਬਿਊਰੋ):
ਸਰਬੱਤ ਖਾਲਸਾ ਵੱਲੋਂ ਥਾਪੇ ਜੱਥੇਦਾਰਾਂ ਦੀ ਰਿਹਾਈ ਅਤੇ ਫਿਰ ਸ੍ਰੀ ਹਰਿਮੰਦਿਰ ਵਿਖੇ ਮੱਥਾ ਟੇਕਣ ਨਾਲ ਟਕਰਾਓ ਵਿੱਚ ਕਮੀ ਆਉਂਦੀ ਮਹਿਸੂਸ ਹੋਈ ਸੀ ਪਰ ਮਾਮਲਾ ਫਿਰ ਤਿੱਖਾ ਹੁੰਦਾ ਲੱਗ ਰਿਹਾ ਹੈ। ਚੱਬਾ ਵਿਖੇ ਹੋਏ ਪੰਥਕ ਇਕੱਠ (ਸਰਬੱਤ ਖ਼ਾਲਸਾ) ਦੌਰਾਨ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸ੍ਰੀ ਦਮਦਮਾ ਸਾਹਿਬ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਪਟਨਾ ਸਾਹਿਬ ਫੇਰੀ ਨੂੰ ਵਿਵਾਦਿਤ ਦੱਸਦਿਆਂ ਤਖ਼ਤ ਸ੍ਰੀ ਪਟਨਾ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਤਿੰਨੇ ਜਥੇਦਾਰਾਂ ਪਟਨਾ ਸਾਹਿਬ ਕਮੇਟੀ ਤੋਂ ਤਨਖ਼ਾਹੀਆ ਕਰਾਰ ਦਿੱਤੇ ਅਤੇ ਗ਼ੈਰ ਅੰਮ੍ਰਿਤਧਾਰੀ ਵਿਅਕਤੀ ਵੱਲੋਂ ਦਿੱਤੇ ਸਿਰੋਪਾਉ ਪ੍ਰਵਾਨ ਕੀਤੇ ਗਏ ਹਨ, ਜਿਸ ਤਹਿਤ ਉਹ ਖ਼ੁਦ ਤਨਖ਼ਾਹੀਆ ਹੋ ਗਏ ਹਨ। ਜ਼ਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਖ਼ੁਦ ਕਈ ਮੁੱਦਿਆਂ 'ਤੇ ਵਿਵਾਦਾਂ 'ਚ ਰਹੇ ਹਨ।
No comments:
Post a Comment