ਸਿਆਸੀ ਅਤੇ ਕਾਨੂੰਨੀ ਖੇਤਰਾਂ ਵਿੱਚ ਵੀ ਵਧਾਈ ਜਾਵੇਗੀ ਸਰਗਰਮੀ
ਲੁਧਿਆਣਾ:14 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਨਸ਼ੇ ਦੇ ਖਿਲਾਫ਼ ਆਪਣੀ ਜੰਗ ਨੂੰ ਹੋਰ ਤੇਜ਼ ਕਰਦਿਆਂ ਹੁਣ ਬੇਲਨ ਬ੍ਰਿਗੇਡ ਨੇ ਸਿਆਸੀ ਪਿੜ੍ਹ ਦੇ ਨਾਲ ਨਾਲ ਧਾਰਮਿਕ, ਸਮਾਜਿਕ ਅਤੇ ਕਾਰੋਬਾਰੀ ਖੇਤਰਾਂ ਵਿੱਚ ਵੀ ਆਪਣੀਆਂ ਸਰਗਰਮੀਆਂ ਦੀ ਪਹੁੰਚ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਆਪਣੀ ਇਸ ਮੁਹਿੰਮ ਅਧੀਨ ਸੰਗਠਨ ਦੀ ਮੁਖੀ ਅਨੀਤਾ ਸ਼ਰਮਾ ਅਤੇ ਉਹਨਾਂ ਦੀ ਸਕੂਲ ਸ਼ਾਖਾ ਹੈਡ ਸ਼ੋਭਾ ਨੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ, ਪ੍ਰਮੁਖ ਕਾਰੋਬਾਰੀ ਗੁਰਮੀਤ ਸਿੰਘ ਕੁਲਾਰ ਅਤੇ ਜ਼ਿਲਾ ਬਾਰ ਐਸੋਸੀਏਸ਼ਨ ਜਾ ਕੇ ਉਥੋਂ ਦੇ ਵਕੀਲਾਂ ਨਾਲ ਵੀ ਮੁਲਾਕਾਤ ਕੀਤੀ। ਇਸ ਗੱਲਬਾਤ ਦੌਰਾਨ ਅਨੀਤਾ ਸ਼ਰਮਾ ਟੀਮ ਨੇ ਸਾਰੀਆਂ ਧਿਰਾਂ ਨੂੰ ਆਪਣੇ ਮਕਸਦ ਬਾਰੇ ਵਿਸਥਾਰ ਨਾਲ ਸਮਝਾਇਆ। ਸਾਰੀਆਂ ਵੱਲੋਂ ਹੀ ਹੁੰਗਾਰਾ ਜਬਰਦਸਤ ਸੀ।

ਗੁਰਦੁਆਰਾ ਦੂਖ ਨਿਵਾਰਣ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਨੇ ਇਸ ਮੁਹਿੰਮ ਦਾ ਹਾਰਦਿਕ ਸਵਾਗਤ ਕੀਤਾ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਹਨਾਂ ਖੁਦ ਵੀ ਇਸ ਦਸ੍ਖਤੀ ਮਹੁੰਮ 'ਤੇ ਆਪਣੇ ਦਸਖਤ ਕੀਤੇ ਅਤੇ ਆਪਣੇ ਸਟਾਫ਼ ਵਾਲਿਆਂ ਕੋਲੋਂ ਵੀ ਕਰਵਾਏ। ਇਸਦੇ ਨਾਲ ਹੀ ਅਨੀਤਾ ਸ਼ਰਮਾ ਟੀਮ ਵੱਲੋਂ ਚਲਾਈ ਜਾ ਰਹੀ ਸਲਮ ਸਕੂਲ ਮੁਹਿੰਮ ਨੂੰ ਹੋਰ ਕਾਮਯਾਬ ਬਣਾਉਣ ਲਈ ਸਕੂਲੀ ਬੱਚਿਆਂ ਵਾਸਤੇ ਤੋਹਫ਼ੇ ਵੀ ਦਿੱਤੇ।
No comments:
Post a Comment