Monday, September 15, 2014

ਬਾਣੀਆਂ ਨੂੰ ਘੋਟਾ ਮਾਰਨ ਨੂੰ ਨਿਤਨੇਮ ਕਿਹਾ ਜਾ ਸਕਦਾ ਹੈ ?

ਸਿਰਫ ਅਖਰਾਂ ਨੂੰ ਪੜ ਲੇਣਾ ਨਿਤਨੇਮ ਤਾਂ ਕਦੀ ਨੀ ਹੋ ਸਕਦਾ
ਸੱਚ ਦੀ ਅਵਾਜ  ਚੱਲ ਰਹੇ ਇੱਕ ਪ੍ਰੋਫਾਈਲ ਨੇ ਹੇਠਲੀ ਲਿਖਤ ੴ Sikh ੴ ਦੇ status.ਤੋਂ ਸ਼ੇਅਰ ਕੀਤੀ ਹੈ। ਨਿਤਨੇਮ ਬਾਰੇ ਸਾਰਥਕ ਵਿਚਾਰਾਂ ਦੇ ਮਕਸਦ ਨਾਲ ਅਸੀਂ ਇਸ ਲਿਖਤ ਨੂੰ ਇਥੇ ਵੀ ਪ੍ਰਕਾਸ਼ਿਤ ਕਰ ਰਹੇ ਹਾਂ। ਉਮੀਦ ਹੈ ਤੁਸੀਂ ਇਸ ਬਾਰੇ ਆਪਣੇ ਅਨਮੋਲ ਵਿਚਾਰ ਜ਼ਰੁਰ ਦਿਓਗੇ। 
ਨਿਤਨੇਮ ਨਿਤ + ਨਿਯਮ = ਨਿਤਨੇਮ
ਭਾਵ ਅਕਾਲ ਪੁਰਖ ਦੀ ਬਣਾਈ ਮਰਿਆਦਾ (ਧਰਮ) ਅਨੁਸਾਰੀ ਜੀਵਨ ਜਿਉਣ ਦਾ ਕ੍ਰਮ

ਵੇਸੇ ਵੇਖਿਆ ਜਾਵੇ ਤਾਂ ਅਸੀਂ ਕਹਿੰਦੇ ਜਰੁਰ ਹਾਂ ਕੀ ਅਸੀਂ ਨਿਤਨੇਮ ਅਮ੍ਰਿਤ ਵੇਲੇ ਉਠ ਕੇ ਕਰਦੇ ਹਾਂ ਪਰ ਕੀ ਸਿਰਫ ਇਕ ਅਮ੍ਰਿਤ ਵੇਲੇ ਉਠ ਕੇ 
ਜਦ ਕੀ ਭਾਵ ਸਪਸ਼ਟ ਕੁਝ ਹੋਰ ਹੀ ਹੋ ਰਿਹੇ ਹਨ ਮੈਂ ਇਥੇ ਇਹ ਕਦੀ ਨੀ ਕਹਿ ਰਿਹਾ ਕੀ ਅਮ੍ਰਿਤ ਵੇਲੇ ਉਠ ਕੇ ਬਾਣੀ ਨਹੀ ਪੜਨੀ ਚਾਹੀਦੀ ਪੜਨੀ ਜਰੁਰ ਹੈ ਸਿਖ ਨੇ ਪਰ ਸਿਰਫ ਅਖਰਾਂ ਨੂੰ ਪੜ ਲੇਣਾ ਨਿਤਨੇਮ ਤਾਂ ਕਦੀ ਨੀ ਹੋ ਸਕਦਾ |

ਪਹਿਲੀ ਗੱਲ ਤਾਂ ਜਪੁਜੀ ਸਾਹਿਬ ਜੀ ਦੀ ਬਾਣੀ ਸਪਸ਼ੱਟ ਸੁਨੇਹਾ ਦੇ ਰਹੀ ਹੈ ਹਰ ਅਖਰ ਇਕ ਇਕ ਗੱਲ ਸਮਝਾ ਰਿਹਾ ਹੈ ਭਾਈ ਗੁਰ ਸਿਖਾ ਜੇ ਤੂ ਬਾਹਰੀ ਦਿਖਾਵੇ ਨੂੰ ਹੀ ਸਚ ਸਮਝ ਰਿਹਾ ਹੈ ਤੇ ਭਾਈ ਇਹ ਸੋਚਣਾ ਤੇਰਾ ਬਿਲਕੁਲ ਗਲਤ ਹੈ |
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਇ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਿਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

ਏਸ ਪੋੜੀ ਅੰਦਰ ਜੋ ਸੁਨੇਹ ਮਨੁਖ ਦਿਤਾ ਜਾ ਰਿਹਾ ਕੀ ਅਸੀਂ ਏਸ ਸੁਨੇਹੇ ਨੂੰ ਆਪਣੇ ਨਿਤ ਦੇ ਨਿਯਮ ਵਿਚ ਕਰਦੇ ਹਾਂ ?
ਬਾਹਰੀ ਸੁਚਤਾ ਤਾਂ ਅਸੀਂ ਬਹੁਤ ਕਰਨ ਦੀ ਕੋਸ਼ਿਸ਼ ਵਿਚ ਲਗੇ ਰਹਿੰਦੇ ਹਾਂ ਕਿਉਂ ਕੀ ਓਹ ਅਸੀਂ ਲੋਕ ਦਿਖਾਵਾ ਜੋ ਕਰਨਾ ਹੁੰਦਾ ਹੈ ਪਰ ਜੋ ਅਸਲ ਪਵਿਤ੍ਰਤਾ ਦੀ ਗੱਲ ਬਾਣੀ ਕਹਿ ਰਹੀ ਹੈ ਕੀ ਅਸੀਂ ਓਹ ਸੁਚਤਾ ਅੰਦਰ ਮਨ ਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ? ਨਹੀ
ਅਸੀਂ ਬਾਣੀ ਦੇ ਅਖਰਾਂ ਨੂੰ ਪੜਨ ਮਾਤਰ ਹੀ ਨਿਤਨੇਮ ਸਮਝ ਲਇਆ ਹੋਇਆ ਹੈ ਜਦ ਕੀ ਜੋ ਸੁਨੇਹਾ ਅਮ੍ਰਿਤ ਵੇਲੇ ਪੜ ਕੇ ਓਸਤੇ ਅਮਲ ਕਰਨ ਨੂੰ ਨਿਯਮ ਬਣਾਉਣਾ ਹੈ ਓਸ੍ਤੋੰ ਅਸੀਂ ਕੋਹਾਂ ਦੂਰ ਹਾਂ |
ਸੋ ਜਦ ਤਕ ਸਿਖ '''ਜਪੁਜੀ ਸਾਹਿਬ''' ਜੀ ਦੀ ਬਾਣੀ ਨੂੰ ਆਪਣੇ ਜੀਵਨ ਵਿਚ ਢਾਲ ਕੇ ਨਿਯਮ ਦਾ ਧਾਰਨੀ ਨਹੀ ਬਣ ਜਾਂਦਾ ਓਹ ਨਿਤਨੇਮ ਤਾਂ ਕਰ ਹੀ ਨਹੀ ਸਕਿਆ |
ਦੇਓ ਆਪਣੇ ਵਿਚਾਰ ਕੀ ਅਸੀਂ ਗਲਤ ਕਹਿ ਰਿਹੇ ਹਾਂ ?

No comments: