ਆਸਟ੍ਰੇਲੀਆ ਦੇ ਪ੍ਰਵਾਸੀ ਮਿੰਟੂ ਬਰਾੜ ਦੀ ਕੈਂਗਰੂਨਾਮਾ ਹੋਵੇਗੀ ਰਿਲੀਜ਼
ਪੁਸਤਕ, ਮੈਗਜ਼ੀਨ ਅਤੇ ਡਿਜੀਟਲ ਲਾਇਬਰੇਰੀ ਦੀ ਘੁੰਡਚੁਕਾਈ 22 ਫ਼ਰਵਰੀ ਨੂੰ ਚੰਡੀਗੜ੍ਹ ਵਿਚ
*ਆਸਟ੍ਰੇਲੀਆ ਦੇ ਪ੍ਰਵਾਸੀ ਪੰਜਾਬੀ ਅਦੀਬਾਂ ਨਵੇਕਲਾ ਉੱਦਮ
*ਸੁਰਜੀਤ ਪਾਤਰ, ਹਰਪਾਲ ਪੰਨੂ, ਜਸਵੰਤ ਜ਼ਫ਼ਰ ਵੀ ਹੋਣਗੇ ਮਹਿਮਾਨ
*ਚੰਡੀਗੜ੍ਹ ਦੇ ਸੈਕਟਰ 37 ਦੇ ਲਾਅ ਲਾਅ ਭਵਨ ਵਿਚ ਹੋਵੇਗਾ ਸਮਾਗਮ
ਚੰਡੀਗੜ੍ਹ, 19 ਫਰਵਰੀ 2014: (ਪੰਜਾਬ ਸਕਰੀਨ ਬਿਊਰੋ):
ਆਸਟਰੇਲੀਆ ਦੇ ਨਾਮਵਰ ਪ੍ਰਵਾਸੀ ਪੰਜਾਬੀ ਤੇ ਪੱਤਰਕਾਰ ਮਿੰਟੂ ਬਰਾੜ ਦੀ ਪੁਸਤਕ ਕੈਂਗਰੂਨਾਮਾ ਦੀ ਘੁੰਡ ਚੁਕਾਈ ਤੇ ਮਿੰਟੂ ਦੇ ਨਿਵੇਕਲੇ ਉਪਰਾਲੇ ਡਿਜੀਟਲ ਲਾਇਬ੍ਰੇਰੀ ਦੀ ਚੰਡੀਗੜ੍ਹ ਦੇ ਸੈਕਟਰ 37 ਵਿਚਲੇ ਲਾਅ ਭਵਨ ਚ 22 ਫਰਵਰੀ (ਸ਼ਨੀਵਾਰ) ਨੂੰ ਸ਼ੁਰੁਆਤ ਕੀਤੀ ਜਾ ਰਹੀ ਹੈ। ਇਸ ਮੌਕੇ ਕੂਕਾਬਾਰਾ ਨਾਂਅ ਦਾ ਮੈਗਜ਼ੀਨ ਵੀ ਰਿਲੀਜ਼ ਕੀਤਾ ਜਾਵੇਗਾ।
ਆਸਟ੍ਰੇਲੀਆ ਦੇ ਹਰਮਲ ਰੇਡੀਓ ਦੀ ਪਹਿਲਕਦਮੀ ਤੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਸੈਕਟਰ 37 ਲਾਅ ਭਵਨ ਚ 22 ਫਰਵਰੀ ਨੂੰ ਠੀਕ ਸਵੇਰੇ 11 ਵਜੇ ਚਾਹ ਪਾਰਟੀ ਨਾਲ ਹੋਵੇਗੀ। ਇਸ ਉਪਰੰਤ 12 ਵਜੇ ਮਿੰਟੂ ਬਰਾੜ ਦੀ ਪੁਸਤਕ ਕੈਂਗਰੂਨਾਮਾ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ। ਬਾਦ ਦੁਪਹਿਰ 12:30 ਵਜੇ ਮੈਗਜ਼ੀਨ ਕੂਕਾਬਾਰਾ ਰਿਲੀਜ਼ ਕੀਤੀ ਜਾਵੇਗੀ ਜਦਕਿ 1 ਵਜੇ ਮਿੰਟੀ ਬਰਾੜ ਦੇ ਨਿਵੇਕਲੇ ਉਪਰਾਲੇ ਡਿਜੀਟਲ ਲਾਇਬ੍ਰੇਰੀ ਦੀ ਘੁੰਡ ਚੁਕਾਈ ਹੋਵੇਗੀ ਤੇ ਉਪਰੰਤ 2 ਵਜੇ ਲੰਚ ਹੋਵੇਗਾ।
ਇਸ ਮੌਕੇ ਤੇ ਕਈ ਉਘੀਆਂ ਸਾਹਿਤਕ ਤੇ ਹੋਰ ਖੇਤਰਾਂ ਦੀਆਂ ਸ਼ਖਸੀਅਤਾਂ ਵੀ ਪੁੱਜਣਗੀਆਂ, ਜਿਨ੍ਹਾਂ ਚ ਪ੍ਰਧਾਨਗੀ ਮੰਡਲ ਚ ਡਾ. ਹਰਪਾਲ ਸਿੰਘ ਪੰਨੂ, ਉਘੇ ਸਾਹਿਤਕਾਰ ਡਾ. ਸੁਰਜੀਤ ਪਾਤਰ, ਜਸਵੰਤ ਜਫ਼ਰ, ਮੁੱਖ ਮੰਤਰੀ ਦੇ ਰਾਸ਼ਟਰੀ ਮਾਮਮਲਿਆਂ ਬਾਰੇ ਸਲਾਹਕਾਰ ਹਰਚਰਨ ਸਿੰਘ ਬੈਂਸ ਤੇ ਡਾ. ਜਗਦੀਸ਼ ਕੌਰ ਸ਼ਾਮਲ ਹੋਣਗੇ। ਅਦਾਰਾ ਬਾਬੂਸ਼ਾਹੀ ਡਾਟ ਕਾਮ ਦੇ ਐਡੀਟਰ ਬਲਜੀਤ ਬੱਲੀ ਹੁਰੀ ਸਮਾਗਮ ਚ ਸਲਾਹਕਾਰ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸਵਾਗਤੀ ਮੰਡਲ ਚ ਖੁਦ ਮਿੰਟੂ ਬਰਾੜ, ਅਮਨਦੀਪ ਸਿੰਘ ਸਿੱਧੂ, ਸਰਬਜੀਤ ਸਿੰਘ, ਸ਼ਿਵਦੀਪ ਤੇ ਦਵਿੰਦਰ ਸਿੰਘ ਧਾਲੀਵਾਲ ਸ਼ਾਮਲ ਹੋਣਗੇ।
No comments:
Post a Comment