Tue, Sep 24, 2013 at 4:35 PM
ਸਥਾਪਤੀ ਲਈ ਐਸਜੀਪੀਸੀ ਵਫ਼ਦ ਅੱਜ ਜਾਏਗਾ ਅਮਰੀਕਾ-ਜਥੇ:ਅਵਤਾਰ ਸਿੰਘ

ਉਨ੍ਹਾਂ ਕਿਹਾ ਕਿ ਇਹ ਸਿੱਖ ਸੈਂਟਰ ਸਥਾਪਿਤ ਕਰਨ ਦਾ ਮਕਸਦ ਵਿਦੇਸ਼ੀ ਸਰਕਾਰਾਂ ਨੂੰ ਸਿੱਖੀ ਦੀ ਹੋਂਦ, ਸਿੱਖ ਦੀ ਪਹਿਚਾਣ, ਸਿੱਖ ਫਿਲਾਸਫ਼ੀ ਅਤੇ ਸਿੱਖ ਕਲਚਰ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇੱਕ ਵਿਲੱਖਣ ਤੇ ਨਿਰਾਲੀ ਕੌਮ ਹੈ, ਜਿਸ ਦੀ ਪਹਿਚਾਣ ਕਲਗੀਧਰ ਦਸਮ ਪਿਤਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੇ ਜਨਮ ਦਿਹਾੜੇ ਤੇ ਦਿੱਤੀ। ਉਨ੍ਹਾਂ ਕਿਹਾ ਕਿ ਗਲੋਬਲ ਸਿੱਖ ਸੈਂਟਰ ਫਾਰ ਲਰਨਿੰਗ ਐਂਡ ਇਨਫ਼ਰਮੇਸ਼ਨ, ਗੁਰਬਾਣੀ ਤੇ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਏਗਾ ਅਤੇ ਵਿਦੇਸ਼ਾਂ ਵਿੱਚ ਨਵੀਨਤਮ ਮੀਡੀਆ ਸਾਧਨਾਂ ਰਾਹੀਂ ਸਿੱਖੀ ਦੀ ਹੋਂਦ ਦੀ ਸਹੀ ਪਹਿਚਾਣ ਬਾਰੇ ਜਾਗਰੂਕ ਕਰੇਗਾ ਤਾਂ ਜੋ ਵਿਦੇਸ਼ੀ ਸਰਕਾਰਾਂ ਵਿੱਚ ਸਿੱਖਾਂ ਪ੍ਰਤੀ ਪਾਏ ਭਰਮ ਭੁਲੇਖੇ ਦੂਰ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸਿੱਖ ਇੱਕ ਬਹਾਦਰ, ਨਿਡਰ, ਪਰਉਪਕਾਰੀ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੇ ਇਹੋ ਇੱਕ ਸਿੱਖ ਦੀ ਸਹੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖ ਸਮੱਸਿਆਵਾਂ ਸਬੰਧੀ ਵੀ ਵਿਦੇਸ਼ੀ ਸਰਕਾਰਾਂ ਨਾਲ ਤਾਲਮੇਲ ਬਨਾਉਣ ਲਈ ਕੰਮ ਕਰੇਗਾ।
No comments:
Post a Comment