Saturday, September 28, 2013

ਹਿਮਾਚਲ 'ਚ ਸੜਕ ਹਾਦਸਾ-21 ਮੌਤਾਂ

ਸ਼ੁੱਕਰਵਾਰ ਦੀ ਸਵੇਰ ਲੈ ਕੇ ਆਈ ਕਈ ਘਰਾਂ ਵਿੱਚ ਸੋਗ 
ਸ਼ਿਮਲਾ, 27 ਸਤੰਬਰ 2013: ਸੜਕ ਹਾਦਸੇ ਨੇ ਇੱਕ ਵਾਰ ਫੇਰ ਕਈ ਘਰਾਂ ਵਿੱਚ ਹਨੇਰਾ ਕਰ ਦਿੱਤਾ ਹੈ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਇੱਕ ਨਿਜੀ ਬੱਸ ਦੇ 600 ਫੁੱਟ ਡੂੰਘੀ ਖਾਈ 'ਚ ਡਿੱਗਣ ਨਾਲ ਸ਼ੁੱਕਰਵਾਰ ਸਵੇਰੇ 21 ਵਿਅਕਤੀਆਂ ਦੀ ਮੌਤ ਹੋ ਗਈ। ਪਹਿਲਾਂ ਇਹ ਗਿਣਤੀ 19 ਦੱਸੀ ਗਈ ਸੀ ਹਾਦਸੇ ਵਿੱਚ 18 ਲੋਕਾਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਇਕ ਜ਼ਖ਼ਮੀਂ ਨੇ ਹਸਪਤਾਲ ਜਾਂਦੇ ਹੋਏ ਰਾਹ 'ਚ ਦਮ ਤੋੜ ਦਿੱਤਾ। ਕਾਬਿਲੇ ਜ਼ਿਕਰ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪਹਿਲਾਂ ਵੀ ਕਈ ਸੜਕ ਹਾਦਸਿਆਂ ਦੌਰਾਨ ਕਾਫੀ ਜਾਣੀ ਨੁਕਸਾਨ ਹੋ ਚੁੱਕਿਆ ਹੈ। ਹਾਦਸੇ ਦਾ ਸ਼ਿਕਾਰ ਹੋਈ ਇਹ ਮੰਦਭਾਗੀ ਬਸ  ਉਚਾ ਟਿੱਕਰ ਤੋਂ ਰੇਨੁਕਾ ਸ਼ਹਿਰ ਵੱਲ ਜਾ ਰਹੀ ਸੀ ਕਿ ਜ਼ਿਲ੍ਹਾ ਹੈਡਕੁਆਟਰ ਨਾਹਨ ਤੋਂ ਲਗਭਗ 70 ਕਿਲੋਮੀਟਰ ਦੂਰ ਸਥਿਤ ਜਾਬਰੋਗ ਪਿੰਡ 'ਚ ਇਹ ਹਾਦਸਾ ਵਾਪਰ ਗਿਆ। 
ਇਸੇ ਪਿੰਡ ਦੇ ਰਾਜਿੰਦਰ, ਰਾਜੀਵ, ਨੀਤਾ ਰਾਮ, ਕਲਿਆਣ , ਦਲੀਪ, ਕੰਠੀਰਾਮ,  ਜੋਗਿੰਦਰ, ਕਪਿਲ, ਯਸ਼ਪਾਲ ਅਤੇ ਗੁਮਾਨ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ  ਸੰਜੇ ਨੇ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ। 
ਬੇਦੀ  ਟਰਾਂਸਪੋਰਟ ਦੀ ਇਸ ਬਸ ਦਾ ਨੰਬਰ HP 71-1316 ਦੱਸਿਆ ਗਿਆ ਹੈ। ਪਿੰਡ ਜਬ ਦੇ ਸੰਗਰਾਹ ਦੇ ਐਸ. ਡੀ.ਐਮ ਹਰੀਸ਼ ਨਾਗੀ ਨੇ ਦੱਸਿਆ ਕਿ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ ਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਪਾਲ ਉਰਮਿਲਾ ਸਿੰਘ, ਮੁੱਖ ਮੰਤਰੀ ਵੀਰਭੱਦਰ ਸਿੰਘ, ਟਰਾਂਸਪੋਰਟ ਮੰਤਰੀ ਜੀ. ਐਸ. ਬਾਲੀ ਤੇ ਸਾਬਕਾ ਸਪੀਕਰ ਗੰਗੂਰਾਮ ਮੁਸਾਫਿਰ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਤੇ ਮਾਰੇ ਗਏ ਯਾਤਰੀਆਂ ਦੇ ਪਰਿਵਾਰ ਵਾਲਿਆਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਹੈ। ਨਾਹਨ ਤੋਂ 75 ਕਿਲੋਮੀਟਰ ਦੂਰ ਵਾਪਰੇ ਇਸ ਹਾਦਸੇ ਦਾ ਕਾਰਨ ਵੀ ਸ਼ਾਇਦ ਸੜਕਾਂ ਦੀ ਤਰਸਯੋਗ ਹਾਲਤ ਜਾਂ ਫੇਰ ਡ੍ਰਾਈਵਰ ਕੋਲੋਂ ਹੱਦੋਂ ਵਧ ਕੰਮ ਲੈਣ ਕਾਰਨ ਪੈਦਾ ਹੋਈ ਬੇਆਰਾਮੀ ਹੋਵੇ। ਜ਼ਿਲਾ ਸਿਰਮੌਰ ਦੇ ਡਿਪਟੀ ਕਮਿਸ਼ਨਰ ਲਾਬ੍ਰੂ  ਨੇ ਮੀਡੀਆ ਨੂੰ ਦੱਸਿਆ ਕਿ  ਬਸ ਵਿੱਚ ਡ੍ਰਾਈਵਰ ਅਤੇ ਕੰਡਕਟਰ ਤੋਂ ਇਲਾਵਾ ਸਵਾਰੀਆਂ ਦੀ ਕੁਲ ਗਿਣਤੀ 19 ਹੀ ਸੀ। ਕਾਫੀ ਉੱਚੇ ਪਹਾੜੀ ਇਲਾਕੇ ਤੇ ਇਹ ਹਾਦਸਾ ਸਵੇਰੇ ਸਾਢੇ ਕੁ ਸੱਤ ਵਜੇ ਵਾਪਰਿਆ। ਹੁਣ ਦੇਖਣਾ ਹੈ ਕੀ ਰਾਜ ਸਰਕਾਰ ਅਜਿਹੇ ਹਾਦਸਿਆਂ ਦੀ ਰੋਕਥਾਮ ਲਈ ਕਦੋਂ ਕਦਮ ਉਠਾਉਂਦੀ ਹੈ?
ਹਿਮਾਚਲ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਉਰਮਿਲਾ ਸਿੰਘ ਅਤੇ ਮੁੱਖ ਮੰਤਰੀ ਵੀਰਭਦਰ ਸਿੰਘ ਨੇ ਇਸ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਿਰਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜਹਾਰ ਵੀ ਕੀਤਾ ਹੈ। ਇਸ ਹਾਦਸੇ ਦੀ ਮੈਜਸਟ੍ਰੇਟੀ  ਜਾਂਚ ਦੇ ਨਾਲ ਨਾਲ ਮਿਰਤਕਾਂ ਦੇ ਪਰਿਵਾਰਾਂ ਨੂੰ ਅੰਤਰਿਮ ਰਾਹਤ ਦਾ ਐਲਾਨ ਵੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਤਰੀਆਂ, ਵਿਧਾਇਕਾ, ਸੰਸਦੀ ਸਕੱਤਰਾਂ ਅਤੇ ਹੋਰ ਆਗੂਆਂ ਨੇ ਵੀ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ

No comments: