Friday, July 19, 2013

ਇਬਾਦਤ ਕਰ ਇਬਾਦਤ ਕਰਨ ਤੇ ਹੀ ਗੱਲ ਬਣਦੀ ਹੈ:

ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ੍ਹ ਬਣਦੀ ਹੈ !          -ਵੀਡੀਓ ਦੇਖਣ ਲਈ ਕਲਿੱਕ ਕਰੋ 
ਇਹ ਤਸਵੀਰ ਰੋਜ਼ਾਨਾ ਜਗਬਾਣੀ ਚੋਂ ਧੰਨਵਾਦ ਸਹਿਤ 
ਆਮ ਲੋਕਾਂ ਵਿੱਚ ਹਰਮਨ ਪਿਆਰੇ ਹੋਣ ਦੇ ਗ੍ਰਾਫ਼ ਨੂੰ ਬੜੀ ਤੇਜ਼ੀ ਨਾਲ ਜੰਪ ਕਰਨ ਵਾਲੇ ਸਤਿੰਦਰ ਸਰਤਾਜ ਦਾ ਇੱਕ ਗੀਤ ਬੜੀ ਤੇਜ਼ੀ ਨਾਲ ਪਾਪੁਲਰ ਹੋਇਆ ਸੀ---ਇਬਾਦਤ---
ਇਬਾਦਤ ਕਰ ਇਬਾਦਤ ਕਰਨ ਤੇ ਹੀ ਗੱਲ ਬਣਦੀ ਹੈ;
ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕਲ੍ਹ ਬਣਦੀ ਹੈ !
ਮੈਨੂੰ ਪਹਿਲੀ ਵਾਰ ਇਹ ਗੀਤ ਲੁਧਿਆਣਾ ਦੀ ਟਾਈਗਰ ਸਫ਼ਾਰੀ ਵਿੱਚ ਮੀਡੀਆ ਕਵਰੇਜ ਲਈ ਘੁੰਮਦਿਆਂ ਇੱਕ ਨਵੀਂ ਉਮਰ ਦੇ ਟੀਵੀ ਪੱਤਰਕਾਰ  ਨੇ ਆਪਣੇ ਸੈਲ ਫੋਨ ਤੋਂ ਸੁਣਾਇਆ ਸੀ। ਇਬਾਦਤ ਨਾਲ ਗੱਲ ਬਣਦੀ ਹੈ ਕੀ ਨਹੀਂ ਇਹ ਤਾਂ ਵੱਖਰੀ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਪਰ ਇਬਾਦਤ ਵਾਲੇ ਰਾਹ ਤੇ ਤੁਰਨ ਵਾਲੇ ਲੋਕਾਂ ਨਾਲ ਵਾਹ ਅਕਸਰ ਪੈ ਹੀ ਜਾਂਦਾ ਹੈ। ਰੋਜ਼ਾਨਾ ਜਗਬਾਣੀ ਅਖਬਾਰ ਨੇ ਕੈਟਰੀਨਾ ਕੈਫ਼ ਦੀ ਇੱਕ ਦਿਲਕਸ਼ ਤਸਵੀਰ ਪ੍ਰਕਾਸ਼ਿਤ ਕੀਤੀ ਹੈ। ਇਹ ਤਸਵੀਰ ਉਸ ਵੇਲੇ ਦੀ ਹੈ ਜਦੋਂ ਫਤਿਹਪੁਰ ਸੀਕਰੀ ਵਿਖੇ ਹਜ਼ਰਤ ਸਲੀਮ ਚਿਸ਼ਤੀ ਦੀ ਦਰਗਾਹ ਵਿਖੇ ਸਜਦਾ ਕਰਕੇ ਬਾਹਰ ਆ ਰਹੀ ਹੁੰਦੀ ਹੈ। ਇਬਾਦਤ ਅਗਤੇ ਸ਼ਾਂਤੀ ਵਾਲੇ ਕੁਝ ਰਲਵੇਂ ਮਿਲਵੇਂ ਨੂਰ ਦੀ ਇੱਕ ਝਲਕ ਤੁਸੀਂ ਉਸਦੇ ਚਿਹਰੇ ਤੋਂ ਵੀ ਮਹਿਸੂਸ ਕਰ ਸਕਦੇ ਹੋ। ਦਿਲਚਸਪ ਗੱਲ ਹੈ ਕਿ ਹਰ ਪੱਖ ਤੋਂ ਖੁੱਲਾ ਡੁੱਲਾ ਜੀਵਨ ਜਿਊਣ ਵਾਲੀ ਫਿਲਮ ਇੰਡਸਟਰੀ ਵਿੱਚ ਪੂਜਾ ਪਾਠ, ਇਬਾਦਤ, ਮਹੂਰਤ ਅਤੇ ਅਜਿਹੀਆਂ ਹੀ ਹੋਰ ਗੱਲਾਂ ਦਾ ਚਲਣ ਕਾਫੀ ਲੰਮੇ ਸਮੇਂ ਤੋਂ ਜਾਰੀ ਹੈ। ਸਿਰਫ ਜਾਰੀ ਹੀ ਨਹੀਂ ਬਲਕਿ ਲਗਾਤਾਰ ਵਧ ਵੀ ਰਿਹਾ ਹੈ। ਜੇ ਤੁਹਾਡੇ ਮਨ ਵਿੱਚ ਵੀ ਰੂਹਾਨੀ ਪਿਆਸ ਪੈਦਾ ਹੋ ਰਹੀ ਹੈ ਤਾਂ ਬਿਨਾ ਕਿਸੇ ਦੇਰੀ ਦੇ ਆਪਣੇ ਇਸ਼ਟ ਦੀ ਇਬਾਦਤ ਸ਼ੁਰੂ ਕਰ ਦਿਓ।  --ਰੈਕਟਰ  ਕਥੂਰੀਆ 

ਇਬਾਦਤ ਕਰ-ਸਤਿੰਦਰ ਸਰਤਾਜ

ਹਵਾਰਾ ਦੀ ਅਪੀਲ: ਅਦਾਲਤ ਨੇ ਸੀ. ਬੀ. ਆਈ. ਤੋਂ ਮੰਗਿਆ ਜਵਾਬ

ਬਚਪਨ ਬਚਾਓ ਅੰਦੋਲਨ ਇੱਕ ਵਾਰ ਫੇਰ ਤੇਜ਼



ਥੈਲੇਸੀਮੀਆ: ਜ਼ਿੰਦਗੀ ਹਰ ਕਦਮ ਇੱਕ ਨਈ  ਜੰਗ ਹੈ

No comments: