Sat, Jul 20, 2013 at 5:15 PM
ਜਥੇਦਾਰ ਅਵਤਾਰ ਸਿੰਘ ਨੇ ਤਿੰਨ ਮੈਂਬਰ ਹੋਰ ਵਧਾਏ
ਅੰਮ੍ਰਿਤਸਰ: 20 ਜੁਲਾਈ- ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੁੰਗਾ ਰਾਮਗੜੀਆ ਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਬਣ ਰਹੇ ਸਿੱਖ ਸੈਂਟਰ ਮਿਊਜੀਅਮ ਦੀ ਉਸਾਰੀ, ਰੱਖ-ਰਖਾਵ, ਲੋੜੀਂਦੀ ਮੁਰੰਮਤ ਤੇ ਸਾਂਭ-ਸੰਭਾਲ ਲਈ ਪਹਿਲਾਂ ਬਣਾਈਆਂ ਗਈਆਂ ਕਮੇਟੀਆਂ ਵਿੱਚ ਸ.ਐਸ.ਪੀ. ਸਿੰਘ ਡਾਇਰੈਕਟਰ ਆਫ ਕੰਨਜਰਵੇਸ਼ਨ ਨੈਸ਼ਨਲ ਮਿਊਜੀਅਮ ਜਨਪਥ ਨਵੀਂ ਦਿੱਲੀ, ਸ੍ਰੀ ਅਮਰਦੀਪ ਬਹਿਲ ਤੇ ਬੀਬੀ ਗੀਤਕਾ ਕੱਲਾ (ਆਈ.ਏ.ਐਸ.) ਪ੍ਰਿੰਸੀਪਲ ਸਕੱਤਰ ਪੰਜਾਬ ਸੈਰ ਸਪਾਟਾ ਵਿਕਾਸ ਨਿਗਮ ਚੰਡੀਗੜ੍ਹ ਤੇ ਅਧਾਰਤ ਤਿੰਨ ਮੈਂਬਰਾਂ ਦੇ ਹੋਰ ਨਾਮ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਾਮਲ ਕੀਤੇ।
ਇਹ ਤਿੰਨੇ ਮੈਂਬਰ ਪਹਿਲਾਂ ਗਠਿਤ ਕਮੇਟੀਆਂ ਨਾਲ ਬਕਾਇਦਾ ਤਾਲਮੇਲ ਕਰਕੇ ਉਕਤ ਇਤਿਹਾਸਕ ਅਸਥਾਨਾਂ ਦੀ ਸਾਂਭ-ਸੰਭਾਲ, ਉਸਾਰੀ ਤੇ ਰੱਖ-ਰਖਾਵ ਬਾਰੇ ਕੰਮ ਕਰਵਾਉਣਗੇ, ਜਿਕਰਯੋਗ ਹੈ ਕਿ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਤੇ ਬੁੰਗਾ ਰਾਮਗੜੀਆ ਦੀ ਪੁਰਾਤਨ ਦਿੱਖ ਬਾਰੇ ਹੈਰੀਟੇਜ ਕੰਨਜਰਵੇਸ਼ਨ ਮੈਨੇਜਮੈਂਟ ਸਰਵਿਸ ਨੋਇਡਾ ਦੁਆਰਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੈਂਟਰਲ ਸਿੱਖ ਮਿਊਜੀਅਮ ਦੀ ਬਣ ਰਹੀ ਇਮਾਰਤ ਦਾ ਨਿਰਮਾਣ ਸੁਖਰਾਜ ਕੰਨਸਟਰੱਕਸ਼ਨ ਕੰਪਨੀ ਅਰਬਨ ਅਸਟੇਟ ਲੁਧਿਆਣਾ ਵੱਲੋਂ ਕਰਵਾਇਆ ਜਾ ਰਿਹਾ ਹੈ।
ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--
No comments:
Post a Comment