ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ |
ਇੱਕ ਪੁਰਾਣਾ ਗੀਤ ਸੀ--ਜਾਨਵਰ ਆਦਮੀ ਸੇ ਜਿਆਦਾ ਵਫ਼ਾਦਾਰ ਹੈ---ਇਸ ਲਈ ਵਫ਼ਾਦਾਰ ਦੇ ਮਾਮਲੇ ਵਿੱਚ ਇਨਸਾਨ ਨੂੰ ਪਿਛੇ ਛੱਡ ਦੇਣ ਵਾਲਾ ਕੁੱਤਾ ਜੇ ਅੱਜ ਦੇ ਇਨਸਾਨ ਦਾ ਆਦਰਸ਼ ਬਣ ਜਾਵੇ ਤਾਂ ਇਹ ਸ਼ਾਇਦ ਕੁਦਰਤੀ ਹੈ----ਇਨਸਾਨ ਨੂੰ ਇਨਸਾਨ ਹੋਣ ਤੇ ਸ਼ਰਮ ਅਤੇ ਕੁੱਤੇ ਹੋਣ ਤੇ ਫਖਰ---ਇਹ ਸਾਡੇ ਸਮਾਜ ਵੱਲ ਇੱਕ ਸਪਸ਼ਟ ਇਸ਼ਾਰਾ ਹੈ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ---ਯਾਦ ਆ ਰਹੀਆਂ ਨੇ ਬਾਬਾ ਬੁੱਲੇ ਸ਼ਾਹ ਦੀਆਂ ਸਤਰਾਂ----
ਮਾਲਕ ਦਾ ਦਰ ਮੂਲ ਨ ਛੱਡਦੇ ਭਾਵੇਂ ਸੋ ਸੋ ਖਾਵਣ ਜੁੱਤੇ---
ਤੈਥੋਂ ਉੱਤੇ----
ਉਠ ਬੁੱਲਿਆ ਚੱਲ ਯਾਰ ਮਨਾ ਲੈ---
ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ--
ਅੱਜ ਦੇ ਸਮਾਜ ਲੈ ਆਦਰਸ਼ ਬਣ ਰਿਹਾ ਕੁੱਤਾ ਸਾਡੇ ਨੈਤਿਕ ਵਿਕਾਸ ਦੇ ਦਾਅਵਿਆਂ ਦੀ ਹਕੀਕਤ ਵੀ ਦੱਸ ਰਿਹਾ ਹੈ ਉਹ ਨੈਤਿਕ ਵਿਕਾਸ ਜਿਹੜਾ ਭੌਤਿਕ ਵਿਕਾਸ ਦੀ ਅੰਨੀ ਦੌੜ ਵਿੱਚ ਕਿਤੇ ਗੁਆਚ ਗਿਆ ਲੱਗਦਾ ਹੈ------ਰੈਕਟਰ ਕਥੂਰੀਆ
No comments:
Post a Comment