ਕਿਸੇ ਸਰਾਪ ਤੋਂ ਡਰੇ ਹੋਏ ਲੋਕਾਂ ਲਈ ਖੁਸ਼ਖਬਰੀ
ਚਮਤਕਾਰ ਦੀ ਉਡੀਕ ਵਿੱਚ ਬੈਠੇ ਕਮਜ਼ੋਰ ਮਨ ਲੋਕਾਂ ਲਈ ਬੁਰੀ ਖਬਰ
ਸੰਨ 2012 ਵਿੱਚ ਸੰਸਾਰ ਦੇ ਸੰਭਾਵਿਤ ਅੰਤ ਦੀ ਚਰਚਾ ਵੀ ਕੁਝ ਅਜਿਹੀ ਹੀ ਹੈ। ਬਹੁਤ ਸਾਰੇ ਲੋਕ ਇਸ ਅਫਵਾਹ ਤੋਂ ਡਾਰੇ ਹੋਏ ਹਨ ਤਾਂ ਬਹੁਤ ਸਾਰੇ ਲੋਕ ਇਸ ਅੰਤ ਦੀ ਬੇਸਬਰੀ ਨਾਲ ਉਡੀਕ ਵੀ ਕਰ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕੀ ਉਹਨਾਂ ਨੂੰ ਦੁੱਖ ਦੇਣ ਵਾਲੇ ਪਾਪੀ ਇਸ ਅੰਤ ਨਾਲ ਖਤਮ ਹੋ ਜਾਣਗੇ। ਅਜਿਹੇ ਲੋਕ ਕਿਸੇ ਲੋਕ ਇਨਕ਼ਲਾਬ ਵਿੱਚ ਸ਼ਾਮਿਲ ਹੋਣ ਦੀ ਬਜਾਏ ਕਿਸੇ ਚਮਤਕਾਰੀ ਇਨਕ਼ਲਾਬ ਦੀ ਉਡੀਕ ਵਿੱਚ ਹੀ ਜਿੰਦਗੀ ਗੁਆ ਦੇਂਦੇ ਹਨ।
ਇਥੇ ਅਜਿਹੇ ਲੋਕਾਂ ਨੂੰ ਇਹ ਜਾਣ ਕੇ ਸ਼ਾਇਦ ਅਫਸੋਸ ਹੋਵੇਗਾ ਕੀ ਅਜਿਹਾ ਕੁਝ ਵੀ ਨਹੀਂ ਵਾਪਰਨਾ। ਜਿੰਦਗੀ ਇਸੇ ਤਰਾਂ ਚਲਦੀ ਰਹੇਗੀ। ਗਵਾਟੇਮਾਲਾ ਸਿਟੀ ਡੇਟ ਲਾਈਨ ਨਾਲ ਛਪੀ ਇੱਕ ਖਬਰ ਮੁਤਾਬਿਕ ਨਾਸਤਰੇਦਾਮਸ ਅਤੇ ਮਾਇਆ ਸੱਭਿਅਤਾ ਦੀ ਦੁਹਾਈ ਦੇ ਕੇ ਜਿਥੇ ਇਸ ਸਾਲ ਦੁਨੀਆ ਦਾ ਅੰਤ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਸੀ ਉਥੇ ਹੀ ਗਵਾਟੇਮਾਲਾ ਦੇ ਜੰਗਲਾਂ 'ਚ ਮਿਲੇ ਮਾਇਆ ਕੈਲੰਡਰ ਦੇ ਇਕ ਅਣਪਛਾਤੇ ਮਾਡਲ ਤੋਂ ਖੁਲਾਸਾ ਹੋਇਆ ਹੈ ਕਿ ਅਗਲੇ ਕਈ ਅਰਬ ਸਾਲਾਂ ਤਕ ਪ੍ਰਿਥਵੀ 'ਤੇ ਮਨੁੱਖੀ ਸੱਭਿਅਤਾ ਦੇ ਅੰਤ ਦਾ ਕਾਰਨ ਬਣਨ ਵਾਲੀ ਕੋਈ ਵੀ ਆਫਤ ਨਹੀਂ ਆਵੇਗੀ। ਪੂਰਬ-ਉੱਤਰ ਗਵਾਟੇਮਾਲਾ 'ਚ ਸ਼ੂਲਤੁਨ ਦੇ ਜੰਗਲਾਂ 'ਚ ਇਸ ਖੋਜ ਨੂੰ ਅੰਜਾਮ ਦੇਣ ਵਾਲੀ ਬੋਸਟਨ ਯੂਨੀਵਰਸਿਟੀ ਦੇ ਪੁਰਾਤਤਵ ਮਾਹਿਰ ਵਿਲੀਅਮ ਸੇਰਟਨੋ ਨੇ ਕਿਹਾ ਕਿ ਮਾਇਆ ਸੱਭਿਅਤਾ ਦੇ ਪੁਰੋਹਿਤ ਦਰਅਸਲ ਬ੍ਰਹਮੰਡ ਦੇ ਸਮੇਂ ਨੂੰ ਸਮਝਣ ਦਾ ਯਤਨ ਕਰ ਰਹੇ ਸਨ ਅਤੇ ਇਹ ਹੀ ਉਹ ਜਗ੍ਹਾ ਹੈ ਜਿਥੇ ਉਹ ਇਨ੍ਹਾਂ ਅੰਕਡ਼ਿਆਂ ਨੂੰ ਅੰਜਾਮ ਦਿੰਦੇ ਹੋਣਗੇ। ਸ਼ੂਲਤੁਨ 'ਚ ਮਾਇਆ ਸੱਭਿਅਤਾ ਦੇ ਇਕ ਪ੍ਰਾਚੀਨ ਸ਼ਹਿਰ ਦੇ ਖੰਡਰ ਮੌਜੂਦ ਹਨ। ਇਨ੍ਹਾਂ ਖੰਡਰਾਂ 'ਚ ਮੌਜੂਦ ਇਕ ਕੰਧ 'ਤੇ ਇਹ ਕੈਲੰਡਰ ਮੌਜੂਦ ਹੈ। ਲਗਭਗ ਅੱਧੇ ਵਰਗ ਮੀਟਰ ਆਕਾਰ ਦੇ ਇਸ ਕੈਲੰਡਰ ਦੇ ਚੰਗੀ ਹਾਲਤ 'ਚ ਹੋਣ ਦੀ ਗੱਲ ਕਹੀ ਗਈ ਹੈ। ਵਿਗਿਆਨੀ ਇਸ ਨੂੰ ਹੁਣ ਤਕ ਮਿਲਿਆ ਸਭ ਤੋਂ ਪੁਰਾਣਾ ਮਾਇਆ ਕੈਲੰਡਰ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਘੱਟੋ-ਘੱਟ 1200 ਸਾਲ ਪੁਰਾਣਾ ਰਿਹਾ ਹੋਵੇਗਾ। ਹੁਣ ਨਿਸਚੇ ਹੀ ਡਾਰੇ ਹੋਏ ਲੋਕਾਂ ਨੂੰ ਖੁਸ਼ ਹੋ ਜਾਣਾ ਚਾਹੀਦਾ ਹੈ ਅਤੇ ਨਿਰਾਸ਼ ਹੋਣ ਵਾਲੇ ਲੋਕਾਂ ਨੂੰ ਨਵੇੰ ਸਿਰਿਓਂ ਸੰਘਰਸ਼ਾਂ ਦੇ ਰਾਹ ਪੈ ਜਾਣਾ ਚਾਹੀਦਾ ਹੈ ਅਤੇ ਸਮਝ ਲੈਣਾ ਚਾਹੀਦਾ ਹੈ ਉਹਨਾਂ ਦੇ ਸੁੱਖ ਦੀ ਲੁੱਟ ਕਰਨ ਵਾਲੇ, ਉਹਨਾਂ ਦੀ ਕਿਰਤ ਦੀ ਲੁੱਟ ਕਰਨ ਵਾਲੇ ਸ਼ੋਸ਼੍ਕਾਂ ਅਤੇ ਲੋਕ ਦੁਸ਼ਮਨ ਨੂੰ ਸਜ਼ਾ ਦੇਣ ਲੈ ਉਹਨਾਂ ਨੂੰ ਆਪ ਹੀ ਅੱਗੇ ਆਉਣਾ ਪਵੇਗਾ।ਕਿਸੇ ਅਰ੍ਹਨ ਦੀ ਉਡੀਕ ਕਰਨ ਦੀ ਬਜਾਏ ਖੁਦ ਅਰਜਨ ਬਣ ਕੇ ਰਨ ਵਿੱਚ ਉਤਰਨਾ ਪਵੇਗਾ। -ਰੈਕਟਰ ਕਥੂਰੀਆ
No comments:
Post a Comment