Monday, March 28, 2011

ਸੀ ਐਮ ਸੀ ਦੀ ਕਨਵੋਕੇਸ਼ਨ ਵਿੱਚ ਪੁੱਜੇ ਕੈਬਨਿਟ ਮੰਤਰੀ ਤੀਕਸ਼ਨ ਸੂਦ

ਸੀ ਐਮ ਸੀ ਵਜੋਂ ਜਾਨੇ ਜਾਂਦੇ ਲੁਧਿਆਣਾ ਦੇ ਪ੍ਰਸਿਧ ਹਸਪਤਾਲ ਅਤੇ ਮੈਡੀਕਲ ਕਾਲਜ ਕ੍ਰਿਸਅਨ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰੀ ਸਿੱਖਿਆ ਸੰਸਥਾਵਾਂ' ਚ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਅੱਜ ਉਹਨਾਂ ਦੀ ਮਿਹਨਤ ਦਾ ਫਲ ਦੇਂਦਿਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ. ਇਸ ਮਕਸਦ ਲਈ ਕਰਾਈ ਗਈ ਸਲਾਨਾ ਕਨਵੋਕੇਸਨ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਤੀਕਸ਼ਨ ਸੂਦ ਵੀ ਉਚੇਚੇ ਤੌਰ ਤੇ ਸਮਾਂ ਕਢ ਕੇ ਪੁੱਜੇ.
ਲੁਧਿਆਣਾ ਦੇ  ਪ੍ਰਸਿਧ ਹਸਪਤਾਲ ਅਤੇ ਮੈਡੀਕਲ ਕਾਲਜ ਕ੍ਰਿਸਅਨ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰੀ ਸਿੱਖਿਆ ਸੰਸਥਾਵਾਂ' 'ਚ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ. ਇਸ ਮਕਸਦ ਲਈ ਕਰਾਈ ਗਈ ਸਲਾਨਾ ਕਨਵੋਕੇਸਨ ਵਿੱਚ ਸਾਰੇ ਪਾਸੇ ਹੀ ਬੜਾ ਉਤਸ਼ਾਹ ਸੀ. ਡਾਕਟਰੀ ਦੀ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਮੁਖ ਮਹਿਮਾਣ ਦੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਤਿਕਸ਼ਨ ਸੂਦ ਉਚੇਚੇ ਤੌਰ ਤੇ ਸਮਾਂ ਕਢ ਕੇ ਪੁੱਜੇ.  ਪਾਰਲੀਮੈਂਟਰੀ ਅਫੈਅਰਸ, ਮੈਡੀਕਲ ਏਜੂਕੇਸ਼ਨ ਐਂਡ ਰੀਸਰਚ, ਫੋਰੇਸ਼ਟ ਐਂਡ ਲੇਬਰ ਵਿਭਾਗ ਪੰਜਾਬ ਵਰਗੇ ਪ੍ਰਮੁੱਖ ਮੰਤਰਾਲਿਆਂ  ਨੂੰ ਸੰਭਾਲਨ ਵਾਲੇ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਸੰਬੋਧਨ ਕਰਦਿਆ ਕਿਹਾ ਕਿ ਡਾਕਟਰੀ ਕਿੱਤਾ ਇਕ ਪਵਿੱਤਰ ਅਤੇ ਮਹਾਨ ਕਿੱਤਾ ਹੈ। ਇਸ ਲਈ ਹਰ ਵਿਦਿਆਰਥੀ ਜੋ ਡਾਕਟਰ ਬਣਨ ਜਾ ਰਿਹਾ ਹੈ ਨੂੰ ਇਹ ਗੱਲ ਆਪਣੇ ਦਿਮਾਗ ਵਿਚ ਰੱਖਣੀ ਚਾਹੀਦੀ ਹੈ ਕਿ ਮਰੀਜ਼ ਦੀ ਜ਼ਿੰਦਗੀ ਬਚਾਉਣਾ ਉਸ ਦਾ ਧਰਮ ਹੈ। ਇਸੇ ਤਰ੍ਹਾਂ ਨਰਸਿੰਗ ਕਿੱਤੇ ਦੀ ਵੀ ਆਪਣੀ ਮਹਾਨਤਾ ਹੈ ਇਸ ਲਈ ਹਰ ਨਰਸ ਨੂੰ ਹਰ ਮਰੀਜ਼ ਦੀ ਇਸ ਤਰ੍ਹਾਂ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਜਿਵੇਂ ਇਕ ਮਾਂ ਆਪਣੇ ਬੱਚੇ ਦੀ ਕਰਦੀ ਹੈ।
ਕ੍ਰਿਸਚਨ ਮੇਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ  ਡਾ.ਅਬਰਾਹਮ.ਜੀ.ਥਾਮਸ ਇਸ ਮੌਕੇ ਤੇ ਹਾਜ਼ਰ ਸ਼ਰੋਤਾਦਨਾ ਦਾ ਸਵਾਗਤ ਕੀਤਾ।ਸਮਾਗਮ ਦੀ ਪ੍ਰਧਾਨਗੀ ਕਰਦਿਆ ਡਾ.ਥਾਮਸ ਨੇ ਕਿਹਾ ਕਿ ਹਰ ਇੱਕ ਡਾਕਟਰ ਅਤੇ ਨਰਸ ਦਾ ਫਰਜ਼ ਬਣਦਾ ਹੈ ਕਿ ਉਹ ਇਮਾਨਦਾਰੀ ਅਤੇ ਲਗਨ ਨਾਲ ਹਰ ਮਰੀਜ਼ ਦੀ ਸੇਵਾ ਕਰੇ। ਇਸ ਮੌਕੇ ਤੇ ਕ੍ਰਿਸਚਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ.ਐਸ.ਐਮ.ਭੱਟੀ, ਕ੍ਰਿਸਚਨ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ.ਅਬੀ.ਐਮ.ਥਾਮਸ, ਨਰਸਿੰਗ ਕਾਲਜ ਦੀ ਪ੍ਰਿੰਸੀਪਲ ਟਰੀਜ਼ਾ ਜੀਵਣ ਅਤੇ ਪ੍ਰਿੰਸੀਪਲ ਫਿਜੀaਥੈਰੇਪੀ ਕਾਲਜ ਡਾ.ਜੀਵਨ ਐਸ.ਪ੍ਰਕਾਸ਼ ਨੇ ਆਪਣੇ ਕਾਲਜਾਂ ਦੀ ਸਲਾਨਾ ਰਿਪੋਰਟ ਪੜ੍ਹੀ।
ਇਸ ਮੌਕੇ ਤੇ ਐਮ.ਬੀ.ਬੀ.ਐਸ ਪਾਸ ਕਰਨ ਵਾਲੇ ੪੬ ਡਾਕਟਰ ਵਿਦਿਆਥੀਆਂ, ਪੋਸਟ ਗ੍ਰੇਜੂਏਟ ਸਪੇਸ਼ਲਿਟੀ ਅਤੇ  ਸੁਪਰ ਸਪੇਸ਼ਲਿਟੀ 40 ਵਿਦਿਆਰਥੀਆ, ਬੀ.ਡੀ.ਐਸ  ਪਾਸ ਕਰਨ ਵਾਲੇ ੪੫ ਵਿਦਿਆਰਥੀਆ, ਐਮ.ਡੀ.ਐਸ ਪਾਸ ਕਰਨ ਵਾਲੇ 4, ਬੀ.ਐਸ.ਸੀ ਨਰਸਿੰਗ ਕਰਨ ਵਾਲੇ 94 ਵਿਦਿਆਰਥੀ ਜਦਕਿ  ਐਮ.ਐਸ.ਸੀ ਨਰਸਿੰਗ ਕਰਨ ਵਾਲੇ 24  ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆ। ਵੱਖ-ਵੱਖ ਖੇਤਰਾਂ ਵਿਚ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਅਤੇ ਡਾਕਟਰਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।
 ਕਨਵੋਕੇਸ਼ਨ ਦੇ ਇਸ ਇਤਿਹਾਸਿਕ ਮੌਕੇ ਤੇ ਕ੍ਰਿਸਚਨ ਮੇਡੀਕਲ ਕਾਲਜ ਅਤੇ ਹਸਪਤਾਲ ਦੇ ਨਿਰਦੇਸ਼ਕ( ਡਾਇਰੈਕਟਰ ) ਡਾ.ਅਬਰਾਹਮ.ਜੀ.ਥਾਮਸ ਨੇ ਕਿਹਾ ਕਿ ਉਹ ਕ੍ਰਿਸਚਨ ਮੈਡੀਕਲ ਸਿੱਖਿਆ ਸੰਸਥਾਵਾ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ ਕਰਨਗੇ। ਵੱਖ-ਵੱਖ ਬੁਲਾਰਿਆ ਨੇ ਡਿਗਰੀਆਂ ਅਤੇ ਇਨਾਮ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਮਾਜ ਸੇਵਾ ਵਿਚ ਜੁੱਟ ਜਾਣ ਲਈ ਕਿਹਾ। 
ਇਸ ਮੌਕੇ ਤੇ ਡਾ.ਕਿਮ ਮੈਮਨ, ਡਾ.ਵਿਜੈ ਉਬੇਦ, ਡਾ.ਵੀਲੀਅਮ ਭੱਟੀ,  ਮੈਡੀਕਲ ਸੁਪਰਡੈਂਟ ਡਾ.ਕਮਲ ਮਸੀਹ, ਡਾ.ਨਿਤਿਨ ਬੱਤਰਾ ਸਮੇਤ ਕਾਲਜ/ ਹਸਪਤਾਲ ਦੇ ਅਧਿਕਾਰੀ/ ਡਾਕਟਰ/ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ।...--ਸ਼ਾਲੂ ਅਰੋੜਾ ਅਤੇ ਰੈਕਟਰ ਕਥੂਰੀਆ 

No comments: