Sunday, December 19, 2010

ਇੰਟਰਨੈਟ ਤੋ ਮੁਲਾਕਾਤਾਂ ਤਕ

ਜਿਹੜੇ ਲੋਕ ਹੁਣ ਵੀ ਸੋਸ਼ਲ ਸਾਈਟ ਤੇ ਜਾਣਾ ਫਜ਼ੂਲ ਜਾਂ ਮਜ਼ਾਕ ਸਮਝਦੇ ਹਨ ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਚਿਰਾਂ ਪੁਰਾਣੇ ਵਿਛੜੇ ਮਿੱਤਰ ਵੀ ਮਿਲਾਉਂਦੀ ਹੈ ਅਤੇ ਨਵੇਂ  ਨਵੇਂ ਮਿੱਤਰ  ਵੀ ਬਣਾਉਂਦੀ ਹੈ...ਇਸ ਗੱਲ ਨੂੰ ਬਹੁਤ ਹੀ ਸਾਦਗੀ ਨਾਲ ਬਿਆਨ ਕੀਤਾ ਹੈ ਵੈਬ ਪੱਤਰਕਾਰੀ ਵਿੱਚ ਸਰਗਰਮ ਇੰਦਰਜੀਤ ਸਿੰਘ  ਨੇ. ਇਹ ਇੱਕ ਦਸਤਾਵੇਜ਼ੀ ਹਕੀਕਤ ਵੀ ਹੈ.ਤੁਸੀਂ ਇਸ ਨੂੰ ਪੜ੍ਹਕੇ ਦੇਖੋ ਉਸਦੀ ਇਸ  ਇਸ ਵਾਰਤਕ ਵਿੱਚ ਵੀ ਕਵਿਤਾ ਵਾਲਾ ਰਸ ਮਹਿਸੂਸ ਹੁੰਦਾ ਹੈ. ਜੇ ਤੁਸੀਂ ਵੀ ਆਪਣਾ ਕੋਈ ਅਜਿਹਾ ਅਨੁਭਵ ਸਾਂਝਾ ਕਰਨਾ ਚਾਹੋ ਤਾਂ ਤੁਹਾਡਾ ਸੁਆਗਤ ਹੈ.--ਰੈਕਟਰ ਕਥੂਰੀਆ 


ਦਿਨ ਐਤਵਾਰ ਚਾਰ  ਅਪ੍ਰੈਲ 2010 ਜਦ ਮੈਂ ਪਹਿਲੀ ਵਾਰ ਇਸ ਇੰਟਰਨੈਟ ਦੇ ਰਾਹੀ ਆਪਣੇ ਪੁਰਾਣੇ ਦੋਸਤਾਂ (ਕਾਲਜ ਦੇ ਦੋਸਤ) ਨਾਲ  ਸੰਪਰਕ  ਵਿਚ ਰਹਿਣ ਲਈ ਫੇਸਬੁੱਕ ਤੇ ਆਪਣਾ ਪ੍ਰੋਫਾਈਲ ਬਣਾਇਆ ਤੇ ਕਦੇ ਕਦੇ ਕੁਝ ਹਲਕਾ ਫੁਲਕਾ ਲਿਖਣਾ ਸ਼ੁਰੂ ਕੀਤਾ,ਜਿਸ ਦੀ ਦੋਸਤਾਂ ਨੇ ਤਾਰੀਫ਼ ਕਰਨੀ ਸ਼ੁਰੂ ਕੀਤੀ ਪਤਾ ਨਹੀ ਉਨ੍ਹਾ ਨੂੰ  ਚੰਗਾ ਲਗਦਾ ਸੀ ਜਾਂ ਸਿਰਫ  ਦਿਲ ਰਖਣ ਲਈ ਕਹਿ ਦੇਂਦੇ ਸਨ ਵਧੀਆ ਲਿਖਿਆ ਹੈ| ਸਾਹਿਤ ਨਾਲ ਮੋਹ ਤਾਂ ਕਾਲਜ ਦੇ ਸਮੇਂ ਤੋਂ ਹੀ ਸੀ ਬਲਜੀਤ ਸਿੰਘ ਸੰਘਾ (ਪਤਰਕਾਰ ਅਜੀਤ )ਲਖਵਿੰਦਰ ਭਾਜੀ (ਲੁਧਿਆਣਾ) ਤੇ ਸਾਹਿਤ ਵਿਚ ਆਪਣੀ ਵਖਰੀ ਪਹਿਚਾਣ ਰੱਖਣ ਵਾਲੇ ਮਾਸਟਰ ਕੰਵਰ ਇਮਤਿਆਜ਼ ਜੀ ਦੇ ਸੰਪਰਕ  ਵਿੱਚ ਰਹਿਣ ਕਾਰਨ ਇਸ ਪਾਸੇ  ਜ਼ਿਆਦਾ ਝੁਕਾਅ ਸੀ| ਕੁਝ ਕਾਰਨਾਂ ਕਰਕੇ ਪੜਾਈ ਅੱਧ ਵਿਚਕਾਰ ਛੱਡਣੀ ਪੈ ਗਈ ਪਰ ਸਾਹਿਤ ਨਾਲ ਲਗਾਓ ਦਿਨ-ਬ-ਦਿਨ ਜ਼ਿਆਦਾ ਹੁੰਦਾ ਗਿਆ| ਹੋਲੀ ਹੋਲੀ ਸਾਹਿਤ ਵਿਚ ਆਪਣੀ ਪਹਿਚਾਣ ਕਾਇਮ ਕਰ ਚੁੱਕੇ ਲੋਕਾਂ ਨਾਲ ਇੰਟਰਨੈਟ ਦੇ ਰਾਹੀ ਰਾਬਤਾ ਕਾਇਮ ਹੋਣ ਲੱਗਾ ਕੁਝ ਦੋਸਤਾਂ ਨਾਲ ਫੋਨ ਤੇ ਵੀ ਗਲ ਹੋਣ ਲੱਗ ਪਈ ਜਿਸ ਨਾਲ  ਸਾਹਿਤ ਤੇ ਸਮਾਜ ਬਾਰੇ ਸੂਝ ਹੋਲੀ ਹੋਲੀ ਵੱਧਣ ਲੱਗੀ| ਲਗਾਤਾਰ ਕੁਝ ਨਾ ਕੁਝ ਫੇਸਬੁੱਕ ਤੇ ਸਾਂਝਾ ਕਰਨਾ ਸ਼ੁਰੂ ਕੀਤਾ ਹੋਲੀ ਹੋਲੀ ਦੋਸਤਾਂ ਦੀ ਗਿਣਤੀ ਵੱਧਣ ਲੱਗੀ| ਤੇ ਫਿਰ ਇਕ ਦਿਨ ਸ਼ੁਰੂ ਹੋਇਆ ਉਹਨਾਂ ਇੰਟਰਨੈਟ ਦੇ ਦੋਸਤਾਂ ਨਾਲ  ਮੁਲਾਕਾਤ ਦਾ ਸਿਲਸਿਲਾ ਜਿਹਨਾਂ ਵਿਚ ਕੁਝ ਖਾਸ ਲੋਕਾਂ ਨਾਲ ਹੋਈਆ ਮੁਲਾਕਾਤਾਂ ਸਾਂਝੀਆ ਕਰਨਾ ਚਾਹੁਦਾ ਹਾਂ. 
 ਪਹਿਲੀ ਮੁਲਾਕਾਤ 
ਮੈਂ ਇਕ ਦਿਨ ਦਫਤਰ ਤੋ ਘਰ ਆ ਰਿਹਾ ਸੀ ਤਾਂ ਫੋਨ ਤੇ ਇਕ ਅਣਜਾਣ ਨੰਬਰ ਤੋਂ ਫੋਨ ਆਇਆ ਤੇ ਜਦ ਫੋਨ  ਅਟੈਂਡ ਕੀਤਾ ਤਾ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਪਤਾ ਲੱਗਾ ਕਿ ਫੋਨ ਪਲਾਜ਼ਮਾ ਮਿਊਜ਼ਿਕ  ਦੇ ਐਮ.ਡੀ ਦੀਪਕ ਬਾਲੀ ਜੀ ਦਾ ਸੀ ਫਿਰ ਜਦ ਉਨ੍ਹਾ ਦੇ ਦਫਤਰ ਜਯੋਤੀ ਚੋਂਕ ਵਿਚ ਉਹਨਾਂ ਨਾਲ ਇਕ ਦਿਨ ਮੁਲਾਕਾਤ ਹੋਈ ਬੈਠ ਕੇ ਗੱਲਾਂ  ਬਾਤਾਂ  ਹੋਈਆਂ ਤਾਂ  ਮੈਨੂੰ ਕਿਨੀ ਖੁਸੀ ਹੋਈ ਇਹ ਸ਼ਬਦਾਂ ਵਿਚ ਬਿਆਨ ਨਹੀ ਕਰ ਸਕਦਾ ਓਹ ਮੁਲਾਕਾਤ ਮੇਰੇ ਲਈ ਬੇਸ਼ਕੀਮਤੀ ਸੀ

ਦੂਜੀ ਮੁਲਾਕਾਤ
ਦੂਜੀ ਮੁਲਕਾਤ ਹੋਈ ਲੁਧਿਆਣੇ ਗੋਇਲ ਮਿਊਜ਼ਿਕ ਦੇ ਹੈਪੀ ਗੋਇਲ ਜੀ ਨਾਲ ਉਹਨਾਂ ਨਾਲ ਬੈਠ ਕੇ ਪੀਤੀ ਚਾਹ ਹਮੇਸ਼ਾ ਯਾਦਾ ਵਿਚ ਤਾਜ਼ਾ ਰਹੇਗੀ, ਇਨ੍ਹਾ ਦੋ ਮੁਲਾਕਾਤਾਂ ਨੇ ਮੈਨੂੰ ਬਹੁਤ ਹੀ ਹੋਸਲਾ ਦਿੱਤਾ ਤੇ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਧਿਆਨ ਸਾਹਿਤ ਵਾਲੇ ਪਾਸੇ ਫੋਕਸ ਕਰ ਦਿੱਤਾ
ਸਿਲਸਿਲਾ ਤੇਜ਼ ਹੋਇਆ 
ਤੇ ਫਿਰ ਇਕ ਦਿਨ ਆਇਆ ਆਪਣਾ ਪਾਸ਼ ਫਿਲਮ ਬਣਉਣ ਵਾਲੇ ਰਾਜੀਵ ਭਾਜੀ ਦਾ ਫੋਨ ਦਿਲ ਨੂੰ ਬਹੁਤ ਖੁਸ਼ੀ ਹੋਈ ਕਿਓਂਕਿ  ਉਹਨਾਂ ਦਿਨਾਂ  ਵਿਚ ਮੈਂ ਪਾਸ਼ ਦਾ ਸੰਪੂਰਨ ਕਾਵਿ ਪੜ ਰਿਹਾ ਸੀ ਉਨ੍ਹਾ ਨੇ ਕਿਹਾ ਕਿ ਜਦ ਪੰਜਾਬ ਆਵਾਗਾ ਫਿਰ ਜ਼ਰੂਰ ਮਿਲਾਗੇ ਤੇ ਇਕ ਦਿਨ ਅਖੀਰ ਚੰਡੀਗੜ੍ਹ ਵਿੱਚ ਟ੍ਰਿਬਊਨ ਅਖਬਾਰ ਦੇ ਦਫਤਰ ਉਨ੍ਹਾ ਨਾਲ ਮੁਲਾਕਾਤ ਹੋਈ ਜਿਥੇ ਇਕ ਹੋਰ ਬਹੁਤ ਹੀ ਖਾਸ ਇਨਸਾਨ ਨਾਲ ਮੁਲਕਾਤ ਦਾ ਮੋਕਾ ਮਿਲਿਆ ਓਹ ਸਨ ਟ੍ਰਿਬਊਨ ਅਖਬਾਰ ਦੇ ਉਪ ਸੰਪਾਦਕ ਦਲਜੀਤ ਅਮੀ ਜੀ |  
ਮੈਂ ਬਹੁਤ ਹੀ ਹੇਰਾਨ ਵੀ ਸੀ ਤੇ ਖੁਸ਼ ਵੀ ਕਦੇ ਸੋਚਿਆ ਹੀ ਨਹੀ ਸੀ ਕੀ ਇੰਟਰਨੈਟ ਰਾਹੀ ਇੰਝ ਇਨ੍ਹੇ ਖਾਸ ਲੋਕਾਂ  ਨਾਲ ਕਦੇ ਮਿਲਣ ਦਾ ਮੋਕਾ ਮਿਲੇਗਾ.ਅਗਲੀ ਮੁਲਕਾਤ ਹੋਈ ਇੰਟਰਨੈਟ ਰਾਹੀ ਬਹੁਤ ਹੀ ਵਧੀਆ ਦੋਸਤ ਬਣ ਚੁਕੇ ਇਕ਼ਬਾਲ ਗਿੱਲ ਜੀ ਨਾਲ ਜਿਹਨਾਂ  ਨਾਲ ਫੋਨ ਤੇ ਅਕਸਰ ਗਲ ਹੁੰਦੀ ਸੀ ਇਕ ਦਿਨ ਪਟਿਆਲੇ ਤੋ ਪਾਤੜਾਂ ਜਾਣਾ ਸੀ ਜਿਥੇ  ਜਾ ਕੇ ਇਕ਼ਬਾਲ ਜੀ ਨੂੰ ਫੋਨ ਕੀਤਾ ਤਾ ਪਤਾ ਲੱਗਾ ਕੀ ਉਨ੍ਹਾ ਦਾ ਪਿੰਡ ਧਨੋਲਾ ਜ਼ਿਆਦਾ  ਦੂਰ ਨਹੀ ਹੈ |ਫਿਰ ਭਲਾ ਮਿਲਣੋ ਕਿਵੇ ਰਹ ਸਕਦਾ ਸੀ ਓਹ ਬਸ ਸਟੈਂਡ ਤੇ  ਪਹਿਲਾ ਹੀ ਮੇਰੀ ਉਡੀਕ ਵਿਚ ਖੜੇ ਸਨ ਓਹਨਾ ਦੀ ਸ਼ਖਸ਼ੀਅਤ ਨੇ ਮੈਨੂੰ ਬਹੁਤ ਹੀ ਪ੍ਰਭਿਵਤ ਕੀਤਾ ਬਿਲਕੁਲ ਸਾਫ਼ ਤੇ ਸਿੱਧੇ ਸੁਭਾ ਦਾ ਮਾਲਕ ਇਨਸਾਨ|  ਓਸੇ ਰਾਤ ਮੈਂ ਲੁਧਿਆਣੇ ਆ ਕੇ ਖੇਤੀਬਾੜੀ ਯੂਨੀਵਿਰਸਟੀ ਵਿੱਚ ਲਖਵਿੰਦਰ ਭਾਜੀ ਕੋਲ ਰੁਕਿਆ  ਸੀ ਤੇ ਰਾਤ ਇੰਟਰਨੈਟ ਰਾਹੀ ਜਦ ਇਕ ਹੋਰ ਬਹੁਤ ਹੀ ਵਧੀਆ ਇਨਸਾਨ ਯੁਵੀ ਵੀਰ ਨਾਲ ਗੱਲਬਾਤ  ਕੀਤੀ ਤਾਂ ਮੈਂ ਉਹਨਾਂ  ਨੂੰ ਦੱਸਿਆ ਕਿ ਮੈਂ ਅੱਜ ਲੁਧਿਆਣੇ ਯੂਨੀਵਿਰਸਟੀ ਹੀ ਹਾਂ ਤੇ ਕਲ ਵਾਪਸ ਜਾਵਾਂਗਾ ਤੇ ਉਨ੍ਹਾ ਨੇ ਕਿਹਾ ਕਿ ਮਿਲ ਕੇ ਜਾਣਾ ਤੇ ਅਗਲੇ ਦਿਨ ਪੰਜਾਬੀ ਭਵਨ ਵਿੱਚ ਯੁਵੀ ਵੀਰ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜਿਥੇ ਉਨ੍ਹਾਂ ਤੋ ਇਲਾਵਾ ਕਲਾਕਾਰ ਜੀ ਤੇ ਰੂਪ ਨਿਮਾਣਾ ਜੀ ਨਾਲ ਵੀ ਮਿਲਣ ਦਾ ਮੋਕਾ ਮਿਲਿਆ ਕਾਫੀ ਲੰਮੀਆਂ ਗੱਲਾਂਬਾਤਾਂ ਹੋਈਆਂ ਮੁਲਾਕਾਤ ਹੋਰ ਵੀ ਯਾਦਗਾਰੀ ਹੋ ਜਾਂਦੀ ਪਰ ਇਕ  ਦੋਸਤ  ਓਸ ਦਿਨ ਦੀਪ ਜਗਦੀਪ ਜੀ ਜੋ ਓਸ ਦਿਨ ਓਥ੍ਹੇ ਆਏ ਹੋਏ ਸਨ ਪਰ ਉਨ੍ਹਾ ਨਾਲ ਮੇਲ ਨਹੀ ਹੋ ਸਕਿਆ ਜੋ ਸਾਨੂੰ ਬਾਅਦ ਵਿਚ ਪਤਾ ਚਲਿਆ ਕੇ ਓਹ ਵੀ ਅਜ ਆਏ ਸਨ ਪੰਜਾਬੀ ਭਵਨ.
ਤੇ ਫਿਰ ਮੁਲਾਕਾਤ ਹੋਈ ਇਕ ਦਿਨ ਰੈਕਟਰ ਕਥੂਰੀਆ ਜੀ ਨਾਲ ਨਵਾਂ ਜ਼ਮਾਨਾ ਅਖਬਾਰ ਦੇ ਦਫਤਰ ਵਿਚ ਜਿਥੇ ਬਲਵੀਰ ਪਰਵਾਨਾ ਜੀ ਤੇ ਡਾਕਟਰ ਜਗਵਿੰਦਰ ਜੋਧਾ ਜੀ ਨੂੰ ਮਿਲਣ ਦਾ ਮੋਕਾ ਮਿਲਿਆ. ਅਗਲੀਆ ਮੁਲਾਕਾਤਾ ਬਹੁਤ ਹੀ ਯਾਦਗਾਰ  ਓਸ ਦਿਨ ਦੇਸ਼ ਭਗਤ ਯਾਦਗਾਰ ਹਾਲ ਵਿਚ ਅਰੁੰਧਤੀ ਰਾਇ  ਆਈ ਸੀ ਤੇ ਓਸ ਦਿਨ ਓਥੇ ਮੇਰੀ ਮੁਲਾਕਾਤ ਇਕ਼ਬਾਲ ਜੀ ਨਾਲ,  ਰਾਜੀਵ ਭਾਜੀ ਨਾਲ, ਮਿੱਟੀ ਫਿਲਮ ਦੀ ਸਾਰੀ ਟੀਮ ਖਾਸ ਕਰ ਡਾਕਟਰ ਅਮ੍ਰਿਤ ਜੀ ਅਤੇ ਅੰਗਰੇਜ ਸਿੰਘ ਜੀ ਨਾਲ. ਇੰਨਕ਼ਲਾਬੀ ਨੋਜਵਾਨ ਸਭਾ ਦੇ ਹਸ਼ਮੀਤ ਜੀ,ਕਮਲਜੀਤ ਜੀ,  ਦਰਸ਼ਨ ਨੱਤ ਜੀ ਅਤੇ ਅਨੁਰੀਤ ਜੀ ਨਾਲ ਹੋਈ. ਇਕ ਦੋਸਤ ਨਾਲ ਓਸ ਦਿਨ ਵੀ ਮੁਲਾਕਾਤ  ਨਹੀ ਹੋ ਸੱਕੀ ਓਹ ਸਨ ਸੂਹੀ ਸਵੇਰ ਵਾਲੇ ਸ਼ਿਵਿੰਦਰ ਜੀ...ਜਿਨ੍ਹਾਂ ਦਾ ਫੋਨ ਜਦ ਆਇਆ ਤਾ ਮੈਂ ਪਿੰਡ ਪਹੁੰਚ ਚੁੱਕਾ ਸੀ.
ਰੇਡੀਓ ਤੋਂ  ਸੱਦਾ 
ਇਹ ਅਗਲੀ ਮੁਲਕਾਤ ਮੇਰੇ ਲਈ ਬਹੁਤ ਹੀ ਖਾਸ ਸੀ.ਇਕ ਸ਼ਾਮ ਦਵਿੰਦਰ ਜੋਹਲ ਜੀ ਦਾ ਫੋਨ ਆਇਆ ਤੇ ਕਿਹਾ ਕਲ ਸ਼ਾਮੀ ਤਿੰਨ ਵਜੇ ਰੇਡੀਓ ਸ਼ਟੇਸ਼ਨ ਆ ਜਾਵੀਂ ਤੇਰੇ ਪ੍ਰੋਗਰਾਮ ਦੀ ਰਿਕਾਡਿੰਗ ਹੈ ਇਹ ਸੁਣ ਕੇ ਮੈਂ ਤਾ ਹੇਰਾਨ ਹੀ ਰਹਿ. ਗਿਆ ਅਗਲੇ ਦਿਨ ਜੋਹਲ ਜੀ  ਨੂੰ ਮਿਲਣ ਉਨ੍ਹਾਂ  ਦੇ ਦਫਤਰ ਗਿਆ ਜਿਥੇ ਇਕ ਬਹੁਤ ਹੀ ਵਧੀਆ ਇਨਸਾਨ ਨਵਦੀਪ ਸਿੰਘ ਜੀ ਨਾਲ ਵੀ ਮੁਲਾਕਾਤ ਹੋਈ ਤੇ ਜੋਹਲ ਜੀ ਦੇ ਖੁਸ਼ਦਿਲ ਸੁਭਾ ਨੇ ਵੀ ਮੈਨੂੰ ਕਾਫੀ  ਪ੍ਰਭਾਵਿਤ ਕੀਤਾ.
ਤੇ ਹੁਣ ਕੁਝ ਦਿਨ ਪਹਿਲਾ ਇਕ ਬਹੁਤ ਹੀ ਯਾਦਗਾਰ  ਇਕ ਹੋਰ ਮੁਲਾਕਾਤ ਹੋਈ ਰੂਪ ਦੁਬਰਜੀ ਜੀ ਨਾਲ ਜਿਨਾ ਨੇ ਮੈਨੂੰ ਗਜ਼ਲ ਦੀਆ ਬਰੀਕੀਆਂ  ਬਾਰੇ ਦੱਸਿਆ ਇਹ ਮੁਲਾਕਾਤ ਲਾਲੀ ਕਰਤਾਰਪੁਰੀ ਜੀ ਦੇ ਦਫਤਰ ਹੋਈ ਤੇ ਉਨ੍ਹਾ ਦੀਆ ਗਲਾਂ ਬਹੁਤ ਹੀ ਰੌਚਕ ਤੇ ਵਧੀਆ ਸਨ|.
 ਤੇ ਪਤਾ ਨਹੀ ਹੋਰ ਦੋਸਤ ਨਾਲ ਮੁਲਾਕਾਤ ਕਦ ਹੋਵੇਗੀ ?
ਅਕਸਰ ਮਨ ਵਿਚ ਇਹ ਖਿਆਲ ਆਉਂਦਾ ਹੈ ਕੀ ਕੁਝ ਲੋਕਾਂ ਨਾਲ ਜ਼ਿੰਦਗੀ ਵਿਚ ਇੰਝ ਵੀ ਮੇਲ ਹੋਣਾ ਹੁੰਦਾ ਹੈ?

(ਕਾਲਾ ਸੰਘਿਆ 'ਚ ਰਹਿੰਦੇ ਇੰਦਰਜੀਤ ਸਿੰਘ ਨਾਲ ਸੰਪਰਕ ਲਈ ਮੋਬਾਇਲ ਫੋਨ ਦਾ ਨੰਬਰ ਹੈ: 98156  39091 )

ਪੋਸਟ ਸਕ੍ਰਿਪਟ :
ਪੱਛਮ ਦੇ ਅਤੇ ਕਈ ਗਲਤ ਲੋਕਾਂ ਦੀ 'ਨੇਟ-ਵਰਤੋਂ' ਦੇ ਕਿਸਿਆਂ ਬਾਰੇ ਅਕਸਰ ਅਖਬਾਰਾਂ ਵਿਚ ਪੜ੍ਹਨ ਦਾ ਅਸਰ ਇਹ ਹੋਇਆ ਕਿ ਸਾਡੇ ਕਈ ਸੂਝਵਾਨ ਪੜ੍ਹੇ-ਲਿਖੇ ਦੋਸਤ ਵੀ "ਨੇਟ" ਅਤੇ ਇਸਦੀਆਂ ਬਹੁਮੁਲੀਆਂ 'ਸਾਈਟਾਂ" ਨੂੰ ਵੀ ਧੋਖਾ ਹੀ ਕਹਿੰਦੇ-ਸਮਝਦੇ ਹਨ ਅਤੇ ਇਸ ਬਹੁਮੁਲੀ ਖੋਜ (ਨੌਟ) ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ! ਮੇਰੀ ਪਛਾਣ ਵਿਚ ਬਹੁਤ ਸਾਰੇ ਕਾਬਲ ਦੋਸਤ ਅਜਿਹੇ ਹਨ, ਜਿਹੜੇ "ਨੇਟ" ਦੇ ਨਾਂ ਤੇ ਹੀ ਮੇਰੇ ਵਲ ਟੇਡੀ ਨਜ਼ਰੇ ਦੇਖਣ ਲਗਦੇ ਹਨ.. ਉਹਨਾ ਦਾ ਕਸੂਰ ਵੀ ਨਹੀਂ ਹੈ....ਕਿ "ਨੇਟ" ਤੇ ਧੋਖੇ ਹੈ ਵੀ ਬਹੁਤ ਹਨ......!! ਸਾਹਿਤ-ਚੌਰੀ ਨੇ (ਸਤਿੰਦਰ ਦੀ ਜਿਆਦਾ ਮਸ਼ਹੂਰੀ ਵਾਲੇ ਕਾਰੇ ਕਰ ਕੇ) ਉਹਨਾਂ ਦੇ ਡਰ ਨੂੰ ਠੀਕ ਠਹਿਰਾਇਆ ਹੈ....ਇਸ ਲਈ ਸਾਰੇ ਇਸ ਦਾ ਮਜਾਕ ਉਡਾਉਂਦੇ ਹਨ ਵਰਨਾ.....!!!
ਪਰ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੋ ਜਿਹੇ ਦੋਸਤ ਚੁਣਨੇ ਹਨ....!
ਇਥੇ ਬਹੁਤ ਹੀ ਖਲੂਸ ਵਾਲੇ, ਸਿਆਣੇ ਅਤੇ ਪੁਗਾਉਣ ਵਾਲੇ ਲੋਕ-ਦੋਸਤ ਵਸਦੇ ਹਨ....ਮੈਨੂੰ ਖੁਸ਼ੀ ਇਹ ਹੈ ਕਿ ਤੁਹਾਨੂੰ ਬਹੁਤ ਚੰਗੇ ਲੋਕ ਇਸ ਪਲੇਟਫਾਰਮ ਤੇ ਮਿਲੇ ਹਨ...! ਇਹ ਤੁਹਾਡੀ ਕਾਬਲੀਅਤ ਹੈ ਕਿ ਤੁਸੀਂ ਭਰੇ ਮੇਲੇ ਵਿਚੋਂ ਪਾਕ-ਦਿਲਾਂ ਵਾਲੇ ਹੀਰਿਆਂ ਦੀ ਚੋਣ ਕੀਤੀ ਹੈ.......!!!

ਤੁਹਾਡੇ ਕਾਬਿਲ ਦੋਸਤ ਤੁਹਾਨੂੰ ਮੁਬਾਰਕ....! ----Mohinder Rishm

2 comments:

Iqbal Gill said...

ਅਜਿਹੀਆਂ ਫਾਲਤੂ ਅਤੇ ਬੇ-ਸਿਰ-ਪੈਰ ਦੀਆਂ ਗੱਲਾਂ ਲਈ ਮੇਰੇ ਕੋਲ ਵਕਤ ਨਹੀਂ ।

Unknown said...

ਫੇਸ ਬੂਕ ਨੂੰ ਛੱਡਕੇ ਜੇ ਸਾਰੇ ਇੰਟਰ ਨੈਟ ਦੀ ਗੱਲ ਕਰੀਏ ਤਾਂ ਜਿਆਦਾ ਠੀਕ ਹੈ. ਇੰਟਰ ਨੈੱਟ ਨੇ ਦੁਨੀਆ ਬਹੁਤ ਛੋਟੀ ਕਰ ਦਿੱਤੀ ਹੈ. ਪਲਾਂ ਛਿਣਾਂ ਵਿਚ ਲੌੜੀਦੀ ਜਾਣਕਾਰੀ ਅਤੇ ਗੱਲਾਂ ਬਾਤਾਂ ਹੋ ਜਾਂਦੀਆਂ ਹਨ. ਇਸ ਸਭ ਕੁਝ ਦਾ ਬਹੁਤ ਫਾਇਦਾ ਹੈ. ਪਰ ਇਸਦੇ ਨਾਲ ਨਾਲ ਇਸਦਾ ਬਹੁਤ ਨੁਕਸਾਨ ਵੀ ਹੋ ਰਿਹਾ ਹੈ . ਸਭ ਨੂੰ ਮੁਫਤ ਚੇਪ੍ਣ ਦੀ ਸਹੂਲਤ ਮਿਲਣ ਕਰਕੇ ਬਹੁਤ ਕੂੜ ਕਬਾੜ ਅਤੇ ਗੈਰ ਮਿਆਰੀ ਵੀ ਤੁਹਾਡੇ ਸਾਹਮਣੇ ਆ ਜਾਂਦਾ ਹੈ. ਜਿਸ ਨਾਲ ਸਮਾਂ ਬਹੁਤ ਖਰਾਬ ਹੁੰਦਾ ਹੈ. ਕਈ ਵਾਰੀ ਬੰਦਾ ਬੇਲੌੜੀ ਚਰਚਾ ਵਿਚ ਵੀ ਉਲਝ ਜਾਂਦਾ ਹੈ. ਹੋਰ ਵੀ ਕਈ ਕੁਝ ਘਟੀਆ ਵੇਖਣ ਸੁਣਨ ਅਤੇ ਪੜਨ ਨੂੰ ਮਿਲਦਾ ਹੈ .ਨਿੱਜੀ ਤੌਰ ਤੇ ਜੋ ਮੈਂ ਮਹਿਸੂਸ ਕੀਤਾ ਹੈ ਉਹ ਇਹ ਹੈ ਕਿ ਇਸਦੀ ਵਜਾਹ ਕਰਕੇ ਬੰਦਾ ਚੱਜਦੀਆਂ ਕਿਤਾਬਾਂ ਪੜ੍ਹਨ ਨੂੰ ਸਮਾਂ ਨਹੀਂ ਦੇ ਸਕਦਾ ਕਿਉਂਕਿ ਸਮਾਂ ਤੇ ਸਾਰਿਆਂ ਕੋਲ ੨੪ ਘੰਟੇ ਹੀ ਹੈ ਜਿਥੇ ਮਰਜੀ ਲਾ ਲਵੋ ....ਪਰ ਜੇ ਇਸ ਦੀ ਕਿਸੇ ਹੱਦ ਵਿਚ ਰਹਿਕੇ ਵਰਤੋਂ ਕੀਤੀ ਜਾਵੇ ਤਾਂ ਫਾਇਦੇਮੰਦ ਵੀ ਬਹੁਤ ਹੈ ਨਹੀ ਤਾਂ ਘਾਟੇਵੰਦਾ.ਹੁਣ ਆਹ ਟਿੱਪਣੀ ਹੀ ਲੈ ਲਵੋ ਇਸਨੂੰ ਲਿਖਣ ਨੂੰ ..... ਪਰ ਕੋਈ ਗੱਲ ਨਹੀ.. ਏਥੋਂ ਹੀ ਕਾਪੀ ਕਰਕੇ ਕਈ ਥਾਈਂ ਚੇਪੂਗਾ.... ਜਿਸ ਨਾਲ ਮੇਰਾ ਤਾਂ ਸਮਾਂ ਬਚੇਗਾ ਅਤੇ ਪਰ ਤੁਹਾਡਾ.... ਫਿਰ ਵੀ ਜੇ ਕਿਸੇ ਨੇ ਇਸਨੂੰ ਕਿਤਿਓਂ ਪੜ੍ਹ ਕੇ, ਇੰਟ੍ਰਨੈੱਟ ਦੀ ਕਿਸੇ ਹੱਦ ਵਿਚ ਰਹਿਕੇ ਵਰਤੋਂ ਸ਼ੁਰੂ ਕਰ ਦਿੱਤੀ ਤਾਂ ਫਾਇਦਾ.... ਦੋਵੇਂ ਗੱਲਾਂ ਹਨ ... ਫੈਸਲਾ ਤੁਸੀਂ ਕਰਨਾ ਹੈ .