Sunday, December 05, 2010

.....ਤੇ ਹੁਣ ਕਿਤਾਬ ਘੋਟਾਲਾ.....?

ਘੋਟਾਲਿਆਂ ਦੇ ਇਸ ਦੌਰ ਵਿੱਚ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਕਿਤਾਬਾਂ ਦਾ. ਇਹ  ਕੁਝ ਕਿਸੇ ਆਮ ਜਨ ਸਾਧਾਰਣ ਨਾਲ ਨਹੀਂ ਬਲਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਇੱਕ ਪਰਿਵਾਰ ਨਾਲ ਹੋਇਆ ਹੈ. ਇਸਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਸ ਤਰਾਂ ਅੱਜ ਵੀ ਅਫਸਰਸ਼ਾਹੀ ਵੱਲੋਂ ਸਰਕਾਰੀ ਕੋਸ਼ਿਸ਼ਾਂ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕਰਦਿਆਂ ਸ਼ਹੀਦਾਂ ਦੀ ਬੇਕ਼ਦਰੀ ਕੀਤੀ ਜਾ ਰਹੀ ਹੈ.
ਫੋਟੋ ਧੰਨਵਾਦ ਸਹਿਤ : ਦੇਸੀ ਕੋਮੈੰਟ 
ਲੁਧਿਆਣਾ ਦੇ ਦੁਗਰੀ ਇਲਾਕੇ ਦੀ ਧਾਂਦਰਾ ਰੋਡ ਤੇ ਰਹਿ ਰਿਹਾ ਹੈ ਅਮਰ ਸ਼ਹੀਦ ਸੁਖਦੇਵ ਥਾਪਰ ਨਾਲ ਸੰਬੰਧਤ ਇੱਕ ਪਰਿਵਾਰ. ਇਸ ਪਰਿਵਾਰ ਵਿੱਚ ਇਸ ਸਮੇਂ ਅਮਰ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਵਿਸ਼ਾਲ ਕੁਮਾਰ, ਉਹਨਾਂ ਦੀ ਪਤਨੀ ਅਤੇ ਦੋ ਬੱਚੇ ਹਨ. ਪਰ ਇਸ ਸਮੇਂ ਇਹ ਪਰਿਵਾਰ ਉਦਾਸ ਹੈ ਅਤੇ ਇਸ ਉਦਾਸੀ ਦਾ ਕਾਰਣ ਹੈ ਅਫਸਰਸ਼ਾਹੀ ਦਾ ਉਹ ਵਤੀਰਾ ਜੋ ਇਹਨਾਂ ਨਾਲ ਕੀਤਾ ਗਿਆ. ਹੋਇਆ ਇਸ ਤਰਾਂ ਕਿ ਇੱਕ ਵਾਰ ਇੱਕ ਹਿੰਦੀ ਅਖਬਾਰ ਨੇ ਇੱਕ ਸਰਵੇਖਣ ਕਰਵਾਇਆ. ਸਰਵੇਖਣ ਵਿੱਚ ਸ਼ਹੀਦਾਂ ਬਾਰੇ ਸੁਆਲ ਪੁਛੇ ਗਏ. ਇਹਨਾਂ ਸੁਆਲਾਂ ਦੇ ਜੁਆਬ ਦੇਂਦਿਆਂ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਇਹੀ ਸਾਬਿਤ ਕੀਤਾ ਕਿ ਉਹਨਾਂ ਨੂੰ ਨਾਂ ਤਾਂ ਸ਼ਹੀਦ ਭਗਤ ਸਿੰਘ ਬਾਰੇ ਕੁਝ ਪਤਾ ਹੈ ਅਤੇ ਨਾ ਹੀ ਰਾਜਗੁਰੂ, ਸੁਖਦੇਵ ਜਾਂ ਹੋਰਨਾਂ ਸ਼ਹੀਦਾਂ ਬਾਰੇ. ਕਰੀਬ 81 ਫੀਸਦੀ ਤੋਂ ਵੀ ਵਧ ਬੱਚਿਆਂ ਨੇ ਇਸ ਬਾਰੇ ਗਲਤ ਜੁਆਬ ਦਿੱਤੇ. ਕਿਸੇ ਨੇ ਭਗਤ ਸਿੰਘ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਦੱਸਿਆ ਅਤੇ ਕਿਸੇ ਨੇ ਕੁਝ ਹੋਰ. ਸ਼ਹੀਦਾਂ ਦੇ ਮਾਯੂਸ ਹੋਏ ਇਹ ਵਾਰਸ ਅਜੇ ਇਹ ਸੋਚ ਹੀ ਰਹੇ ਸਨ ਕਿ ਇਸ ਬਾਰੇ ਜਾਗ੍ਰਿਤੀ ਕਿਵੇਂ ਆਵੇ, ਕੀ ਕਦਮ ਚੁੱਕੇ ਜਾਣ, ਕੀ ਉਪਰਾਲੇ ਕੀਤੇ ਜਾਣ ਕਿ ਇੱਕ ਦਿਨ ਅਚਾਨਕ ਹੀ ਇੱਕ ਹੋਰ ਹਕੀਕਤ ਸਾਹਮਣੇ ਆ ਗਈ. 
ਫੋਟੋ ਧੰਨਵਾਦ ਸਹਿਤ : ਸਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ  
ਇਸ ਹਕੀਕਤ ਨੇ ਇਸ ਪਰਿਵਾਰ ਦੇ ਉਸ ਭਰਮ ਨੂੰ ਤੋੜ ਦਿੱਤਾ ਕਿ ਸ਼ਾਇਦ ਇਸ ਜਾਗ੍ਰਤੀ ਲਈ ਸਰਕਾਰ ਕੁਝ ਨਹੀਂ ਕਰਦੀ ਜਾਂ ਫੇਰ ਕਿਤਾਬਾਂ ਨਹੀਂ ਛਪਦੀਆਂ. ਇਹ ਹਾਕੀਕਤ ਖੁੱਲਣ ਤੇ ਕੁਝ ਹੋਰ ਹੀ ਗੱਲ ਸਾਹਮਣੇ ਆਈ. ਇਹ ਉਸ ਦਿਨ ਦੀ ਗੱਲ ਹੈ ਜਿਸ ਦਿਨ ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੇ ਅਚਾਨਕ ਹੀ ਆਪਣੇ ਕਿਸੇ ਦੋਸਤ ਦੇ ਘਰ ਫੇਰੀ ਪਈ. ਵਿਸ਼ਾਲ ਨੇ ਆਪਣੇ ਉਸ ਦੋਸਤ ਦੇ ਹੱਥਾਂ ਵਿੱਚ ਇੱਕ ਕਿਤਾਬ ਦੇਖੀ ਜਿਸਤੇ ਸ਼ਹੀਦ ਸੁਖਦੇਵ ਥਾਪਰ ਦੀ ਤਸਵੀਰ ਛਪੀ ਹੋਈ ਸੀ. ਵਿਸ਼ਾਲ ਨੂੰ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ. ਉਸਨੇ ਇਸ ਪੁਸਤਕ ਦੇ ਪ੍ਰਕਾਸ਼ਕ ਬਾਰੇ ਪਤਾ ਕਰਨ ਲਈ ਇਸ ਕਿਤਾਬ ਦੇ ਵਰਕੇ ਫਰੋਲੇ ਤਾਂ ਪਤਾ ਲੱਗਿਆ ਕਿ ਇਹ ਕਿਤਾਬ ਤਾਂ ਪੰਜਾਬ ਸਰਕਾਰ ਵੱਲੋਂ ਛਾਪੀ ਗਈ ਹੈ ਅਤੇ ਉਹ ਵੀ ਪੂਰੇ ਦਸ ਹਜ਼ਾਰ ਦੀ ਗਿਣਤੀ ਵਿੱਚ. ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਸ ਕਿਤਾਬ ਦਾ ਕਿਸੇ ਹੋਰ ਨੂੰ ਤਾਂ ਕਿ ਖੁਦ ਉਹਨਾਂ ਨੂੰ ਵੀ ਨਹੀਂ ਸੀ ਪਤਾ ਜਦਕਿ ਇਹ ਕਿਤਾਬ ਮਈ-2007 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ. ਉਹਨਾਂ ਕੁਝ ਪੱਤਰਕਾਰ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੀ ਇਹੀ ਕਿਹਾ ਕਿ ਉਹਨਾਂ ਨੇ ਇਸ ਤਰਾਂ ਦੀ ਕੋਈ ਕਿਤਾਬ ਨਹੀਂ ਦੇਖੀ. 
ਪੰਜਾਬ ਕੇਸਰੀ 'ਚ ਛਪੀ ਖਬਰ 
ਹੈਰਾਨੀ ਦੀ ਗੱਲ ਹੈ ਕਿ ਇਹ ਕਿਤਾਬ ਨਾਂ ਤਾਂ ਸ਼ਹੀਦਾਂ ਦੇ ਵਾਰਸਾਂ ਕੋਲ ਪੁੱਜੀ, ਨਾ ਹੀ ਮੀਡੀਆ ਕੋਲ ਅਤੇ ਨਾ ਹੀ ਸਮਾਜ ਦੇ ਕਿਸੇ ਹੋਰ ਤਬਕੇ ਕੋਲ. ਜਦੋਂ ਇਸਦਾ ਪਤਾ ਲੱਗਣ ਤੇ  ਵਿਸ਼ਾਲ ਕੁਮਾਰ ਨਈਅਰ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਤਾਂ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਇਹ ਗੱਲ ਸਵੀਕਾਰ ਕੀਤੀ ਕਿ ਹਾਂ ਇਹ ਕਿਤਾਬ ਛਾਪੀ ਗਈ ਸੀ ਅਤੇ ਹੁਣ ਵੀ ਮਿਲ ਸਕਦੀ ਹੈ. ਇਸਤੇ ਵਿਸ਼ਾਲ ਨੇ ਪੰਜਾਬ ਵਿੱਚ ਵੰਡਣ ਲਈ ਪੰਜ ਹਜ਼ਾਰ ਕਿਤਾਬਾਂ ਦੀ ਮੰਗ ਕੀਤੀ ਪਰ ਬਹੁਤ ਹੀ ਖੱਜਲ ਖੁਆਰੀਆਂ ਪਿਛੋਂ ਉਹਨਾਂ ਨੂੰ ਕਿਤਾਬ ਤਾਂ ਮਿਲੀ ਪਰ ਸਿਰਫ ਢਾਈ ਸੋ ਜਿਹੜੀ ਉਹਨਾਂ ਨੇ ਸਕੂਲਾਂ ਵਿੱਚ ਵੰਡ ਦਿੱਤੀ ਅਤੇ ਮੀਡੀਆ ਕੋਲ ਵੀ. ਇਸ ਬਾਰੇ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਕੋਲ ਬਸ ਇਹੀ ਕਿਤਾਬ ਬਚੀ ਸੀ. ਸੁਆਲ ਇਹ ਉੱਠਦਾ ਹੈ ਕਿ ਜੇ ਪਹਿਲਾਂ ਹੀ 9750 ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ ਤਾਂ ਕਿਥੇ...? ਆਖਿਰ ਇਸਦਾ  ਪਤਾ ਕਿਸੇ ਵੀ ਸਕੂਲ ਜਾਂ ਮੀਡੀਆ ਨੂੰ ਕਿਓਂ ਨਹੀਂ ਲੱਗਿਆ...? ਨਾਲ ਹੀ ਇਹ ਸੁਆਲ ਵੀ ਖੜਾ ਹੁੰਦਾ ਹੈ ਕਿ ਇਸ ਤਰਾਂ ਦੀਆਂ ਚੰਗੀਆਂ ਕਿਤਾਬਾਂ ਛਪਣ ਮਗਰੋਂ ਵੀ ਮਿੱਟੀ ਘੱਟੇ ਕਿਓਂ ਰੁਲਦੀਆਂ ਹਾਂ ਜਾਂ ਫੇਰ ਗੁਮਨਾਮੀ 'ਚ  ਕਿਓਂ ਪਈਆਂ ਰਹਿੰਦੀਆਂ ਹਨ ? ਹੁਣ ਦੇਖਣਾ ਇਹ ਹੈ ਕਿ ਸਰਕਾਰ ਇਹੋ ਜਿਹੀਆਂ ਚੰਗੀਆਂ ਕਿਤਾਬਾਂ ਨੂੰ ਛਪਵਾਉਣ ਮਗਰੋਂ ਉਹਨਾਂ ਨੂੰ ਰੱਦੀ ਹੋਣ ਤੋਂ ਬਚਾਉਣ ਲਈ ਕੀ ਉਪਰਾਲੇ ਕਰਦੀ ਹੈ ?--ਰੈਕਟਰ ਕਥੂਰੀਆ 

5 comments:

Rector Kathuria said...

Jaswant Singh Aman (From Ludiana sent his comments on Face Book)...: Kathuria g, books were never published in the declared quantity; only figures were printed and amount pocketed. This is the ploy used by most Punjabi publishers to fleece the writers!

Rector Kathuria said...

Iqbal Gill (On Face Book)..: ਕੋਈ ਹੈਰਾਨੀ ਨਹੀਂ ਹੋਈ ਜੀ ਅਗਰ ਕਿਤਾਬ ਪੂਰੀ ਛਪ ਕੇ ਸਾਡੇ ਤੱਕ ਪਹੁੰਚ ਜਾਂਦੀ ਤਾਂ ਜਰੂਰ ਹੈਰਾਨ ਹੋਣਾ ਸੀ ਕਿਉਂਕਿ ਕੁਝ ਨਵਾਂ ਹੁੰਦਾ | ਹੁਣ ਘਪਲਿਆਂ ਦੀ ਖਬਰ ਛਾਪਣੀ ਛਡ ਹੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਸੁਭਾਵਿਕ ਜਿਹਾ ਵਰਤਾਰਾ ਹੈ ਹੁਣ ਖਬਰ ਛਾਪਣੀ ਹੀ ਉਦੋਂ ਚਾਹੀਦੀ ਹੈ ਜਦ ਕੋਈ ਇਮਾਨਦਾਰੀ ਕਰੇ ਕਿਉਂਕਿ ਉਹ ਕੁਝ ਹਟਕੇ ਕਰ ਰਿਹਾ ਹੁੰਦਾ ਹੈ |

Rector Kathuria said...

ਇੰਦਰਜੀਤ ਸਿੰਘ From Jalandhar on Facebook).....: ਪੰਜਾਬੀ ਵਿਚ ਬੁਨਿਆਦੀ ਸਾਹਿਤ ਬਹੁਤ ਘਟ ਹੀ ਛਪਦਾ ਹੈ ,ਕਿਉ ਕੀ ਬੁਨਿਆਦੀ ਸਾਹਿਤਕਾਰ ਕੋਲ ਇਨ੍ਹੇ ਪੈਸੇ ਨਹੀਂ ਹੁੰਦੇ ਕਿ ਓਹ ਕਿਤਾਬ ਛਪਵਾ ਸੱਕੇ.ਨਾਲੇ ਕਿਸੇ ਨੂੰ ਕੀ ਲੋੜ ਹੈ ਕੀ ਪਹਿਲਾ ਬੁਨਿਆਦੀ ਸਾਹਿਤ ਸਾਹਿਤ ਲਿਖਣ ਤੇ ਆਪਣਾ ਖੂਨ ਸਾੜੇ ਤੇ ਫਿਰ ਛਪਵਉਣ ਵਾਸਤੇ ਝੁੱਗਾ ਸਾੜੇ,ਪਬਲਿਸ਼ਰ ਬਿਨਾ ਪੈਸੇ ਲੈ ਤੋ ਕਿਤਾਬ ਨਹੀਂ ਛਾਪਦਾ,ਇਹ ਸਭ ਭਾਸ਼ਾਂ ਵਿਭਾਗ ਨੂੰ ਵੀ ਪਤਾ ਹੈ ਪਰ ਰੋਕਥਾਮ ਲਈ ਕੁਜ ਨਹੀਂ ਕੀਤਾ...ਤੇ ਜੇ ਕਿਤੇ ਭੁਲੇਖੇ ਨਾਲ ਬੁਨਿਆਦੀ ਸਾਹਿਤ ਛਪ ਹੀ ਜਾਵੇ ਤਾ ਇਹ ਹਾਲ ਹੁੰਦਾ ਹੈ ਜੀ,

Anonymous said...

This is a big big nexus and this whole nexus belongs to a giant fish. May be we all know the name of that fish.

Rector Kathuria said...

ਪ੍ਰੀਤ ਕੌਰ sent her views on Facebook..: dain vi char ghar shad jandi hai ...ethe ta oh khawat vi chooth ho gei ..Punjab te punjabia de dushman ghar ghar baithe hove ne ....kuj kro..neita kise writer di kahi gal sach ho jani hai ki ... Ji hria koma ethas nu bhull jawan oh ajj vi nei te kal vi nei...