ਕੋਈ ਜ਼ਮਾਨਾ ਸੀ ਕਿ ਪੰਜਾਬ ਦਾ ਨਾਮ ਸੁਣਦਿਆਂ ਹੀ ਲੱਸੀ, ਮੱਖਨ, ਦੁਧ, ਘਿਓ, ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦੇ ਸੁਆਦ ਦੀਆਂ ਮਹਿਕਾਂ ਆਉਣ ਲੱਗ ਪੈਂਦੀਆਂ ਸਨ. ਜੇ ਕੋਈ ਪਹਿਲੀ ਵਾਰ ਪੰਜਾਬ ਆਓਂਦਾ ਤਾਂ ਉਸ ਲਈ ਇਹ ਸਾਰੇ ਸੁਆਦ ਬੜੇ ਯਾਦਗਾਰੀ ਹੋ ਨਿੱਬੜਦੇ . ਪਰ ਹੁਣ ਇਹ ਚੀਜ਼ਾਂ ਕਹਾਣੀਆ ਬਣ ਚੁੱਕੇ ਨੇ. ਆਪਣੇ ਆਪ ਨੂੰ ਪੰਥ ਅਤੇ ਪੰਜਾਬ ਦਾ ਠੇਕੇਦਾਰ ਆਖਣ ਵਾਲੇ ਕਦੇ ਨਹੀਂ ਬੋਲੇ ਕਿ ਇਹ ਸਭ ਕੁਝ ਕਿਓਂ ਹੋਇਆ. ਲੱਸੀ, ਮੱਖਨ ਅਤੇ ਸਰੋਂ ਦੇ ਸਾਗ ਦੀ ਥਾਂ ਤੇ ਗਲੀ ਗਲੀ ਵਿੱਚ ਤੰਬਾਕੂ ਤੇ ਜ਼ਰਦੇ ਦੀਆਂ ਪੁੜੀਆਂ ਕਿਵੇਂ ਪੁੱਜ ਗਈਆਂ. ਕਿਵੇਂ ਕੁਝ ਕੁ ਸਾਲਾਂ ਵਿੱਚ ਹੀ ਪੰਜਾਬ ਦਾ ਮੂੰਹ ਮੁਹਾਂਦਰਾ ਵੀ ਬਦਲ ਗਿਆ ਅਤੇ ਸਭਿਆਚਾਰ ਵੀ. ਜਸਵੰਤ ਸਿੰਘ ਕੰਵਲ ਨੇ ਬੜੀ ਵਾਰੀ ਸੁਚੇਤ ਕੀਤਾ.ਪਰ ਮਚਲਿਆਂ ਨੇ ਕਿਥੋਂ ਜਾਗਣਾ ਸੀ?
ਕਿਸੇ ਥਾਂ ਲਿਖਿਆ ਦੇਖਿਆ ਸੀ ਕਿ 80 ਫੀਸਦੀ ਤੋਂ ਵਧ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ. ਅੱਜ ਸ਼ਰਾਬ ਨੂੰ ਸੋਸ਼ਲ ਡ੍ਰਿੰਕ ਦਾ ਨਾਮ ਦੇ ਦਿੱਤਾ ਗਿਆ ਹੈ. ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਫਿਰ ਇੱਕ ਹੋਰ ਥਾਂ ਪੜ੍ਹਿਆ ਕਿ ਜਦੋਂ ਅੰਗ੍ਰੇਜ਼ ਸਰਕਾਰ ਨੇ 1873 ਵਿੱਚ ਆਬਕਾਰੀ ਮਹਿਕਮਾ ਸ਼ੁਰੂ ਕੀਤਾ ਸੀ ਤਾਂ ਉਸ ਸਰਕਾਰ ਨੂੰ ਬਹੁਤ ਹੀ ਨਿਰਾਸ਼ਾ ਹੋਈ ਸੀ. ਉਸ ਵੇਲੇ ਸਰਕਾਰ ਨੂੰ ਦਸ ਲਖ ਰੁਪੈ ਦੀ ਆਮਦਨ ਹੋਈ ਸੀ ਅਤੇ ਓਹ ਵੀ ਸਿਰਫ ਉਹਨਾਂ ਠੇਕਿਆਂ ਤੋਂ ਜਿਹੜੇ ਕਿ ਫੌਜੀ ਛਾਉਣੀਆਂ ਦੇ ਨੇੜੇ ਸਨ.ਅੰਗ੍ਰੇਜ਼ ਸਰਕਾਰ ਵੱਲੋਂ ਖੋਹਲੇ ਗਏ ਇਸ ਆਬਕਾਰੀ ਵਿਭਾਗ ਦੇ ਮੁਖੀ ਨੇ ਉਦੋਂ ਗਿਲਾ ਕੀਤਾ ਸੀ ਕਿ ਪੰਜਾਬ ਦੇ ਲੋਕ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਹੁਤ ਹੀ ਘਟ ਦਾਰੂ ਪੀਂਦੇ ਹਨ.ਅੰਗ੍ਰੇਜ਼ ਸਰਕਾਰ ਤਾਂ ਚਾਹੁੰਦੀ ਸੀ ਕਿ ਸਿਖਾਂ ਦਾ ਅੰਸਤੁਸ਼੍ਟ ਵਰਗ ਹਥਿਆਰਾਂ ਨੂੰ ਛਡ ਛਡਾ ਕੇ ਸਿਖ ਰਾਜ ਦੇ ਖੁੱਸ ਜਾਣ ਦਾ ਦੁੱਖ ਭੁਲ ਭੁਲਾ ਜਾਵੇ...ਤੇ ਹੁਣ ਜੋ ਹਾਲਤ ਹੈ...ਤੌਬਾ ਤੌਬਾ..! ਸਚ ਮੁਚ ਹੀ ਸਿਖ ਬਹੁਤ ਹੀ ਵੱਡੀ ਲੜਾਈ ਹਾਰ ਰਹੇ ਨੇ ਅਤੇ ਨਾਲ ਹੀ ਨਾਲ ਪੰਜਾਬ ਚ ਰਹਿਣ ਵਾਲੇ ਗੈਰ ਸਿਖ ਵੀ ਕਿਓਂਕਿ ਹਾਲਤ ਬਹਤ ਜਿਆਦਾ ਵਿਗੜ ਚੁੱਕੀ ਹੈ. ਪੰਜਾਬ ਵਿਚ ਸ਼ਰਾਬ ਦੀ ਖਪਤ ਹੁਣ 29 ਕਰੋੜ ਬੋਤਲਾਂ ਸਾਲਾਨਾ ਤੇ ਪੁੱਜ ਚੁੱਕੀ ਹੈ., ਸ਼ਰਾਬ ਅਤੇ ਹੋਰ ਨਸ਼ਿਆਂ ਦੀਆਂ ਦੁਕਾਨਾਂ ਬਹੁਤ ਸਾਰੇ ਲੀਡਰਾਂ ਦੀ ਆਮਦਨ ਦਾ ਜ਼ਰੀਆ ਬਣੀਆਂ ਹੋਈਆਂ ਹਨ...ਇਸ ਤੋਂ ਤਕਰੀਬਨ ਸਾਰੇ ਜਾਣੂ ਹਨ , ਚੋਣਾਂ ਵਿੱਚ ਭੁੱਕੀ ਅਤੇ ਸ਼ਰਾਬ ਦੀ ਵਰਤੋਂ ਕਿਸਤਰਾਂ ਹੁੰਦੀ ਹੈ ਇਸ ਬਾਰੇ ਵੀ ਮੀਡਿਆ ਵਿੱਚ ਕਾਫੀ ਕੁਝ ਕਿਹਾ ਜਾ ਚੁੱਕਿਆ ਹੈ. ਪਰ ਇਹਨਾਂ ਸਾਰੀਆਂ ਕੌੜੀਆਂ ਹਕੀਕਤਾਂ ਦੇ ਬਾਵਜੂਦ ਮੈਨੂ ਯਕੀਨ ਸੀ ਕਿ ਪੰਜਾਬ ਅਜੇ ਸੁੱਤਾ ਨਹੀਂ. ਸਿਖ ਕੌਮ ਅਜੇ ਜਿਊਂਦੀ ਹੈ. ਪਰ ਸ਼ੰਕੇ ਕਦੇ ਟਿਕਣ ਨਹੀਂ ਦੇਂਦੇ. ਸੋਚਿਆ ਕਿਓਂ ਨਾ ਦੇਖ ਲਿਆ ਜਾਵੇ. ਅਸਲ ਵਿੱਚ ਕਿਸੇ ਸੱਜਣ ਮਿੱਤਰ ਨੇ ਮੈਨੂੰ ਇੱਕ ਡ੍ਰਿੰਕ ਦੀ ਗਿਫਟ ਭੇਜੀ ਜੋ ਸ਼ਾਇਦ ਕਿਸੇ ਝੱਗ ਵਾਲੀ ਦਾਰੂ ਦਾ ਭਰਿਆ ਹੋਇਆ ਪੈਗ ਜਾਪਦਾ ਸੀ ਪਰ ਅਸਲ ਵਿਚ ਉਹ ਆਇਰਿਸ਼ ਕੋਫ਼ੀ ਸੀ ਅਤੇ ਨਾਲ ਹੀ ਮੰਗ ਕੀਤੀ ਕਿ ਅਜਿਹੀ ਗਿਫਟ ਉਸ ਨੂੰ ਵੀ ਭੇਜੀ ਜਾਵੇ. ਅਜਿਹਾ ਉਸ ਸੋਸ਼ਲ ਸਾਇਟ ਤੇ ਇੱਕ ਆਮ ਜਿਹਾ ਵਰਤਾਰਾ ਹੈ. ਬਦਲੇ ਵਿਚ ਮੈਂ ਉਸ ਨੂੰ ਅਤੇ ਕੁਝ ਹੋਰ ਮਿਤਰਾਂ ਨੂੰ ਇਕ ਖੂਬਸੂਰਤ ਪੈਗ ਭੇਜਿਆ ਕਿ ਚਲੋ ਦੇਖਿਆ ਜਾਵੇ ਕਿ ਦੋਸਤਾਂ ਮਿਤਰਾਂ ਦੇ ਨਾਲ ਨਾਲ ਸਾਡੇ ਪੰਜਾਬ ਦੇ ਲੋਕ ਇਸ ਨੂੰ ਕਿਵੇਂ ਲੈਂਦੇ ਹਨ. ਪ੍ਰਤੀਕਰਮ ਰਲਿਆ ਮਿਲਿਆ ਸੀ. ਕੁਝ ਬੜੇ ਹੀ ਨਰਮ, ਕੁਝ ਬੜੇ ਹੀ ਗਰਮਜੋਸ਼ੀ ਵਾਲੇ ਅਤੇ ਕੁਝ ਬੜੇ ਹੀ ਸਖ਼ਤ ਸਨ. ਕੁਝ ਕੁ ਵਿਚ ਤਾਂ ਮੈਨੂੰ ਧਰਮ ਕਰਮ ਅਤੇ ਸ਼ਰਮ ਸਿਖਣ ਦੀਆਂ ਸਲਾਹਾਂ ਵੀ ਸਨ. ਜੇ ਕਿਸੇ ਦੇ ਮਨ ਨੂੰ ਕੋਈ ਠੇਸ ਲੱਗੀ ਹੋਵੇ ਤਾਂ ਮੈਂ ਖਿਮਾ ਚਾਹੁੰਦਾ ਹਾਂ ਪਰ ਕੀ ਬਣੇਗਾ ਉਹਨਾਂ ਦਾ ਜਿਹੜੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਦੇ ਮੌਕੇ ਤੇ 23 ਮਾਰਚ ਨੂੰ ਠੇਕਿਆਂ ਦੀ ਨੀਲਾਮੀ ਕਰਨ ਲੱਗੇ ਹਨ...? ਇਹ ਹਕੀਕਤ ਬਿਆਨ ਕੀਤੀ ਹੈ ਉਹਨਾਂ ਕਲਮਕਾਰਾਂ ਨੇ ਜਿਹਨਾਂ ਦੀਆਂ ਲਿਖਤਾਂ ਦੇ ਕਾਇਲ ਲੋਕਾਂ ਦੀ ਗਿਣਤੀ ਅਨਗਿਣਤ ਹੈ. ਮੇਰੀ ਮੁਰਾਦ ਇਕ ਤਾਂ ਹੈ ਰੂਹਾਂ ਦੀਆ ਬਾਤਾਂ ਪਾਉਣ ਵਾਲੇ ਗੀਤਕਾਰ ਅਮਰਦੀਪ ਗਿੱਲ ਤੋਂ ਅਤੇ ਦੂਸਰੇ ਸ਼ਖਸ ਹਨ ਇਸ ਨੂੰ ਪ੍ਰਕਾਸ਼ਿਤ ਕਰਨ ਦੀ ਪਹਿਲਕਦਮੀ ਅਤੇ ਜੇਰਾ ਦਿਖਾਉਣ ਵਾਲੇ ਯਾਦਵਿੰਦਰ ਕਰਫਿਯੂ. ਲਓ ਤੁਸੀਂ ਵੀ ਪੜੋ ਪੂਰੀ ਰਿਪੋਰਟ ਅਤੇ ਫਿਰ ਸੋਚੋ ਕਿ ਹੁਣ ਕੀ ਬਣੇਗਾ ਪੰਜਾਬ ਦਾ ? ਸ਼ਹੀਦਾਂ ਦੀ ਵਿਚਾਰਧਾਰਾ ਅਤੇ ਸੁਨੇਹੇ ਨੂੰ ਲੋਕਾਂ ਤੱਕ ਲਿਜਾਣ ਦੀ ਬਜਾਏ ਅੰਗ੍ਰੇਜ਼ ਸਰਕਾਰ ਦੀ ਖਤਰਨਾਕ ਸੋਚ ਨੂੰ ਅੱਗੇ ਵਧਾ ਰਹੇ ਇਹ ਲੀਡਰ ਆਖਿਰ ਸਾਨੂੰ ਕਿਧਰ ਲੈ ਜਾਣਗੇ ? ਦੇਖਣਾ ਇਹ ਵੀ ਹੈ ਕਿ ਸ਼ਰਾਬ ਦਾ ਵਿਰੋਧ ਕਰਨ ਵਾਲੇ ਕੁਝ ਕਹਿੰਦੇ ਕਹਾਉਂਦੇ ਲੀਡਰ ਇਹਨਾਂ ਨੀਤੀਆਂ ਦਾ ਵੀ ਵਿਰੋਧ ਕਰਨਗੇ ਜਾਂ ਨਹੀਂ.. --ਰੈਕਟਰ ਕਥੂਰੀਆ
1 comment:
ਜਿਨਾ ਸ਼ਹੀਦਾਂ ਨੇ ਆਪਣੇ ਦੇਸ਼ ਲਈ ਕੁਰਬਾਨੀਆਂ ਦੇ ਕੇ ਆਜ ਸਾਨੂ ਉਹਨਾ ਜੁਲਮੀ ਅੰਗ੍ਰੇਜਾ ਤੋ ਆਜਾਦ ਕਰਵਾਯਾ ... ਕੀ ਅਸੀਂ ਓਹਨਾ ਸ਼ਹੀਦਾਂ ਦੇ ਕੀਤੇ ਏਹਸਾਨ ਨੂ ਦੇਸ਼ ਚ ਨਸ਼ੇ ਨੂ ਵਾਦਾ ਦੇ ਕੇ ਚੁਕਾਵਾਂਗੇ,. ਜਿਨਾ ਸ਼ਹੀਦਾਂ ਦੀ ਯਾਦ ਚ ਸਾਨੂ ਓਹਨਾ ਵਰਗੇ ਹੀ ਚੰਗੇ ਕਾਮ ਕਰਨੇ ਚਾਹੀਦੇ ਅਸੀਂ ਓਹਨਾ ਨੂ ਤਾ ਭੂਲੀ ਬੈਠੇ ਹਾਂ. ਸਾਡੇ ਕੋਲ ਤਾ ਓਹਨਾ ਲਈ ਸਮਾਂ ਹੀ ਨਹੀ ਹੈ... ਇਸੇ ਤਰਾਹ ੨੩ ਮਾਰਚ ੨੦੧੦ ਨੂ ਅਮਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਪੰਜਾਬ ਸਰਕਾਰ ਨੇ ਇਸ ਵਾਰ ਉਹਨਾ ਨੂ ਸ਼ਰਧਾਂਜਲੀ ਦੇਣ ਲਈ ਇਕ ਨਵਾ ਹੀ ਅਨੋਖਾ ਤਰੀਕਾ ਅਪਨਾਯਾ ਹੈ... ਇਸ ਵਾਰ ਓਹ ਅਮਰ ਸ਼ਹੀਦ ਨੂ ਸ਼ਰਧਾਂਜਲੀ ਦੇਣ ਲਈ ਪੰਜਾਬ ਭਰ ਦੇ ਸ਼ਰਾਬ ਦੇ ਠੇਕੇਆਂ ਦੀ ਨੀਲਾਮੀ ਕਰਵਾ ਰਹੇ ਨੇ... ਜੇ ਸਰਕਾਰ ਹੀ ਉਹਨਾ ਅਮਰ ਸ਼ਹੀਦਾਂ ਦੇ ਸ਼ਹੀਦੀ ਦਿਵਸ ਤੇ ਏਦਾ ਦੇ ਕੰਮ ਕਰੇਗੀ ਤਾ ਆਮ ਇਨਸਾਨ ਤੋ ਅਸੀਂ ਕੀ ਉਮੀਦ ਰਖ ਸਕਦੇ ਹਾ........
Post a Comment