Thursday, March 29, 2018

ਸ਼ਹੀਦ ਊਧਮ ਸਿੰਘ ਦਾ ਬੁੱਤ-ਸ਼ਹੀਦਾਂ ਦੀ ਪਛਾਣ ਵਿਗਾੜਨ ਵਾਲੀ ਇੱਕ ਗੰਭੀਰ ਸਾਜ਼ਿਸ਼?

ਸੁਰਿੰਦਰ ਕੰਵਲ ਨੇ ਸੋਸ਼ਲ ਮੀਡੀਆ 'ਤੇ ਕੀਤੀ ਪ੍ਰਭਾਵਸ਼ਾਲੀ ਤਕਰੀਰ 
ਫੇਸਬੁੱਕ: 29 ਮਾਰਚ 2018: (ਪੰਜਾਬ ਸਕਰੀਨ//ਸੋਸ਼ਲ ਮੀਡੀਆ ਡੈਸਕ)::
ਸ਼ਹੀਦਾਂ ਨੂੰ ਸ਼ਹੀਦ ਦਾ ਦਰਜ ਨਾ ਦੇਣ, ਸ਼ਹੀਦਾਂ ਦੇ ਬੁੱਤ ਤੋੜਣ ਵਾਲਿਆਂ ਖਿਲਾਫ ਅੱਖਾਂ ਪੂੰਝਣ ਵਾਲੀ ਨਾਟਕੀ ਕਾਰਵਾਈ ਕਰਨ ਅਤੇ ਫਿਰ ਗੌਰੀ ਲੰਕੇਸ਼ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣ ਵਾਲਿਆਂ ਦੇ ਖਿਲਾਫ਼ ਕਾਰਵਾਈ ਦੀਆਂ ਮੰਗਾਂ ਨੂੰ ਲੈ ਕੇ ਰੋਸ ਵਖਾਵੇ ਜਾਰੀ ਸਨ ਕਿ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਨਮਾਨ  ਸ਼ਹੀਦਾਂ ਦਾ "ਅਪਮਾਨ" ਕਰਨ ਦਾ ਮਾਮਲਾ। ਉਹਨਾਂ ਦੀ ਜੋਸ਼ੀਲੀ ਸ਼ਖ਼ਸੀਅਤ ਨੂੰ ਵਿਚਾਰਗੀ ਵਾਲੀ ਸਥਿਤੀ ਦਿਖਾਉਣ ਵਿੱਚ ਦਿਖਾਉਣ ਦੀ ਸਾਜ਼ਿਸ਼ ਦਾ ਮਾਮਲਾ। ਇਹ ਹਿੰਮਤ ਦਿਖਾਈ ਹੈ ਇੱਕ ਐਂਕਰ ਅਤੇ ਸ਼ਾਇਰਾ ਨੇ। ਇਹ ਲੇਖਿਕਾ ਅੰਮ੍ਰਿਤਸਰ ਨਾਲ ਸਬੰਧਤ ਹੈ।
ਟੀਵੀ ਐਂਕਰਿੰਗ ਦੇ ਨਾਲ ਨਾਲ ਸਾਹਿਤ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀ ਲੇਖਿਕਾ ਸੁਰਿੰਦਰ ਕੰਵਲ ਨੇ ਅੱਜ ਸ਼ਾਮੀ ਇਹ ਸਨਸਨੀਖੇਜ਼ ਖੁਲਾਸਾ ਆਪਣੀ ਫੇਸਬੁੱਕ ਲਾਈਵ ਸਪੀਚ ਕੀਤਾ। ਉਹਨਾਂ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਲਗਾਏ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਬਣਤਰ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸਨੂੰ ਸ਼ਹੀਦਾਂ ਦੀ ਪਛਾਣ ਵਿਗਾੜਣ  ਵਾਲੀ ਇੱਕ ਸਾਜ਼ਿਸ਼ੀ ਕਾਰਵਾਈ ਦੱਸਿਆ ਹੈ। ਉਹਨਾਂ ਇਸ ਬੁੱਤ ਦੀਆਂ ਕਈ ਗੱਲਾਂ ਕੀਤੀਆਂ। ਖਾਸ ਕਰਕੇ ਇਸ ਬੁੱਤ ਦੇ ਹੱਥ ਦੀ ਗੱਲ। ਜਿਵੇਂ ਕਿਤੇ ਅੱਡਿਆ ਹੋਵੇ। ਸ਼ਹੀਦ ਨੂੰ ਹੱਥ ਅੱਡਦਾ ਦਿਖਾਉਣ ਵਾਲੇ ਆਖਿਰ ਇਸ ਮਹਾਨ ਯੋਧੇ ਬਾਰੇ ਕੀ ਦਰਸਾਉਣਾ ਚਾਹੁੰਦੇ ਹਨ?
ਇਸ ਮੁੱਦੇ ਨੂੰ ਲੈ ਕੇ ਸ਼ਾਇਰਾ ਸੁਰਿੰਦਰ ਕੰਵਲ ਵੱਲੋਂ ਕੀਤੀ ਗਈ ਇਸ ਲਾਈਵ ਸਪੀਚ ਨੂੰ ਨਾਲੋਂ ਨਾਲੋਂ ਸੁਣਨ ਵਾਲਿਆਂ ਦੀ ਗਿਣਤੀ ਵੀ ਕਾਫੀ ਸੀ। ਨਾਲੋਂ ਨਾਲ ਆਪਣੇ ਵਿਚਾਰ ਪੋਸਟ ਕਰਨ ਵਾਲੇ ਸੱਜਣ ਵੀ ਕਾਫੀ ਸਨ। ਇਸ ਫੇਸਬੁੱਕ ਸਪੀਚ ਨਾਲ ਜਿੱਥੇ ਸੁਰਿੰਦਰ ਕੰਵਲ ਇਸ ਨੂੰ ਇੱਕ ਗੰਭੀਰ ਮੁੱਦੇ ਵੱਜੋਂ ਉਭਾਰਨ ਵਿੱਚ ਸਫਲ ਰਹੀ ਉੱਥੇ ਬਾਕੀਆਂ ਨੂੰ ਇੱਕ ਚੰਗਾ ਰਸਤਾ ਵੀ ਦਿਖਾ ਰਹੀ ਹੈ ਕਿਵੇਂ ਤਕਨੀਕ ਦੀ ਚੰਗੀ ਵਰਤੋਂ ਕਰਕੇ ਉਸ ਦਾ ਗੰਭੀਰ ਫਾਇਦਾ ਵੀ ਲਿਆ ਜਾ ਸਕਦਾ ਹੈ। ਲੱਗਦਾ ਹੈ ਉਹ ਇਸਨੂੰ ਇੱਕ ਲੋਕ ਮੁਹਿੰਮ ਬਣਾਉਣ ਵਿੱਚ ਛੇਤੀ ਹੀ ਸਫਲ ਹੋਵੇਗੀ।

ਇਹ ਹਨ ਕੁਝ ਕੁ ਟਿੱਪਣੀਆਂ:
Summy Samria · 9:25 ਤੁਹਾਡਾ ਦੁਖੀ ਹੋਣਾ ਵਾਜ਼ਿਬ ਹੈ,ਖੁਸ਼ੀ ਹੋਈ ਕਿ ਕੁੱਝ ਲੋਕ ਅਜੇ ਜਿੰਦਾ ਨੇ....ਬਹੁਤੇ ਤਾਂ ਸਿਰ ਝੁਕਾ ਕੇ ਗ਼ਲਤੀਆਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਨੇ
Onkar Kanda Astro · 8:51 ਉਹਦੇ ਨਾਲੋਂ ਜਿਹੜੇ ਭੰਗੜਾ ਵਾਲੇ ਬੁੱਤ ਲੱਗੇ ਆ...ਓਹਨਾਂ ਦਾ ਕਿਰਦਾਰ ਸੱਚਾ ਲ਼ੱਗਦਾ...
Onkar Kanda Astro · 4:47 ਗੁਸਤਾਖੀ ਮਾਫ......ਬੀਮਾਰ ਜਿਹਾ ਨਹੀਂ ਲੱਗਦਾ?ਬੁੱਤ
Santokh Bhana · 7:39 ਆਪਾਂ ਸਾਰੇ ਪੰਜਾਬੀ ਹਾਂ
Santokh Bhana · 3:41 ਬਹੁਤ ਖੁਸ਼ੀ ਹੋਈ ਜੀ ਤੁਹਾਡੀ ਕੋਸ਼ਿਸ਼ ਲਈ
ਇਸ ਪੋਸਟ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਾਡੇ ਬਹਾਦਰ ਨਾਇਕਾਂ ਨੂੰ ਇਸ ਤਰਾਂ ਵਿਚਾਰਾ ਜਿਹਾ ਬਣਾ ਕੇ ਪੇਸ਼ ਕਰਨ ਦੀ ਖਤਰਨਾਕ ਸਾਜ਼ਿਸ਼ ਵਿਰੁੱਧ ਆਵਾਜ਼ ਉਠਾਉਣ ਲਈ ਸੁਰਿੰਦਰ ਕੰਵਲ ਵਧਾਈ ਦੀ ਪਾਤਰ ਹੈ।




No comments: