Sunday, October 29, 2017

ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਦਾ ਜਨਰਲ ਇਜਲਾਸ

ਪੁਰਾਣੀ ਰਿਪੋਰਟ ਵੀ ਰੱਖੀ-ਨਵੀਂ ਕਮੇਟੀ ਦੀ ਚੋਣ ਵੀ ਹੋਈ
ਲੁਧਿਆਣਾ: 28 ਅਕਤੂਬਰ 2017:(ਪੰਜਾਬ ਸਕਰੀਨ ਬਿਊਰੋ)::
ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਦਾ ਜਨਰਲ ਇਜਲਾਸ ਅਮਰਜੀਤ ਕੌਰ ਯਾਦਗਾਰੀ ਹਾਲ ਵਿਖੇ ਸੂਬਾ ਅਬਜਰਵਰ ਨਰਭਿੰਦਰ ਸਿੰਘ ਦੀ ਦੇਖ ਰੇਖ ਹੇਠ ਹੋਇਆ। ਇਸ ਸਮੇਂ ਸਭਾ ਦੀ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਜਸਵੰਤ ਜੀਰਖ ਵੱਲੋਂ ਪੇਸ਼ ਕੀਤੀ ਗਈ ਜਿਸ ਨੂੰ ਸਰਵ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਸਭਾ ਦੇ ਸੂਬਾ ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਨੇ ਪੇਸ ਕੀਤੀ ਰਿਪੋਰਟ ਵਿੱਚੋਂ ਕੁੱਝ ਚੋਣਵੀਆਂ ਜਾਂਚ ਰਿਪੋਰਟਾਂ ਦੀ ਵਿਆਖਿਆ ਕਰਦਿਆਂ ਸਪਸ਼ਟ ਕੀਤਾ ਕਿ ਸਭਾ ਵੱਲੋਂ ਜਾਰੀ ਕਈ ਰਿਪੋਰਟਾਂ ਬਹੁਤ ਮਕਬੂਲ ਸਿੱਧ ਹੋਈਆਂ ਹਨ। ਉਹਨਾਂ ਇਸ ਸੰਸਥਾ ਦੀ ਕਾਰਗੁਜ਼ਾਰੀ ਹੋਰ ਸੁਚਾਰੂ ਅਤੇ ਸਿੱਖਿਆਦਾਇਕ ਬਣਾਉਣ ਲਈ ਆਪਣੇ ਵੱਲੋਂ ਇਕ ਪ੍ਰੋਜੈਕਟਰ ਦੇਣ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਇਸ ਰਾਹੀਂ ਵਿਸ਼ੇਸ਼ ਉੱਚ ਪੱਧਰ ਦੇ ਮਿਆਰੀ ਪ੍ਰੋਗਰਾਮ ਵਿਖਾਉਣ ਨਾਲ ਇਹ ਮੈਂਬਰਾਂ ਅਤੇ ਆਮ ਲੋਕਾਂ ਲਈ ਬਹੁਤ ਕਾਰਗਰ ਸਿੱਧ ਹੋਵੇਗਾ।
     ਇਸ ਸਮੇਂ ਨਵੀਂ ਜ਼ਿਲ੍ਹਾ ਕਾਰਜਕਾਰਨੀ ਦੀ ਸਰਵ ਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਲਈ ਜਸਵੰਤ ਜੀਰਖ, ਉੱਪ ਪ੍ਰਧਾਨ ਡਾ. ਹਰਬੰਸ ਗਰੇਵਾਲ, ਸਕੱਤਰ ਸਤੀਸ਼ ਸੱਚਦੇਵਾ, ਜਾਇੰਟ ਸਕੱਤਰ ਸੁਖਵਿੰਦਰ ਲੀਲ, ਖ਼ਜ਼ਾਨਚੀ ਮਾਸਟਰ ਜਰਨੈਲ ਸਿੰਘ ਅਤੇ ਆਫਿਸ ਸਕੱਤਰ ਅਰੁਣ ਕੁਮਾਰ ਚੁਣੇ ਗਏ। ਕਾਰਜਕਾਰਨੀ ਕਮੇਟੀ ਵਿੱਚ ਹੋਰ ਮੈਂਬਰਾਂ ਵਿੱਚ ਮਾਸਟਰ  ਚਰਨ ਸਿੰਘ ਨੂਰਪੁਰਾ, ਐਡਵੋਕੇਟ ਹਰਪ੍ਰੀਤ ਜੀਰਖ, ਮਾਸਟਰ ਰਮਨਜੀਤ ਸੰਧੂ, ਜਸਦੇਵ ਲਲਤੋਂ 
ਲਏ ਗਏ। ਇਸ ਚੋਣ ਵਿੱਚ ਇਕ ਗੱਲ ਵਿਲੱਖਣ ਵੇਖਣ ਨੂੰ ਮਿਲੀ ਜਸਵੰਤ ਜੀਰਖ ਵੱਲੋਂ ਪੇਸ਼ ਕੀਤੇ ਸੁਝਾਅ ਅਨੁਸਾਰ ਸਾਰੀ ਕਾਰਜਕਾਰਨੀ ਕਮੇਟੀ ਨੇ ਆਪਣੇ ਆਪ ਨੂੰ ਸਮਰਪਿਤ ਭਾਵਨਾ ਨਾਲ ਸੰਸਥਾ ਲਈ ਪੇਸ਼ ਕੀਤਾ ਅਤੇ ਵੱਧ ਤੋਂ ਵੱਧ ਸਮਾਂ ਸੰਸਥਾ ਦੇ ਕੰਮਾਂ ਲਈ ਦੇਣ ਦਾ ਵਾਅਦਾ ਕੀਤਾ।
   ਪ੍ਰੋਫੈਸਰ ਏ ਕੇ ਮਲੇਰੀ ਅਤੇ ਪ੍ਰੋ. ਜਗਮੋਹਣ ਸਿੰਘ ਵਿਸ਼ੇਸ਼ ਸਲਾਹਕਾਰ ਲਿਆ ਗਿਆ। ਸੂਬਾ ਡੈਲੀਗਟਾਂ ਵਿੱਚ ਪ੍ਰਧਾਨ ਅਤੇ ਸਕੱਤਰ ਸਮੇਤ ਚਰਨ ਸਿੰਘ ਨੂਰਪੁਰਾ, ਮਾਸਟਰ ਬਲਦੇਵ ਸਿੰਘ, ਅਰੁਣ ਕੁਮਾਰ ਅਤੇ ਉਜਾਗਰ ਸਿੰਘ ਸ਼ਾਮਲ ਹੋਣਗੇ ਅਤੇ ਦਰਸ਼ਕ ਦੇ ਤੌਰ ਤੇ ਅਵਤਾਰ ਸਿੰਘ, ਸੁਰਜੀਤ ਸਿੰਘ, ਜਸਦੇਵ ਲਲਤੋਂ ਅਤੇ ਸੁਖਵਿੰਦਰ ਲੀਲ ਸ਼ਾਮਲ ਹੋਣਗੇ।
ਜਾਰੀ ਕਰਤਾ :- ਜਸਵੰਤ ਜੀਰਖ

No comments: