Thursday, October 05, 2017

ਮਹਿੰਗੀਆਂ ਟਿਊਸ਼ਨ ਤੋਂ ਬਚਾ ਸਕਦਾ ਹੈ "ਟੀਵੀ ਸਕੂਲ"–ਤਰਸੇਮ ਜੋਧਾਂ

Thu, Oct 5, 2017 at 1:22 PM
ਸਮਾਜਿਕ ਅਤੇ ਸਿਆਸੀ ਲੀਡਰਾਂ ਨੇ ਖੁਦ ਜਾ ਕੇ ਦੇਖਿਆ ਟੀਵੀ ਸਕੂਲ" 
ਲੁਧਿਆਣਾ: 5 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਹਾਲ ਹੀ ਵਿੱਚ ਸ਼ੁਰੂ ਹੋਇਆ ਸਕੂਲ ਟੀਵੀ ਭਾਵੇਂ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਹੈ ਪਰ ਵੀ ਇਸ ਨੇ ਅਜੇ ਤੱਕ ਉਹ ਤੇਜ਼ੀ ਨਹੀਂ ਫੜੀ ਜਿਹੜੀ ਕਿ ਜ਼ਰੂਰੀ ਸੀ। ਪੰਜਾਬੀ ਵਿੱਚ ਇਹ ਤਜਰਬਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ। ਸ਼ਾਇਦ ਅਜੇ ਸਾਡੇ ਪੰਜਾਬ ਦੇ ਲੋਕ ਇਸ ਦੀ ਅਹਿਮੀਅਤ ਨੂੰ ਪੂਰੀ ਤਰਾਂ ਨਹੀਂ ਸਮਝੇ। ਇਸ ਗਰਮਜੋਸ਼ੀ ਵਾਲੇ ਹੁੰਗਾਰੇ ਦੀ ਕਮੀ ਦੇ ਬਾਵਜੂਦ ਬੁਧੀਜੀਵੀ ਅਤੇ ਸਿਆਸੀ ਲੀਡਰ ਲਗਾਤਾਰ ਇਸਨੂੰ ਦੇਖਣ ਲਈ ਆ ਰਹੇ ਹਨ। ਇਹਨਾਂ ਨੂੰ ਪਤਾ ਹੈ ਕਿ ਨੇੜ ਭਵਿੱਖ ਵਿੱਚ ਇਸ ਨੇ ਬਹੁਤ ਸਿਖਰਾਂ ਛੂੰਹੀਆਂ ਹਨ। ਖੱਬੇਪੱਖੀ ਲੀਡਰ ਅਤੇ ਸਾਬਕਾ ਐਮ ਐਲ ਏ ਕਾਮਰੇਡ ਤਰਸੇਮ ਜੋਧਾਂ ਨੇ ਵੀ ਇਸਦਾ ਦੌਰਾ ਕੀਤਾ ਅਤੇ ਇਸਦੀ ਕਾਰਜਪ੍ਰਣਾਲੀ ਨੂੰ ਖੁਦ ਨੇੜਿਓਂ ਹੋ ਕੇ ਦੇਖਿਆ। ਉਹਨਾਂ ਕਿਹਾ ਕਿ ਮਹਿੰਗੀਆਂ ਟਿਊਸ਼ਨਾਂ ਤੋਂ ਇਹੀ ਤਜਰਬਾ ਬਚਾ ਸਕਦਾ ਹੈ। 
ਉਹਨਾਂ  ਟੈਲੀਵੀਜਨ ਰਾਹੀਂ ਪੰਜਾਬ ਦੇ ਸਧਾਰਨ ਪਰਿਵਾਰਾਂ ਦੇ ਬਚਿਆਂ ਨੂੰ ਮਿਆਰੀ ਸਿਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਸ਼ੁਰੂ ਹੋਏ ਸਿਖਿਆ ਚੈਨਲ ਟੀ ਵੀ ਸਕੂਲ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਚੈਨਲ ਦੇ ਪ੍ਰਬੰਧਕਾਂ ਨੂੰ ਵਧਾਈ ਵੀ ਦਿਤੀ। 
ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਪੰਜਾਬ ਵਿਚ ਸਿਖਿਆ ਚੈਨਲ ‘ਟੀ ਵੀ ਸਕੂਲ’ ਦਾ ਸ਼ੁਰੂ ਹੋਣਾ ਪੰਜਾਬ ਦੀ ਸਿਖਿਆ ਲਈ ਇਕ ਵਰਦਾਨ ਸਾਬਤ ਹੋਵੇਗਾ। ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਨੀਤੀਆਂ  ਨੇ ਪੰਜਾਬ ਵਿਚ ਮਿਆਰੀ ਸਿਖਿਆ ਦੇ ਖੇਤਰ ਵਿਚੋਂ ਪੇਂਡੂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਲਗਪਗ ਬਾਹਰ ਹੀ ਕਰ ਦਿਤਾ ਹੈ। ਸਿਟੇ ਵੱਜੋਂ ਨੌਜਵਾਨ ਬੇਰੋਜ਼ਗਾਰੀ ਕਰਕੇ ਨਸ਼ੇ ਦਾ ਸ਼ਿਕਾਰ ਹੋਏ ਤੇ ਉਹਨਾਂ ਵਿਚੋ ਕੁਝ ਅਪਰਾਧ ਜਗਤ ਨਾਲ ਜਾ ਜੁੜੇ। ਇਸ ਚੈਨਲ ਦੇ ਸ਼ੁਰੂ ਹੋਣ ਨਾਲ ਇਕ ਮਿਆਰੀ ਸਿਖਿਆ ਹਰ ਲੋੜਵੰਦ ਬੱਚੇ ਦੇ ਘਰ ਤਕ ਜਾਵੇਗੀ ਤੇ ਆਮ ਲੋਕਾਂ ਦਾ ਟਿਊਸ਼ਨ ਉਪਰ ਲੱਗ ਰਿਹਾ ਪੈਸਾ ਬਚ ਜਾਵੇਗਾ। ਸਿਰਫ 50/- ਰੁਪਏ ਮਹੀਨਾ ਵਿੱਚ 9ਵੀਂ ਤੋਂ 12ਵੀਂ ਤਕ ਦੇ ਸਾਰੇ ਔਖੇ ਸਬਜੈਕਟ ਦੀ ਪੜਾਈ ਸ਼ਾਇਦ ਦੁਨੀਆਂ ਦੀ ਸਭ ਤੋਂ ਸਸਤੀ ਪੜਾਈ ਹੋਵੇਗੀ। 
ਓੁਹਨਾਂ ਅਪੀਲ ਕੀਤੀ ਕਿ ਹਰ ਪਰਿਵਾਰ ਨੂੰ ਇਸ ਚੈਨਲ ਨਾਲ ਜੁੜਨਾ ਚਾਹੀਦਾ ਹੈ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਇਸ ਚੈਨਲ ਦੀ ਮੱਦਦ ਲਈ ਅਗੇ ਆਓੁਣਾ ਚਾਹੀਦਾ ਹੈ।  
ਸਾਬਕਾ ਐਮ ਐਲ ਏ ਕਾਮਰੇਡ ਤਰਸੇਮ ਜੋਧਾਂ ਨਾਲ ਸੰਪਰਲ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ--98727-20816

1 comment:

Amandeep kaur said...

Tv school is great for future.....