Thursday, November 10, 2016

PAU: ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ

Thu, Nov 10, 2016 at 4:59 PM
ਕਿਸਾਨ ਕਾਲ ਸੈਂਟਰ ਏਜੰਟਸ/ਸੁਪਰਵਾਈਜ਼ਰਾਂ ਨੂੰ ਦਿੱਤੀ ਵਿਸ਼ੇਸ਼ ਸਿਖਲਾਈ 

ਲੁਧਿਆਣਾ: 10 ਨਵੰਬਰ 2016: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀ ਨਾਲ ਜੁੜੇ ਲੋਕਾਂ ਦੇ ਬਹੁਪੱਖੀ ਵਿਕਾਸ ਲਈ ਲਗਾਤਾਰ ਸਰਗਰਮ ਹੈ। ਉਹਨਾਂ ਦੀ ਵਿੱਦਿਆ, ਕਾਬਲੀਅਤ ਅਤੇ ਆਰਥਿਕ ਫਾਇਦਿਆਂ ਨੂੰ ਵਧਾਉਣ ਵਿੱਚ ਪੀਏਯੂ ਦਾ ਇਤਿਹਾਸਿਕ ਯੋਗਦਾਨ ਹੈ। 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਕਿਸਾਨ ਕਾਲ ਸੈਂਟਰ ਏਜੰਟਸ/ਸੁਪਰਵਾਈਜ਼ਰਾਂ ਦਾ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਡਾ. ਰਜਿੰਦਰ ਸਿੰਘ ਸਿੱਧੂ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਕੈਰੋਂ ਕਿਸਾਨ ਘਰ ਵਿਚ ਲਗਾਇਆ ਗਿਆ।ਕੋਰਸ ਦੇ ਕੋਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਹਾੜੀ ਦੀਆਂ ਫਸਲਾਂ ਵਿਚ ਤੱਤਾਂ ਦੀ ਘਾਟ, ਫਸਲੀ ਪ੍ਰਬੰਧ, ਬਿਮਾਰੀਆਂ, ਕੀੜਿਆਂ ਤੋ ਬਚਾਅ, ਨਰਸਰੀ ਅਤੇ ਫਲਾ ਦੀ ਕਾਸ਼ਤ, ਸਬਜ਼ੀਆਂ ਦੀ ਕਾਸ਼ਤ ਉਤੇ ਆਉਣ ਵਾਲੀਆਂ ਔਕੜਾਂ ਡਾ. ਸਤਪਾਲ ਸੈਣੀ, ਡਾ. ਅਮਨਦੀਪ ਸਿੰਘ ਬਰਾੜ, ਡਾ. ਜੇ.ਐਸ. ਕੁਲਾਰ, ਡਾ. ਨਵਪ੍ਰੇਮ ਸਿੰਘ ਅਤੇ ਡਾ. ਖੁਰਾਣਾ ਆਦਿ ਮਾਹਿਰਾਂ ਨੇ ਚਾਨਣਾ ਪਾਇਆ। ਹਰ ਸਿਖਿਆਰਥੀ ਨੂੰ ਖੇਤੀਬਾੜੀ ਉਤਪਾਦਨ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਪੂਰਾ-ਪੂਰਾ ਫਾਇਦਾ ਲੈਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦੀ ਖੇਤੀ ਉਪਜ ਅਤੇ ਆਮਦਨ ਵਿਚ ਵਾਧਾ ਹੋਵੇ।ਇਸ ਕੋਰਸ ਵਿਚ 32 ਸਿਖਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਕੈਰੋਂ ਕਿਸਾਨ ਘਰ ਦਾ ਸਾਰਾ ਸਟਾਫ ਹਾਜ਼ਰ ਸੀ। ਡਾ. ਐਚ.ਐਸ. ਬਾਜਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

No comments: