Friday, September 30, 2016

'ਆਓ ਰਲ ਮਿਲ ਕੈਂਸਰ ਨੂੰ ਭਾਂਜ ਦੇਈਏ'--PAU

Sep 30, 2016 at 4:42 PM
PAU ਵੱਲੋਂ ਕੌਮਾਂਤਰੀ ਕੈਂਸਰ ਦਿਹਾੜਾ ਮਨਾਇਆ ਗਿਆ

ਲੁਧਿਆਣਾ: 30 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਮ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਕੌਮਾਂਤਰੀ ਕੈਂਸਰ ਦਿਹਾੜਾ ਮਨਾਇਆ ਗਿਆ ਜਿਸ ਦਾ ਮੁੱਖ ਉਦੇਸ਼ 'ਆਓ ਰਲ ਮਿਲ ਕੈਂਸਰ ਨੂੰ ਭਾਂਜ ਦੇਈਏ' ਸੀ। ਇਸ ਮੌਕੇ ਕਾਲਜ ਦੇ ਡੀਨ ਡਾ. ਗੁਰਵਿੰਦਰ ਕੌਰ ਸੰਘਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆ ਕਿਹਾ ਕਿ ਇਸ ਦੇ ਦਿਹਾੜੇ ਨੂੰ ਮਨਾਉਣ ਦਾ ਮੰਤਵ ਇਸ ਰੋਗ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨਾ, ਲੱਛਣਾਂ ਸੰਬੰਧੀ ਸਿੱਖਿਅਤ ਕਰਨਾ ਸੀ । ਉਹਨਾਂ ਵਿਭਾਗ ਦੇ ਵੱਲੋਂ ਕੀਤੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। 

ਇਸ ਮੌਕੇ ਵਿਭਾਗ ਦੇ ਵਿਗਿਆਨੀ ਡਾ. ਸੋਨਿਕਾ ਸ਼ਰਮਾ ਦੀ ਸਰਪ੍ਰਸਤੀ ਹੇਠ ਤੀਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਇਸ ਰੋਗ ਸੰਬੰਧੀ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ । ਇਸ ਮੌਕੇ ਫੋਰਟਿਸ ਹਾਸਪੀਟਲ ਤੋਂ ਡਾ. ਨੀਨਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। 

No comments: