Tuesday, September 20, 2016

ਪੀਏਯੂ ਤੋਂ ਸਿਖਲਾਈ ਲੈ ਕੇ ਲੋਵੀਨਾ ਗੁਪਤਾ ਨੇ ਸ਼ੁਰੂ ਕੀਤਾ ਬੇਕਰੀ ਦਾ ਕੰਮ

ਬਿਨਾ ਅੰਡੇ ਵਾਲਾ ਕੇਕ ਖਾਸੀਅਤ ਹੈ ਉਸਦੀ ਬੇਕਰੀ 'ਤੇ 
ਲੁਧਿਆਣਾ: 20 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪਿਛਲੇ ਦਿਨੀ 16 ਸਤੰਬਰ ਨੂੰ ਜਦੋਂ ਰੌਣੀ ਪਟਿਆਲਾ ਵਿਖੇ ਕਿਸਾਨ ਮੇਲਾ ਲੱਗਿਆ ਤਾਂ ਉੱਥੇ ਬਹੁਤ ਸਾਰੀਆਂ ਥਾਵਾਂ ਤੋਂ ਬਹੁਤ ਸਾਰੇ ਲੋਕ ਆਏ ਸਨ।  ਛੋਟੇ ਛੋਟੇ ਪਰਿਵਾਰਾਂ ਵਾਲੇ ਇਹ ਲੋਕ ਸਾਰੇ ਕੰਮ ਆਪਣੇ ਹੱਥੀਂ ਕਰ ਰਹੇ ਸਨ ਪਰ ਇਸਦੇ ਬਾਵਜੂਦ ਉਹ ਕਹਿ ਸਕਦੇ ਸਨ ਕਿ ਇਹ ਹੈ ਸਾਡਾ ਕਾਰੋਬਾਰ। ਅਸੀਂ ਮੈਨੂਫੈਕਚਰਰ ਵੀ ਹਾਂ, ਟ੍ਰੇਡਰ  ਵੀ ਅਤੇ ਦੁਕਾਨਦਾਰ ਵੀ। ਨਾਮ ਕੋਈ ਵੀ ਦਿੱਤਾ ਜਾ ਸਕਦਾ ਹੈ ਪਰ ਅਸਲ ਵਿੱਚ ਇਹ ਸਾਰੇ ਕਿਰਤੀ ਲੋਕ ਹਨ ਜਿਹੜੇ ਆਪਣੇ ਮਲਿਕ ਵੀ ਖੁਦ ਹਨ ਅਪਰ ਆਪਣਾ ਸਾਰਾ ਕੰਮ ਵੀ ਹੱਥੀਂ ਕਰਦੇ ਹਨ। 
ਉੱਥੇ ਇੱਕ ਸਟਾਲ ਬੇਕਰੀ ਦਾ ਵੀ ਸੀ। ਪੁੱਛਿਆ ਤਾਂ ਪਤਾ ਲੱਗਿਆ ਇਸ ਨੂੰ ਇੱਕ ਛੋਟੀ ਜਿਹੀ ਕੁੜੀ ਲੋਵੀਨਾ ਗੁਪਤਾ ਚਲਾ ਰਹੀ ਹੈ ਆਪਣੀ ਭੈਣ ਦੇ ਨਾਲ। ਇਸ ਸਟਾਲ ਵਿੱਚ ਕਈ ਆਈਟਮਾਂ ਸਨ। ਇੱਕ ਖਾਸ ਆਈਟਮ ਸੀ ਅੰਡੇ ਤੋਂ ਬਿਨਾ ਬਣਿਆ ਕੇਕ।  ਜਿਹੜਾ ਤੇਜ਼ੀ ਨਾਲ ਵਿਕ ਰਿਹਾ ਸੀ। ਆਉਂਦੇ ਨਵਰਾਤਰਿਆਂ ਵਿੱਚ ਇਸਦੀ ਮੰਗ ਹੋਰ ਵੱਧ ਜਾਣੀ ਹੈ। ਦਿਲਚਸਪ ਗੱਲ ਇਹ ਕਿ ਇਹ ਕੁੜੀਆਂ ਕੁਝ ਵੀ ਬਿਨਾ ਆਰਡਰ ਦੇ ਨਹੀਂ ਬਣਾਉਂਦੀਆਂ। ਇਸ ਲਈ  ਨਾ ਤਾਂ ਇਹਨਾਂ ਦਾ ਸਾਮਾਨ ਖਰਾਬ ਹੁੰਦਾ ਹੈ ਅਤੇ ਨਾ ਹੀ ਬਣਿਆ ਹੋਇਆ ਮਾਲ। ਇਸਦੇ ਨਾਲ ਹੀ ਪੈਸੇ ਵੀ ਨਾਲ ਦੀ ਨਾਲ ਹੀ ਆ ਜਾਂਦੇ ਹਨ। ਕੋਈ ਚੀਜ਼ ਬੇਹੀ ਵੀ ਨਹੀਂ  ਹੁੰਦੀ। ਇਹ ਸਭ ਕੁਝ ਸੰਭਵ ਹੋਇਆ ਪੀਏਯੂ ਤੋਂ ਮਿਲੀ ਸਿਖਲਾਈ ਅਤੇ ਹੋਂਸਲੇ ਦੇ ਕਾਰਨ। ਇਹ ਕੁੜੀ ਦੱਸਦੀ ਹੈ ਕਿਵੇਂ ਉਸ ਨੇ ਟਰੇਨਿੰਗ ਲਈ।  ਉਸਦਾ ਇੱਕ ਪ੍ਰਮਾਣ ਪੱਤਰ ਵੀ ਮਿਲਿਆ ਅਤੇ ਵੂਮੈਨ ਇੰਟ੍ਰਪਰੇਨਰ ਸ਼ਿਪ ਅਧੀਨ ਦਸ ਹਜ਼ਾਰ ਰੁਪਏ ਵੀ ਮਿਲੇ ਜਿਸ ਨਾਲ ਇਹ ਕੰਮ ਸ਼ੁਰੂ ਕਰਨ ਵਿੱਚ ਸਹਾਇਤਾ ਮਿਲੀ। 

No comments: