Friday, July 15, 2016

ਰਾਗੀ ਭਾਈ ਬਲਦੇਵ ਸਿੰਘ ਵਡਾਲਾ ਗ੍ਰਿਫਤਾਰ

Friday: 15 July 2016 at 10:05 AM
ਮੁੱਖ ਮੰਤਰੀ ਬਾਦਲ ਨੂੰ ਸਿਰੋਪਾ ਨਾ ਦੇਣ ਵਾਲਾ ਅਰਦਾਸੀਆ ਭਾਈ ਬਲਬੀਰ ਸਿੰਘ ਵੀ ਗ੍ਰਿਫਤਾਰ      
ਅੰਮ੍ਰਿਤਸਰ: 15 ਜੁਲਾਈ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀਆ ਨੂੰ ਸਰਕਾਰ ਵੱਲੋ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋ ਸਰਬੱਤ ਖਾਲਸਾ ਦੌਰਾਨ ਮੁਤਵਾਜੀ ਤਖਤਾਂ ਦੇ ਜਥੇਦਾਰਾਂ ਦੇ ਆਦੇਸ਼ਾਂ 'ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਹੋਰ ਸਹਿਯੋਗੀ ਜਥੇਬੰਦੀਆ ਵੱਲੋ 17 ਜੁਲਾਈ ਨੂੰ ਭਗਤਾ ਭਾਈ ਕਾ ਤੋ ਬਰਗਾੜੀ ਤੱਕ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਠੁਸ ਕਰਨ ਲਈ ਸਰਕਾਰ ਦੇ ਆਦੇਸ਼ਾਂ 'ਤੇ ਪੁਲੀਸ ਨੇ ਅਕਾਲੀ ਆਗੂਆ ਦੇ ਨਾਲ ਨਾਲ ਉਹਨਾਂ ਰਾਗੀਆ ਢਾਡੀਆ ,ਕਥਾਵਾਚਕਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ  ਅਤੇ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀ ਅੱਜ ਸਵੇਰੇ ਪੁਲੀਸ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋ ਉਹ  ਅੰਮ੍ਰਿਤ ਵੇਲੇ ਦਾ ਨਿਤਨੇਮ ਕਰ ਰਹੇ ਸਨ। 
           ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ ਪੰਜ ਵਜੇ ਪੁਲੀਸ ਨੇ ਭਾਈ ਬਲਦੇਵ ਸਿੰਘ ਵਡਾਲਾ ਦੇ ਘਰ ਛਾਪਾ ਮਾਰਿਆ ਤੇ ਉਹਨਾਂ ਨੂੰ ਥਾਣੇ ਜਾਣ ਲਈ ਕਿਹਾ। ਭਾਈ ਵਡਾਲਾ ਨੇ ਜਦੋ ਇਸ ਦਾ ਕਾਰਨ ਪੁੱਛਿਆ ਤਾਂ ਪੁਲੀਸ ਵਾਲੇ ਕੋਈ  ਉਂਤਰ ਨਾ ਦੇ ਸਕੇ ਤੇ ਸਿਰਫ ਇੰਨਾ ਹੀ ਕਿਹਾ ਕਿ ਉਪਰੋ ਆਏ ਹੁਕਮਾਂ ਦੀ ਤਾਮੀਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਤੋ ਕੋਈ 500 ਸਾਲ ਪਹਿਲਾਂ ਵੀ ਬਾਬਰਕਿਆ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਕਰਕੇ ਜੇਲ• ਵਿੱਚ ਬੰਦ ਕਰ ਦਿੱਤਾ ਸੀ ਕਿ ਉਹ ਬਾਬਰ ਨੂੰ ਜਾਬਰ ਆਖ ਕੇ ਉਸ ਦੁਆਰਾ ਕੀਤੇ ਜਾ ਰਹੇ ਜ਼ੁਲਮ ਦਾ ਵਿਰੋਧ ਕਰ ਰਹੇ ਸਨ। ਉਹਨਾਂ ਕਿਹਾ ਕਿ ਅੱਜ ਵੀ ਉਹੋ ਸਮਾਂ ਆ ਗਿਆ ਹੈ ਤੇ ਬਾਦਲਕੇ ਵੀ ਬਾਬਰਕਿਆ ਵਾਂਗ ਹੀ ਗੁਰੂ ਦਾ ਜੱਸ ਗਾਉਣ ਵਾਲਿਆ ਨੂੰ ਬਿਨਾਂ ਕੋਈ ਕਾਰਨ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਸੁੱਟ ਰਹੇ ਹਨ। ਉਹਨਾਂ ਕਿਹਾ ਕਿ ਧਾਰਮਿਕ ਵਿਅਕਤੀਆ ਦਾ ਇਹ ਫਰਜ਼ ਬਣਦਾ ਹੈ ਕਿ ਜਦੋ ਜ਼ੁਲਮ ਦੀ ਇੰਤਹਾ ਹੋ ਜਾਵੇ ਤਾਂ ਉਹ ਸੰਗਤਾਂ ਦੀ ਅਵਾਜ਼ ਬਣ ਕੇ ਅੱਗੇ ਆਉਣ ਤੇ ਅੱਜ ਉਹ ਕਿਸੇ ਦਾ ਵੀ ਵਿਰੋਧ ਨਹੀ ਕਰ ਰਹੇ ਸਗੋ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਕੁਝ ਜਥੇਬੰਦੀਆ ਵੱਲੋ ਇੱਕ ਸਾਲ ਪਹਿਲਾਂ ਬਰਗਾੜੀ ਵਿਖੇ ਹੋਈ ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸੰਗਤਾਂ ਸ਼ਾਤਮਈ ਵਿਰੋਧ ਕਰ ਰਹੀਆ ਸਨ ਪਰ ਬਾਦਲ ਮਾਰਕਾ ਪੁਲੀਸ ਨੇ ਸੰਗਤਾਂ ਤੋ ਗੇਲੀ ਚਲਾ ਤੇ ਦੋ ਸਿੱਖਾਂ ਨੂੰ ਮਾਰ ਮੁਕਾਇਆ। ਉਹਨਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਰਿਹਾ ਅੱਜ ਤੱਕ ਦੋ ਕਤਲ ਕਰ ਵਾਲੇ ਪੁਲੀਸ ਅਧਿਕਾਰੀਆ ਨੂੰ ਵੀ ਗ੍ਰਿਫਤਾਰ ਨਹੀ ਕੀਤਾ ਗਿਆ ਹੈ ਸਗੋ ਪੁਲੀਸ ਨੂੰ ਵੀ ਅਣਪਛਾਤੀ ਦੱਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਕੁਝ ਜਥੇਬੰਦੀਆ ਵੱਲੋ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ ਜਿਸ ਬਾਰੇ ਉਹਨਾਂ ਨੇ ਅਖਬਾਰਾਂ ਵਿੱਚ ਹੀ ਪੜਿਆ ਹੈ ਪਰ ਉਹਨਾਂ ਦਾ ਇਸ ਮਾਰਚ ਵਿੱਚ ਸ਼ਾਮਲ ਹੋਣ ਦਾ ਕੋਈ ਪ੍ਰੋਗਰਾਮ ਨਹੀ ਸੀ ਤੇ ਉਹਨਾਂ ਨੇ ਅੱਜ ਇੱਕ ਬਹੁਤ ਵੱਡੇ ਸਮਾਗਮ ਵਿੱਚ ਕੀਰਤਨ ਕਰਨ ਵਾਸਤੇ ਜਾਣਾ ਸੀ। ਉਹਨਾਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਵੀ ਉਹਨਾਂ ਨੂੰ 15 ਜੂਨ ਨੂੰ ਘਰੋ ਚੁੱਕ ਕੇ ਪੁਲੀਸ ਥਾਣਾ ਰਾਜਾਸਾਂਸੀ ਵਿਖੇ ਲੈ ਗਈ ਸੀ ਜੋ ਲੋਕਤੰਤਰ ਦਾ ਜਿਥੇ ਕਤਲ ਹੈ ਉਥੇ ਸਰਕਾਰ ਦੀ ਬੁਖਲਾਹਟ ਸਪੱਸ਼ਟ ਕਰ ਰਹੀ ਹੈ ਕਿ ਇੰਦਰਾ ਗਾਂਧੀ ਦੀ ਐਮਰਜੈਸੀ ਵਾਂਗ ਹੀ ਬਾਦਲਕਿਆ ਨੇ ਪੰਜਾਬ ਵਿੱਚ ਅਣਐਲਾਨੀ ਐਮਰਜੈਸ਼ੀ ਲਗਾ ਕੇ ਹਰ ਉਸ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਸਰਕਾਰ ਦੀਆ ਸਮਾਜ ਵਿਰੋਧੀ ਨੀਤੀਆ ਨੂੰ ਉਜਾਗਰ ਕਰ ਰਹੀ ।
          ਇਸੇ ਤਰ•ਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੀਤੇ ਮਹੀਨੇ ਦੋ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾਂ ਟੇਕਣ ਆਏ ਡਿਊਟੀ ਤੇ ਬੈਠੇ ਭਾਈ ਬਲਬੀਰ ਸਿੰਘ ਅਰਦਾਸੀਏ ਨੇ ਇਹ ਕਹਿ ਕੇ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਵਿੱਚ ਬਾਦਲ ਸਰਕਾਰ ਵੀ ਸ਼ਾਮਲ ਹੈ ਜਿਸ ਨੇ ਅੱਜ ਤੱਕ ਦੋਸ਼ੀਆ ਨੂੰ ਗ੍ਰਿਫਤਾਰ ਨਹੀ ਕੀਤਾ ਤੇ ਅਜਿਹੇ ਵਿਅਕਤੀ ਨੂੰ ਗੁਰੂ ਘਰ ਤੋ ਸਿਰੋਪਾ ਨਹੀ ਦਿੱਤਾ ਜਾ ਸਕਦਾ। ਇਸ ਤੋ ਪਹਿਲਾਂ ਭਾਈ ਬਲਬੀਰ ਸਿੰਘ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਵੀ 20 ਜਨਵਰੀ 2016 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਸਮੇ ਸਿਰੋਪਾ ਨਹੀ ਦਿੱਤਾ ਸੀ ਤੇ ਅਧਿਕਾਰੀਆ ਨੇ ਤੁਰੰਤ ਇਹ ਸੇਵਾ ਕਿਸੇ ਸੇਵਾਦਾਰ ਕੋਲੋ ਕਰਵਾ ਦਿੱਤੀ ਸੀ। ਭਾਈ ਬਲਬੀਰ ਸਿੰਘ ਦੇ ਘਰ ਵੀ ਅੱਜ ਤੜਕੇ ਪੁਲੀਸ ਨੂੰ ਛਾਪਾ ਮਾਰਿਆ ਅਤੇ ਦੂਜਿਆ ਦੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਤੇ ਜੋਦੜੀ ਕਰਕੇ ਸਰਬੱਤ ਦਾ ਭਲਾ ਮੰਗਣ ਵਾਲੇ ਭਾਈ ਬਲਬੀਰ ਸਿੰਘ ਨੂੰ ਜੇਬ ਕਤਰਿਆ ਵਾਂਗ ਗ੍ਰਿਫਤਾਰ ਕਰਕੇ ਥਾਣੇ ਲੈ ਗਈ।
     ਯੂਨਾਈਟਿਡ ਅਕਾਲੀ ਦਲ ਦੇ ਕਨਵੀਨਰ ਤੇ ਸਰਬੱਤ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਮੋਹਕਮ ਸਿੰਘ ਨੂੰ ਵੀ ਪੁਲੀਸ ਨੇ ਉਹਨਾਂ ਦੇ ਘਰੋ ਅੱਜ ਤੜਕੇ ਗ੍ਰਿਫਤਾਰ ਕਰ ਲਿਆ ਜਦ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੂੰ ਵੀ ਪੁਲੀਸ ਗ੍ਰਿਫਤਾਰ ਕਰਕੇ ਥਾਣਾ ਬੀ ਡਵੀਜ਼ਨ ਵਿਖੇ ਲੈ ਗਈ ਜਦ ਕਿ ਕੈਸਰ ਤੋ ਪੀੜਤ ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਦੇ ਅੱਜ ਆਪਰੇਸ਼ਨ ਹੋਣਾ ਸੀ। ਉਹਨਾਂ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਅੱਜ ਆਪਰੇਸ਼ਨ ਹੋਣਾ ਸੀ ਅਤੇ ਪੁਲੀਸ ਨੂੰ ਇਸ ਬਾਰੇ ਇਲਾਜ ਵਾਲੀ ਫਾਈਲ ਵੀ ਦਿਖਾਈ ਗਈ ਪਰ ਉਹਨਾਂ ਨੇ ਇੱਕ ਨਾ ਸੁਣੀ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਸ੍ਰ ਸੰਧੂ ਨੂੰ ਗ੍ਰਿਫਤਾਰ ਕਰਨ ਵਾਲੀ ਪੁਲੀਸ ਤੇ ਸਰਕਾਰ ਜਿੰਮੇਵਾਰ ਹੋਵੇਗੀ। ਸ੍ਰ ਪਰਮਜੀਤ ਸਿੰਘ ਜਿਜੇਆਣੀ , ਸਤਨਾਮ ਸਿੰਘ ਮਨਾਵਾਂ ਤੇ ਭਾਈ ਵੱਸਣ ਸਿੰਘ ਜਫਰਵਾਲ ਵੀ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਮਿਲੀ ਹੈ ਜਦ ਕਿ ਭਾਈ ਬਲਵੰਤ ਸਿੰਘ ਗੋਪਾਲਾ ਨੂੰ ਗ੍ਰਿਫਤਾਰ ਕਰਨ ਗਈ ਪੁਲੀਸ ਨੂੰ ਉਸ ਵੇਲੇ ਬੇਰੰਗ ਵਾਪਸ ਪਤਰਣਾ ਪਿਆ ਜਦੋ ਉਹ ਦੂਸਰੇ ਪਾਸੇ ਦੀ ਕੰਧ ਟੱਪ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ।

No comments: