Wednesday, April 06, 2016

ਨਗਰ ਨਿਗਮ ਨੇ ਤੋੜੀ ਗੁਰਦਵਾਰਾ ਸੀਸ ਗੰਜ ਸਾਹਿਬ ਦੀ ਛਬੀਲ

ਪੁਲਿਸ ਦੀ ਮਦਦ ਨਾਲ ਕੀਤਾ ਗਿਆ ਅੱਜ ਸਵੇਰੇ ਤੜਕੇ ਐਕਸ਼ਨ 
ਨਵੀਂ ਦਿੱਲੀ: 6 ਅਪ੍ਰੈਲ 2016: (ਪੰਜਾਬ ਸਕਰੀਨ  ਬਿਊਰੋ):

ਗਰਮੀਆਂ ਵਿੱਚ ਤੇਜ਼ੀ ਸ਼ੁਰੂ ਹੋ ਗਈ ਹੈ।  ਲੋਕ ਥਾਂ ਥਾਂ ਪਿਆਊ ਬਣਵਾ ਰਹੇ ਹਨ, ਛਬੀਲਾਂ ਲਗਵਾ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਦੇ ਕਬਜ਼ੇ ਵਾਲੀ ਦਿੱਲੀ ਨਗਰ ਨਿਗਮ ਇਤਿਹਾਸਿਕ ਅਸਥਾਨ  ਗੁਰਦਵਾਰਾ ਸੀਸਗੰਜ ਸਾਹਿਬ ਵਿਖੇ ਬਣਿਆ ਇਤਿਹਾਸਿਕ ਪਿਆਊ ਤੋੜ ਕੇ ਹਟੀ ਹੈ। ਇਹ ਸ਼ਰਮਨਾਕ ਕਾਰਾ ਅੱਜ ਸਵੇਰੇ ਤੜਕੇ ਕੀਤਾ ਗਿਆ।  ਸੰਗਤਾਂ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ ਨਗਰ ਨਿਗਮ ਨੇ ਇਸ ਧਾਰਮਿਕ ਅਸਥਾਨ ਤੇ ਆਪਣੇ ਕਾਨੂੰਨ ਦਾ ਜੋਰ ਦਿਖਾਇਆ। ਸੋਸ਼ਲ ਮੀਡੀਆ ਤੇ ਆ ਰਹੀਆਂ ਖਬਰਾਂ ਮੁਤਾਬਿਕ ਦਿੱਲੀ ਨਗਰ ਨਿਗਮ ਨੇ ਚਾਂਦਨੀ ਚੌਕ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਸਥਿਤ ਪਿਆਓ ਤੋੜ ਦਿੱਤਾ ਹੈ। ਨਗਰ ਨਿਗਮ ਤੇ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੇ  ਖ਼ਿਲਾਫ਼ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਸੰਗਤਾਂ ਮੁਤਾਬਿਕ ਜਦੋਂ ਇਹ ਐਕਸ਼ਨ ਹੋਇਆ ਉਦੋਂ ਗੁਰਦਵਾਰਾ ਸਾਹਿਬ ਦੇ ਅਹੁਦੇਦਾਰਾਂ ਅਤੇ ਨੇ ਸੰਗਤਾਂ ਦੇ ਰੋਸ ਦਾ ਕੋਈ ਸਾਥ ਨਹੀਂ ਦਿੱਤਾ। 
ਦੂਜੇ ਪਾਸੇ ਦਿੱਲੀ ਕਮੇਟੀ ਨੇ ਨਗਰ ਨਿਗਮ ਤੇ ਦਿੱਲੀ ਪੁਲਿਸ ਖ਼ਿਲਾਫ਼ ਅਦਾਲਤ ਵਿੱਚ ਜਾਣ ਦਾ ਐਲਾਨ ਕੀਤਾ ਹੈ। ਦਿੱਲੀ ਕਮੇਟੀ ਅਨੁਸਾਰ ਇਸ ਪਿਆਓ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਆਪਣੀ ਪਿਆਸ ਬੁਝਾਉਂਦੇ ਸਨ। ਨਗਰ ਨਿਗਮ ਨੇ ਇਹ ਕਾਰਵਾਈ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਕੀਤੀ। ਨਗਰ ਨਿਗਮ ਦੀ ਇਸ ਕਾਰਵਾਈ ਦਾ ਪਤਾ ਲੱਗਣ ਤੋਂ ਬਾਅਦ ਸੰਗਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਠੀਆਂ ਹੋ ਗਈਆਂ ਤੇ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਨਗਰ ਨਿਗਮ ਨੇ ਇਹ ਕਾਰਵਾਈ ਅੱਜ ਸਵੇਰੇ 6 ਵਜੇ ਕੀਤੀ ਹੈ। ਨਾਲ ਹੀ ਉਨ੍ਹਾਂ ਆਖਿਆ ਕਿ ਪਿਆਓ ਨੂੰ ਫਿਰ ਤੋਂ ਉਸੇ ਥਾਂ ਉੱਤੇ ਬਣਾ ਦਿੱਤਾ ਗਿਆ ਹੈ। ਯਾਦ ਰਹੇ ਕਿ ਦਿੱਲੀ ਨਗਰ ਨਿਗਮ ਉੱਤੇ ਉੱਤੇ ਬੀਜੇਪੀ ਦਾ ਕਬਜ਼ਾ ਹੈ। ਇਸ ਖਬਰ ਤੋਂ ਬਾਅਦ ਸੰਗਤਾਂ ਵਿੱਚ ਰੋਸ ਲਗਾਤਾਰ ਫੈਲ ਰਿਹਾ ਹੈ।
ਇਸ ਕਾਰਵਾਈ ਨੂੰ ਲੈ ਕੇ ਪੁਲਿਸ-ਪ੍ਰਸ਼ਾਸਨ ਸਮੇਤ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਸਿੱਖ ਸੰਗਤਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸੰਗਤਾਂ ਦਾ ਇਤਰਾਜ ਸੀ ਜਿਸ ਐਮ.ਸੀ.ਡੀ. ਵੱਲੋਂ ਪਿਆਉ (ਛਬੀਲ) ਨੂੰ ਤੋੜਨ ਦੀ ਕਾਰਵਾਈ ਕੀਤੀ ਗਈ ਉਸ ਐਮ.ਸੀ. ਡੀ. ਦੀ ਸੱਤਾ 'ਤੇ ਭਾਜਪਾ-ਅਕਾਲੀ ਗਠਜੋੜ ਦਾ ਕਬਜ਼ਾ ਹੋਣ ਦੇ ਬਾਵਜੂਦ ਇੱਥੇ ਭੰਨ੍ਹ ਤੋੜ ਦੀ ਇਜਾਜ਼ਤ ਕਿਵੇਂ ਦਿੱਤੀ ਗਈ /ਹਾਲਾਂਕਿ ਇਹ ਮਾਮਲਾ ਚਾਂਦਨੀ ਚੌਕ ਬਾਜ਼ਾਰ ਵਿਚ ਧਾਰਮਿਕ ਅਸਥਾਨਾਂ ਦੇ ਬਾਹਰ, ਸਾਲਾਂ ਪੁਰਾਣੀ ਗੈਰ-ਕਾਨੂੰਨੀ ਉਸਾਰੀ ਤੇ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਨਾਲ ਸਬੰਧਿਤ ਹੈ, ਜਿਸ ਦੇ ਚਲਦਿਆਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਉ ਤੋਂ ਇਲਾਵਾ ਇਸੇ ਸੜਕ 'ਤੇ ਬਣੇ ਗੌਰੀ ਸ਼ੰਕਰ ਮੰਦਿਰ 'ਤੇ ਵੀ ਕਾਰਵਾਈ ਕੀਤੀ ਗਈ ਜਦਕਿ ਇਕ ਹੋਰ ਮੰਦਿਰ 'ਤੇ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਥੇ ਪੁਜਾਰੀਆਂ ਨੇ ਹਨੂਮਾਨ ਚਾਲੀਸਾ ਦਾ ਪਾਠ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਨਾਲ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।
ਅਦਾਲਤ ਦੇ ਆਦੇਸ਼ 'ਤੇ ਹੋਈ ਕਾਰਵਾਈ?
ਸੂਤਰਾਂ ਮੁਤਾਬਿਕ ਅਦਾਲਤ ਦੇ ਆਦੇਸ਼ 'ਤੇ ਕੀਤੀ ਗਈ ਇਹ ਕਾਰਵਾਈ ਦਿੱਲੀ ਸਰਕਾਰ ਦੇ ਪ੍ਰਾਜੈਕਟ ਸ਼ਾਹਜਹਾਨਾਬਾਦ ਰੀਡਿਵੈਲਪਮੈਂਟ ਕਾਰਪੋਰੇਸ਼ਨ (ਐਸ.ਆਰ.ਡੀ.ਸੀ.) ਦੀ ਅਗਵਾਈ 'ਚ ਕੀਤੀ ਗਈ ਹੈ, ਜਿਸ ਦੀ ਉਤਰੀ ਐਮ.ਸੀ.ਡੀ. ਤੇ ਪੀ.ਡਬਲਯੂ.ਡੀ. ਵੱਲੋਂ ਮਦਦ ਕੀਤੀ ਜਾ ਰਹੀ ਹੈ | ਹਾਈ ਕੋਰਟ ਨੇ ਪਿਛਲੇ ਹਫਤੇ ਸਬੰਧਿਤ ਏਜੰਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਬਾਹਰ ਕਬਜ਼ਿਆਂ ਨੂੰ ਹਟਾਉਣ ਦਾ ਆਦੇਸ਼ ਦਿੱਤਾ ਸੀ।  ਡੀ.ਸੀ.ਪੀ. ਮਧੁਰ ਵਰਮਾ ਦੀ ਅਗਵਾਈ 'ਚ ਕੀਤੀ ਗਈ ਇਸ ਕਾਰਵਾਈ ਦੌਰਾਨ ਐਸ. ਆਰ. ਡੀ. ਸੀ. ਮੁਖੀ ਨਿਤਿਨ ਪਣੀਗ੍ਰਾਹੀ ਵੀ ਮੌਜੂਦ ਸਨ। ਅੱਜ ਸਵੇਰੇ ਹੀ ਪੁਲਿਸ ਨੇ ਚਾਂਦਨੀ ਚੌਕ ਦੇ ਦੋਵੇਂ ਰਸਤਿਆਂ ਨੂੰ ਬੰਦ ਕਰ ਦਿੱਤਾ ਜਿਸ ਕਾਰਨ ਕਈਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਹੀ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ। ਸੋਸ਼ਲ ਮੀਡੀਆ 'ਤੇ ਇਸ ਐਕਸ਼ਨ ਦੀਆਂ ਤਸਵੀਰਾਂ ਦੁਪਹਿਰ ਤੱਕ ਵਾਇਰਲ  ਹੋ ਗਈਆਂ ਸਨ। ਸਿੱਖ ਸੰਗਤਾਂ ਪੁਲਿਸ ਦੇ ਕਹਿਰ ਦਾ ਵੀ ਸ਼ਿਕਾਰ ਹੋਈਆਂ।  ਸੰਗਤਾਂ ਨੇ ਇਸ ਸਾਰੇ ਐਕਸ਼ਨ ਨੂੰ ਆਧਾਰ ਬਣਾ ਕੇ ਜਿੱਥੇ ਡੀਜੀਪੀਸੀ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਉੱਥੇ ਬੀਜੀਪੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਵੀ ਨਿਖੇਧੀ ਕੀਤੀ।
ਡੀਜੀਪੀਸੀ ਨੇ ਕਾਰਵਾਈ ਨੂੰ ਧਾਰਮਿਕ ਅਸਥਾਨ 'ਤੇ ਹਮਲਾ ਕਰਾਰ ਦਿੱਤਾ
ਗੈਰ-ਕਾਨੂੰਨੀ ਕਰਾਰ ਦੇ ਕੇ ਛਬੀਲ (ਪਿਆਉ) ਦੇ ਧੜੇ ਨੂੰ ਤੋੜੇ ਜਾਣ ਦੀ ਕਾਰਵਾਈ ਨੂੰ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਐਕਸ਼ਨ ਨੂੰ ਧਾਰਮਿਕ ਅਸਥਾਨ 'ਤੇ ਹਮਲਾ ਕਰਾਰ ਦਿੱਤਾ। ਕਮੇਟੀ ਪ੍ਰਬੰਧਕਾਂ ਮੁਤਾਬਿਕ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਹੀ ਉਤਰੀ ਦਿੱਲੀ ਐਮ.ਸੀ.ਡੀ. ਅਤੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੁਆਰਾ ਭੰਨ੍ਹਤੋੜ ਦੀ ਕਾਰਵਾਈ ਸ਼ੁਰੂ ਕੀਤੀ ਗਈ | ਦਿੱਲੀ ਸਰਕਾਰ ਤੇ ਚਾਂਦਨੀ ਚੌਕ ਦੀ ਵਿਧਾਇਕ ਅਲਕਾ ਲਾਂਬਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਸਾਜਿਸ਼ ਤਹਿਤ ਹੀ ਕਮੇਟੀ ਦੀ ਸੇਵਾ ਨਿਭਾਅ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਕਮੇਟੀ ਵੱਲੋਂ ਜਾਰੀ ਬਿਆਨ 'ਚ ਇਸ ਮਾਮਲੇ ਨੂੰ ਉੱਚ ਅਦਾਲਤ 'ਚ ਚੁਣੌਤੀ ਦੇਣ ਦਾ ਦਾਅਵਾ ਕੀਤੇ ਜਾਣ ਦੇ ਨਾਲ ਹੀ ਦੱਸਿਆ ਗਿਆ ਕਿ ਭੰਨ੍ਹਤੋੜ ਉਪਰੰਤ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ 2 ਘੰਟੇ ਬਾਅਦ ਹੀ ਉਸਾਰੀ ਕਰਵਾ ਕੇ ਜਲ ਦੀ ਸੇਵਾ ਮੁੜ ਸ਼ੁਰੂ ਕਰਵਾ ਦਿੱਤੀ ਗਈ।  ਹੁਣ ਦੇਖਣਾ ਹੈ ਕਿ ਇਹ ਕਮੇਟੀ ਆਪਣੇ ਵਕਾਰ ਨ ਉਨ ਕਿਵੇਂ ਭਾਲ ਕਰਦੀ ਹੈ। ਅੱਜ ਦੇ ਐਕਸ਼ਨ ਦੌਰਾਨ ਸੰਗਤਾਂ ਨੂ ਜੱਥੇਦਾਰ ਸੰਤੋਖ ਸਿੰਘ ਦੀ ਕਮੀ ਬਾਰ ਬਾਰ ਖਟਕਦੀ ਰਹੀ। 
गर्मी का मौसम शुरू होते ही तोड़ी सीस गंज साहिब की छबील 

No comments: