Tuesday, October 06, 2015

ਵਿਆਹ ਤੋਂ ਬਾਅਦ ਵੀ ਛੂਹੇ ਜਾ ਸਕਦੇ ਨੇ ਸਫਲਤਾ ਦੇ ਅਸਮਾਨ

ਲੁਧਿਆਣਾ ਵਿੱਚ ਹੋਇਆ ਸੁਨੱਖੀ ਮੁਟਿਆਰ ਦੇ ਮੁਕਾਬਲੇ ਦਾ ਐਲਾਨ 
ਲੁਧਿਆਣਾ: 5 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):

ਕੀ ਵਿਆਹ  ਤੋਂ ਬਾਅਦ ਜ਼ਿੰਦਗੀ ਦਾ ਵਿਕਾਸ ਰੁਕ ਜਾਂਦਾ ਹੈ ਜਾਂ ਜ਼ਿੰਦਗੀ ਦੀਆਂ ਉਡਾਰੀਆਂ ਖਤਮ ਹੋ  ਜਾਂਦੀਆਂ ਨੇ...ਸਮਾਜ ਵਿੱਚ ਪਾਈ ਜਾਂਦੀ ਇਸ ਭਾਵਨਾ ਦੇ ਸੁਆਲ ਦਾ ਜੁਆਬ ਦੇਂਦਿਆਂ ਪ੍ਰਿਯਾ ਲਖਨਪਾਲ ਅਤੇ ਮੋਹਿਨੀ ਵਿਵੇਕ ਸ਼ਾਰਦਾ ਨੇ ਕਿਹਾ--ਨਹੀਂ ਅਜਿਹਾ ਬਿਲਕੁਲ ਵੀ ਨਹੀਂ।   ਸੁੰਦਰਤਾ ਅਤੇ ਫਿਲਮੀ ਦੁਨੀਆ ਨਾਲ ਜੁੜੀਆਂ ਇਹਨਾਂ ਦੋਹਾਂ ਸ਼ਖਸੀਅਤਾਂ ਨੇ ਆਪਣਾ ਹਵਾਲਾ ਦੇਂਦਿਆਂ ਦੱਸਿਆ ਕਿ ਅਸੀਂ ਇਹੀ ਸੁਨੇਹਾ ਦੇਣ ਲਈ ਹੀ ਲੁਧਿਆਣਾ ਆਈਆਂ ਹਾਂ ਕਿ ਸ਼ਾਦੀ ਬੰਧਨ ਨਹੀਂ ਸਗੋਂ ਇੱਕ ਨਵੀਂ ਸ਼ਕਤੀ ਬਣ ਜਾਂਦੀ ਹੈ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ।
ਇਸ ਮੌਕੇ ਤੇ ਉਹਨਾਂ ਦਾ ਸੁਆਗਤ ਕੀਤਾ ਬੇਲਨ ਬ੍ਰਿਗੇਡ ਦੀ ਪ੍ਰਮੁਖ ਅਨੀਤਾ ਸ਼ਰਮਾ ਅਤੇ ਰਾਸ਼ਟਰ ਧਰਮ ਦੇ ਕੁੰਵਰ ਰੰਜਨ ਸਿੰਘ ਜੈਨ ਨੇ। ਮੈਡਮ  ਅਨੀਤਾ ਸ਼ਰਮਾ ਅਤੇ ਸ਼੍ਰੀ ਕੁੰਵਰ ਰੰਜਨ ਨੇ ਇਸ ਮੁਕਾਬਲੇ ਦੇ ਅਸਲੀ ਮਕਸਦ ਬਾਰੇ ਚਾਨਣਾ ਪਾਉਂਦੀਆਂ ਕਿਹਾ ਕਿ ਇਸਦੀ ਸਫਲਤਾ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਪ੍ਰਿਯ ਲਖਨਪਾਲ ਅਤੇ ਮੋਹਿਨੀ ਸ਼ਾਰਦਾ ਨੇ ਜਿੱਥੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲਬਾਤ ਕੀਤੀ ਉੱਥੇ ਸੁੰਦਰਤਾ ਦੇ ਅਸਲੀ ਅਰਥਾਂ ਬਾਰੇ ਵੀ ਦੱਸਿਆ। ਉਹਨਾਂ ਕਿਹਾ ਕੁੜੀਆਂ ਨੂੰ ਜ਼ੀਰੋ ਫਿਗਰ ਵਾਲੀ ਸੋਚ ਦੇ ਮਗਰ ਲੱਗ ਕੇ ਆਪਣੀ ਸਿਹਤ ਨੂੰ ਖਰਾਬ ਨਹੀਂ ਕਰਨਾ ਚਾਹੀਦਾ।

ਪ੍ਰਿਯਾ ਲਖਨਪਾਲ ਅਤੇ ਮੋਹਿਨੀ ਸ਼ਾਰਦਾ ਨੇ ਦੱਸੇ ਸਫਲਤਾ ਦੇ ਗੁਰ 

No comments: