Wednesday, September 02, 2015

2 ਸਤੰਬਰ ਦੀ ਸਨਅਤੀ ਹੜਤਾਲ ਨੂਂ ਅਣਮਿਥੇ ਸਮੇਂ ਲਈ ਹੜਤਾਲ ਚ ਬਦਲੋ !

ਵਰਕਰਜ਼ ਸੋਸ਼ਲਿਸਟ ਪਾਰਟੀ ਦਾ ਸਦਾ                     -ਰਾਜਿੰਦਰ ਕੁਮਾਰ 
ਸਾਥੀਓ,
ਹਰ ਸਾਲ ਵਾਂਗ ਇਸ ਸਾਲ ਵੀ ਬਾਰਾਂ ਕੇਂਦਰੀ ਟਰੇਡ-ਯੂਨੀਅਨਾਂ ਦੇ ਕੌਮੀ ਕੋਆਰਡੀਨੇਸ਼ਨ ਨੇ 12 ਮਂਗਾਂ ਦੇ ਚਾਰਟਰ ਦੀ ਹਿਮਾਇਤ 'ਚ ਇਕ ਦਿਨ ਦੀ ਰਸਮੀ ਹੜਤਾਲ ਦਾ ਫੈਸਲਾ ਕੀਤਾ ਹੈ।  
ਇਹ ਹੜਤਾਲ ਮਾਲਕਾਂ ਅਤੇ ਸਰਕਾਰ ਨੂਂ ਬਕਾਇਦਾ ਚਿਤਾਵਨੀ ਅਤੇ ਨੋਟਿਸ ਦੇ ਕੇ ਕੀਤੀ ਜਾ ਰਹੀ ਹੈ ਤਾਂ ਜੋ ਉਹ ਨੁਕਸਾਨ ਨੂਂ ਘਟ ਤੋਂ ਘਟ ਕਰਨ ਅਤੇ ਸਥਿਤੀ ਨਾਲ਼ ਨਿਬੜਨ ਲਈ ਬਂਦੋਬਸਤ ਕਰਕੇ ਹੜਤਾਲ ਨੂਂ ਨਿਸਤਾ ਬਣਾ ਸਕਣ। 
ਅਜਿਹੀਅਾਂ ਰਸਮੀ ਖਾਨਾਪੂਰਤੀ ਕਰਨ ਵਾਲ਼ੀਅਾਂ ਹੜਤਾਲਾਂ ਕਦੇ ਕਿਸੇ ਕਂਮ ਦੀਅਾਂ ਨਹੀਂ ਰਹੀਅਾਂ ਅਤੇ ਨਾ ਰਹਿਣਗੀਅਾਂ। ਇਹ ਕਿਸੇ ਵੀ ਤਰਾਂ ਪੂਂਜੀ ਦੀ ਵਿਵਸਥਾ ਨੂੰ ਕੋਈ ਚੁਣੌਤੀ ਨਹੀਂ ਦਿਂਦੀਅਾਂ, ਸਗੋਂ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦਰਮਿਆਨ ਪਨਪ ਰਹੇ ਗੁਸੇ ਨੂਂ ਕਢਣ ਵਾਲ਼ੇ ਵਿਵਸਥਾ ਦੇ 'ਸੇਫ਼ਟੀ ਵਾਲਵ' ਦਾ ਕਂਮ ਕਰਦੀਅਾਂ। ਇਸਦਾ ਇਸਤੋਂ ਵਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਸਤਾ-ਧਿਰ ਕਾਰਪੋਰੇਟ ਪਾਰਟੀ-ਭਾਜਪਾ ਨਾਲ਼ ਜੁੜਿਆ ਭਾਰਤੀ ਮਜ਼ਦੂਰ ਸਂਘ ਇਸ ਹੜਤਾਲ ਦੀ ਹਿਮਾਇਤ ਕਰ ਰਿਹਾ ਹੈ। 
ਮੋਦੀ ਦੀ ਅਗਵਾਈ ਵਾਲੀ ਕਾਰਪੋਰੇਟ ਭਾਜਪਾ ਸਰਕਾਰ ਨੇ ਕਾਂਗਰਸ ਦੁਆਰਾ ਸ਼ੁਰੂ ਕੀਤੀਆਂ ਨਿਵੇਸ਼ਕ-ਪਰਸਤ, ਨਵ-ਉਦਾਰਵਾਦੀ ਆਰਥਿਕ ਨੀਤੀਅਾਂ ਨੂਂ ਅਗੇ ਵਧਾਇਆ ਹੈ. ਕਲ ਤਕ ਸਤਾਲਿਨਵਾਦੀ ਖਬੇਪਖੀ ਮੋਰਚੇ ਦੀਅਾਂ ਪਾਰਟੀਅਾਂ ਇਹਨਾਂ ਲੋਕ-ਵਿਰੋਧੀ ਨੀਤੀਅਾਂ ਦੀ ਨਾ ਸਿਰਫ਼ ਹਮਾਇਤ ਕਰਦੀਅਾਂ ਰਹੀਅਾਂ. ਸਗੋਂ ਪਛਮੀ ਬਂਗਾਲ, ਕੇਰਲ, ਤਿਰਪੁਰਾ ਵਰਗੇ ਸੂਬਿਅਾਂ ਚ ਜਿਥੇ ਸਰਕਾਰਾਂ ਉਹਨਾਂ ਦੇ ਹਥ ਚ ਸਨ, ਸਤਾਲਿਨਵਾਦੀ ਖਬੇਪਖੀ ਮੋਰਚੇ ਨੇ ਇਹਨਾਂ ਨੂਂ ਲਾਗੂ ਵੀ ਕੀਤਾ। 
ਇਹਨਾਂ ਨੀਤੀਅਾਂ ਦਾ ਨਤੀਜਾ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੀ ਬਦਹਾਲੀ, ਬੇਕਾਬੂ ਮਹਿਂਗਾਈ, ਖੇਤੀ ਦੇ ਘੋਰ ਸਂਕਟ ਅਤੇ ਹਜ਼ਾਰਾਂ ਗਰੀਬ ਕਿਸਾਨਾਂ ਦੀਅਾਂ ਖੁਦਕਸ਼ੀਅਾਂ ਦੇ ਰੂਪ 'ਚ ਮੂਹਰੇ ਆਇਆ ਹੈ. ਜਿਸ ਵਿਰੁਧ ਦੇਸ਼ ਭਰ ਚ ਗੁਸੇ ਦਾ ਜਵਾਲਾਮੁਖੀ ਮਚ ਰਿਹਾ ਹੈ. ਇਸ ਲਾਵੇ ਨੂਂ 'ਕਂਟਰੋਲਡ ਵਿਰੋਧ' ਚ ਸੁਰਖਿਅਤ ਬਾਹਰ ਕਢਣ ਲਈ ਝੂਠੇ ਆਗੂ ਇਕ ਦਿਨ ਦੀ ਹੜਤਾਲ ਲਈ ਤਿਆਰ ਹੋਏ ਹਨ. ਕਾਂਗਰਸ, ਭਾਜਪਾ ਅਤੇ ਸਤਾਲਿਨਵਾਦੀ ਖਬੇਪਖੀਅਾਂ ਨਾਲ਼ ਜੁੜੇ ਇਹ ਆਗੂ ਪੂਂਜੀਵਾਦ ਅਤੇ ਪੂਂਜੀ ਦੀ ਸਤਾ ਨੂਂ ਚੁਣੌਤੀ ਦੇਣ ਦੀ ਬਜਾਏ, ਉਸ ਨਾਲ਼ ਮਜ਼ਬੂਤੀ ਨਾਲ਼ ਚਿਪਕੇ ਰਹੇ ਹਨ ਅਤੇ ਮਜ਼ਦੂਰ ਜਮਾਤ ਨੂਂ ਧੋਖਾ ਦੇ ਰਹੇ ਹਨ। 
ਇਕ ਦਿਨ ਦੀ ਰਸਮੀ ਹੜਤਾਲ ਕੋਈ ਪਰਭਾਵ ਨਹੀਂ ਪਾ ਸਕਦੀ. ਇਹ ਝੂਠਾ ਵਿਰੋਧ ਸਿਰਫ਼ ਕਿਰਤੀ ਲੋਕਾਂ ਦਰਮਿਆਨ ਪਨਪਦੇ ਰੋਸ਼ ਨੂਂ ਕੁਝ ਠਂਡਾ ਕਰਨ ਦਾ ਕਂਮ ਕਰਦਾ ਹੈ. ਪੂਂਜੀ ਦੀ ਸਤਾ ਨੂਂ ਕਾਰਗਾਰ ਚੁਣੌਤੀ ਦੇਣ ਲਈ, ਇਸ ਹੜਤਾਲ ਨੂਂ ਅਣਮਿਥੇ ਸਮੇਂ ਲਈ ਹੜਤਾਲ ਚ ਬਦਲਣਾ ਹੋਵੇਗਾ. ਇਸ ਲਈ ਮਜ਼ਦੂਰਾਂ ਅਤੇ ਨੌਜਵਾਨਾਂ ਨੂਂ ਆਪਣੇ ਝੂਠੇ ਆਗੂਅਾਂ ਨੂਂ ਅਣਸੁਣਿਆ ਕਰਦੇ ਹੋਏ 2 ਸਤੰਬਰ ਦੀ ਹੜਤਾਲ ਨੂਂ ਖ਼ਤਮ ਕਰਨ ਤੋਂ ਇਨਕਾਰ ਕਰਨਾ ਹੋਵੇਗਾ, ਉਸਨੂਂ ਅਣਮਿਥੇ ਸਮੇਂ ਲਈ ਹੜਤਾਲ ਚ ਬਦਲਦੇ ਹੋਏ ਵਿਆਪਕ ਇਨਕਲਾਬੀ ਸਂਘਰਸ਼ ਦਾ ਅਧਾਰ ਬਣਾਉਣਾ ਹੋਵੇਗਾ. ਇਸ ਹੜਤਾਲ ਨੂਂ ਤਦ ਤਕ ਜ਼ਾਰੀ ਰਖਣਾ ਹੋਵੇਗਾ ਜਦੋਂ ਤਕ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੀਅਾਂ ਮਂਗਾਂ ਪੂਰੀਅਾਂ ਨਹੀਂ ਹੋ ਜਾਂਦੀਅਾਂ। 
ਵਰਕਰਜ਼ ਸੋਸ਼ਲਿਸਟ ਪਾਰਟੀ, ਇਨਕਲਾਬੀ ਮਜ਼ਦੂਰਾਂ ਅਤੇ ਨੌਜਵਾਨਾਂ ਨੂਂ ਸਦਾ ਦਿਂਦੀ ਹੈ ਕਿ ਉਹ 2 ਸਤੰਬਰ ਦੀ ਇਸ ਹੜਤਾਲ ਨੂਂ ਅਣਮਿਥੇ ਸਮੇਂ ਲਈ ਹੜਤਾਲ 'ਚ ਬਦਲਣ ਅਤੇ ਇਸ ਅਧਾਰ ਤੇ ਕਾਰਪੋਰੇਟ ਅਤੇ ਨਿਵੇਸ਼ਕ-ਪਰਸਤਸਰਕਾਰ ਨੂੰ ਸਿਧੀ ਚੁਣੌਤੀ ਦੇਣ ਲਈ ਖੜੇ ਹੋਣ. ਮਜ਼ਦੂਰ ਅਤੇ ਕਿਰਤੀ ਲੋਕਾਂ ਦੇ ਸਭ ਤੋਂ ਵਿਆਪਕ ਹਿਸਿਅਾਂ ਨੂਂ ਇਸ ਹੜਤਾਲ 'ਚ ਖਿਚਣ ਅਤੇ ਸਰਮਾਏਦਾਰਾਂ ਦੀ ਦਲਾਲ ਭਗਵਾ ਫਾਸਿਸਟ ਸਰਕਾਰ ਵਿਰੁਧ ਇਨਕਲਾਬੀ ਸਂਘਰਸ਼ ਦਾ ਬਿਗੁਲ ਵਜਾ ਦਿਉ। 

No comments: