Monday, August 31, 2015

Boko Haram: ਲਾਗਲੇ ਪਿੰਡਾਂ 'ਚ ਰਹਿੰਦੇ 68 ਲੋਕਾਂ ਦਾ ਕਤਲ

ਹੁਣ ਤੱਕ 20 ਹਜ਼ਾਰ ਲੋਕਾਂ ਦੀ ਹੱਤਿਆ ਕੀਤੀ ਹੈ ਬੋਕੋ ਹਰਮ ਨੇ 
ਮੈਡੁਗੁਰੀ: 31 ਅਗਸਤ 2015:  (ਪੰਜਾਬ ਸਕਰੀਨ ਬਿਊਰੋ): 
ਅੱਜ ਮੈਡੁਗੁਰੀ ਤੋਂ ਬਹੁਤ ਹੀ ਦੁੱਖਦਾਇਕ ਖਬਰ ਆਈ ਹੈ। ਉੱਥੇ 68 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਹ ਸ਼ਰਮਨਾਕ ਕਾਰਾ ਕੀਤਾ ਹੈ ਬੋਕੋ ਹਰਮ ਨੇ। ਬੋਕੋ ਹਰਮ--ਇੱਕ ਅਜਿਹਾ ਦਰਿੰਦਗੀ ਭਰਿਆ ਸੰਗਠਨ ਜਿਹੜਾ ਹਥਿਆਰ ਚੁੱਕ ਕੇ ਲੋਕਾਂ ਨੂੰ ਕਤਲ ਕਰ ਰਿਹਾ ਹੈ, ਡਰਾ ਰਿਹਾ ਹੈ ਅਤੇ ਆਪਣੀ ਹਵਸ ਪੂਰਤੀ ਲਈ ਮੁਟਿਆਰਾਂ ਨੂੰ ਗੁਲਾਮ ਬਣਾ ਕੇ ਰੱਖ ਰਿਹਾ ਹੈ। ਸਾਫ਼ ਜ਼ਾਹਿਰ ਹੈ ਕਿ ਇਹ ਸੰਗਠਨ ਕਿਸੇ ਧਰਮ ਲਈ ਨਹੀਂ ਬਲਕਿ ਲੋਕਾਂ ਦੇ ਖਿਲਾਫ਼ ਚੱਲ ਰਿਹਾ ਹੈ। 
ਸਾਰੇ ਹੀਲੇ ਵਸੀਲੇ ਵਰਤਣ ਮਗਰੋਂ ਨਿਰਾਸ਼ ਹੋ ਚੁੱਕੇ ਲੋਕਾਂ ਲਈ ਆਖਿਰੀ ਉਮੀਦ  ਹੁੰਦੀ ਹੈ ਹਥਿਆਰਬੰਦ ਸੰਘਰਸ਼ ਦੀ ਰਾਹ। ਇਸ ਲਈ ਜਦੋਂ ਵੀ ਕੋਈ ਸੰਗਠਨ ਸਿਹਤਮੰਦ ਹਥਿਆਰਬੰਦ ਘੋਲ ਦੇ ਰਸਤਿਆਂ 'ਤੇ ਤੁਰਦਾ ਹੈ ਤਾਂ ਉਸਦਾ ਪਹਿਲਾ ਮਕਸਦ ਲੋਕਾਂ ਦੀ ਨੇੜਤਾ ਅਤੇ ਲੋਕਾਂ ਦੀ ਰਾਖੀ ਹੁੰਦਾ ਹੈ। ਜੇ ਕਿਸੇ ਲੋਕ ਦੁਸ਼ਮਨ ਨੂੰ ਸਜ਼ਾ ਵੀ ਦੇਣੀ ਹੁੰਦੀ ਹੈ ਤਾਂ ਉਸਨੂੰ ਲੋਕਾਂ ਸਾਹਮਣੇ ਬੇਨਕਾਬ ਕਰਕੇ ਉਸਦਾ ਕਸੂਰ ਦੱਸਿਆ ਜਾਂਦਾ ਹੈ।  ਜਦੋਂ ਲੋਕ ਮੰਗ ਕਰਦੇ ਹਨ ਕਿ ਇਸ ਲੋਕ ਦੁਸ਼ਮਨ ਨੂੰ ਸਜ਼ਾ ਦਿੱਤੀ ਜਾਵੇ ਤਾਂ ਉਸਨੂੰ ਸਜ਼ਾ ਦਿੱਤੀ ਜਾਂਦੀ ਹੈ।  ਲੋਕਾਂ ਦੇ ਸਾਹਮਣੇ ਲੋਕਾਂ ਦੀ ਅਦਾਲਤ ਵਿੱਚ। ਇਸ ਲਈ ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਲੋਕ ਪੱਖੀ ਹਥਿਆਰਬੰਦ ਘੋਲ ਦੇ ਰਸਤੇ ਤੁਰਿਆ ਕੋਈ ਸੰਗਠਨ ਲੋਕਾਂ ਵਿੱਚ ਹਰਮਨ ਪਿਆਰਾ ਹੋਣ ਲੱਗਦਾ ਹੈ ਤਾਂ ਉਸ ਸੰਗਠਨ ਦੇ ਵਿਰੋਧੀ ਅਤੇ ਹੋਰ ਏਜੰਸੀਆਂ ਉਸਨੂੰ ਲੋਕਾਂ ਤੋਂ ਨਿਖੇੜਨ ਦੇ ਸਾਜਿਸ਼ੀ ਰਾਹ ਪੈ ਜਾਂਦੀਆਂ ਹਨ।  ਅਜਿਹੇ ਸੰਗਠਨਾਂ ਵਿੱਚ ਘੁਸਪੈਠ ਕਰਾਈ ਜਾਂਦੀ ਹੈ ਅਤੇ ਫਿਰ ਆਪਣੇ ਉਹਨਾਂ ਮੋਹਰਿਆਂ ਕੋਲੋਂ ਅਜਿਹੇ ਕਾਰੇ ਕਰਾਏ ਜਾਂਦੇ ਹਨ ਜਿਹਨਾਂ ਨਾਲ ਲੋਕ ਉਹਨਾਂ ਸੰਗਠਨਾਂ ਦੇ ਖਿਲਾਫ਼ ਹੋ ਜਾਂਦੇ ਹਨ। ਦੁਸ਼ਮਨ ਦੀਆਂ ਚਾਲਾਂ ਦੇ ਮਕੜਜਾਲ ਵਿੱਚ ਉਲਝ ਕੇ ਅਜਿਹੇ ਸੰਗਠਨ ਬੜੀ ਛੇਤੀ ਖਤਮਵਿਛ੍ਕ ਕਾਮਯਾਬ ਵੀ ਰਹਿੰਦੇ ਹਨ।  ਹੋ ਜਾਂਦੇ ਹਨ। ਜਿਹੜੇ ਇਹਨਾਂ ਗੱਲਾਂ ਤੋਂ ਸੁਚੇਤ ਰਹਿੰਦੇ ਹਨ ਓਹ ਅਕਸਰ ਸਖਤੀਆਂ ਦੇ ਬਾਵਜੂਦ ਆਪਣੀ ਹੋਂਦ ਕਾਇਮ ਰੱਖਣ ਵਿੱਚ ਕਾਮਯਾਬ ਵੀ ਰਹਿੰਦਾ ਹੈ। 
ਪਰ ਬੋਕੋ ਹਰਮ ਲੰਮੇ ਅਰਸੇ ਤੋਂ ਲੋਕ ਵਿਰੋਧੀ ਹਰਕਤਾਂ ਵਿੱਚ ਗਲਤਾਣ ਹੈ। ਨਾਈਜੀਰੀਆ 'ਚ ਬੋਰਨੋ ਪ੍ਰਾਂਤ ਦੇ ਗਵਰਨਰ ਨੇ ਕਿਹਾ ਹੈ ਕਿ ਇਸਲਾਮੀ ਕੱਟੜਪੰਥੀ ਸੰਗਠਨ ਬੋਕੋ ਹਰਾਮ ਨੇ ਉਨ੍ਹਾਂ ਦੇ ਰਾਜ ਦੇ ਇੱਕ ਦੁਰੇਡਾ ਇਲਾਕੇ 'ਚ 68 ਪਿੰਡ ਵਾਲਿਆਂ ਨੂੰ ਮਾਰ ਦਿੱਤਾ। ਕਾਸ਼ਿਮ ਸ਼ੇੱਟੀਮਾ ਨੇ ਉਨ੍ਹਾਂ 219 ਲੜਕੀਆਂ ਦੇ ਮਾਤਾ - ਪਿਤਾ ਦੇ ਨਾਲ ਇੱਕ ਮੁਲਾਕਾਤ ਦੇ ਦੌਰਾਨ ਕੱਲ੍ਹ ਇਸ ਹਮਲੇ ਦੀ ਪੁਸ਼ਟੀ ਕੀਤੀ ਜਿਨ੍ਹਾਂ ਨੂੰ ਪਿਛਲੇ ਸਾਲ ਅੱਤਵਾਦੀਆਂ ਨੇ ਇਲਾਕੇ ਦੇ ਇੱਕ ਸਕੂਲ ਤੋਂ ਅਗਵਾ ਕਰ ਲਿਆ ਸੀ ਲੇਕਿਨ ਉਨ੍ਹਾਂ ਨੇ ਇਸ ਬਾਰੇ 'ਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਬੋਕੋ ਹਰਾਮ ਨੇ ਪਿਛਲੇ ਛੇ ਸਾਲਾਂ 'ਚ ਕਰੀਬ 20, 000 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਮਾਪੇ ਮਜਬੂਰ ਹੋ ਕੇ ਆਪਣੀਆਂ ਨਾਬਾਲਗ ਧਿਆਨ ਇਸ ਸੰਗਠਨ ਨੂੰ ਸੋਂਪ ਦੇਂਦੇ ਹਨ। 

No comments: