Friday, July 31, 2015

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਨੇ ਵੀ ਯਾਦ ਕੀਤਾ ਡਾਕਟਰ ਕਲਾਮ ਨੂੰ

Fri, Jul 31, 2015 at 3:47 PM
ਕਾਲਜ ਵਿੱਚ ਲਗਾਈ ਡਾ.ਕਲਾਮ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ
ਦੋਰਾਹਾ, 31 ਜੁਲਾਈ 2015: (ਪੰਜਾਬ ਸਕਰੀਨ ਬਿਊਰੋ):
ਦੋਰਾਹਾ ਦਾ ਗੁਰੂ ਨਾਨਕ ਨੈਸ਼ਨਲ ਕਾਲਜ ਆਪਣੀਆਂ ਵਿਲੱਖਣ ਸਰਗਰਮੀਆਂ ਕਾਰਣ ਸਥਾਨਕ ਲੋਕਾਂ ਦੇ ਨਾਲ ਨਾਲ ਦੂਰ ਦੁਰਾਡੇ ਰਹਿੰਦੇ ਲੋਕਾਂ ਵਿੱਚ ਵੀ ਕਾਫੀ  ਹੈ। ਸਾਹਿਤ, ਗੀਤ-ਸੰਗੀਤ ਅਤੇ ਸਿਆਸਤ ਦੇ ਨਾਲ ਨਾਲ ਜ਼ਿੰਦਗੀ  ਦੀ ਸਰਬਪੱਖੀ ਜਾਣਕਾਰੀ ਦੇਣ ਵਾਲੇ ਇਸ ਕਾਲਜ ਵਿੱਚ ਇਸ ਵਾਰ ਇੱਕ ਹੋਰ ਸ਼ਾਨਦਾਰ ਉਪਰਾਲਾ ਹੋਇਆ। ਦੋਰਾਹਾ ਦੀ ਜਾਂ ਇਸ ਕਾਲਜ ਦੀ ਲਾਇਬ੍ਰੇਰੀ ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਯਾਦ ਨੂੰ ਤਾਜਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਸੁਯੋਗ ਅਗਵਾਈ ਹੇਠ ਉਹਨਾਂ ਦੀਆਂ ਪੁਸਤਕਾਂ ਦੀ ਇਕ ਪ੍ਰਦਰਸ਼ਨੀ ਕਾਲਜ ਦੇ ਲਾਇਬ੍ਰੇਰੀ ਸਟਾਫ ਵੱਲੋਂ ਲਗਾਈ ਗਈ। ਇਸ ਦੇ ਆਯੋਜਨ ਲਈ  ਸਟਾਫ਼ ਮੈਂਬਰਾਂ ਸ. ਕੁਲਵੰਤ ਸਿੰਘ, ਸ. ਜਰਨੈਲ ਸਿੰਘ ਅਤੇ ਮੈਡਮ ਸੋਨੀਆ ਵਲੋਂ ਉਚੇਚੀ ਸਰਗਰਮੀ ਨਾਲ ਕੰਮ ਕੀਤਾ ਗਿਆ। ਪ੍ਰਦਰਸ਼ਨੀ ਵਿੱਚ ਵਿਚ ਉਹਨਾਂ ਦੇ ਜੀਵਨ ਅਤੇ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ ਜਿਸ ਤੋਂ ਕਿ ਬੱਚੇ ਆਪਣੀ ਜਿੰਦਗੀ ਵਿਚ ਸਹੀ ਸੇਧ ਲੈ ਸਕਣ। ਇਸ ਪ੍ਰਦਰਸ਼ਨੀ ਦਾ ਵਿਦਿਰਥੀਆਂ ਵਲੋਂ ਬਹੁਤ ਹੀ ਲਾਭ ਉਠਾਇਆ ਗਿਆ ਤੇ ਆਪਣੀ ਜਾਣਕਾਰੀ ਵਿਚ ਵਾਧਾ ਕੀਤਾ ਗਿਆ। ਇਸਦੇ ਨਾਲ ਹੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਕਿਤਾਬਾਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ। ਇਸਦੇ ਨਾਲ ਹੀ ਲਾਇਬੇ੍ਰਰੀ ਸਟਾਫ ਵਲੋਂ ਬੱਚਿਆਂ ਨੂੰ ਉਪਰੋਕਤ ਮਹਾਨ ਸ਼ਖਸੀਅਤ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਤੇ ਸ. ਕੁਲਵੰਤ ਸਿੰਘ, ਸ. ਜਰਨੈਲ ਸਿੰਘ, ਮੈਡਮ ਸੋਨੀਆ ਸ਼ਰਮਾ ਤੋਂ ਇਲਾਵਾ ਪ੍ਰੋ ਗੁਰਦੀਪ ਸਿੰਘ ਵੀ ਹਾਜਰ ਸਨ।

No comments: