Saturday, May 23, 2015

ਸਵਰਾਜ ਮੁਹਿੰਮ ਕੀ ਹੈ ?

ਇੱਕ ਸੋਚ ਨੂੰ ਸੱਚ ਵਿੱਚ ਬਦਲਣ ਦੀ ਸਾਂਝੀ ਕੋਸ਼ਿਸ਼
ਸਵਰਾਜ ਮੁਹਿੰਮ ਇੱਕ ਸੋਚ ਨੂੰ ਸੱਚ ਵਿੱਚ ਬਦਲਣ ਦੀ ਇੱਕ ਸਾਂਝੀ ਕੋਸ਼ਿਸ਼ ਹੈ । ਇਹ ਸਾਡੇ ਅਤੇ ਸਾਡੀਆਂ ਆਉਣ ਵਾਲੀਆੰ ਪੀੜੀਆਂ ਵਾਸਤੇ ਇੱਕ ਸੁਹਣੇ ਦੇਸ਼ ਅਤੇ ਦੁਨੀਆ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਅੰਦੋਲਨ ਹੈ  । ਇਹ ਇੱਕ ਪ੍ਰੀਕਿਰਿਆ ਹੈ ਜਿਹੜੀ ਬਾਹਰ ਦੀ ਦੁਨੀਆਂ ਦੇ ਨਾਲ ਨਾਲ ਖੁਦ ਆਪਣੇ ਅੰਦਰ ਬਦਲਾਵ ਲਈ ਵੀ ਤਿਆਰ ਹੈ । ਇਹ ਰਾਜਨੀਤੀ ਨੂੰ ਯੁੱਗ-ਧਰਮ ਮੰਨ ਕੇ ਸਵਰਾਜ ਵੱਲ ਤੁਰਿਆ ਕਾਫਲਾ ਹੈ ।
ਸਾਡਾ ਸੁਪਨਾ :
ਸਾਡੇ ਸਫਰ ਦੀ ਮੰਜਿਲ ਹੈ ਸਵਰਾਜ । ਆਜ਼ਾਦੀ ਤੋਂ ਪਹਿਲਾਂ ਸਵਰਾਜ ਦਾ ਮਤਲਬ ਸੀ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ (ਭਾਰਤੀ ਲੋਕਾਂ ਹੱਥ ਸੱਤਾ)। ਅੱਜ ਇਸਦਾ ਮਤਲਵ ਹੈ ਹਰੇਕ ਪਹਿਲੂ ਤੇ ਹਰੇਕ ਕਿਸਮ ਦੀ ਗੁਲਾਮੀ ਤੋਂ ਮੁਕਤੀ ,
ਭ੍ਰਿਸ਼ਟਾਚਾਰ ਦੇ ਦੈੰਤ ਤੋਂ ਮੁਕਤੀ , ਡਰ-ਭੁੱਖ ਦੀਆਂ ਬੇੜੀਆੰ ਤੋਂ ਮੁਕਤੀ , ਸੋਸ਼ਣ ਤੇ ਅਨ੍ਹਿਆਂ ਦੇ ਸਾਹਮਣੇ ਬੇਬਸੀ ਤੋਂ ਮੁਕਤੀ , ਖੁਦ ਆਪਣੇ ਦਿਲ ਅਤੇ ਦਿਮਾਗ ਦੇ ਬੰਧਨ ਤੋਂ ਮੁਕਤੀ ।
ਅਸੀਂ ਐਸੇ ਦੇਸ਼ ਐਸੀ ਦੁਨੀਆਂ ਦਾ ਸੁਪਨਾ ਦੇਖਦੇ ਹਾਂ ਜਿੱਥੇ ਇਨਸਾਨ ਖੁਦ ਨੂੰ ਬੁਲੰਦ ਕਰ ਸਕੇ , ਆਪਣੀ ਖੁਸ਼ੀ ਲੱਭ ਸਕੇ , ਆਪਣੀ ਆਤਮਾ ਦੀ ਅਵਾਜ਼ ਸੁਣ ਸਕੇ ਤੇ ਸੁਣਾ ਸਕੇ । ਅਸੀਂ ਚਾਹੁੰਦੇ ਹਾਂ -
ਰਾਜਨੀਤਕ ਵਿਵਸਥਾ
ਜਿੱਥੇ ਦੇਸ਼ ਅਤੇ ਦੇਸ਼ ਦੇ ਹਰੇਕ ਰਾਜ ,ਹਰੇਕ ਪਿੰਡ , ਹਰੇਕ ਬਸਤੀ ਆਪਣੇ ਆਪਣੇ ਖੇਤਰ ਵਿੱਚ ਅਜਾਦ ਹੋਵੇ , ਹਰੇਕ ਪੱਧਰ ਤੇ ਪਾਰਦਰਸ਼ਤਾ ਹੋਵੇ , ਜਵਾਬਦੇਹੀ ਹੋਵੇ , ਜਿੱਥੇ ਵਿਵਸਥਾ ਤੇ ਲੋਕਾਂ ਦਾ ਅਨੁਸ਼ਾਸ਼ਨ ਹੋਵੇ ।
 ਅਰਥਵਿਵਸਥਾ
ਜਿੱਥੇ ਹਰੇਕ ਹੱਥ ਨੂੰ ਕੰਮ ਮਿਲੇ , ਹਰੇਕ ਕੰਮ ਦਾ ਸਨਮਾਨ ਹੋਵੇ , ਹਰੇਕ ਕੰਮ ਦਾ ਇੰਨਾ ਭੁਗਤਾਨ ਹੋਵੇ ਕਿ ਹਰੇਕ ਆਪਣੀ ਮਹਿਨਤ ਦੀ ਕਮਾਈ ਨਾਲ ਖੁਸ਼ਹਾਲ ਹੋਵੇ , ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਜਿਬ ਹਿੱਸੇ ਅਤੇ ਮੁਨਾਫ਼ੇ ਦਾ ਚਲਣ ਵਾਤਾਵਰਨ ਨੂੰ ਨੁਕਸਾਨ ਪੁਹੰਚਾ ਕੇ ਨਾ ਹੋਵੇ ।
 ਸਮਾਜਿਕ ਵਿਵਸਥਾ
ਜਿੱਥੇ ਰਾਜਾਂ, ਵਰਗਾਂ , ਅਤੇ ਇਨਸਾਨਾਂ ਦੇ ਵਿਚਕਾਰ ਕਿਸੇ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਨਾ ਹੋਵੇ , ਸੋਸ਼ਣ , ਭੇਦਭਾਵ ਅਤੇ ਨਫਰਤ ਨਾ ਹੋਵੇ , ਜਿੱਥੇ ਜੀਵਨ ਦੇ ਮੌਕੇ ਜਨਮ ਦੇ ਸੰਯੋਗ ਨਾਲ ਨਾ ਬੰਣੇ ਹੋਣ।
ਪੜ੍ਹਾਈ ਵਿਵਸਥਾ
ਜੋ ਸਾਰਿਆਂ ਨੂੰ ਇੱਕ ਸਮਾਨ , ਸਾਰਥਕ ਗਿਆਨ ਤੇ ਚੇਤਨਾ ਦੇਵੇ , ਇਨਸਾਨ ਨੂੰ ਇਨਸਾਨ ਨਾਲ ਜੋੜੇ , ਸਾਰਿਆਂ ਨੂੰ ਦੇਸ਼ ਤੇ ਦੁਨੀਆਂ ਦੀ ਸਭਿਆਚਾਰਕ ਵਿਰਾਸਤ ਨਾਲ ਜੋੜੇ , ਸਵਾਲ ਪੁੱਛਣ ਦਾ ਸਾਹਸ ਹੋਵੇ , ਉੱਤਰ ਦੇਣ ਦੀ ਸਮਰਥਾ ਹੋਵੇ ।
ਦੁਨਿਆਵੀ ਵਿਵਸਥਾ
ਜਿੱਥੇ ਦੇਸ਼ ਅਤੇ ਦੁਨੀਆਂ ਵਿੱਚ , ਆਦਮੀ ਤੇ ਔਰਤ ਵਿੱਚ , ਅਲੱਗ ਅਲੱਗ ਜਾਤੀ-ਧਰਮ ਅਤੇ ਸਭਿਆਚਾਰਾਂ ਦੇ ਵਿੱਚ , ਇਨਸਾਨ ਤੇ ਕੁਦਰਤ ਵਿੱਚ ਬਰਾਬਰੀ ਅਤੇ ਦੋਸਤੀ ਦਾ ਰਿਸ਼ਤਾ ਹੋਵੇ ।
ਸਾਡੀ ਪ੍ਰੇਰਨਾ 
ਅਸੀਂ ਦੇਸ਼ ਨੂੰ ਪਰਿਵਾਰ ਤੇ ਦੁਨੀਆਂ ਨੂੰ ਸਾਰੇ ਪਾਸਿਓ ਜੋੜਨ ਵਾਲੇ ਆਜ਼ਾਦੀ ਦੇ ਅੰਦੋਲਨ ਦੀ ਜਮੀਨ ਤੇ ਖੜ੍ਹੇ ਹਾਂ । ਅਸੀਂ ਭ੍ਰਿਸ਼ਟਾਚਾਰ ਿਵਰੋਧੀ ਅੰਦੋਲਨ ਵਿਚੋਂ ਪੈਦਾ ਹੋਏ ਹਾਂ । ਆਜ਼ਾਦੀ ਤੋੰ ਬਾਅਦ ਚਲੇ ਜੰਗਲ , ਜਮੀਨ ਤੇ ਜਲ ਅੰਦੋਲਨਾਂ ਨੇ ਸਾਨੂੰ ਪਾਲਿਆ ਹੈ । ਭਾਰਤ ਦੇ ਸੰਵਿਧਾਨ ਦਾ ਦਰਸ਼ਨ ਸਾਡੇ ਲਈ ਚਾਨਣ ਮੁਨਾਹਰਾ  ਹੈ । ਪਰ ਅਸੀਂ ਆਪਣੀ ਵਿਰਾਸਤ ਦੀ ਕਿਸੇ ਇੱਕ ਧਾਰਾ ,ਕਿਸੇ ਪ੍ਰਣਾਲੀ ,ਕਿਸੇ ਵਾਦ ,ਕਿਸੇ ਵਿਆਕਤੀ, ਮਹਾਪੁਰਸ਼ ਜਾਂ ਕਿਸੇ ਇੱਕ ਕਿਤਾਬ ਨਾਲ ਬੰਨੇ ਹੋਏ ਨਹੀਂ ਹਾਂ। ਆਪਣੀ ਵਿਰਾਸਤ ਤੋਂ ਸਿੱਖਦੇ ਹੋਏ , ਨਵੇ ਅਨੁਭਵਾਂ ਵਿੱਚੋੰ ਗੁਜਰਦੇ ਹੋਏ ਸਾਨੂੰ ਆਪਣੇ ਦੇਸ਼ ਕਾਲ ਦੇ ਪ੍ਰਸ਼ਨਾਂ ਦੇ ਉੱਤਰ ਲੱਭਣੇ ਹੋਣਗੇ , ਨਵੇਂ ਵਿਚਾਰ ਘੜਣੇ ਪੈਣਗੇ ।
ਸਾਡਾ ਮਾਰਗ
ਇਸ ਸੁਪਨੇ ਵੱਲ ਵਧਣ ਲਈ ਰਾਜਨੀਤੀ ਦੇ ਰਸਤੇ ਚੱਲਣਾ ਜਰੂਰੀ ਹੈ । ਸਾਡੇ ਲਈ ਰਾਜਨੀਤੀ ਕੰਮ ਜਾਂ ਧੰਦਾ ਨਹੀਂ ਸਗੋਂ ਯੁੱਗ ਧਰਮ ਹੈ । ਸਾਡੇ ਲਈ ਰਾਜਨੀਤੀ ਦਾ ਮਤਲਬ ਸਿਰਫ ਚੋਣਾ ਲੜ੍ਹਨਾ ਤੇ ਸਰਕਾਰ ਬਣਾਉਣਾ ਨਹੀਂ ਹੈ । ਸਾਡੀ ਰਾਜਨੀਤੀ ਵਿੱਚ ਜਨ ਅੰਦੋਲਨ ਤੇ ਸੰਘਰਸ਼ ਹੋਣਗੇ , ਰਚਨਾ ਤੇ ਨਿਰਮਾਣ ਹੋਣਗੇ , ਵਿਚਾਰ ਤੇ ਨੀਤੀਆਂ ਬਣਾਉਣ ਦਾ ਕਾਰਜ ਹੋਵੇਗਾ ਤੇ ਦੁਨਿਆਵੀ ਬਦਲਾਵ ਦੇ ਨਾਲ ਮਨ ਤੇ ਚਰਿਤਰ ਨਿਰਮਾਣ ਹੋਵੇਗਾ, ਚੋਣਾ ਤੇ ਸੱਤਾ ਬਦਲਾਵ ਦੀ ਰਾਜਨੀਤੀ ਇਹਨਾਂ ਸਾਰੇ ਮਾਪਦੰਡਾਂ ਦੇ ਨਾਲ ਮਿਲਕੇ ਹੀ ਸਾਰਥਕ ਹੋ ਸਕਦੀ ਹੈ । ਨਹੀਂ ਤਾ ਇਹ ਬੇਲਗਾਮ ਰਾਜਨੀਤਕ ਲੋਭ ਦਾ ਸਿਕਾਰ ਹੋ ਜਾਂਦੀ ਹੈ । ਇਸ ਲਈ ਪਾਰਟੀ ਬਣਾ ਕੇ ਚੋਣਾਂ ਲੜ੍ਹਨ ਦੀ ਥਾਂ ਬਦਲਵੀ ਰਾਜਨੀਤੀ ਦੀ ਜਮੀਨ ਲੱਭਣ ਤੇ ਤਿਆਰ ਕਰਨਾ ਹੀ ਸਾਡੀ ਤਰਜੀਹ ਹੈ ।
ਸਾਡੀ ਮਰਿਯਾਦਾ
ਇਸ ਸਫ਼ਰ ਵਿਚ ਤਿਲਕਣ ਤੋਂ ਬਚੀਏ ਅਤੇ ਸਾਡੇ ਸਾਰੇ ਕਦਮ ਸਾਡੇ ਸੁਫਨੇ ਵਲ ਵਧਣ।  ਇਸ  ਲਈ ਅਸੀਂ ਆਪਣੀ ਕਥਨੀ ਅਤੇ ਕਰਨੀ ਵਿਚ ਸਮਾਨਤਾ ਲਿਆਵਾਂਗੇ।  
ਸਵਰਾਜ ਅਭਿਯਾਨ  ਆਪਣੇ  ਫੈਸਲੇ ਲੋਕਤੰਤਰੀ ਤਰੀਕੇ  ਨਾਲ ਲਵੇਗਾ, ਹਰ ਸਹਯੋਗੀ ਦੀ ਗਲ ਸੁਣੇਗਾ , ਅਸਿਹਮਤੀ ਦਾ ਆਦਰ ਕਰੇਗਾ , ਵਿਅਕਤੀ ਪੂਜਾ ਤੋਂ ਦੂਰ ਰਹੇਗਾ , ਸਾਮੂਹਿਕ ਅਗਵਾਈ ਨੂੰ ਪਹਿਲ ਦਵੇਗਾ।
ਪਬਲਿਕ  ਜੀਵਨ ਵਿਚ ਸਦਾਚਾਰ ਦੇ ਮਰਿਯਾਦਾ ਸੂਤਰ  ਬਣਾਵੇਗਾ ਅਤੇ ਲਹਿਰ ਦੇ ਸਾਰੇ ਆਗੂ ਅਤੇ ਮੈਂਬਰਾਂ  ਉਤੇ ਉਹਨਾ ਨੂੰ ਲਾਗੂ ਕਰਨ ਦੀ ਜਿਮੇਵਾਰੀ ਇਕ ਭਰੋਸੇਮੰਦ ਅਤੇ ਸੁਤੰਤਰ ਲੋਕਪਾਲ ਨੂੰ ਸੌਪੇਗਾ ।
ਸੰਘਾਤਮਕ ਭਾਵਨਾ ਦਾ ਆਦਰ ਕਰੇਗਾ, ਜਿੱਥੋਂ ਤਕ ਹੋ ਸਕੇ ਫੈਸਲੇ ਕੇਂਦਰੀਕ੍ਰਿਤ ਤਰੀਕੇ ਨਾਲ (ਉਪਰੋੰ) ਨਹੀ ਬਲਕਿ ਜਮੀਨੀ ਪਧਰ ਉਤੇ ਲਵੇਗਾ।
ਆਪਣੇ  ਕੰਮ ਕਾਜ ਵਿਚ ਪਾਰਦਰਸ਼ਤਾ ਵਰਤੇਗਾ,  ਸੂਚਨਾ  ਦੇ ਅਧਿਕਾਰ ਦਾ ਪਾਲਣ ਕਰੇਗਾ , ਆਪਣੀ ਆਮਦਨ ਤੇ ਖਰਚੇ ਨੂੰ ਸਾਰਵਜਨਕ ਕਰੇਗਾ
 ਬੜਬੋਲੇਪਣ ਤੋਂ ਪਰਹੇਜ ਕਰੇਗਾ, ਜਨਤਾ ਦੇ  ਸਾਹਮਣੇ ਸਚ ਰਖੇਗਾ।
ਭਿੱਨਤਾ ਦਾ ਸਨਮਾਨ ਕਰੇਗਾ ਅਤੇ ਇਮਾਨਦਾਰੀ ਨਾਲ ਕੋਸ਼ਿਸ਼ ਕਰੇਗਾ ਕੇ ਸੱਤਾ ਦੇ ਹਾਸ਼ੀਏ ਉਤੇ ਸਮੂਹਾਂ ( ਔਰਤਾਂ , ਦਲਿਤਾਂ, ਆਦਿਵਾਸੀਆਂ, ਅਲਪਸੰਖਿਅਕਾਂ  ਆਦਿ ) ਨੂੰ ਲਹਿਰ ਦੀ ਅਗਵਾਈ ਵਿਚ  ਯੋਗ ਸਥਾਨ ਮਿਲੇ।      
ਸਮਾਨ ਸੋਚ ਵਾਲੇ ਹੋਰ ਅੰਦੋਲਨਾ ਅਤੇ ਸੰਗਠਨਾਂ ਨਾਲ ਇਮਾਨਦਾਰੀ ਦਾ ਰਿਸ਼ਤਾ ਬਣਾਵੇਗਾ।
ਸਾਡੇ ਕਦਮ :
ਇਸ ਰਸਤੇ ਤੇ ਆਪਣੀ ਮੰਜਿਲ ਵੱਲ ਵਧਣ ਲਈ ਅਸੀਂ ਕਈ ਕਦਮਾਂ ਨਾਲ ਸ਼ੁਰੁਆਤ ਕਰਾਂਗੇ:
ਭ੍ਰਿਸਟਾਚਾਰ ਵਿਰੋਧੀ ਅੰਦੋਲਣ ਦੀ ਧਾਰ ਨੂੰ ਹੋਰ ਤਿੱਖਾ ਕਰਦੇ ਹੋਏ ਹੋ ਰਹੇ  ਭ੍ਰਿਸਟਾਚਾਰ ਦਾ ਪਰਦਾਫਾਸ਼ ਕਰਨ ਦੀ ਮੁਿਹੰਮ ਚਲਾਵਾਂਗੇ । ਚੁਣਾਵੀ ਅਤੇ ਰਾਜਨਿਤਿਕ ਸੁਧਾਰ ਲਈ ਜਮੀਨ ਤਿਆਰ ਕਰਾਂਗੇ।
ਖੇਤੀ-ਕਿਸਾਨੀ ਦੇ ਸੰਕਟ ਅਤੇ ਪਾਣੀ-ਜੰਗਲ-ਜਮੀਨ ਦੀ ਲੁੱਟ ਦੇ ਖਿਲਾਫ ਦੇਸ਼ ਭਰ ਵਿੱਚ ਅੰਦੋਲਣ ਖੜਾ ਕਰਾਂਗੇ ਜਿਸ ਵਿੱਚ ਆਦੀਵਾਸੀ ਤੇ ਗੈਰ ਆਦੀਵਾਸੀ ,ਜਮੀਨ ਮਾਲਕ, ਕਾਸ਼ਤਕਾਰ ਅਤੇ ਖੇਤੀ ਮਜਦੂਰਾਂ ਨੂੰ ਜੋੜਿਆ ਜਾ ਸਕੇ।
ਸਿੱਖਿਆ ,ਸਿਹਤ ਅਤੇ ਰੋਜਗਾਰ ਵਰਗੇ ਬੁਨਿਆਦੀ ਸਵਾਲਾਂ ਤੇ ਜਨਜਾਗਰਨ, ਜਨਸੁਣਵਾਈ ਅਤੇ ਜਨ ਸੰਘਰਸ਼ ਦੇ ਰਸਤੇ ਤੇ ਅੱਗੇ ਵਧਾਂਗੇ।
ਦੇਸ਼ ਭਰ ਵਿੱਚ ਧਾਰਮਿਕ ਸਦਭਾਵ ਮੰਚ ਬਣਾਵਾਗੇ ਤਾਂਕਿ  ਧਾਰਮਿਕ ਤਣਾਉ ਅਤੇ ਹਿੰਸਾ ਨੂੰ ਫੈਲਾਉਣ ਤੋਂ ਰੋਕਿਆ ਜਾ ਸਕੇ ਅਤੇ ਇੱਕ ਦੂਜੇ ਦੇ ਧਰਮ ਬਾਰੇ ਜਾਣਕਾਰੀ ਅਤੇ ਆਦਰ ਵਧ ਸਕੇ।
ਔਰਤ ਵਿਰੋਧੀ ,ਜਾਤ ਪਾਤ ਦੇ ਭੇਦਭਾਵ ਅਤੇ ਹਿੰਸਾ ਦੇ ਵਿਰੁੱਧ ਅਭਿਆਨ ਚਲਾਵਾਂਗੇ, ਸਮਾਜਿਕ ਇੰਸਾਫ ਦੇ ਬਾਰੇ ਸਮਾਜ ਵਿੱਚ ਜਾਗਰੁਕਤਾ  ਲਿਆਵਾਂਗੇ।
ਲੋਕਲ ਲੈਵਲ ਤੇ ਲੋਕਅਧਿਕਾਰ ਕੇਂਦਰ (ਸਵਰਾਜ ਕੇਂਦਰ )ਬਣਾਂਵਾਗੇ, ਤਾਂਕਿ ਨਾਗਰਿਕ ਖੁਦ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ, ਲ਼ੜਾਈਆਂ ਸੁਲਝਾ ਸਕਣ, ਯੋਜਨਾ ਬਣਾ ਸਕਣ ਅਤੇ ਗ੍ਰਾਮ ਸਭਾ ਤੇ ਮੁਹੱਲਾ ਸਭਾਵਾਂ ਦੇ ਫੈਸਲੇ ਕਰਵਾ ਸਕਣ।
ਦੇਸ਼ ਦੇ ਸਾਰੇ ਵੱਡੇ ਮੁੱਦਿਆਂ ਤੇ ਇੱਕ ਨਵੀਂ ਕਾਰਜ ਯੋਜਨਾ ਬਣਾਵਾਗੇ ਤਾਂਕਿ ਰਾਜਨੀਤੀ ਵਿੱਚ ਵਿਚਾਰ ਬਚੇ ਰਹਿਣ ਅਤੇ ਸੱਤਾ ਆਪਣੀ ਸੋਚ ਤੋਂ ਭਟਕੇ ਨਾਂ।
ਦੇਸ਼ ਦੇ ਹਰ ਕੋਨੇ ਵਿੱਚ "ਸਵਰਾਜ ਸੰਵਾਦ ਕਰਾਂਗੇ ਤਾਂਕਿ ਭ੍ਰਰਿਸਟਾਚਾਰ ਵਿਰੋਧੀ ਅੰਦੋਲਨ  ਨਾਲ ਪੈਦਾ ਹੇੋਈ ਚੰਗੀ ਊਰਜਾ ਜੁੜ ਸਕੇ ਅਤੇ ਉਮੀਦ ਦੀ ਮਸ਼ਾਲ ਬੁਝ ਨਾ ਸਕੇ।
ਪੂਰੇ ਦੇਸ਼ ਵਿੱਚ "ਸਵਰਾਜ ਯਾਤਰਾ" ਦਾ ਆਯੋਜਨ ਕਰਾਂਗੇ ਤਾਕਿ ਵਿਕਲਪਿਕ ਰਾਜਨੀਤੀ ਦੇ ਲਈ ਨਵੀ ਊਰਜਾ ਅਤੇ ਨਵੇਂ ਵਿਚਾਰ ਜੁੜ ਸਕਣ ।
ਇਸ ਕਾਰਜ ਯੋਜਨਾ ਤੇ ਕੁਝ ਸਮਾਂ ਅਮਲ ਕਰਨ ਤੋਂ ਬਾਅਦ ਅਸੀਂ ਸਮੂਹਿਕ ਵਿਚਾਰਵਾਦ ਕਰਾਂਗੇ ਕਿ ਸਾਨੂੰ ਹੋਰ ਕੀ ਕਦਮ ਚੱਕਣੇ ਚਾਹੀਦੇ ਹਨ, ਸੱਤਾ ਬਦਲਾਵ ਦੀ ਰਾਜਨੀਤੀ ਵਿੱਚ ਕਦੋਂ ਤੇ ਕਿਵੇਂ ਦਖਲ ਦੇਣਾ ਹੈ॥
ਸਾਡਾ ਸੰਕਲਪ :
ਇਤਿਹਾਸ ਦੇ ਇਸ ਨਾਜੁਕ ਮੋੜ ਤੇ ਭਾਰਤ ਦਾ ਭਵਿੱਖ ਅੰਜ ਭਵਿੱਖ ਦੇ ਭਾਰਤ ਤੋਂ ਪੁੱਛਦਾ ਹੈ ਕਿ ਕੀ ਉਹ ਉਸ ਅਭੂਤਪੂਰਵ ਊਰਜਾ ਨੂੰ ਬਿਖਰਨ ਦੇਵੇਗਾ ਜੋ ਦਸ਼ਕਾਂ ਤੋਂ ਬਾਅਦ ਦੇਸ਼ ਵਿੱਚ ਪੈਦਾ ਹੋਈ ਸੀ?
ਕੀ ਉਹ ਉਸ ਆਸਥਾ ਨੂੰ ਟੁੱਟਣ  ਦੇਵੇਗਾ ਜੋ ਪਹਿਲੀ ਵਾਰ ਰਾਜਨਿਤੀ ਨਾਲ ਜੁੜੀ ਸੀ?
ਕੀ ਉਹ ਸਵਰਾਜ ਦੇ ਸੁਪਣੇ ਨੂੰ ਦਫਣ ਹੋਣ ਦੇਵੇਗਾ?
ਸਵਰਾਜ ਅਭਿਆਨ ਦੀ ਜਿੱਦ ਹੈ ਕਿ ਉਹ ਇਸ ਤਰਾ ਨਹੀਂ ਹੋਣ ਦੇਵੇਗਾ। ਜੰਤਰ ਮੰਤਰ ਤੋਂ ਚੱਲੀ ਅਾਦਰਸ਼ਾਂ ਦੀ ਮਸ਼ਾਲ ਬੁਝੇਗੀ ਨਹੀਂ। ਰਸਤਾਂ ਭਾਵੇਂ ਅੌਖਾ ਹੀ ਕਿਉਂ ਨਾਂ ਹੋਵੇ, ਕੁਝ ਸਾਥੀ ਚਾਹੇ ਥੱਕ ਕੇ ਬੈਠ ਗਏ ਹੋਣ , ਪਰ ਇਹ ਸਫਰ ਕਦੇ ਰੁਕੇਗਾ ਨਹੀਂ। ਸਾਨੂੰ ਭਰੋਸਾ ਹੈ ਕਿ ਭਾਰਤ ਅਤੇ ਭਾਰਤਵਾਸੀਆਂ ਵਿੱਚ ਅਸੀਮ ਸੰਭਾਵਨਾਵਾਂ ਹਨ। ਸਾਡੀ ਜਿੱਦ ਹੈ ਕਿ ਦੁਨੀਆ ਵਿਕਲਪਹੀਣ ਨਹੀਂ ਹੈ।
ਇਸੇ ਵਿਸ਼ਵਾਸ਼ ਅਤੇ ਸੰਕਲਪ ਦੇ ਜੋਰ ਤੇ ਅੱਜ ਅਸੀਂ ਇੱਕ ਲੰਬੀ ਤੇ ਅੌਖੀ ਪਰ ਸੁਹਣੀ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ।
ਅਸੀਂ ਮਤਲਬ ਅਸੀਂ ਸਾਰੇ।
ਮਤਲਬ ਤੁਸੀਂ ਵੀ

No comments: