Friday, May 22, 2015

ਮਹਾਰਾਣਾਂ ਪ੍ਰਤਾਪ ਸਿੰਘ ਦੀ 475 ਵੀ ਜਯੰਤੀ ਮਨਾਈ

ਦੀਨਾਨਗਰ ਵਿਖੇ ਹੋਇਆ ਰਾਜ ਪੱਧਰੀ ਸਮਾਗਮ 
ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਕੀਤੀ ਉਚੇਚੇ ਤੋਰ ਤੇ ਸਿਰਕਤ
ਗੁਰਦਸਪੂਰ: 21 ਮੈ 2015: (ਵਿਜੇ ਸ਼ਰਮਾ//ਪੰਜਾਬ ਸਕਰੀਨ):
ਦੀਨਾਨਗਰ ਦੇ ਏ.ਐਸ. ਗਾਰਡਨ ਵਿਖੇ ਮਹਾਰਾਣਾ ਪ੍ਰਤਾਪ ਸਿੰਘ ਦੀ 475 ਵੀਂ ਜਯੰਤੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ । ਜਿਸ ਵਿੱਚ ਪੰਜਾਬ ਦੇ ਮੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਉਚੇਚੇ ਤੋਰ ਤੇ ਸਿਰਕਤ ਕੀਤੀ। ਇਸ ਪ੍ਰੋਗਰਾਮ ਚ ਜਿਲੇ ਭਰ ਚੋ ਪ੍ਰਮੁਖ ਆਗੂ ਵਧ ਚੜ੍ਹ ਕੇ ਸ਼ਾਮਲ ਹੋਏ। ਡਿਪਟੀ ਸਪੀਕਰ ਦਿਨੇਸ਼ ਬੱਬੂ,ਵਿਧਾਇਕ ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ, ਰਾਜਪੂਤ ਕਲਿਆਣ ਬੋਰਡ ਪੰਜਾਬ ਦੇ ਚੇਅਰਮੈਨ ਆਰ ਐਸ ਪਠਾਨੀਆਂ ਅਤੇ ਜੰਮੂ ਕਸਮੀਰ ਦੇ ਸਿਹਤ ਮੰਤਰੀ ਚੌਧਰੀ ਲਾਲ ਸਿੰਘ, ਰਾਜਸਥਾਨ ਦੇ ਮਹਾਰਾਜਾ ਰਣਜੀਤ ਸਿੰਘ ਸਰੋਹੀ ਤੋ ਇਲਾਵਾ ਅਨੇਕਾਂ ਮਹਾਨ ਸਖਸਿਅਤਾਂ ਨੇ ਹਿੱਸਾ ਲਿਆ। 
ਇਸ ਮੋਕੇ ਤੇ ਭਾਰੀ ਇਕੱਠ  ਨੂੰ ਸੰਬੋਧਨ ਕਰਦਿਆ ਸ; ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਬੜਾ ਮਾਣ ਹੈ ਕਿ ਮਹਾਰਾਣਾ ਪ੍ਰਤਾਪ ਵਰਗੇ ਮਹਾਨ ਯੌਧਿਆਂ ਦੀਆਂ ਜਯੰਤੀਆਂ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਪੰਜਾਬ ਸਰਕਾਰ ਵੱਡੇ ਪੱਧਰ ਤੇ ਮਨਾਉਦੀ ਆ ਰਹੀ ਹੈ ਉਨਾ ਕਿਹਾ ਕਿ ਸਾਨੂੰ ਬੜਾ ਮਾਨ  ਹੈ ਕਿ ਪੰਜਾਬ ਦੇ  ਯੋਧਿਆਂ ਨੇ ਕੁਰਬਾਨੀਆਂ ਦੇ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ । ਉਨਾ ਕਿਹਾ ਕਿ ਪੰਜਾਬ ਸਰਕਾਰ ਹਰੇਕ ਸਾਲ ਇਨਾਂ ਸੂਰਬੀਰਾਂ ਦੀਆਂ ਜਯੰਤੀਆਂ ਮਨਾਂਉਦੀ ਆ ਰਹੀ ਹੈ । ਉਨਾਂ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ  ਜੋ ਕਿਸਾਨਾਂ ਦੀ ਫਸਲ ਖਰਾਬ ਹੋਈ ਹੇ ਉਸਦਾ ਮੁਆਵਜਾ ਜਿੰਮੀਦਾਰਾਂ ਨੂੰ ਜਲਦੀ ਹੀ ਮਿਲ ਜਾਵੇਗਾ ਉਨਾ ਕਿਹਾ ਕਿ ਕਈ ਜਿਮੀਦਾਰਾਂ ਨੂੰ ਮੁਆਵਜਾ ਦੇ ਦਿੱਤਾ ਗਿਆ ਹੈ । ਉਨਾ ਪੈਟਰੋਲ ਡੀਜਲ ਤੇ ਲੱਗੇ ਟੈਕਸ ਬਾਰੇ ਕੋਈ ਠੋਸ ਜਵਾਬ ਨਾ ਦਿੱਤਾ।

No comments: