Wednesday, April 29, 2015

ਤੇਜ਼ੀ ਨਾਲ ਬਦਲ ਰਹੇ ਹਨ ਖਾਣ-ਪੀਣ ਦੇ ਅੰਦਾਜ਼

Wed, Apr 29, 2015 at 5:36 PM
ਲੁਧਿਆਣਾ ਨੂੰ ਮਿਲਿਆ ਪਹਿਲਾ ਅਤੇ ਇੱਕ ਮਾਤਰ ਦੱਖਣੀ ਰੈਂਸਟੋਰੈਂਟ 
ਲੁਧਿਆਣਾ: 29 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
ਪਿਛਲੇ ਕੁਝ ਸਾਲਾਂ ਤੋਂ ਖਾਣ-ਪੀਣ ਵੀ ਲੋਕਾਂ ਦੇ ਲਾਈਫ਼ ਸਟਾਇਲ ਦੀ ਤਰ੍ਹਾਂ ਤੇਜ਼ੀ ਨਾਲ ਬਦਲ ਰਿਹਾ ਹੈ, ਜਿਸਦੇ ਚੱਲਦੇ ਹੁਣ ਲੁਧਿਆਣਵੀਂ ਵੀ ਨਵੇਂ-ਨਵੇਂ ਤਜ਼ਰਬਿਆਂ ਨੂੰ ਮਹੱਤਵ ਦੇਣ ਲੱਗੇ ਹਨ। ਇਸੇ ਬਦਲਾਅ ਅਤੇ ਬਦਲਦੀ ਸ਼ੈਲੀ ਦੇ ਚੱਲਦਿਆਂ ਸ਼ਹਿਰ ’ਚ ਪਹਿਲਾਂ ਅਤੇ ਸਿਰਫ਼ ਇੱਕ ਮਾਤਰ ਖਾਣ ਪੀਣ ਦਾ ਅਨਾਨਤਮ ਰੈਸਟੋਰੈਂਟ ਪੇਸ਼ ਕੀਤਾ ਗਿਆ ਹੈ, ਜਿਸ ’ਚ ਲੋਕ ਸਵੇਰ ਦਾ ਖਾਣਾ, ਦੁਪਹਿਰ ਦਾ ਖਾਣਾ ਅਤੇ ਨਾਲ ਹੀ ਰਾਤ ਦਾ ਖਾਣਾ ਵੀ ਵੱਖ-ਵੱਖ ਚੋਣ ਦੇ ਨਾਲ ਲੈ ਸਕਦੇ ਹਨ। ਇਸ ਰੈਸਟੋਰੈਂਟ ’ਚ ਫਾਈਨ ਡਾਈਨਿੰਗ ਦੇ ਨਾਲ-ਨਾਲ ਸਟ੍ਰੀਟ ਫੂਡ ਦਾ ਆਨੰਦ ਲੋਕਾਂ ਨੂੰ ਨਵੀਂ ਸੋਚ ਦੇਵੇਗਾ।

ਰੈਸਟੋਰੈਂਟ ਦੇ ਉਦਘਾਟਨ ਮੌਕੇ ਰੈਸਟੋਰੈਂਟ ਪ੍ਰਬੰਧਕ ਨਿਰਦੇਸ਼ਕ ਇੰਦਰਪਾਲ ਸਿੰਘ ਨੇ ਦੱਸਿਆ ਕਿ ਰੈਸਟੋਰੈਂਟ ’ਚ ਸਾਊਥ ਇੰਡੀਅਨ (ਦੱਖਣੀ ਭਾਰਤੀ) ਰਵਾਇਤ ਅਨੁਸਾਰ ਸ਼ਾਕਾਹਾਰੀ ਭੋਜਨ ਦੇ ਨਾਲ ਨਾਲ ਸਟਰੀਟ ਫੂਡ ਨੂੰ ਵੀ ਪੇਸ਼ ਕੀਤਾ ਜਾ ਰਿਹਾ ਹੈ, ਜੋ ਆਪਣੀ ਤਰ੍ਹਾਂ ਦਾ ਪਹਿਲਾਂ ਰੈਸਟੋਰੈਂਟ ਹੋਵੇਗਾ, ਜਿੱਥੇ ਲੋਕ ਪੂਰੇ ਦੱਖਣੀ ਭਾਰਤੀ ਖਾਣੇ ਦਾ ਆਨੰਦ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਸਵੇਰੇ ਸਾਢੇ 8 ਵਜੇ ਖੁੱਲ੍ਹੇਗਾ। ਜਿਸ ’ਚ ਛੋਲੇਂ ਭਟੂਰੇ, ਪਾਣੀ-ਪੁਰੀ, ਮਸਕਾ ਪਾਓ, ਚਟਨੀ ਸੈਂਡਵਿਚ ਦੇ ਨਾਲ ਕਈ ਹੋਰ ਪ੍ਰਕਾਰ ਦੇ ਭੋਜਨ ਪੇਸ਼ ਕੀਤੇ ਜਾਣਗੇ। ਇੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਵਾਸੀਆਂ ਨੂੰ ਨਵੀਂ ਸੋਚ ਦੇਣਾ ਚਾਹੁੰਦੇ ਸੀ, ਕਿਉਂਕਿ ਕਈ ਸਾਲਾਂ ’ਚ ਸ਼ਹਿਰ ਦੇ ਖਾਣ-ਪੀਣ ’ਚ ਕਈ ਤਜ਼ਰਬੇ ਸਾਹਮਣੇ ਆ ਚੁੱਕੇ ਹਨ, ਜਿਸਨੂੰ ਲੋਕਾਂ ਨੇ ਅਪਣਾਇਆ ਵੀ ਹੈ, ਪ੍ਰੰਤੂ ਮੈਂ ਹਮੇਸ਼ਾ ਸੋਚਦਾ ਸੀ ਕਿ ਇੱਕ ਛੱਤ ਦੇ ਥੱਲੇ ਬੈਠ ਕੇ ਫਾਈਨ ਡਾਈਨਿੰਗ ਅਨੁਭਵ ਨੂੰ ਲੋਕ ਮਹਿਸੂਸ ਕਰਨ ਅਤੇ ਉਸਦਾ ਭਰਪੂਰ ਆਨੰਦ ਲਏ, ਪ੍ਰੰਤੂ ਮੈਂ ਹਮੇਸ਼ਾਂ ਸੋਚਦਾ ਸੀ ਇੱਕ ਛੱਤ ਥੱਲੇ ਫਾਈਨ ਡਾਈਨਿੰਗ ਅਤੇ ਸਟਰੀਟ ਫੂਡ ਦੇ ਅਨੁਭਵ ਦਾ ਮਿਸ਼ਰਨ ਕਿਵੇਂ ਹੋਵੇਗਾ। ਇੰਨ੍ਹੇ ਤਜ਼ਰਬੇ ਹੋਣ ਤੋਂ ਬਾਅਦ ਵੀ ਲੁਧਿਆਣਾ ਵਾਸੀਆਂ ਦੀ ਮਾੜੀ ਕਿਸਮਤ ਹੈ ਕਿ ਉਹ ਹਮੇਸ਼ਾਂ ਸਾਦਾ ਖਾਣਾ ਖਾਂਦੇ ਆ ਰਹੇ ਹਨ। ਥੋੜ੍ਹੀ ਦੇਰ ਦੇ ਲਈ ਆਪ ਸੋਚਿਆ ਕਿ ਆਪ ਇੱਕ ਰੈਸਟੋਰੈਂਟ ’ਚ ਬੈਠਿਆ ਜਾਵੇ ਅਤੇ ਪਾਲਕ ਪੱਤਾ ਚਾਟ, ਪਾਪੜੀ ਚਾਟ ਵਰਗੇ ਭੋਜਨ ਦਾ ਆਨੰਦ ਉਠਾਇਆ ਜਾਵੇ, ਕਿਵੇਂ ਲੱਗੇਗਾ ਨਵਾਂ ਅਨੁਭਵ। ਇਸੇ ਸੋਚ ਦੇ ਨਾਲ ਲੁਧਿਆਣਾ ਵਾਸੀਆਂ ਦੇ ਲਈ ਤੰਦਰੁਸਤ ਸ਼ਾਕਾਹਾਰੀ ਪਾਕਿ ਅਨੁਭਵ ਦੀ ਚੋਣ ਪੇਸ਼ ਕੀਤੀ ਹੈ, ਜਿਸ ’ਚ ਲੋਕਾਂ ਨੂੰ ਸ਼ੁੱਧ ਸ਼ਾਕਾਹਾਰੀ ਭੋਜਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਵੇੈਸੇ ਲੁਧਿਆਣੇ ਦੇ ਕੋਲ ਸਪਾਈਸ ਕਿਊਬ ਅਤੇ ਦੋ ਹੋਰ ਸ਼ਾਕਾਹਾਰੀ ਰੈਸਟੋਰੈਂਟ ਹਨ, ਪ੍ਰੰਤੂ ਅਨਾਨਤਮ ਸਭ ਤੋਂ ਵੱਖਰੀ ਪਛਾਣ ਬਣਾਏਗਾ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਰੋਡ ’ਤੇ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ’ਚ ਲੋਕਾਂ ਨੂੰ ਪਾਰਕਿੰਗ ਦੀ ਸੁਵਿਧਾ ਤਾਂ ਮਿਲੇਗੀ, ਨਾਲ ਹੀ ਰੈਸਟੋਰੈਂਟ ’ਚ ਸ਼ੱੁਧ ਸ਼ਾਕਾਹਾਰੀ ਦੱਖਣੀ ਭਾਰਤੀ ਭੋਜਨ ਬਿਲਕੁਲ ਰਿਵਾਜੀ ਤਰੀਕੇ ਨਾਲ ਪਕਾਇਆ ਜਾਵੇਗਾ, ਪ੍ਰੰਤੂ ਉਸਨੂੰ ਪਰੋਸਿਆ ਮਹਾਂਨਗਰੀ ਮਾਹੌਲ ਅਤੇ ਤਰੀਕੇ ਨਾਲ ਹੀ ਜਾਵੇਗਾ, ਜਿਸਦੀ ਕਿ ਲੁਧਿਆਣਾ ’ਚ ਖਾਸ ਸਮੰਗ ਹੈ। ਸਟਰੀਰ ਫੂਡ ਦਾ ਸਵਾਦ ਅਤੇ ਆਧੁਨਿਕ ਰੈਸਟੋਰੈਂਟ ਦਾ ਮਿਸ਼ਰਨ ਹੋਵੇਗਾ ਅਨਾਨਤਮ।

ਪੱਤਰਕਾਰ ਮਿਲਣੀ ਤੋਂ ਪਹਿਲਾਂ ਰੀਬਨ ਕੱਟ ਕੇ ਰੈਸਟੋਰੈਂਟ ਦਾ ਉਦਘਾਟਨ ਕੀਤਾ ਗਿਆ। ਜਿਸ ’ਚ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਰੀਤੀ ਰਿਵਾਜਾਂ ਅਨੁਸਾਰ ਪੂਜਾ ਕੀਤੀ। ਦੱਖਣੀ ਭਾਰਤੀ ਪਾਕਿ ਕਲਾ ਦੇ ਮਾਹਿਰ ਲੋਕਾਂ ਦੀ ਟੀਮ ਦੇ ਨਾਲ ਰੈਸਟੋਰੈਂਟ ਨੇ ਲੋਕਾਂ ਨੂੰ ਖਾਣ-ਪੀਣ ਦਾ ਨਵਾਂ ਅਨੁਭਵ ਦੇਣ ਦਾ ਵਾਅਦਾ ਕੀਤਾ ਹੈ। ਸ਼ੌਫ਼ ਰਾਧੇ ਸ਼ਿਆਮ ਨੇ ਦੱਸਿਆ ਕਿ ਰੈਸਟੋਰੈਂਟ ’ਚ ਸਾਡੇ ਮੈਨਿਊ ’ਚ ਮਾਲਾਬਾਰ ਸਰਟੂ, ਡੋਸਾ ਵੱਡਾ, ਇਡਲੀ ਦੇ ਨਾਲ ਨਾਲ ਅੰਗੂਰ ਦੇ ਰਸ ਦੀਆਂ ਲਈ ਕਿਸਮਾਂ ਮਿਲਣਗੀਆਂ। ਇਸਦੇ ਨਾਲ ਹੀ ਸਟਰੀਟ ਫੂਡ ’ਚ ਬੇਲਪੁੀ, ਮੁੰਬਈ ਦਾ ਵੱਡਾ ਪਾਓ ਅਤੇ ਕਈ ਤਰ੍ਹਾਂ ਦੇ ਭੋਜਨ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਹੋਣਗੇ।

No comments: