Sunday, March 01, 2015

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਮਨਾਇਆ ਗਿਆ ਵਿਗਿਆਨ ਦਿਵਸSun, Mar 1, 2015 at 3:50 PM
ਇਨਾਮਾਂ ਦੀ ਵੰਡ ਸਮਾਗਮ ਦੇ ਮੁੱਖ ਮਹਿਮਾਨ ਡਾ. ਸਵਰਨਜੀਤ ਸਿੰਘ ਨੇ ਕੀਤੀ 
ਦੋਰਾਹਾ: 1 ਮਾਰਚ 2015: (ਪੰਜਾਬ ਸਕਰੀਨ ਬਿਊਰੋ):
ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਰਸਾਇਣ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਸੁਯੋਗ ਅਗਵਾਈ ਹੇਠ ਕਾਲਜ ਦੀ ‘ਕੈਮੀਕਲ ਸੋਸਾਇਟੀ’ ਨੇ  "ਰਾਸ਼ਟਰੀ ਵਿਗਿਆਨ ਦਿਵਸ" ਮਨਾਇਆ।  ਇਸ ਸਮੇਂ ਪ੍ਰਮੁੱਖ ਬੁਲਾਰੇ ਵਜੋਂ ਆਈ. ਐਮ. ਟੈਕ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਡਾ. ਸਵਰਨਜੀਤ ਸਿੰਘ ਉਚੇਚੇ ਤੌਰ ‘ਤੇ ਪੁੱਜੇ। .ਸਮਾਗਮ ਦੀ ਆਰੰਭਤਾ ਕਰਦਿਆਂ ਰਸਾਇਣ ਵਿਭਾਗ ਮੁਖੀ ਪ੍ਰੋ. ਮਨੋਜ ਕੁਮਾਰ ਚੌਧਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ "ਰਾਸ਼ਟਰੀ ਵਿਗਿਆਨ ਦਿਵਸ" ਬਾਰੇ ਜਾਣੂੰ ਕਰਵਾਇਆ।  ਉਨ੍ਹਾਂ ਇਸ ਸਮੇਂ ਵਿਗਿਆਨ ਦੀ ਮਨੁੱਖੀ ਜੀਵਨ ਵਿਚ ਉਪਯੋਗਤਾ ਦਾ ਮਹੱਤਵ ਵੀ ਦੱਸਿਆ।  ਇਸ ਸਮੇਂ ਡਾ. ਸਵਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ‘ਰਸਾਇਣ ਵਿਗਿਆਨ ਦੀ ਉਦਯੋਗਿਕ ਉਪਯੋਗਤਾ’ ਵਰ੍ਹੇ ਦੇ ਬਹੁਪਸਾਰੀ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸਤੋਂ ਪਹਿਲਾਂ ਵਿਦਿਆਰਥੀਆਂ ਵਿਚ ਪਰਚਾ ਪੜ੍ਹਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚੋਂ ਬੀ. ਐਸ. ਸੀ. ਭਾਗ ਦੂਜਾ ਦੀ ਵਿਦਿਆਰਥਣ ਅਰ੍ਹੀਆ ਸੇਠੀ ਨੇ ਪਹਿਲਾ ਇਨਾਮ ਹਾਸਲ ਕੀਤਾ, ਬੀ. ਐਸ. ਸੀ. ਭਾਗ ਪਹਿਲਾ ਦੀ ਗਗਨਪ੍ਰੀਤ ਕੌਰ ਨੇ ਦੂਜਾ ਅਤੇ ਬੀ. ਐਸ. ਸੀ. ਭਾਗ ਦੂਜਾ ਦੇ ਗਗਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।  ਜੇਤੂਆਂ ਨੂੰ ਇਨਾਮਾਂ ਦੀ ਵੰਡ ਸਮਾਗਮ ਦੇ ਮੁੱਖ ਮਹਿਮਾਨ ਡਾ. ਸਵਰਨਜੀਤ ਸਿੰਘ ਨੇ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰੋ. ਮਾਲਤੀ ਤਿਵਾੜੀ, ਪ੍ਰੋ. ਸੋਨੀਆ ਸ਼ਰਮਾ, ਪ੍ਰੋ. ਬਲਦੀਪ ਸਿੰਘ, ਪ੍ਰੋ. ਪਰਮਿੰਦਰ ਕੌਰ ਸ਼ਾਮਿਲ ਸਨ|
ਅੰਤ ਵਿਚ ਪ੍ਰੋ. ਮਨੋਜ ਕੁਮਾਰ ਚੌਧਰੀ ਨੇ ਡਾ. ਸਵਰਨਜੀਤ ਸਿੰਘ ਨੂੰ ਸਨਮਾਨ ਚਿੰਨ ਭੇਂਟ ਕੀਤਾ|

No comments: