Wednesday, December 10, 2014

Ludhiana: ਅੱਗ ਲਾ ਕੇ ਕਤਲ ਦੀ ਘਟਨਾ ਖਿਲਾਫ਼ ਲੋਕ ਰੋਹ ਹੋਇਆ ਹੋਰ ਤਿੱਖਾ

Wed, Dec 10, 2014 at 4:55 PM
ਘਟਨਾ ਮਗਰੋਂ ਦੇਸ਼ ਹੁਣ ਫੇਰ ਗੂਹੜੀ ਨੀਂਦਰ ਚੋਂ ਜਾਗਣ ਦੀ ਤਿਆਰੀ ਵਿੱਚ 
ਲੁਧਿਆਣਾ: 10 ਦਸੰਬਰ 2014: (ਪੰਜਾਬ ਸਕਰੀਨ ਬਿਊਰੋ): 
ਕਿਸੇ ਵੇਲੇ ਪੰਜਾਬ ਦੇ ਅੰਦੋਲਨਾਂ ਵਿੱਚ ਮੂਹਰਲੀਆਂ ਸਫਾਂ ਵਿੱਚ ਸ਼ਾਮਿਲ ਰਹੀ ਵਿਦਿਆਰਥੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਅੱਜਕਲ੍ਹ ਫੇਰ ਸਰਗਰਮ ਹੈ। ਲੁਧਿਆਣਾ ਨੇੜੇ ਢੰਡਾਰੀ ਇਲਾਕੇ ਵਿੱਚ ਜਲਾ ਕੇ ਮਾਰ ਦਿੱਤੀ ਗਈ ਨਾਬਾਲਿਗ ਲੜਕੀ  ਤੇ ਸਭ  ਤਿੱਖਾ ਪ੍ਰਤੀਕਰਮ ਅੱਜ ਇਸੇ ਸੰਗਠਨ ਦਾ ਸੀ। ਲੋਕ ਰੋਹ ਦਾ ਪ੍ਰਤੀਕ ਬਣਕੇ ਇਸ ਸੰਗਠਨ ਨੇ ਅੱਜ ਇਸ ਮੁੱਦੇ ਤੇ ਜਬਰਦਸਤ ਆਵਾਜ਼ ਬੁਲੰਦ ਕੀਤੀ। ਇਸਦੇ ਨਾਲ ਕਈ ਹੋਰ  ਹਮਖਿਆਲ ਸੰਗਠਨ ਵੀ ਸਨ। 
ਢੰਡਾਰੀ, ਲੁਧਿਆਣਾ ਵਿਖੇ ਵਾਪਰੀ ਅਗਵਾ, ਬਲਾਤਕਾਰ ਅਤੇ ਅੱਗ ਲਾ ਕੇ ਕਤਲ ਦੀ ਘਟਨਾ ਖਿਲਾਫ਼ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਨੌਜਵਾਨ ਭਾਰਤ ਸਭਾ, ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਚਾਰੇ ਪਾਸਿਓਂ ਪੁਲਿਸ ਦੀ ਹੋ ਰਹੀ ਥੂਹ-ਥੂਹ ਤੋਂ ਬਾਅਦ ਪੁਲਿਸ ਨੇ ਅਜੇ ਤੱਕ ਚਾਰ ਦੋਸ਼ੀਆਂ ਨੂੰ ਹੀ ਗਿਰਫ਼ਤਾਰ ਕੀਤਾ ਹੈ। ਪਰ ਸਥਾਨਕ ਲੋਕਾਂ ਅਤੇ ਪਰਿਵਾਰ ਨੂੰ ਪੁਲਿਸ ਉੱਤੇ ਇਨਸਾਫ਼ ਦਵਾਉਣ ਦਾ ਭਰੋਸਾ ਨਹੀਂ ਹੈ। ਜਿਸ ਤਰਾਂ ਪਹਿਲਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਹੈ ਅਤੇ ਹਲੇ ਵੀ ਢਿੱਲ ਵਰਤੀ ਜਾ ਰਹੀ ਹੈ ਉਸਨੂੰ ਵੇਖਦੇ ਹੋਏ ਲੋਕ ਘੋਲ਼ ਤੋਂ ਬਿਨਾਂ ਇਨਸਾਫ਼ ਹਾਸਿਲ ਨਹੀਂ ਕੀਤਾ ਜਾ ਸਕਦਾ। ਲਡ਼ਕੀ ਦਾ ਇਲਾਜ ਪਰਿਵਾਰ ਨੂੰ ਆਪਣੇ ਖਰਚੇ ਉੱਤੇ ਕਰਨਾ ਪਿਆ। ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਵੀ ਮੁਆਵਜਾ ਨਹੀਂ ਦਿੱਤਾ ਗਿਆ। ਦੋਸ਼ੀ ਪੁਲਿਸ ਅਫ਼ਸਰਾਂ ਉੱਤੇ ਹੋਈ ਕਾਰਵਾਈ ਨਾਕਾਫੀ ਹੈ। ਇਸ ਲਈ ਲੋਕਾਂ ਕੋਲ਼ ਜੁਝਾਰੂ ਘੋਲ਼ ਲਡ਼ਨ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਹੈ। ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਲਾਨ ਕੀਤਾ ਕਿ ਜੇਕਰ ਪੀਡ਼ਤਾਂ ਨੂੰ ਜਲਦੀ ਹੀ ਇਨਸ਼ਾਫ ਨਹੀਂ ਦਿੱਤਾ ਗਿਆ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।
ਮੰਗਾਂ -  
1. ਦੋਸ਼ੀਆਂ ਖਿਲਾਫ਼ ਜਲਦੀ ਤੋਂ ਜਲਦੀ ਫਾਸਟ ਟਰੈਕ ਕੋਰਟ ਰਾਹੀਂ ਕੇਸ ਚਲਾ ਕੇ ਉਨਾਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ।
2. ਇਲਾਜ ਤੇ ਹੋਇਆ ਸਾਰਾ ਖਰਚ ਸਰਕਾਰ ਦੇਵੇ ਅਤੇ ਇਸ ਤੋਂ ਬਿਨਾਂ ਘੱਟੋ-ਘੱਟ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ।
3. ਦੋਸ਼ੀ ਪੁਲਿਸ ਅਫ਼ਸਰਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।
4. ਗੁੰਡਾ ਗਿਰੋਹਾਂ-ਪੁਲਸ-ਸਿਆਸੀ ਲੀਡਰਾਂ ਦੇ ਗਠਜੋਡ਼ ਨੂੰ ਨੱਥ ਪਾਈ ਜਾਵੇ।                                        
5. ਲੋਕਾਂ ਦੀ, ਖਾਸਕਰ ਔਰਤਾਂ ਦੀ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ।

6. ਭਗੌੜ੍ਹਿਆ ਨੂੰ ਜਲਦੀ ਤੋਂ ਜਲਦੀ ਗਰਿਫ਼ਤਾਰ ਕੀਤਾ ਜਾਵੇ।

No comments: