Tuesday, October 14, 2014

ਸ਼ਗਨ ਸਕੀਮ ਹਿੱਤ ਅਰਜੀ ਦੇਣ ਲਈ ਨਿਯਮ ਸਖਤ

Tue, Oct 14, 2014 at 4:01 PM
ਹੁਣ ਬਿਨੈਕਾਰ ਦਾ ਨਿੱਜੀ ਤੌਰ 'ਤੇ ਆਉਣਾ ਜ਼ਰੂਰੀ
ਲੁਧਿਆਣਾ:14 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਸ਼ਗਨ ਸਕੀਮ ਅਧੀਨ ਸਹਾਇਤਾ ਰਾਸ਼ੀ ਲੈਣ ਲਈ ਅਰਜ਼ੀਆਂ ਦੇਣ ਵਾਲੇ ਬਿਨੈਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਅਰਜੀ ਦੇਣ ਲਈ ਜ਼ਿਲ੍ਹਾ ਭਲਾਈ ਦਫ਼ਤਰ ਜਾਂ ਸੰਬੰਧਤ ਤਹਿਸੀਲ ਦਫ਼ਤਰ ਵਿਖੇ ਨਿੱਜੀ ਤੌਰ 'ਤੇ ਆਉਣਾ ਜ਼ਰੂਰੀ ਹੁੰਦਾ ਹੈ ਤਾਂ ਜੋਂ ਅਰਜ਼ੀਆਂ ਨੂੰ ਮੁਕੰਮਲ ਰੂਪ ਵਿੱਚ ਭਰ ਕੇ ਅਪਲਾਈ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦੇਖਣ ਵਿੱਚ ਆਉਂਦਾ ਹੈ ਕਿ ਇਸ ਸਕੀਮ ਤਹਿਤ ਰਾਸ਼ੀ ਪ੍ਰਾਪਤ ਕਰਨ ਲਈ ਬਿਨੈਕਾਰ ਕਿਸੇ ਹੋਰ ਜ਼ਰੀਆਂ ਰਾਹੀਂ ਆਪਣੀਆਂ ਅਰਜ਼ੀਆਂ ਭੇਜ ਦਿੰਦੇ ਹਨ, ਜੋ ਕਿ ਗਲਤ ਹੈ। ਇਸ ਸਕੀਮ ਦੇ ਨਿਯਮ ਅਨੁਸਾਰ ਅਰਜ਼ੀ ਲੈਣ ਵੇਲੇ ਸਮਰੱਥ ਅਧਿਕਾਰੀ ਨੇ ਬਿਨੈਕਾਰ ਤੋਂ ਪੁੱਛ ਪੜਤਾਲ ਕਰਨੀ ਹੁੰਦੀ ਹੈ। ਕਿਸੇ ਹੋਰ ਵਿਅਕਤੀ ਹੱਥ ਭੇਜੀ ਅਰਜ਼ੀ ਦਫ਼ਤਰ ਵਿੱਚ ਫੜ੍ਹੀ ਨਹੀਂ ਜਾਂਦੀ। ਉਨ੍ਹਾਂ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਦਫ਼ਤਰੀ ਕੰਮ ਕਾਜ ਵਾਲੇ ਦਿਨ ਨਿੱਜੀ ਤੌਰ 'ਤੇ ਅਰਜ਼ੀ ਲੈ ਕੇ ਸੰਬੰਧਤ ਦਫ਼ਤਰਾਂ ਵਿੱਚ ਪਹੁੰਚਣ, ਤਾਂ ਜੋ ਮੁੱਢਲੇ ਪੱਧਰ 'ਤੇ ਹੀ ਅਰਜ਼ੀਆਂ ਮੁਕੰਮਲ ਕਰਕੇ ਫੜੀਆਂ ਜਾ ਸਕਣ।

No comments: