Thursday, August 21, 2014

ਹਰ ਪਲ ਹਰ ਸਾਹ ਲੋਕਾਂ ਲਈ

Update: 21 August 2014 at 10:48 PM
ਲੋਕਾਂ ਦੇ ਪਿਆਰ ਵਿੱਚ ਰੰਗੀ ਹੋਈ ਸ਼ਖਸੀਅਤ ਸੰਗੀਤਾ ਭੰਡਾਰੀ
ਬੀਜੇਪੀ ਦੀ ਜ਼ਿਲਾ ਸਕੱਤਰ ਅਤੇ ਪ੍ਰਮੁੱਖ ਸਮਾਜ ਸੇਵੀ ਸੰਗੀਤਾ ਭੰਡਾਰੀ ਨੂੰ ਸਨਮਾਨਿਤ ਕਰਦਿਆਂ ਰੋਟਰੀ ਕਲੱਬ ਗਰੇਟਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਅਤੇ ਡਾਕਟਰ ਥਿੰਦ
ਲੁਧਿਆਣਾ: ਅੱਜਕਲ੍ਹ ਸਿਆਸਤ ਭਾਵੇਂ ਤਜਾਰਤ ਬਣਦੀ ਜਾ ਰਹੀ ਹੈ ਪਰ ਫਿਰ ਵੀ ਕੁਝ ਲੋਕ ਹਨ ਜਿਹੜੇ ਸਿਆਸਤ ਨੂੰ ਇੱਕ ਵਾਰ ਫੇਰ ਮੋਹੱਬਤ ਵਿੱਚ ਬਦਲਣ ਲਈ ਜਤਨਸ਼ੀਲ ਹਨ। ਉਹ ਮੋਹੱਬਤ ਜਿਹੜੀ ਸਮਾਜ ਨਾਲ ਹੁੰਦੀ ਹੈ। ਜਿਸਦੇ ਰੰਗ ਵਿੱਚ ਵਿਅਕਤੀ ਨੂੰ ਸਿਰਫ ਆਪਣਾ ਪਰਿਵਾਰ  ਹੀ ਨਹੀਂ ਬਲਕਿ ਪੂਰਾ ਸਮਾਜ ਇੱਕ ਪਰਿਵਾਰ ਵਾਂਗ ਮਹਿਸੂਸ ਹੁੰਦਾ ਹੈ। ਹਰ ਦੁਖੀ ਦਿਲ ਉਸਨੂੰ ਆਪਣਾ ਆਪਣਾ ਲੱਗਦਾ ਹੈ। ਅਜਿਹੇ ਕੁਝ ਬਹੁਤ ਹੀ ਥੋਹੜੇ ਜਹੇ ਲੋਕਾਂ ਵਿੱਚੋਂ ਇੱਕ ਪ੍ਰਮੁਖ ਸ਼ਖਸੀਅਤ ਹੈ ਸੰਗੀਤਾ  ਭੰਡਾਰੀ ਅਤੇ ਉਹਨਾਂ ਦੀ ਸਰਪ੍ਰਸਤੀ ਹੇਠ ਚਲਦਾ ਸੰਗਠਨ ਅਹਿਸਾਸ
ਭਾਰਤੀ ਜਨਤਾ ਪਾਰਟੀ ਦੀ ਜ਼ਿਲਾ ਸਕੱਤਰ ਹੋਣ ਦੇ ਬਾਵਜੂਦ ਸੰਗੀਤਾ ਭੰਡਾਰੀ ਅਤੇ ਉਹਨਾਂ ਦੇ ਸੰਗਠਨ ਅਹਿਸਾਸ ਕੋਲ ਪਹੁੰਚ ਕਰਨ ਵਾਲੇ ਵਿਅਕਤੀ  ਕਈ ਵਾਰ ਹੋਰਨਾਂ ਪਾਰਟੀਆਂ ਨਾਲ ਸਬੰਧਿਤ ਹੁੰਦੇ ਹਨ। ਪਾਰਟੀਬਾਜੀ ਅਤੇ ਸਿਆਸਤ ਤੋਂ ਉੱਪਰ ਉਠ ਕੇ ਉਹਨਾਂ ਦੀ ਮਦਦ ਕਰਨਾ ਸੰਗੀਤਾ ਭੰਡਾਰੀ ਦੀ ਸ਼ਖਸੀਅਤ ਵਿੱਚ ਇੱਕ ਜਨੂੰਨ ਵਾਂਗ ਸ਼ਾਮਿਲ ਹੈ। ਅਹਿਸਾਸ ਨਾਮ ਦੀ ਇਸ ਇਸ ਐਨਜੀਓ ਦੀ ਪ੍ਰਧਾਨ ਵੱਜੋਂ ਸੰਗੀਤਾ ਭੰਡਾਰੀ ਦਾ ਦਰਵਾਜ਼ਾ ਹਰ ਸਮੇਂ ਹਰ ਦੁਖੀ ਵਿਅਕਤੀ  ਮਿਲਦਾ ਹੈ। ਕੋਈ 'ਫੇਸਬੁਕ ਤੇ  ਆਪਣਾ ਦੁੱਖੜਾ ਭੇਜ ਰਿਹਾ ਹੈ ਅਤੇ ਕੋਈ ਮੋਬਾਈਲ ਤੇ ਐਸ ਐਮ ਐਸ ਰਾਹੀਂ।  ਜਿੱਥੇ ਖੁਦ ਪੁੱਜਣਾ ਮੁਸ਼ਕਿਲ ਲੱਗ ਰਿਹਾ ਹੋਵੇ ਉੱਥੇ ਅਹਿਸਾਸ ਦਾ ਕੋਈ ਨ ਕੋਈ ਪ੍ਰਤੀਨਿਧੀ ਜਾਂਦਾ ਹੈ।  ਸਾਰੀ ਗੱਲ ਦਾ ਤਹਿ ਤੱਕ ਪਤਾ ਕਰਦਾ ਹੈ ਅਤੇ ਫਿਰ ਪੀੜਿਤ ਵਿਅਕਤੀ ਨੂੰ ਇਨਸਾਫ਼ ਦੁਆਉਣ ਲਈ ਸ਼ੁਰੂ ਹੁੰਦੀ ਹੈ ਸੰਗੀਤਾ ਭੰਡਾਰੀ ਦੀ ਜੰਗ। ਖੂਨ ਦਾਨ ਤੋਂ ਲੈ ਕੇ ਨੇਤਰਦਾਨ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸੰਗੀਤਾ ਭੰਡਾਰੀ ਦਾ ਯੋਗਦਾਨ ਵਿਲੱਖਣ ਹੈ। ਸਮਾਜ ਦੇ ਭਲੇ ਦਾ ਮਕਸਦ ਸੰਗੀਤਾ ਭੰਡਾਰੀ ਹੁਰਾਂ ਨੇ ਆਪਣੇ ਜੀਵਨ ਵਿੱਚ ਉਤਾਰ ਲਿਆ ਹੈ।
ਲੱਗਦਾ ਹੈ ਸੰਗੀਤਾ ਭੰਡਾਰੀ ਅਤੇ ਉਹਨਾਂ ਦੀ ਟੀਮ ਨੇ ਉਸ ਗੀਤ ਦੇ ਬੋਲਾਂ ਨੂੰ ਦਿਲ ਵਿੱਚ ਉਤਾਰ ਲਿਆ ਹੈ--
ਕਿਸੀ ਕਾ ਦਰਦ ਮਿਲ ਸਕੇ ਤੋ ਲੇ ਉਧਾਰ 
ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ--- 
ਜੀਨਾ ਇਸੀ ਕਾ ਨਾਮ ਹੈ------!  
ਸਮਾਜ ਸੇਵਾ ਵਿੱਚ ਸੰਗਠਨ ਅਹਿਸਾਸ ਦੇ ਨਾਲ ਨਾਲ  ਭਾਰਤ ਵਿਕਾਸ ਪ੍ਰੀਸ਼ਦ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਵੀ ਉਹਨਾਂ ਦੀਆਂ ਸਰਗਰਮੀਆਂ ਅਕਸਰ  ਹਨ ਪਰ ਇਸ ਸਭ ਦੇ ਨਾਲ ਨਾਲ  ਦੀ ਜ਼ਿੰਮੇਵਾਰੀ ਵੀ ਤੋਂ  ਨਹੀਂ ਮੋੜਿਆ। ਆਪਣੀਆਂ ਦੋਹਾਂ ਬੇਟੀਆਂ ਨੂੰ ਵੀ ਅਜਿਹੇ ਸਿਹਤਮੰਦ ਸੰਸਕਾਰਾਂ ਵਾਲਾ ਉੱਚਾ ਸੁੱਚਾ ਜੀਵਨ ਦੇਣ ਲਈ ਪੂਰਾ ਪੂਰਾ ਧਿਆਨ ਦੇਣਾ ਸੰਗੀਤਾ ਭੰਡਾਰੀ ਹੁਰਾਂ ਦੇ ਮੁਢਲੇ ਕੰਮਾਂ ਵਿੱਚੋਂ ਇੱਕ ਰਹਿੰਦਾ ਹੈ।
 ਬਹੁਤ ਸਾਰੀਆਂ ਖੂਬੀਆਂ ਕਰਕੇ ਉਹਨਾਂ ਦਾ ਮਾਣ ਸਨਮਾਨ  ਹੁੰਦਾ ਰਹਿੰਦਾ ਹੈ। ਹੁਣ ਉਹਨਾਂ ਦਾ ਸਨਮਾਣ ਕੀਤਾ ਹੈ ਰੋਟਰੀ ਕਲੱਬ ਗਰੇਟਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਅਤੇ ਡਾਕਟਰ ਥਿੰਦ ਨੇ। ਕਾਬਿਲੇ ਜ਼ਿਕਰ ਹੈ ਕਿ ਆਪਣੇ ਜਨਮ ਦਿਨ ਤੇ ਉਹਨਾਂ ਨੇ ਲੋਕ ਸੇਵਾ ਦੇ ਇੱਕ ਨਾਵੇੰ ਚੈਪਟਰ ਦੀ ਸ਼ੁਰੁਆਤ ਇਸ ਕਲੱਬ ਨੂੰ  ਜੁਆਇਨ ਕਰਕੇ ਕੀਤੀ। 

No comments: