Sunday, July 06, 2014

ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਹੁੱਡਾ ਦੇ ਐਲਾਨ ਦੀ ਤਿੱਖੀ ਆਲੋਚਨਾ


Sun, Jul 6, 2014 at 8:39 PM
ਹੁੱਡਾ ਵੱਲੋਂ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦਾ ਐਲਾਨ  ਅਤਿ ਮੰਦਭਾਗਾ, ਦੁੱਖਦਾਈ ਅਤੇ ਨਿੰਦਣਯੋਗ
SGPC  ਹਰਿਆਣੇ `ਚ ਡਿਪਟੀ ਕਮਿਸ਼ਨਰਾਂ  ਨੂੰ ਯਾਦ ਪੱਤਰ ਦੇਵੇਗੀ
ਅੰਮ੍ਰਿਤਸਰ: 6 ਜੁਲਾਈ 2014: (ਇੰਦਰ ਮੋਹਣ ਸਿੰਘ ’ਅਨਜਾਣ’):
ਹਰਿਆਣਾ ਦੀ ਕਾਂਗਰਸ ਦੀ ਹੁੱਡਾ ਸਰਕਾਰ ਵਲੋਂ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦਾ ਜੋ ਐਲਾਨ ਕੀਤਾ ਗਿਆ ਹੈ, ਉਹ ਅਤਿ ਮੰਦਭਾਗਾ, ਦੁੱਖਦਾਈ ਅਤੇ ਨਿੰਦਣਯੋਗ ਹੈ। ਦਫ਼ਤਰ ਸ਼ੋ੍ਰਮਣੀ ਕਮੇਟੀ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਾਂਗਰਸ ਦੀ ਇਸ ਕੋਝੀ ਹਰਕਤ ਨਾਲ ਸਿੱਖ ਭਾਈਚਾਰਾ ਕਮਜੋਰ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਬਣੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਇਸ ਲਈ ਕੁਰਬਾਨੀਆਂ ਕੀਤੀਆਂ ਹਨ ਕਾਂਗਰਸ ਅਤੇ ਉਨ੍ਹਾਂ ਦੇ ਪਿੱਠੂਆਂ ਨੇ ਉਨ੍ਹਾਂ ਨਾਲ ਕੋਝਾ ਮਜਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਹੈ ਅਤੇ ਇਤਿਹਾਸ ਵਿਚ ਉਸਦਾ ਨਾਮ ਹਮੇਸ਼ਾਂ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਹੁੱਡੇ ਵਲੋਂ ਹਰਿਆਣੇ ਵਿਚ ਕੀਤਾ ਗਿਆ ਇਹ ਸਿੱਖ ਸੰਮੇਲਨ ਨਹੀਂ ਬਲਕਿ ਹੁੱਡਾ ਸੰਮੇਲਨ ਹੈ।ਉਨ੍ਹਾਂ ਕਿਹਾ ਕਿ ਦਿੱਲੀ ਦੇ ਜਿਹੜੇ ਸਿੱਖ ਹੁੱਡਾ ਦੀ ਸਟੇਜ ਤੇ ਬੈਠੇ ਸਨ ਉਨ੍ਹਾਂ ਦੇ ਹੱਥ ਪਹਿਲਾਂ ਹੀ ਸਿੱਖਾਂ ਦੇ ਖੁਨ ਨਾਲ ਰੰਗੇ ਜਾ ਚੁੱਕੇ ਹਨ ਅਤੇ ਉਹ ਪਿਛਲੀਆਂ ਦਿੱਲੀ ਦੇ ਗੁਰਦੁਆਰਿਆਂ ਦੀਆਂ ਚੌਣਾਂ ਵਿਚ ਕਰਾਰੀ ਹਾਰ ਦਾ ਸ਼ਿਕਾਰ ਹੋ ਚੁੱਕੇ ਨੇ ਅਤੇ ਸਿੱਖ ਕੌਮ ਵਲੋਂ ਨਕਾਰੇ ਜਾ ਚੁੱਕੇ ਹਨ।
     ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੇ ਕਾਂਗਰਸੀ ਪਿੱਠੂਆਂ ਨੂੰ 2011 ਦੀਆਂ  ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀਆਂ ਚੌਣਾਂ ਵਿਚ ਕਰਾਰਾ ਜਵਾਬ ਦਿੱਤਾ ਸੀ ਅਤੇ ਵੱਖਰੀ ਹਰਿਆਣਾ ਕਮੇਟੀ ਬਨਣ ਨੂੰ ਸਿਰੇ ਤੋਂ ਨਕਾਰਦੇ ਹੋਏ ਹੁੱਡਾ ਸਰਕਾਰ ਦੇ ਪਿੱਠੂਆਂ ਨੂੰ ਉਨ੍ਹਾਂ ਚੌਣਾਂ ਵਿਚ ਕਰਾਰੀ ਹਾਰ ਹੋਈ ਸੀ ਅਤੇ ਜਮਾਨਤਾਂ ਜਬਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿਸ ਮਨਸੂਬੇ ਨਾਲ ਇਹ ਮੰਦਭਾਗਾ ਤੇ ਦੁਖਦਾਈ ਕਾਰਾ ਕੀਤਾ ਹੈ ਆਉਂਦੀਆਂ ਵਿਧਾਨ ਸਭਾ ਚੌਣਾਂ ਵਿਚ ਸਿੱਖ ਹਰਿਆਣੇ ਚੋਂ ਕਾਂਗਰਸ ਦਾ ਸਫਾਇਆ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸ ਕਾਰੇ ਨੇ ਸਿੱਖਾਂ ‘ਚ ਰਾਜਨੀਤਕ ਭਰਾ ਮਾਰੂ ਜੰਗ ਦਾ ਮੁੱਢ ਬੰਨਿਆਂ ਹੈ ਅਤੇ ਇਕ ਵਾਰੀ ਫੇਰ ਕਾਂਗਰਸ ਦਾ ਸਿੱਖਾਂ ਵਿਰੋਧੀ ਘਿਨਾਉਣਾ ਚਿਹਰਾ ਨੰਗਾ ਹੋਇਆ ਹੈ। ਸਿੱਖਾਂ ਨਾਲ ਮੁੱਢ ਤੋਂ ਹੀ ਕਾਂਗਰਸ ਵਾਅਦੇ ਕਰਕੇ ਮੁਕਰਦੀ ਰਹੀ ਤੇ ਧਰੋਹ ਕਮਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ ਅਤੇ ਸਿੱਖ ਹੀ ਆਪਸੀ ਵਿਤਕਰੇ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਭ ਤੋਂ ਪਹਿਲਾ ਤੋਹਫਾ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਦਿੱਤਾ। ਦੂਸਰਾ 1984 ‘ਚ ਸਿੱਖਾਂ ਦੇ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ
    ਉਨ੍ਹਾਂ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਦੀ ਬਦਨੀਯਤੀ ਪਹਿਲਾਂ ਤੋਂ ਹੀ ਸੀ ਜਿਸ ਕਾਰਣ ਉਸ ਨੇ ਸ਼ੋ੍ਰਮਣੀ ਕਮੇਟੀ ਵਲੋਂ ਸ਼ੁਰੂ ਕੀਤੇ ਮੈਡੀਕਲ ਕਾਲਜ ਅਤੇ ਵਿਦਿਆਕ ਸੰਸਥਾਵਾਂ ਨੂੰ ਮਾਣਤਾ ਨਹੀਂ ਦਿੱਤੀ ਅਤੇ ਨਾ ਹੀ ਉਹ ਪ੍ਰੋਜੈਕਟ ਜਿਸ ਤੇ ਏਨਾਂ ਪੈਸਾ ਖਰਚ ਕੀਤਾ ਗਿਆ ਮੁਕੰਮਲ ਹੋਣ ਦਿੱਤਾ ਗਿਆ। ਕਾਂਗਰਸ ਵਲੋਂ ਹੀ ਏਸ਼ੀਅਨ ਗੇਮਾਂ ਵੇਲੇ ਸਿੱਖਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਜਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣੇ `ਚ ਜੀਂਦ ਦੇ ਡਿਪਟੀ ਕਮਿਸ਼ਨਰ ਨੂੰ 7 ਜੁਲਾਈ ਨੂੰ ਇਸ ਸਬੰਧੀ ਯਾਦ ਪੱਤਰ ਦਿੱਤਾ ਜਾ ਰਿਹਾ ਹੈ ਅਤੇ ਇਹ ਸਾਰੇ ਯਾਦ ਪੱਤਰ ਬਾਅਦ ਵਿਚ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿਘ ਨੂੰ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵਿਚ ਵੰਡੀਆਂ ਪਾ ਕੇ ਕਾਂਗਰਸ ਨੇ ਕੋਈ ਨੇਕ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵੰਡੀ ਕਾਰਣ ਹਾਲਾਤਾਂ ਦੇ ਖਰਾਬ ਹੋਣ ਦਾ ਖਦਸ਼ਾ ਹੈ ਅਤੇ ਇਸ ਲਈ ਕਾਂਗਰਸ ਸਿੱਧੇ ਤੌਰ ਤੇ ਜਿੰਮੇਵਾਰ ਹੈ। 
ਨੂੰ ਢਹਿ ਢੇਰੀ ਕਰ ਕੇ ਦਿੱਤਾ। ਇਕ ਹੋਰ ਸ਼ਰਮਨਾਕ ਹਰਕਤ ਦਿੱਲੀ ਵਿਚ ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਕਰਕੇ ਸਿੱਖਾਂ ਨੂੰ ਸ਼ਰੇ ਬਾਜਾਰ ਕਤਲ ਕਰਕੇ ਅਤੇ ਗਲਾਂ ਵਿਚ ਟਾਇਰ ਪਾ ਕੇ ਸਾੜ ਕੇ ਅਤੇ ਕਾਂਗਰਸੀ ਗੁੰਡਿਆਂ ਵਲੋਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਲੁੱਟ ਕੇ ਕੀਤੀ ਗਈ। ਉਨ੍ਹਾਂ ਦੀਆਂ ਜਾਇਦਾਦਾਂ ਸਾੜ ਫੂਕ ਦਿੱਤੀਆਂ ਗਈਆਂ ਅਤੇ ਲੁੱਟ ਲਈਆਂ ਗਈਆਂ।

No comments: