Wednesday, June 18, 2014

ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਹਾਲਤ ਸਥਿਰ

Wed, Jun 18, 2014 at 9:48 PM
ਤਿੱਖੇ ਦਰਦ ਅਤੇ ਮਾੜੀ ਸਿਹਤ ਦੇ ਬਾਵਜੂਦ ਚੜ੍ਹਦੀਕਲਾ ਬਰਕਰਾਰ       
ਪਰਿਵਾਰਿਕ ਮੈਬਰਾਂ ਨੇ ਕੀਤੀ ਜੇਲ੍ਹ ਦੇ ਸੀਨਿਅਰ ਅਧਿਕਾਰੀ ਨਾਲ ਮੁਲਾਕਾਤ
         ਸੀਨਿਅਰ ਅਧਿਕਾਰੀ ਨੇ ਇਲਾਜ ਕਰਵਾਉਣ ਦਾ ਦਿਵਾਇਆ ਭਰੋਸਾ 
ਨਵੀਂ ਦਿੱਲੀ: 18 ਜੂਨ 2014:
(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰਕੇ ਆਏ ਉਨ੍ਹਾਂ ਦੇ ਭੈਣ ਬੀਬੀ ਮਨਪ੍ਰੀਤ ਕੌਰ, ਭਾਈ ਗੁਰਚਰਨ ਸਿੰਘ ਅਤੇ ਭਾਈ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਭਾਈ ਹਵਾਰਾ ਦੀ ਸੇਹਤ ਅਗੇ ਨਾਲੋਂ ਕਾਫੀ ਢਿੱਲੀ ਹੋ ਗਈ ਹੈ ਜਿਸ ਦਾ ਮੁੱਖ ਕਾਰਣ ਬੀਤੇ ਸਮੇਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਤੇ ਪੰਜਾਬ ਪੁਲਿਸ ਵਲੋਂ ਢਾਹਿਆ ਕਹਿਰ ਹੈ। ਭਾਈ ਹਰਪਾਲ ਸਿੰਘ ਚੀਮਾ ਦੇ ਮੁਤਾਬਿਕ ਭਾਈ ਹਵਾਰਾ ਬੂਡੈਲ ਜੇਲ੍ਹ ਵਿਚ ਵੀ ਇਸੇ ਬੀਮਾਰੀ ਨਾਲ ਪੀੜਿਤ ਹੋ ਗਏ ਸਨ ਪਰ ਇਲਾਜ ਹੋਣ ਤੇ ਉਹ ਉਸ ਵਕਤ ਠੀਕ ਹੋ ਗਏ ਸਨ ਪਰ ਉਹ ਦਰਦਾਂ ਮੁੜ ਉਠ ਪਈਆ ਹਨ ਜਿਸ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਪਿਛਲੇ ਇਕ ਮਹੀਨੇ ਤੋਂ ਰੀੜ੍ਹ ਦੀ ਹੱਡੀ ਅਤੇ  ਇਕ ਪਾਸੇ ਦੀ ਲੱਤ ਦੀ ਦਰਦ ਨਾਲ ਬਹੁਤ ਜਿਆਦਾ ਪਰੇਸ਼ਾਨ ਹਨ। ਉਨ੍ਹਾਂ ਦਸਿਆਂ ਕਿ ਭਾਈ ਹਵਾਰਾ ਨੂੰ ਅਜ ਵੀ ਪਹਿਆਂ ਵਾਲੀ ਕੁਰਸੀ ਤੇ ਲੈ ਕੇ ਆਏ ਸਨ। ਪਿੱਠ ਦੀ ਦਰਦ ਨਾਲ ਪਰੇਸ਼ਾਨੀ ਤੇ ਬਾਵਜੁਦ ਵੀ ਚੇਹਰੇ ਤੇ ਅਪਣਾ ਚਿਰਪਰਿਚਿਤ ਹਾਸਾ ਰਖਦੇ ਹੋਏ ਚੜ੍ਹਦੀਕਲਾ ਵਿਚ ਭਾਈ ਹਵਾਰਾ ਨੇ ਮੁਲਾਕਾਤ ਦੋਰਾਨ ਦਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਡਾਕਟਰ ਨੇ ਸੀ.ਟੀ.ਸਕੈਨ ਕਰਵਾਉਣ ਲਈ ਕਿਹਾ ਹੈ ਪਰ ਅਧਿਕਾਰੀ ਇਸ ਤੇ ਲਾਪਰਵਾਹੀ ਵਰਤ ਰਹੇ ਹਨ। ਬੀਬੀ ਮਨਪ੍ਰੀਤ ਕੌਰ ਦੇ ਮੁਤਾਬਿਕ ਭਾਈ ਹਵਾਰਾ ਨਾ ਤੇ ਉਠ ਕੇ ਖੜੇ ਹੋ ਸਕਦੇ ਹਨ ਤੇ ਨਾ ਹੀ ਅਪਣੇ ਪੈਰਾਂ ਤੇ ਤੁਰ ਪਾ ਰਹੇ ਹਨ। ਮਿਲ ਕੇ ਆਏ ਮੈਬਰਾਂ ਨੇ ਦਸਿਆ ਕਿ ਮੁਲਾਕਾਤ ਉਪਰੰਤ ਉਨ੍ਹਾਂ ਨੇ ਜੇਲ੍ਹ ਦੇ ਇਕ ਸੀਨਿਅਰ ਅਧਿਕਾਰੀ ਨੂੰ ਮਿਲ ਕੇ ਭਾਈ ਹਵਾਰਾ ਦੀ ਸੇਹਤ ਬਾਰੇ ਜਾਣਕਾਰੀ ਦਿੱਤੀ ਜਿਸ ਤੇ ਉਨ੍ਹਾਂ ਨੇ ਪਰਿਵਾਰਿਕ ਮੈਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਇਸ ਬਾਬਤ ਡਾਕਟਰਾਂ ਨਾਲ ਸਲਾਹ ਕਰਕੇ ਭਾਈ ਹਵਾਰਾ ਦਾ ਇਲਾਜ ਜੇਲ੍ਹ ਤੋਂ ਬਾਹਰ ਜੇਲ੍ਹ ਅਧੀਨ ਆਉਦੇਂ ਚੰਗੇ ਹਸਪਤਾਲ ਵਿਚ ਜਲਦ ਹੀ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨਣਗੇ । ਭਾਈ ਹਰਪਾਲ ਸਿੰਘ ਚੀਮਾ ਦੇ ਮੁਤਾਬਿਕ ਭਾਈ ਹਵਾਰਾ ਇਤਨਾ ਦਰਦ ਸਹਿਣ ਦੇ ਬਾਵਜੁਦ ਵੀ ਚਡ਼ਦੀ ਕਲਾ ਵਿਚ ਹਨ ਤੇ ਉਨ੍ਹਾਂ ਸਿੱਖ ਕੌਮ ਨੂੰ ਭਾਈ ਹਵਾਰਾ ਦੀ ਸੇਹਤ ਕਾਮਯਾਬੀ ਵਾਸਤੇ ਅਰਦਾਸ ਕਰਨ ਦੀ ਅਪੀਲ ਕੀਤੀ।

No comments: