Wednesday, June 18, 2014

ਇਰਾਕ:ਆਮ ਆਦਮੀ ਪਾਰਟੀ ਵਿਗੜ ਰਹੇ ਹਾਲਾਤਾਂ ਬਾਰੇ ਚਿੰਤਾਤੁਰ

Wed, Jun 18, 2014 at 8:50 PM
ਭਾਰਤੀ ਕਾਮਿਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ 
ਲੁਧਿਆਣਾ, 18 ਜੂਨ (ਪੰਜਾਬ ਸਕਰੀਨ ਬਿਊਰੋ) :
ਆਮ ਆਦਮੀ ਪਾਰਟੀ ਇਰਾਕ ਵਿਚ ਲਗਾਤਾਰ ਵਿਗੜ ਰਹੇ ਹਾਲਾਤਾਂ ਬਾਰੇ ਚਿੰਤਾਤੁਰ ਹੈ ਅਤੇ ਗ੍ਰਹਿ ਯੁੱਧ ਨਾਲ ਗ੍ਰਸੇ ਦੇਸ਼ ਵਿਚ ਫਸੇ ਹੋਏ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ। ਕੁਝ ਅਣਅਧਿਕਾਰਿਤ ਸੂਤਰਾਂ ਮੁਤਾਬਿਕ 40-50 ਭਾਰਤੀ ਜਿਨਾਂ ਵਿਚ ਜ਼ਿਆਦਾਤਰ ਪੰਜਾਬ ਨਾਲ ਸਬੰਧ ਰੱਖਦੇ ਹਨ, ਮੋਸੂਲ ਸ਼ਹਿਰ ਵਿਚ ਉਸ ਸਮੇਂ ਅਗਵਾ ਕਰ ਲਏ ਗਏ ਜਦੋਂ ਉਨਾਂ ਨੂੰ ਸੁਰੱਖਿਅਤ ਥਾਂਵਾਂ ਤੇ ਲਿਜਾਉਣ ਲਈ ਕੱਢਿਆ ਜਾ ਰਿਹਾ ਸੀ। ਵਿਦੇਸ਼ ਮੰਤਰਾਲੇ ਨੇ ਇਸ ਅਗਵਾ ਕਰਨ ਦੀ ਘਟਨਾ ਨੂੰ ਅਜੇ ਪੱਕਾ ਨਹੀਂ ਕੀਤਾ ਗਿਆ ਪਰ ਇਹ ਭਾਰਤੀ ਕਾਮਿਆਂ ਦਾ ਗਰੁੱਪ ਕਿਥੇ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਇਹ ਆਮ ਆਦਮੀ ਪਾਰਟੀ ਲਈ ਇਕ ਗੂੜਾ ਮਸਲਾ ਹੈ ਅਤੇ ਪਾਰਟੀ ਦੇ ਚਾਰੇ ਮੈਂਬਰ ਪਾਰਲੀਮੈਂਟ ਸਰਕਾਰੀ ਅਧਿਕਾਰੀਆਂ ਨਾਲ, ਵਿਸ਼ੇਸ਼ ਤੌਰ ਤੇ ਵਿਦੇਸ਼ ਮੰਤਰਾਲੇ ਨਾਲ, ਸੰਪਰਕ ਵਿਚ ਹਨ ਅਤੇ ਲੜਾਈ ਵਿਚ ਫਸੇ ਭਾਰਤੀ ਕਾਮਿਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਸਹਿਯੋਗ ਦੇਣਗੇ।
ਆਮ ਆਦਮੀ ਪਾਰਟੀ ਮੰਗ ਕਰਦੀ ਹੈ ਸਰਕਾਰ ਨੂੰ ਇਰਾਕ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।

No comments: