Sunday, May 18, 2014

ਪੰਜਾਬ 'ਚ ਵੀ ਚੱਲੇਗਾ ਦਿਲੀਪ ਛਾਬੜਿਆ ਦਾ ਜਾਦੂ

ਡੀਸੀ ਡਿਜਾਇਨ ਸ਼ੋਅਰੂਮ ਲੁਧਿਆਣਾ 'ਚ ਵੀ ਸ਼ੁਰੂ
ਲੁਧਿਆਣਾ, 18 ਮਈ 2014: (ਪੰਜਾਬ ਸਕਰੀਨ ਬਿਊਰੋ): 
ਦੇਸ਼ ਦੇ 10 ਸੂਬਿਆਂ ਵਿਚ ਦਿਲੀਪ ਛਾਬੜਿਆ ਦਾ ਕਾਰ ਮੈਜਿਕ ਫਲਾਉਣ ਤੋਂ ਬਾਅਦ ਹੁਣ ਡੀਸੀ ਡਿਜਾਇਨ ਪੰਜਾਬ 'ਚ ਆਪਣੇ ਜਾਦੂ ਦਾ ਜਲਵਾ ਬਿਖੇਰਨੇ ਲਈ ਆ ਰਿਹਾ ਹੈ ਅਤੇ ਗਰੁੱਪ ਦੀ ਨਾਰਥ ਇੰਡੀਆ ਫਰੇਂਚਾਇਜ 'ਸਵਿਫਿਟ ਇਨੀਸ਼ਿਏਟਿਵ' ਫਿਰੋਜਪੁਰ ਰੋਡ, ਲੁਧਿਆਣਾ ਵਿਖੇ ਆਪਣੇ ਪਹਿਲੇ ਐਕਸਕਲੂਸਿਵ ਡੀਸੀ ਡਿਜਾਇਨ ਸ਼ੋਅਰੂਮ ਦੇ ਨਾਲ ਪੰਜਾਬ ਵਿਚ ਇਕ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ।

ਬੀਤੇ ਵਰ੍ਹਿਆਂ 'ਚ ਡੀਸੀ ਨੇ ਕਾਫੀ ਵਿਸਤਾਰ ਕੀਤਾ ਹੈ ਅਤੇ ਆਪਣੇ ਭਰੋਸੇਯੋਗ ਉਤਪਾਦਾਂ ਅਤੇ ਸ਼ਾਨਦਾਰ ਲਗਜਰੀ ਤੇ ਲਾਉਂਜ ਐਡੀਸ਼ਨ ਦੇ ਨਾਲ ਇਨ੍ਹਾਂ ਡਿਜਾਇਨਾਂ ਨੂੰ ਕਿਸੇ ਵੀ ਨਵੇਂ ਏਅਰਕ੍ਰਾਫ਼ਟ ਦੇ ਨਾਲ ਤੁਲਨਾ ਕਰਕੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਡੀਸੀ ਭਾਰਤ ਦੀ ਪਹਿਲੀ ਸਪੋਰਟਸ ਕਾਰ 'ਅਵੰਤਿ' ਨੂੰ ਵੀ ਪੇਸ਼ ਕਰ ਰਿਹਾ ਹੈ, ਜੋ ਕਿ ਪੂਰੇ ਦੇਸ਼ ਨੂੰ ਆਪਣੇ ਤੁਫਾਨ ਨਾਲ ਰੋਮਾਂਚਿਤ ਕਰ ਦੇਵੇਗੀ। ਉਥੇ ਹੀ 2014 'ਚ ਲਾਂਚ ਕੀਤੀ ਗਈ ਟੂ ਡੋਰ ਟਰੇਗਾ ਟਾੱਪ ਐਸਯੂਵੀ-ਏਲਾਰਾੱਨ ਅਤੇ ਟੂ ਡੋਰ ਟੂ ਸੀਟਰ ਮਿਨੀ-ਟਿਯਾ ਨੂੰ ਵੀ ਵਧੇਰੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸੇ ਇਕ ਏਸੀ ਕਾਰ ਅਤੇ ਐਸਯੂਵੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਜੋ ਕਿ ਇਸ ਤੋਂ ਪਹਿਲਾਂ ਭਾਰਤੀਯ ਬਾਜ਼ਾਰ ਵਿਚ ਕਦੇ ਦਿਖਾਈ ਨਹੀਂ ਦਿੱਤੀ। ਲੁਧਿਆਣਾ ਵਿਚ ਵੀ ਅਜਿਹੀਆਂ ਕੁੱਝ ਨਵੀਆਂ ਕਾਰਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਸ੍ਰੀ ਭਾਰਤ ਸਿਦੇਸ਼ਵਰ ਰਾਏ, ਐਮਡੀ ਸਿਵਫਿਟ ਇਨੀਸ਼ਿਏਟਿਵ ਨੇ ਕਿਹਾ ਕਿ ਸਾਨੂੰ ਪੰਜਾਬ ਤੋਂ ਬਹੁਤ ਜਿਆਦਾ ਗਾਹਕ ਮਿਲ ਰਹੇ ਹਨ ਅਤੇ ਉਨਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਅਸੀਂ ਪੰਜਾਬ ਵਿਚ ਹੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਅਸੀਂ ਲੁਧਿਆਣਾ ਵਿਚ ਆਪਣੇ ਐਕਸਕਲੂਸਿਵ ਸ਼ੋਅਰੂਮ ਨੂੰ ਪੇਸ਼ ਕਰ ਰਹੇ ਹਾਂ।

ਸ੍ਰੀ ਰਾਏ ਨੇ ਕਿਹਾ ਕਿ ਡੀਸੀਡੀ ਨੇ ਹੁਣ ਤੱਕ 600 ਤੋਂ ਵੱਧ ਨਵੇਕਲੀ ਕਾਰਾਂ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ਵਿਚ ਸੁਪਰਕਾਰਾਂ ਤੋਂ ਲੈਕੇ ਇਕ ਹਂਬਲ ਏਂਬੇਸਡਰ ਨੂੰ ਪੂਰੀ ਤਰ੍ਹਾਂ ਬਦਲੇ ਹੋਏ ਸਵਰੂਪ ਵਿਚ ਪੇਸ਼ ਕਰਨਾ ਤੱਕ ਸ਼ਾਮਲ ਹੈ। ਡੀਸੀਡੀ ਕਈ ਪ੍ਰਮੁੱਖ ਕੰਪਨੀਆਂ ਨੂੰ ਡਿਜਾਇਨ ਅਤੇ ਪ੍ਰੋਟੋਟਾਇਪ ਸਰਵਿੱਸੇਜ ਵੀ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿਚ ਆਸਟਿਨ ਮਾਰਟਿਨ, ਰੇਨਾੱ ਅਤੇ ਜੀਐਮ ਸ਼ਾਮਲ ਹਨ। ਅੱਜ ਡੀਸੀਡੀ ਵਿਮਾਨਾਂ ਦੇ ਇੰਡੀਰਿਅਰ ਨੂੰ ਵੀ ਨਵੇਂ ਸਿਰੇ ਤੋਂ ਡਿਜਾਇਨ ਕਰਦਾ ਹੈ, ਉਥੇ ਹੀ ਹੋਮ ਇੰਡੀਰਿਅਰ ਅਤੇ ਆਰਟ ਸਰਵਿਸੇਜ ਵੀ ਪ੍ਰਦਾਨ ਕਰਦਾ ਹੈ। ਡੀਸੀਡੀ ਅੱਜ ਲੱਗਜਰੀ ਅਤੇ ਹਾਈ ਗ੍ਰੇਡ ਆਟੋਮੋਟਿਵ ਡਿਜਾਇਨ ਦਾ ਦੂਜਾ ਨਾਂਮ ਬਣ ਚੁੱਕਾ ਹੈ।
ਡੀਸੀਡੀ ਦਾ ਮੰਨਣਾ ਹੈ ਕਿ ਹਰ ਕਾਰ ਕੁੱਝ ਬੇਹਤਰ ਹੋਣਾ ਚਾਹੀਦੀ ਹੈ। ਡੀਸੀਡੀ ਵੱਖ ਵੱਖ ਵਾਹਨਾਂ ਨੂੰ ਨਵੇਂ ਕਸਟਮਾਇਜ ਇੰਡੀਰਿਅਰ ਅਤੇ ਐਕਸਟੀਰਿਅਰ ਵੇਰਿਏਸ਼ੰਸ ਪ੍ਰਦਾਨ ਕਰਦਾ ਹੈ ਜਿਨ੍ਹਾਂ ਵਿਚ ਟੋਯੋਟਾ, ਇਨੋਵਾ, ਫਾਰਚੂਨਰ, ਮਹਿੰਦਰਾ ਐਕਸਯੂਵੀ 500, ਮਹਿੰਦਰਾ ਥਾਰ, ਰੇਨਾੱ ਡਸਟਰ, ਫੋਰਡ ਇਕੋ ਸਪੋਰਟ, ਨਿਸਾਨ ਏਵਾਲਿਯਾ, ਨਿਸਾਨ ਸੰਨੀ, ਨਿਸਾਨ ਟੇਰਾਨੋ ਪ੍ਰਮੁੱਖ ਹਨ। ਉਥੇ ਸਵਿਫਿਟ, ਆਈ 20, ਸਿਟੀ, ਕਰੂਜ, ਏਲੇਂਟ੍ਰਾ ਅਤੇ ਕਈ ਹੋਰ ਕਾਰਾਂ ਦੀ ਬਾਹਰੀ ਬਾੱਡੀ ਨੂੰ ਵੀ ਨਵਾਂ ਲੁੱਕ ਦਿੱਤਾ ਹੈ। ਇਨਾਂ ਬਦਲਾਅ 'ਚ ਲਗਜਰੀ ਇੰਟੀਰਿਅਰਰਸ, ਆਕਰਸ਼ਕ ਬਾਹਰੀ ਬਦਲਾਅ ਅਤੇ ਕਈ ਸਾਰੇ ਨਵੇਂ ਤਕਨੀਕੀ ਵਿਕਲਪ ਸ਼ਾਮਲ ਹਨ। ਉਥੇ ਹੀ ਆਪ ਦੀ ਕਾਰ 'ਤੇ ਇਕ ਛੋਟਾ ਜਿਹਾ ਡੀਸੀ ਲੋਗੋ ਇਹ ਵੀ ਦਰਸ਼ਾਉਂਦਾ ਹੈ ਕਿ ਆਪ ਇਸ ਐਕਸਕਲੂਸਿਵ ਕਲੱਬ ਦਾ ਹਿੱਸਾ ਹਨ, ਜੋ ਕਿ ਆਪਣੀ ਵੱਖਰੀ ਪਸੰਦ ਨੂੰ ਪੇਸ਼ ਕਰਦਾ ਹੈ, ਜਿਸ ਤੋਂ ਵੀ ਇਹ ਸਾਬਤ ਹੁੰਦਾ ਹੈ ਕਿ ਆਪ ਸਾਦਾ ਡਿਜਾਇਨਾਂ ਤੋਂ ਸੰਤੁਸ਼ਟ ਨਹੀਂ ਹੁੰਦੇ ਹਾਂ।
ਡੀਸੀ ਡਿਜਾਇਨ: ਵਿਸਤਾਰ ਪਰਿਚਯ
ਇਸ ਸਫ਼ਰ ਦੀ ਸ਼ੁਰੂਆਤ 1983 ਵਿਚ ਹੋਈ ਜਦੋਂ ਦਿਲੀਪ ਛਾਬੜਿਆ ਕਰੀਬ ਇਕ ਸਾਲ ਤੱਕ ਡੇਟ੍ਰਾਯਟ ਵਿਚ ਜਨਰਲ ਮੋਟਰਸ ਦੇ ਡਿਜਾਇਨ ਸੈਂਟਰ ਵਿਚ ਇਕ ਸਾਲ ਤੱਕ ਕੰਮ ਕਰਨ ਤੋਂ ਬਾਅਦ ਭਾਰਤ ਪਰਤ ਆਏ। ਪ੍ਰਤਿਸ਼ਠਿਤ ਆਰਟ ਸੈਂਟਰ ਕਾਲਜ ਆਫ ਡਿਜਾਇਨ, ਪਾਸਾਡੇਨਾ, ਕੈਲੀਫੋਰਨੀਆਂ 'ਚ ਟ੍ਰਾਂਸਪੋਰਟੇਸ਼ਨ ਡਿਜਾਇਨ ਦੀ ਪੜ੍ਹਾਈ ਅਤੇ ਵਿਆਪਕ ਪੱਧਰ 'ਤੇ ਕਾਰ ਨਿਰਮਾਣ ਕਾਰੋਬਾਰ 'ਚ ਆਪਣੇ ਅਨੁਭਵ ਨੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਉਨ੍ਹਾਂ ਨੂੰ ਕੁੱਝ ਵੱਖਰਾ ਡਿਜਾਇਨ ਤਿਆਰ ਕਰ ਉਨ੍ਹਾਂ ਨੂੰ ਸਾਕਾਰ ਰੂਪ ਪ੍ਰਦਾਨ ਕਰਨਾ ਹੀ ਸਭ ਤੋਂ ਚੰਗਾ ਕੰਮ ਲੱਗੇਗਾ। ਉਨ੍ਹਾਂ ਨੇ ਆਪਣੀ ਕਾਰਜਸ਼ੀਲਤਾ ਨੂੰ ਅੱਗੇ ਵਧਾਇਆ ਅਤੇ ਇਕ ਬੱਡੇ ਬਾਜ਼ਾਰ ਲਈ ਕ੍ਰਿਏਟਿਵ ਆਟੋਮੋਟਿਵ ਅਸੈਸਰੀਜ ਨੂੰ ਡਿਜਾਇਨ ਅਤੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹ ਸਫ਼ਲਤਾ ਪ੍ਰਾਪਤ ਕਰਨ ਲਈ ਬੇਹਤ ਉਤਸਾਹੀ ਵਰਗ ਤੋਂ ਆਉਣ ਵਾਲੇ ਉਧਮੀ ਹਨ ਅਤੇ ਡੀਸੀ ਦੀ ਅਸੈਸਰੀਜ ਜਲਦ ਹੀ ਆਟੋਮੋਟਿਵ ਦੇ ਚਾਹਵਾਨਾਂ ਦੀ ਪਸੰਦੀਦਾ ਬਣ ਗਈਆਂ। ਇਕ ਦਹਾਕੇ ਦੇ ਅੰਦਰ ਹੀ ਉਹ ਦੇਸ਼ ਵਿਚ ਸਭ ਤੋਂ ਵੱਡੇ ਅਸੈਸਰੀਜ ਨਿਰਮਾਣ ਕੰਪਨੀ ਬਣ ਗਏ। ਪਰ ਡੀਸੀ ਦੇ ਲਈ ਇਹ ਆਧਾਰ ਵੀ ਜਿਆਦਾ ਵੱਡਾ ਨਹੀਂ ਸੀ। ਸ਼ੁਰੂਆਤ ਤੋਂ ਹੀ ਉਹ ਇਹ ਜਾਣਦੇ ਸੀ ਕਿ ਉਨਾਂ ਦਾ ਟੀਚਾ ਇਕ ਪੂਰੀ ਕਾਰ ਨੂੰ ਡਿਜਾਇਨ ਕਰਨਾ ਹੈ ਨਾਂ ਕਿ ਕਾਰ ਦੇ ਸਿਰਫ਼ ਕੁੱਝ ਹਿੱਸਿਆਂ ਨੂੰ ਹੀ ਡਿਜਾਇਨ ਕਰਦੇ ਰਹਿਣਾ ਹੈ। ਉਨ੍ਹਾਂ ਆਪਣਾ ਟੀਚਾ ਪ੍ਰਾਪਤ ਵੀ ਕਰ ਲਿਆ ਹੈ।

No comments: