Thursday, May 01, 2014

ਮਈ ਦਿਵਸ ਸਕੰਲਪ ਦਿਵਸ ਹੈ-ਕਾ: ਮੰਗਤ ਰਾਮ ਪਾਸਲਾ

NRMU ਨੇ ਜੋਸ਼ੋ ਖਰੋਸ਼ ਨਾਲ ਦੁਹਰਾਇਆ ਸ਼ਿਕਾਗੋ ਦੇ ਸ਼ਹੀਦਾਂ ਦੇ ਸੰਕਲਪ  
ਲੁਧਿਆਣਾ 1 ਮਈ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਅੱਜ ਰੇਲਵੇ ਸਟੇਸ਼ਨ 'ਤੇ ਮਜਦੂਰ ਦਿਵਸ ਮੌਕੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਐਨ.ਆਰ.ਐਮ.ਯੂ ਅਤੇ ਜੇ.ਪੀ.ਐਮ.ਓ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਕਾ: ਮੰਗਤ ਰਾਮ ਪਾਸਲਾ ਇਸ ਵਾਰ ਫੇਰ ਉਚੇਚੇ ਤੌਰ ਤੇ ਪੁੱਜੇ। 
ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਐਨ.ਆਰ.ਐਮ.ਯੂ ਦੇ ਡਵੀਜ਼ਨਲ ਸਕੱਤਰ ਕਾ: ਦਲਜੀਤ ਸਿੰਘ ਨੇ ਰੇਲ ਮੁਲਾਜਿਮਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਿਕਰ ਕਰਦਿਆਂ ਰੇਲਾਂ ਦੇ ਨਿੱਜੀਕਰਨ ਵਿਰੁੱਧ ਅਤੇ ਨਵੇਂ ਪੈਨਸ਼ਨ ਬਿੱਲ ਵਿਰੁੱਧ ਸਖਤ ਸ਼ਬਦਾਂ 'ਚ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਨੂੰ ਸਹਿਨ ਨਹੀਂ ਕੀਤਾ ਜਾਵੇਗਾ । ਇਸ ਮੌਕੇ ਕਾ: ਦਲਜੀਤ ਸਿੰਘ ਨੇ ਇਕ ਪ੍ਰਾਈਵੇਟ ਹਸਪਤਾਲ ਬਿੱਲਿੰਗ ਸਿਸਟਮ ਦੀ ਪ੍ਰਾਪਤੀ,ਪੈਡਿੰਗ ਮੈਡੀਕਲ ਬਿੱਲ ਅਤੇ ਕਵਾਟਰਾਂ ਦੀ ਯੋਗ ਮੁਰੰਮਤ ਲਈ ਫੈਸਲਾਕੁਨ ਸੰੰਘਰਸ਼ ਦਾ ਐਲਾਨ ਕੀਤਾ ।
ਇਸ ਮੌਕੇ ਸੀ.ਟੀ.ਯੂ ਪੰਜਾਬ ਦੇ ਉਪ-ਪ੍ਰਧਾਨ ਕਾ: ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਈ ਦਿਵਸ ਮਜਦੂਰ ਜਮਾਤ ਲਈ ਸੰਘਰਸ਼ਾਂ ਅਤੇ ਜਿੱਤਾਂ ਪ੍ਰਾਪਤ ਕਰਨ ਦਾ ਸਕੰਲਪ ਦਿਵਸ ਹੈ। ਉਨਾਂ੍ਹ ਖਦਸ਼ਾ ਜਾਹਿਰ ਕੀਤਾ ਕਿ ਆਉਣ ਵਾਲੀ ਸਰਕਾਰ ਲੋਕ ਪੱਖੀ ਨਹੀਂ ਹੋਵੇਗੀ । ਕਾ: ਮੰਗਤ ਰਾਮ ਪਾਸਲਾ ਨੇ ਹਰ ਕਿਸਮ ਦੇ ਮਿਹਨਤਕਸ਼ਾਂ ਨੂੰ ਇਕ ਵਿਸ਼ਾਲ ਮੋਰਚਾ ਬਣਾਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਲਈ ਸੰਘਰਸ਼ ਨਾ ਹੀ ਅਧਿਕਾਰ ਸੁਰੱਖਿਅਤ ਰੱਖੇ ਜਾ ਸਕਦੇ ਹਨ । ਇਸ ਮੌਕੇ ਸਰਵ ਸਾਥੀ ਸੁਖਜਿੰਦਰ ਸਿੰਘ,ਕਾ:ਮਹਿੰਦਰ ਸਿੰਘ ਅਛੱਰਵਾਲ ਜਮਹੂਰੀ ਕਿਸਾਨ ਸਭਾ,ਹਰਬੰਸ ਸਿੰਘ ਦਿਹਾਤੀ ਮਜਦੂਰ ਸਭਾ,ਕਾ:ਮਨਪ੍ਰੀਤ ਸਿੰਘ,ਕਾ:ਰਾਜਾ ਰਾਮ,ਕਾ: ਗੁਰਦੀਪ ਸਿੰਘ ਕਲਸੀ ਹਜ਼ਾਰਾਂ ਦੀ ਗਿਣਤੀ ਵਿੱਚ ਰੇਲ ਕਾਮੇ ,ਟੈਕਸਟਾਈਲ ਕਾਮੇ,ਨਿਰਮਾਣ ਮਜਦੂਰ ਅਤੇ ਪੰਜਾਬ ਦੇ ਸਰਕਾਰੀ ਕਰਮਚਾਰੀ ਕਾਫਲਿਆਂ ਦੇ ਰੂੱਪ ਵਿੱਚ ਰੇਲਵੇ ਸਟੇਸ਼ਨ'ਤੇ ਪੁੱਜੇ।
ਕਾਬਿਲੇ ਜ਼ਿਕਰ ਹੈ ਕਿ ਹਰ ਸਾਲ ਮਨਾਇਆ ਜਾਂਦਾ ਇਹ ਦਿਵਸ ਅੱਜ ਵੀ ਖਾਸ ਸੀ। ਬਿਲਕੁਲ ਨਵਾਂ। ਧੁੱਪ ਅਤੇ ਗਰਮੀ ਦੇ ਬਾਵਜੂਦ ਅੱਜ ਵੀ ਵਰਕਰਾਂ ਵਿੱਚ ਅਥਾਹ ਜੋਸ਼ ਸੀ। ਉਹਾਂ ਦੇ ਚਿਹਰੇ ਉਹਨਾਂ ਦੀਆਂ ਜੋਸ਼ ਨਾਲ ਖੜ੍ਹੀਆਂ ਬਾਹਾਂ ਦੱਸ ਰਹੀਆਂ ਸਨ ਕਿ ਉਹਨਾਂ ਨੂੰ ਅੱਜ ਵੀ ਸ਼ਹੀਦਾਂ ਦੇ ਸੁਪਨੇ ਯਾਦ ਹਨ। ਓਹ ਅੱਜ ਵੀ ਹਰ ਕੁਰਬਾਨੀ ਲਈ ਤਿਆਰ ਹਨ।ਲਾਲ ਝੰਡਾ ਅੱਜ ਵੀ ਉਹਨਾਂ ਨੂੰ ਇੱਕਜੁੱਟ ਹੋਣ ਲਈ ਆਵਾਜ਼ਾਂ ਮਾਰ ਰਿਹਾ ਹੈ। 
ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਔਰਤਾਂ ਵੀ ਸਾਰੇ ਕੰਮ ਛੱਡ ਕੇ ਉਚੇਚੇ ਤੌਰ ਤੇ ਪੁੱਜੀਆਂ ਹੋਈਆਂ ਸਨ। ਉਹਨਾਂ ਦੇ ਚਿਹਰਿਆਂ ਤੇ ਵੀ ਹੱਕਾਂ ਲਈ ਲੰਮੇ ਸੰਘਰਸ਼ਾਂ ਦੀ ਦ੍ਰਿੜਤਾ ਸਾਫ਼ ਦੇਖੀ ਜਾ ਸਕਦੀ ਸੀ। ਅੱਤ ਦੀ ਗਰਮੀ ਵਿੱਚ ਆਏ ਉਹਨਾਂ ਨਾਲ ਛੋਟੇ ਛੋਟੇ ਬੱਚੇ ਅੱਜ ਫੇਰ ਸ਼ਿਕਾਗੋ ਦੇ ਉਸ ਖੂਨੀ ਸਾਕੇ ਦੀ ਯਾਦ ਤਾਜ਼ਾ ਕਰ ਰਹੇ ਸਨ। ਇਹ ਬੱਚੇ ਵੀ ਓਸੇ ਜੋਸ਼ ਨਾਲ ਨਾਅਰੇ ਲਗਾ ਰਹੇ ਸਨ ਜਿਸ ਜੋਸ਼ ਨਾਲ ਉਹਨਾਂ ਦੀਆਂ ਮਾਵਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ  ਕਰ ਰਹੀਆਂ ਸਨ।ਇਸ ਮੌਕੇ ਕਾ:ਪਰਮਜੀਤ ਸਿੰਘ, ਕਾ:ਕੁਲਦੀਪ ਕੁਮਾਰ, ਮਹਿੰਦਰ ਸਿੰਘ ਅੱਛਰਵਾਲ, ਪ੍ਰੈਸ ਸੱਕਤਰ ਕਾ:ਮਹਿੰਦਰ ਪਾਲ, ਕਾ: ਘਨਸ਼ਿਆਮ ਸਿੰਘ, ਕਾ: ਅਸ਼ੋਕ ਕੁਮਾਰ, ਕਾ: ਗੁਰਦੀਪ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ ।

No comments: