Monday, April 14, 2014

ਅਸਲਾ ਡੀਪੂ ਬੱਦੋਵਾਲ:ਨਵੀਂ ਉਸਾਰੀ ਕਰਨ ਜਾ ਵਾਧਾ ਕਰਨ ਤੇ ਪਾਬੰਦੀ

ਹੁਕਮ 10 ਜੂਨ,2014 ਤੱਕ ਲਾਗੂ ਰਹਿਣਗੇ
ਲੁਧਿਆਣਾ, 13 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):             
ਸ਼੍ਰੀ ਬਲਦੇਵ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਅਸਲਾ ਡੀਪੂ ਬੱਦੋਵਾਲ ਤੋ ਇੱਕ ਹਜ਼ਾਰ ਗਜ਼ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਨਵੀਂ ਉਸਾਰੀ ਕਰਨ ਜਾ ਵਾਧਾ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 10 ਜੂਨ,2014 ਤੱਕ ਲਾਗੂ ਰਹਿਣਗੇ।
 ਸ੍ਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਅਸਲਾ ਡੀਪੂ ਬੱਦੋਵਾਲ ਦੇ ਨੇੜੇ ਅਣ-ਅਧਿਕਾਰਤ ਉਸਾਰੀਆ ਹੋ ਰਹੀਆ ਹਨ ਅਤੇ  ਅਸਲਾ ਡੀਪੂ ਨੇੜੇ ਹੋਣ ਦੇ ਕਾਰਨ ਉੱਥੇ ਇਨਸਾਨੀ ਜਿੰਦਗੀ ਨੂੰ ਖਤਰਾ ਹੈ, ਇਸ ਲਈ ਧਾਰਾ 144 ਅਧੀਨ ਬੱਦੋਵਾਲ ਆਰਮੀ ਡੀਪੂ ਤੋਂ ਇੱਕ ਹਜ਼ਾਰ ਗਜ਼ ਦੇ ਘੇਰੇ ਅੰਦਰ ਇਹ ਪਾਬੰਦੀ ਲਗਾਈ ਗਈ ਹੈ।

No comments: