Sunday, April 13, 2014

ਅੱਜ ਜਨਮਦਿਨ 'ਤੇ ਵਿਸ਼ੇਸ਼

Sun, Apr 13, 2014 at 7:12 PM
ਰਬੀ ਰੂਹ ਦੇ ਮਾਲਕ ਸੰਤ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲੇ
ਲੁਧਿਆਣਾ, 13 ਅਪ੍ਰੈੱਲ (ਸਤਪਾਲ ਸੋਨੀ//ਪੰਜਾਬ ਸਕਰੀਨ): 
13 ਅਪ੍ਰੈੱਲ ਵਿਸਾਖੀ ਵਾਲੇ ਦਿਨ 1938 ਨੂੰ ਸੰਤ ਬਲਵੰਤ ਸਿੰਘ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਨੇ ਪਿਤਾ ਸਾਧੂ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਨੂੰ ਭਾਗ ਲਾਏ। ਆਪ ਜੀ ਦੀ ਜਨਮ ਭੂਮੀ ਸਿਹੋੜਾ ਸਾਹਿਬ ਹੈ। ਆਪ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲੇ ਪੂਰਨ ਮਨੁੱਖ ਦੇ ਤੌਰ 'ਤੇ ਵਿਚਰਦੇ ਸਨ ਅਤੇ ਧਾਰਮਿਕ ਰੁੱਚੀਆਂ ਦਾ ਮਾਲਕ ਸਨ। ਸੰਤ ਮਹਾਂਪੁਰਖਾਂ ਦੀ ਸੰਗਤ ਕਰਨਾ ਆਪ ਦੀ ਰੋਜ਼-ਮੱਰਾ ਦੀ ਜ਼ਿੰਦਗੀ ਦਾ ਹੱਸਾ ਸੀ। ਸਿੱਖ ਧਰਮ ਦਾ ਪ੍ਰਚਾਰ ਆਪ ਵੱਲੋਂ ਵੱਡੇ ਪੱਧਰ 'ਤੇ ਕੀਤਾ ਗਿਆ। ਸੰਤ ਬਾਬਾ ਬਲਵੰਤ ਸਿੰਘ ਜੀ ਵੱਲੋਂ 21 ਕਾਲਜਾਂ ਦਾ ਨਿਰਮਾਣ ਕਰਵਾਇਆ ਗਿਆ। ਕਈ ਹਜ਼ਾਰ ਨਿਸ਼ਾਨ ਸਾਹਿਬ ਆਪ ਜੀ ਦੀ ਸਰਪ੍ਰਸਤੀ ਹੇਠ ਬਣਵਾਏ ਗਏ। ਕਿੰਨੀਆਂ ਹੀ ਗੁਰਦੁਆਰਾ ਸਾਹਿਬ ਦੀਆਂ ਆਲੀਸ਼ਾਨ ਇਮਾਰਤਾਂ ਬਣਾਉਣ ਦਾ ਸੁਭਾਗ ਸਿਰਫ਼ ਤੇ ਸਿਰਫ਼ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ ਹੈ। ਕਿੱਡੀ ਵੱਡੀ ਗੱਲ ਹੈ ਕਿ ਇਨ੍ਹਾਂ ਮਹਾਂਪੁਰਖਾਂ ਵੱਲੋਂ ਵੱਡੇ-ਵੱਡੇ ਕਾਰਜ ਕਰਨ ਦੇ ਨਾਲ-ਨਾਲ ਲੱਗਭੱਗ 25 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜੇ ਚੜ੍ਹਾਇਆ ਗਿਆ ਤੇ ਚੜ੍ਹਾਇਆ ਜਾ ਰਿਹਾ ਹੈ। ਜੋ ਕੁਝ ਸ਼੍ਰੋਮਣੀ ਕਮੇਟੀ ਨਹੀਂ ਕਰ ਸਕੀ, ਉਹ ਸੰਤ ਬਾਬਾ ਬਲਵੰਤ ਸਿੰਘ ਜੀ ਕਰ ਰਹੇ ਹਨ। ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ ਦੇ ਅੰਦਰ ਵੀ ਸਿੱਖੀ ਦਾ ਝੰਡਾ ਬੁਲੰਦ ਰੱਖਣ ਦੀ ਕੋਸ਼ਿਸ਼ ਹਰ ਸਮੇਂ ਇਨ੍ਹਾਂ ਮਹਾਂਪੁਰਖਾਂ ਦੀ ਰੂਹ ਦਾ ਹਿੱਸਾ ਹੈ। ਕਿੰਨੇ ਹੀ ਸੂਬਿਆਂ ਅੰਦਰ ਸੰਤ ਬਾਬਾ ਬਲਵੰਤ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ ਅਤੇ ਕਾਲਜਾਂ ਦੀ ਸਥਾਪਨਾ ਕੀਤੀ ਗਈ ਅਤੇ ਸੰਗਤਾਂ ਦੇ ਰਹਿਣ ਲਈ ਮੁਫ਼ਤ ਰੈਣ-ਬਸੇਰੇ ਸ਼ੁਰੂ ਕਰਵਾਏ ਗਏ। ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਅੰਦਰ ਸਰਬ-ਧਰਮ ਪੀਠ ਬਣਵਾਇਆ। ਹੋਰਾਂ ਧਰਮਾਂ ਦੇ ਸਤਿਕਾਰ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ। ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਦੇ ਹਜ਼ੂਰੀ ਸੇਵਕ ਸ. ਮਨਜੀਤ ਸਿੰਘ ਗਰੇਵਾਲ ਦੱਸਦੇ ਨੇ ਕਿ ਜਦੋਂ ਆਪ ਜੀ ਕੀਰਤਨ ਕਰਦੇ ਹਨ ਤਾਂ ਸਾਰੇ ਵਰਗਾਂ ਦੇ ਲੋਕ ਇਨ੍ਹਾਂ ਦੇ ਕੀਰਤਨ ਦਾ ਆਨੰਦ ਮਾਣਦੇ ਹਨ। ਪਤਾ ਨਹੀਂ ਕਿੰਨੀਆਂ ਬੰਜਰ ਪਈਆਂ ਜ਼ਮੀਨਾਂ ਅਤੇ ਜੰਗਲ ਸੰਤ ਮਹਾਂਪੁਰਖਾਂ ਵੱਲੋਂ ਆਬਾਦ ਕੀਤੇ ਗਏ ਹਨ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹਰ ਰੋਜ਼ ਸਿੱਧਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਨਤਮਸਤਕ ਹੁੰਦੀ ਹੈ। ਭਾਵੇਂ ਆਪ ਵੱਲੋਂ ਸ਼ਹੀਦਾ ਦੀ ਧਰਤੀ ਸ੍ਰੀ ਫ਼ਤਹਿਗੜ ਸਾਹਿਬ ਵਿਖੇ ਸੰਗਤਾਂ ਦੇ ਨਾਲ ਵਚਨ ਬਿਲਾਸ ਕੀਤੇ ਜਾਂਦੇ ਨੇ ਤੇ ਗੁਰਬਾਣੀ ਰਾਹੀਂ ਸੰਗਤ ਦੇ ਜੀਵਨ ਸਫ਼ਲ ਕਰਨ ਦੀ ਕਾਮਨਾ ਕੀਤੀ ਜਾਂਦੀ ਹੈ।ਆਓ ਸਾਰੇ 14 ਅਪ੍ਰੈਲ ਵਾਲੇ ਦਿਨ ਸ੍ਰੀ ਸਿੱਧਸਰ ਸਾਹਿਬ ਸਿਹੋੜਾ ਦੀ ਪਵਿੱਤਰ ਧਰਤੀ 'ਤੇ ਮਹਾਂਪੁਰਖਾਂ ਦਾ ਜਨਮ ਦਿਨ ਮਨਾਈਏ ਅਤੇ ਆਪਣਾ ਜੀਵਨ ਲੇਖੇ ਲਾਈਏ ਅਤੇ ਉਹਨਾਂ ਦੇ ਅਣਮੁੱਲੇ ਵਿਚਾਰ ਸਰਵਣ ਕਰ ਸਕੀਏ। ਇਹੀ ਹਰ ਮਨੁੱਖ ਦੀ ਸੋਚ ਹੋਣੀ ਚਾਹੀਦੀ ਹੈ।

No comments: