Saturday, March 22, 2014

ਸ਼੍ਰੀ ਆਤਮ ਜੈਨ ਕਾਲਜ ਵਿੱਚ ਹੋਇਆ ਵਿਦਾਇਗੀ ਸਮਾਰੋਹ

ਏਂਜਲ ਸ਼ਰਮਾ ਮਿਸ ਫੇਅਰਵੈਲਵੈਲ //ਗੁਰਸ਼ਰਨ ਸਿੰਘ ਬਣੇ ਮਿਸਟਰ ਫੇਅਰਵੈਲ 
ਲੁਧਿਆਣਾ: 21 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਹੁੰਦਿਆਂ  ਹੀ ਸ਼ੁਰੂ ਹੁੰਦਾ ਹੈ ਪੁਰਾਣੇ ਸੰਗੀਆਂ ਸਾਥੀਆਂ ਤੋਂ ਵਿਛੜਨ ਅਤੇ ਨਵਿਆਂ ਨਾਲ  ਦੋਸਤੀ ਪਾਉਣ ਦਾ ਇੱਕ ਯਾਦਗਾਰੀ ਸਿਲਸਿਲਾ। ਵਿਦਾਇਗੀ ਸਮਾਰੋਹਾਂ ਨਾਲ ਵਿਛੋੜੇ ਦਾ ਗਮ ਸਹਿਣ ਦੀ ਸ਼ਕਤੀ ਆਉਂਦੀ ਹੈ ਅਤੇ ਅਨਜਾਣ ਸਾਥੀਆਂ ਨਾਲ ਮਿੱਤਰਤਾ ਦੀ ਹਿੰਮਤ ਵਾਲੀ ਜਾਚ ਵੀ। ਸ਼੍ਰੀ ਆਤਮ ਵੱਲਭ ਜੈਨ  ਵਿੱਚ ਹੋਇਆ ਵਿਦਾਇਗੀ ਸਮਾਰੋਹ ਵੀ ਇੱਕ ਅਜਿਹਾ ਹੀ ਮੌਕਾ ਸੀ। ਇਸ ਮੌਕੇ ਰੰਗਾਰੰਗ ਪ੍ਰੋਗ੍ਰਾਮ ਵੀ ਗਏ ਤੇ ਗੀਤ ਸੰਗੀਤ ਵੀ ਹੋਇਆ। ਇਹ ਇੱਕ ਤਰਾਂ ਦਾ ਇਸ਼ਾਰਾ ਸੀ ਕਿ ਖੁਸ਼ੀ ਹੋਵੇ ਜਾਂ ਗਮ--ਹਰ ਹਾਲ ਵਿੱਚ ਸੰਤੁਲਿਤ ਅਤੇ ਮਸਤ ਰਹਿ ਕੇ ਆਪਣੀ ਮੰਜ਼ਿਲ ਵੱਲ ਅੱਗੇ ਵਧੀ ਜਾਣਾ ਹੈ। ਮਿਲਣ ਅਤੇ ਸੁੱਖ ਆਰਾਮ ਦੇ ਫੁੱਲ ਵੀ ਰਸਤਿਆਂ ਵਿੱਚ ਖਿੜਨਗੇ ਵਿਛੋੜਿਆਂ ਦੇ ਕੰਡੇ ਵੀ ਚੁਭਣਗੇ ਪਰ ਹਮੇਸ਼ਾਂ ਯਾਦ ਰੱਖਣਾ ਹੈ--ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ। 
ਕਾਲਜ ਦੇ ਇਸ ਫੰਕਸ਼ਨ ਵਿੱਚ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਨਮੀਤ ਸਿੰਘ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ਵਨੀ ਜੈਨ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਏੰਜਲ ਸ਼ਰਮਾ ਮਿਸ ਫੇਅਰਵੈਲ ਚੁਣੀ ਗਈ ਜਦਕਿ ਗੁਰਸ਼ਰਨ ਸਿੰਘ ਮਿਸਟਰ ਫੇਅਰਵੈਲ ਬਣੇ। ਗਾਇਤ੍ਰੀ ਕਸ਼ਿਅਪ ਅਤੇ ਨਿਸ਼ਾਂਤ ਭੱਕੂ ਰਨਰਅਪ ਰਹੇ। ਕਾਲਜ ਦੇ ਪ੍ਰਿੰਸੀਪਲ ਡਾਕਟਰ ਜਨਮੀਤ ਸਿੰਘ ਨੇ ਇਸ ਮੌਕੇ ਵਿਦਿਆਰਥੀ ਵਰਗ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕਰਦਿਆਂ ਉਹਨਾਂ ਨੂੰ ਜ਼ਿੰਦਗੀ ਵਿੱਚ ਹਮੇਸ਼ਾਂ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਅਤੇ ਪ੍ਰੋਗਰਾਮ ਵਿੱਚ ਪੇਸ਼ ਕੀਤੀਆਂ ਆਈਟਮਾਂ ਦੀ ਸਫਲਤਾ ਲਈ ਪਰਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਸਟਾਫ਼ ਨੂੰ ਵੀ ਵਧਾਈ ਦਿੱਤੀ। 

No comments: